Sunday, December 21, 2025

Fact Check

ਕੀ ‘ਵੋਟ ਚੋਰੀ’ ਦੇ ਵਿਰੋਧ ਵਿੱਚ ਲੋਕਾਂ ਨੇ ਕੰਗਨਾ ਰਣੌਤ ਨੂੰ ਦਿਖਾਏ ਕਾਲੇ ਝੰਡੇ?

Written By Shaminder Singh
Aug 15, 2025
banner_image

Claim

image

'ਵੋਟ ਚੋਰੀ' ਦੇ ਵਿਰੋਧ ਵਿੱਚ ਲੋਕਾਂ ਨੇ ਕੰਗਨਾ ਰਣੌਤ ਨੂੰ ਦਿਖਾਏ ਕਾਲੇ ਝੰਡੇ

Fact

image

ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਇਹ ਵੀਡੀਓ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਨੇਤਾ ਅਤੇ ਮੰਤਰੀ ਜਗਤ ਸਿੰਘ ਨੇਗੀ ਦੇ ਖਿਲਾਫ ਕੀਤੇ ਗਏ ਵਿਰੋਧ ਪ੍ਰਦਰਸ਼ਨ ਦਾ ਹੈ।

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਲੋਕਾਂ ਨੂੰ SUV ਕਾਰ ‘ਤੇ ਕਾਲੇ ਝੰਡੇ ਸੁੱਟਦੇ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਨਤਾ ਨੇ ‘ਵੋਟ ਚੋਰੀ’ ਦੇ ਖਿਲਾਫ ਭਾਜਪਾ ਨੇਤਾਵਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੋਕ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਕਾਲੇ ਝੰਡੇ ਦਿਖਾ ਕੇ ‘ਵੋਟ ਚੋਰੀ’ ਵਿਵਾਦ ਦਾ ਵਿਰੋਧ ਕਰ ਰਹੇ ਹਨ।

ਗੌਰਤਲਬ ਹੈ ਕਿ 7 ਅਗਸਤ ਨੂੰ ਕਾਂਗਰਸ ਨੇਤਾ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਕੇ ਚੋਣ ਕਮਿਸ਼ਨ ‘ਤੇ ਵੋਟਰ ਸੂਚੀ ਵਿੱਚ ਹੇਰਾਫੇਰੀ ਦਾ ਦੋਸ਼ ਲਗਾਇਆ ਅਤੇ ਇਸਨੂੰ ‘ਵੋਟ ਚੋਰੀ’ ਕਰਾਰ ਦਿੱਤਾ। ਉਦੋਂ ਤੋਂ ਵਿਰੋਧੀ ਧਿਰ ਇੱਕਜੁੱਟ ਹੋਕੇ ਚੋਣ ਕਮਿਸ਼ਨ ਅਤੇ ਭਾਜਪਾ ਸਰਕਾਰ ‘ਤੇ ਤਿੱਖੇ ਹਮਲੇ ਕਰ ਰਹੀ ਹੈ।

ਕੀ 'ਵੋਟ ਚੋਰੀ' ਦੇ ਵਿਰੋਧ ਵਿੱਚ ਲੋਕਾਂ ਨੇ ਕੰਗਨਾ ਰਣੌਤ ਨੂੰ ਦਿਖਾਏ ਕਾਲੇ ਝੰਡੇ?

Fact Check/Verification

ਵਾਇਰਲ ਵੀਡੀਓ ਦੇ ਮੁੱਖ ਫਰੇਮਾਂ ਦੀ ਰਿਵਰਸ ਇਮੇਜ ਸਰਚ ਕਰਨ ‘ਤੇ ਸਾਨੂੰ 27 ਜੁਲਾਈ ਨੂੰ ਅਪਲੋਡ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਇਹ ਵੀਡੀਓ ਮਿਲਿਆ।

