Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਜੋਤੀ ਮਲਹੋਤਰਾ ਦੀ ਭਾਜਪਾ ਟੋਪੀ ਵਿੱਚ ਤਸਵੀਰ
ਅਸੀਂ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਕੀਤੀ। ਅਸੀਂ ਪਾਇਆ ਕਿ ਇਸ ਤਸਵੀਰ ਉੱਤੇ ਆਜ ਤੱਕ ਦਾ ਲੋਗੋ ਛਪਿਆ ਹੋਇਆ ਹੈ। ਆਪਣੀ ਜਾਂਚ ਦੌਰਾਨ ਅਸੀਂ ਆਜ ਤਕ ਦੀ ਵੈਬਸਾਈਟ ਤੇ ਸੋਸ਼ਲ ਮੀਡੀਆ ਹੈਂਡਲ ਦੀ ਖੋਜ ਕੀਤੀ, ਤਾਂ ਸਾਨੂੰ ਜੋਤੀ ਮਲਹੋਤਰਾ ਦੀ ਵਾਇਰਲ ਫੋਟੋ ਵਾਲਾ ਗ੍ਰਾਫਿਕ ਨਹੀਂ ਮਿਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਜਦੋਂ ਅਸੀਂ ਧਿਆਨ ਨਾਲ ਦੇਖਿਆ ਤਾਂ ਸਾਨੂੰ ਤਸਵੀਰ ਵਿੱਚ ਕਈ ਖਾਮੀਆਂ ਨਜ਼ਰ ਆਈਆਂ। ਇਹ ਫੋਟੋ ਨਕਲੀ ਤੌਰ ‘ਤੇ ਚਮਕਦਾਰ ਲੱਗ ਰਹੀ ਹੈ। ਇਸ ਤੋਂ ਇਲਾਵਾ, ਜੋਤੀ ਮਲਹੋਤਰਾ ਦੀ ਟੋਪੀ ‘ਤੇ ਭਾਜਪਾ ਦੇ ਚੋਣ ਚਿੰਨ੍ਹ ਦੇ ਡਿਜ਼ਾਈਨ ਵਿੱਚ ਵੀ ਗਲਤੀਆਂ ਹਨ। ਇਹਨਾਂ ਕਾਰਨਾਂ ਕਰਕੇ, ਸਾਨੂੰ ਸ਼ੱਕ ਸੀ ਕਿ ਇਹ ਫੋਟੋ AI ਦੁਆਰਾ ਤਿਆਰ ਕੀਤੀ ਗਈ ਹੈ।
ਹੁਣ ਅਸੀਂ ਇਸ ਤਸਵੀਰ ਦੀ ਜਾਂਚ ਵੱਖ-ਵੱਖ AI ਟੂਲਸ ਰਾਹੀਂ ਕੀਤੀ। ਇਸ ਦੌਰਾਨ ਸਾਨੂੰ ਪਤਾ ਲੱਗਾ ਕਿ ਇਹ ਤਸਵੀਰ AI ਦੁਆਰਾ ਤਿਆਰ ਕੀਤੀ ਗਈ ਹੈ।
ਹਾਈਵ ਮਾਡਰੇਸ਼ਨ ਟੂਲ ਨੇ ਇਸ ਫੋਟੋ ਨੂੰ 99.9% AI ਦੁਆਰਾ ਤਿਆਰ ਕੀਤਾ ਹੋਇਆ ਦੱਸਿਆ।
WasitAI ਨੇ ਵੀ ਇਸ ਤਸਵੀਰ ਨੂੰ AI ਦੁਆਰਾ ਤਿਆਰ ਕੀਤਾ ਗਿਆ ਦੱਸਿਆ ਹੈ।
sightengine.com ਟੂਲ ਨੇ ਇਸ ਤਸਵੀਰ ਨੂੰ 99% AI ਦੁਆਰਾ ਤਿਆਰ ਕੀਤਾ ਦੱਸਿਆ।
ਅਸੀਂ ਹਰਿਆਣਾ ਭਾਜਪਾ ਦੇ ਸੂਬਾ ਸਕੱਤਰ ਕੈਪਟਨ ਭੁਪਿੰਦਰ ਸਿੰਘ ਨਾਲ ਵਾਇਰਲ ਦਾਅਵੇ ਨੂੰ ਲੈ ਕੇ ਸੰਪਰਕ ਕੀਤਾ। ਫ਼ੋਨ ਤੇ ਗੱਲਬਾਤ ਵਿੱਚ ਉਨ੍ਹਾਂ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਅਤੇ ਕਿਹਾ ਕਿ ਜੋਤੀ ਮਲਹੋਤਰਾ ਦਾ ਭਾਜਪਾ ਨਾਲ ਕੋਈ ਸਬੰਧ ਨਹੀਂ ਹੈ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਹੋ ਰਹੀ ਜੋਤਿ ਮਲਹੋਤਰਾ ਦੀ ਇਹ ਤਸਵੀਰ AI ਜਨਰੇਟਡ ਹੈ।
Sources
sightengine.com.
Hive Moderation Website
WasItAI Website
Telephonic conversation with Captain Bhupinder Singh, BJP leader, Haryana
Komal Singh
June 28, 2025
Vasudha Beri
June 27, 2025
Shaminder Singh
June 26, 2025