ਐਤਵਾਰ, ਨਵੰਬਰ 3, 2024
ਐਤਵਾਰ, ਨਵੰਬਰ 3, 2024

HomeFact Checkਕੀ Jat Andolan ਦੌਰਾਨ ਇਸ ਬੱਚੇ ਦੀ ਗੋਲੀ ਲੱਗਣ ਕਾਰਨ ਹੋਈ ਸੀ...

ਕੀ Jat Andolan ਦੌਰਾਨ ਇਸ ਬੱਚੇ ਦੀ ਗੋਲੀ ਲੱਗਣ ਕਾਰਨ ਹੋਈ ਸੀ ਮੌਤ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਬੱਚੇ ਦਾ ਨਾਮ ਸੁਨੀਲ ਸ਼ਿਊਰਾਨ ਹੈ ਜਿਸ ਦੀ 2010 ‘ਚ ਹੋਏ ਜਾਟ ਅੰਦੋਲਨ (Jat Andolan) ਦੇ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਵਾਇਰਲ ਹੋ ਰਹੀ ਤਸਵੀਰ ਵਿੱਚ ਬੱਚੇ ਦੇ ਸੀਨੇ ਤੇ ਖੂਨ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ।

Jat Andolan ਦੌਰਾਨ ਇਸ ਬੱਚੇ ਦੀ ਗੋਲੀ ਲੱਗਣ ਕਾਰਨ ਹੋਈ ਸੀ ਮੌਤ

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification


ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਗੂਗਲ ਰਿਵਰਸ ਇਮੇਜ ਸਰਚ ਦੇ ਜ਼ਰੀਏ ਵਾਇਰਲ ਹੋ ਰਹੀ ਤਸਵੀਰ ਨੂੰ ਖੰਗਾਲਿਆ। 


ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਇਕ ਟਵਿੱਟਰ ਯੂਜ਼ਰ ਦੁਆਰਾ ਸਾਲ 2015 ਵਿੱਚ ਅਪਲੋਡ ਮਿਲੀ। ਟਵਿੱਟਰ ਯੂਜ਼ਰ ਦੇ ਮੁਤਾਬਕ ਇਹ ਤਸਵੀਰ ਫਲਸਤੀਨੀ ਲੜਕੇ ਦੀ ਹੈ ਜਿਸ ਨੂੰ ਸਾਲ 2002 ‘ਚ ਸੀਨੇ ਵਿੱਚ ਗੋਲੀ ਮਾਰੀ ਗਈ ਸੀ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਗੂਗਲ ਤੇ ਕੁਝ ਕੀ ਵਰਡ ਦੇ ਜ਼ਰੀਏ ਸਰਚ ਕੀਤਾ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਸਾਲ 2015 ‘ਚ ਯੂ ਟਿਊਬ ਦੇ ਇਕ ਚੈਨਲ ਤੇ ਅਪਲੋਡ ਮਿਲੀ। ਯੂ ਟਿਊਬ ਚੈਨਲ ਦੇ ਟਾਈਟਲ ਦੇ ਮੁਤਾਬਕ ਇਹ ਇਕ ਪਲਸਤੀਨੀ ਫ਼ਿਲਮ ‘The Kingdom of Ants’ ਦਾ ਟ੍ਰੇਲਰ ਹੈ। ਵੀਡੀਓ ਦੇ ਵਿੱਚ ਵਾਇਰਲ ਹੋ ਰਹੀ ਤਸਵੀਰ 3 ਮਿੰਟ 38 ਸਕਿੰਟ ਤੇ ਦੇਖੀ ਜਾ ਸਕਦੀ ਹੈ।

ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਯੂਟਿਊਬ ਸਰਚ ਦੀ ਮੱਦਦ ਨਾਲ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਇਕ ਯੂਟਿਊਬ ਚੈਨਲ ਦੁਆਰਾ ਸਾਲ 2012 ਵਿੱਚ ਅਪਲੋਡ ਮਿਲੀ। ਵੀਡੀਓ ਦੇ 1 ਮਿੰਟ 11 ਸਕਿੰਟ ਤੇ ਵਾਇਰਲ ਹੋ ਰਹੀ ਤਸਵੀਰ ਵੀ ਦਿਖਾਈ ਦੇ ਰਹੇ ਬੱਚੇ ਨੂੰ ਪੱਥਰ ਸੁੱਟਦਿਆਂ ਦੇਖਿਆ ਜਾ ਸਕਦਾ ਹੈ।

‘The Kingdom of Ants’ ਸਾਲ 2012 ਵਿੱਚ ਰਿਲੀਜ਼ ਹੋਈ ਸੀ ਜਿਸ ਨੂੰ Chawk Mejri ਨੇ ਡਾਇਰੈਕਟ ਕੀਤਾ ਸੀ।

ਹੁਣ ਅਸੀਂ ਜਾਟ ਅੰਦੋਲਨ ਵਿੱਚ ਮਾਰੇ ਗਏ 13 ਸਾਲਾ ਸੁਨੀਲ ਸ਼ਿਊਰਾਨ ਦੀ ਤਸਵੀਰ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਪੰਜਾਬ ਕੇਸਰੀ ਦੁਆਰਾ ਪ੍ਰਕਾਸ਼ਿਤ ਰਿਪੋਰਟ ਮਿਲੀ ਜਿਸ ਵਿਚ ਸੁਨੀਲ ਸ਼ਿਊਰਾਨ ਦੀ ਤਸਵੀਰ ਨੂੰ ਦੇਖਿਆ ਜਾ ਸਕਦਾ ਹੈ। ਰਿਪੋਰਟ ਦੇ ਮੁਤਾਬਕ ਸੁਰੀਲ ਸ਼ਿਊਰਾਨ ਦੀ ਜਾਟ ਅੰਦੋਲਨ ਦੇ ਦੌਰਾਨ ਪੁਲੀਸ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ।

Conclusion 

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਸੁਨੀਲ ਸ਼ਿਊਰਾਨ ਦੀ ਨਹੀਂ ਹੈ। ਵਾਇਰਲ ਹੋ ਰਹੀ ਤਸਵੀਰ ਸਾਲ 2012 ਵਿੱਚ ਰਿਲੀਜ਼ ਹੋਈ ਫਲਸਤੀਨੀ ਫ਼ਿਲਮ ‘The Kingdom of Ants’ ਦੀ ਹੈ। 

Result: Misleading

Sources

https://twitter.com/AbbsWinston/status/642548256950489093

https://www.youtube.com/watch?v=dtw54wQOJSM

https://www.youtube.com/watch?v=CFjgZ_RsTBQ

https://youtu.be/I53itxwGNIE


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular