Fact Check
ਅਦਾਕਾਰ ਜੇਸਨ ਸਟੈਥਮ ਦੀ ਵਾਇਰਲ ਹੋ ਰਹੀ ਤਸਵੀਰ AI Generated ਹੈ

Claim
ਫਾਸਟ ਐਂਡ ਫਿਊਰੀਅਸ ਮੂਵੀ ਫੇਮ ਅਤੇ ਹਾਲੀਵੁੱਡ ਅਦਾਕਾਰ ਜੇਸਨ ਸਟੈਥਮ ਦੀ ਆਪਣੀ ਪਤਨੀ ਨਾਲ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਦਾਕਾਰ ਜੇਸਨ ਸਟੈਥਮ ਦਰਬਾਰ ਸਾਹਿਬ, ਅੰਮ੍ਰਿਤਸਰ ਪਹੁੰਚੇ। ਤਸਵੀਰ ਨੂੰ ਅਸਲ ਦੱਸਦਿਆਂ ਕਈ ਯੂਜ਼ਰ ਸ਼ੇਅਰ ਕਰ ਰਹੇ ਹਨ।

Fact Check / Verification
ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਸਚਾਈ ਜਾਨਣ ਦੇ ਲਈ ਸਭ ਤੋਂ ਪਹਿਲਾਂ ਤਸਵੀਰ ਨੂੰ ਧਿਆਨ ਦੇ ਨਾਲ ਵੇਖਿਆ। ਅਸੀਂ ਪਾਇਆ ਕਿ ਤਸਵੀਰ ਵਿਚ ਦਿਖਾਈ ਦੇ ਰਹੇ ਲੋਕਾਂ ਦੇ ਚਿਹਰੇ ਵੱਖ ਹਨ। ਇਸ ਤਸਵੀਰ ਵਿਚ ਕੋਈ ਵੀ ਚਿਹਰਾ ਸਹੀ ਤਰਾਂ ਨਹੀਂ ਦਿਖ ਰਿਹਾ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ hivemoderation.com ‘ਤੇ ਇਸ ਤਸਵੀਰ ਦੀ ਜਾਂਚ ਕੀਤੀ। ਦੱਸ ਦਈਏ ਕਿ ਇਹ ਵੈਬਸਾਈਟ ਤਸਵੀਰਾਂ ਦੀ ਜਾਂਚ ਕਰ ਦੱਸਦੀ ਹੈ ਕਿ ਕੋਈ ਤਸਵੀਰ AI ਵੱਲੋਂ ਬਣਾਈ ਗਈ ਹੈ ਜਾਂ ਨਹੀਂ। ਇਸ ਵੈਬਸਾਈਟ ਦੇ ਨਤੀਜੇ ਦੇ ਮੁਤਾਬਕ ਇਹ ਤਸਵੀਰ AI ਵੱਲੋਂ ਬਣਾਈ ਗਈ ਹੈ। hivemoderation ਨੇ ਇਸ ਤਸਵੀਰ ਨੂੰ 100% AI generated ਰੇਟਿੰਗ ਦਿੱਤੀ ਹੈ।

ਜਾਂਚ ਵਿੱਚ ਅਸੀਂ ਏਆਈ ਇਮੇਜ ਡਿਟੈਕਟਰ ਦੀ ਮਦਦ ਵੀ ਲਈ। AI ਇਮੇਜ ਡਿਟੈਕਟਰ ਦੇ ਨਤੀਜਾ ਇਹ ਦਰਸਾਉਂਦੇ ਹਨ ਕਿ ਇਹ ਤਸਵੀਰ AI ਦੁਆਰਾ ਤਿਆਰ ਕੀਤੀ ਗਈ ਹੈ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਅਦਾਕਾਰ ਜੇਸਨ ਸਟੈਥਮ ਅਤੇ ਉਹਨਾਂ ਦੀ ਪਤਨੀ ਦੀ ਤਸਵੀਰ ਏਆਈ ਦੀ ਵਰਤੋਂ ਕਰਕੇ ਬਣਾਈ ਗਈ ਹੈ।
Result: False
Sources
AI generated image detecting website Hivemoderation
AI generated image detecting website isitai.com
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।