ਇਹ ਵੀਡੀਓ ਵਾਈਸ ਹਿਮਾਚਲ ਨਾਮ ਦੇ ਇੱਕ ਅਕਾਊਂਟ ਦੁਆਰਾ ਵੀ ਸ਼ੇਅਰ ਕੀਤਾ ਗਿਆ ਸੀ। ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਮਾਲ ਮੰਤਰੀ ਜਗਤ ਸਿੰਘ ਨੇਗੀ ਨੂੰ ਸੇਰਾਜ ਵਿਧਾਨ ਸਭਾ ਹਲਕੇ ਦੇ ਆਫ਼ਤ ਪ੍ਰਭਾਵਿਤ ਖੇਤਰਾਂ ਦੇ ਦੌਰੇ ਦੌਰਾਨ ਭਾਜਪਾ ਵਰਕਰਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ।

ਇਸ ਤੋਂ ਇਲਾਵਾ, ਸਾਨੂੰ ਨਿਊਜ਼18 ਵਾਇਰਲਸ ਦੀ ਇੱਕ ਵੀਡੀਓ ਰਿਪੋਰਟ ਵੀ ਮਿਲੀ ਜਿਸ ਵਿੱਚ ਦੱਸਿਆ ਗਿਆ ਕਿ 25 ਜੁਲਾਈ ਨੂੰ ਆਫ਼ਤ ਪ੍ਰਭਾਵਿਤ ਮੰਡੀ ਜ਼ਿਲ੍ਹੇ ਦੇ ਸੇਰਾਜ ਹਲਕੇ ਵਿੱਚ ਜਗਤ ਸਿੰਘ ਨੇਗੀ ਨੂੰ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ। ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਕਾਰ ‘ਤੇ ਕਾਲੇ ਝੰਡੇ ਵੀ ਸੁੱਟੇ। ਵਾਇਰਲ ਵੀਡੀਓ ਵਾਲਾ ਹਿੱਸਾ 2 ਮਿੰਟ 32 ਸੈਕਿੰਡ ਤੋਂ ਦੇਖਿਆ ਜਾ ਸਕਦਾ ਹੈ।

ਜਗਤ ਸਿੰਘ ਨੇਗੀ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਵਿੱਚ ਮਾਲੀਆ, ਬਾਗਬਾਨੀ ਅਤੇ ਆਦਿਵਾਸੀ ਵਿਕਾਸ ਮੰਤਰੀ ਹਨ।

25 ਜੁਲਾਈ ਨੂੰ ਦੈਨਿਕ ਭਾਸਕਰ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਕਿ ਮਾਲ ਮੰਤਰੀ ਜਗਤ ਸਿੰਘ ਨੇਗੀ ਮੰਡੀ ਦੇ ਸੇਰਾਜ ਵਿਧਾਨ ਸਭਾ ਹਲਕੇ ਦੇ ਆਫ਼ਤ ਪ੍ਰਭਾਵਿਤ ਇਲਾਕਿਆਂ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਆਏ ਸਨ। ਇਸ ਦੌਰਾਨ ਭਾਜਪਾ ਆਗੂਆਂ ਨੇ ਜੰਜੇਹਲੀ ਪਿੰਡ ਵਿੱਚ ਮੰਤਰੀ ਨੂੰ ਕਾਲੇ ਝੰਡੇ ਦਿਖਾਏ। ਭਾਜਪਾ ਮੰਡਲ ਪ੍ਰਧਾਨ ਭੀਸ਼ਮ ਠਾਕੁਰ ਦੀ ਅਗਵਾਈ ਵਿੱਚ ਵਰਕਰਾਂ ਨੇ “ਵਾਪਸ ਜਾਓ” ਦੇ ਨਾਅਰੇ ਲਗਾਏ ਅਤੇ ਗੱਡੀ ‘ਤੇ ਜੁੱਤੇ ਅਤੇ ਝੰਡੇ ਸੁੱਟੇ।

ਈਟੀਵੀ ਭਾਰਤ ਦੀ ਰਿਪੋਰਟ ਵਿੱਚ ਭਾਜਪਾ ਮੰਡਲ ਪ੍ਰਧਾਨ ਭੀਸ਼ਮ ਠਾਕੁਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਆਫ਼ਤ ਦੌਰਾਨ ਸੇਰਾਜ ਨੂੰ ਹਰ ਪਾਸਿਓਂ ਮਦਦ ਅਤੇ ਹਮਦਰਦੀ ਮਿਲੀ ਜਦੋਂ ਕਿ ਜਗਤ ਸਿੰਘ ਨੇਗੀ ਨੇ ਇੱਕ ਅਸੰਵੇਦਨਸ਼ੀਲ ਬਿਆਨ ਦਿੱਤਾ। ਇਸੇ ਲਈ ਭਾਜਪਾ ਵਰਕਰਾਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾ ਕੇ ਅਤੇ “ਵਾਪਸ ਜਾਓ” ਦੇ ਨਾਅਰੇ ਲਗਾ ਕੇ ਆਪਣਾ ਵਿਰੋਧ ਦਰਜ ਕਰਵਾਇਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਰਿਪੋਰਟਾਂ ਅਨੁਸਾਰ, ਇਸ ਘਟਨਾ ਤੋਂ ਬਾਅਦ, ਪੁਲਿਸ ਨੇ ਵੱਖ-ਵੱਖ ਸ਼ਿਕਾਇਤਾਂ ਦੇ ਆਧਾਰ ‘ਤੇ ਲਗਭਗ 65 ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੀ ਇਸ ਮਾਮਲੇ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਅਤੇ ਮੰਤਰੀ ਜਗਤ ਸਿੰਘ ਨੇਗੀ ਵਿਰੁੱਧ ਭਾਜਪਾ ਆਗੂਆਂ ਅਤੇ ਵਰਕਰਾਂ ਦੇ ਵਤੀਰੇ ਨੂੰ ਮੰਦਭਾਗਾ ਦੱਸਿਆ।

ਦੱਸ ਦੇਈਏ ਕਿ 30 ਜੂਨ ਨੂੰ ਸੇਰਾਜ ਵਿੱਚ ਬੱਦਲ ਫਟਣ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਸੀ। ਇਸ ਆਫ਼ਤ ਵਿੱਚ ਕਈ ਪੁਲ ਅਤੇ ਸੜਕਾਂ ਹੜ੍ਹ ਦੀ ਲਪੇਟ ਵਿੱਚ ਆ ਗਈਆਂ ਸਨ, ਜਿਸ ਕਾਰਨ ਕਈ ਇਲਾਕਿਆਂ ਦਾ ਸੰਪਰਕ ਟੁੱਟ ਗਿਆ ਸੀ।

ਇਸ ਤੋਂ ਇਲਾਵਾ ਸਰਚ ਦੌਰਾਨ ਸਾਨੂੰ ਕੋਈ ਵੀ ਭਰੋਸੇਯੋਗ ਰਿਪੋਰਟ ਨਹੀਂ ਮਿਲੀ ਜਿਸ ਵਿੱਚ ਕੰਗਨਾ ਰਣੌਤ ਨੂੰ ‘ਵੋਟ ਚੋਰੀ’ ਦੇ ਮੁੱਦੇ ‘ਤੇ ਹਾਲ ਹੀ ਵਿੱਚ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨ ਦਾ ਜ਼ਿਕਰ ਕੀਤਾ ਗਿਆ ਹੋਵੇ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਇਹ ਵੀਡੀਓ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਨੇਤਾ ਅਤੇ ਮੰਤਰੀ ਜਗਤ ਸਿੰਘ ਨੇਗੀ ਦੇ ਖਿਲਾਫ ਕੀਤੇ ਗਏ ਵਿਰੋਧ ਪ੍ਰਦਰਸ਼ਨ ਦਾ ਹੈ।

Our Sources

WiseHimachal Instagram post, July 27, 2025
News18 Virals YouTube video, July 25, 2025
Dainik Bhaskar report, July 25, 2025
ETV Bharat report, July 25, 2025
Amar Ujala report, July 26, 2025
Jagran report, July 26, 2025
Jagran report, July 6, 2025


RESULT
imageFalse
image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
ifcn
fcp
fcn
fl
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

20,641

Fact checks done

FOLLOW US
imageimageimageimageimageimageimage