Fact Check
ਪ੍ਰੋਗਰਾਮ ਦੌਰਾਨ ਭੀੜ ਨੇ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਕੀਤੇ ਗਲਤ ਇਸ਼ਾਰੇ?
Claim
ਪ੍ਰੋਗਰਾਮ ਦੌਰਾਨ ਮੰਡੀ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੂੰ ਗ਼ਲਤ ਇਸ਼ਾਰੇ ਕੀਤੇ ਗਏ ਅਤੇ ਬੇਇੱਜਤੀ ਕੀਤੀ ਗਈ।
Fact
ਵੀਡੀਓ ਪਾਕਿਸਤਾਨ ਦੀ ਹੈ ਜਿਥੇ ਇੱਕ ਪ੍ਰੋਗਰਾਮ ਦੌਰਾਨ ਭੀੜ ਨੇ ਪ੍ਰੋਗਰਾਮ ਦੀ ਹੋਸਟ ਫ਼ਰਾਹ ਹਾਸ਼ਮੀ ਨੂੰ ਗਲਤ ਇਸ਼ਾਰੇ ਕੀਤੇ ਸਨ।
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਪ੍ਰੋਗਰਾਮ ਦੌਰਾਨ ਭੀੜ ਨੂੰ ਸਟੇਜ ਤੇ ਖੜੀ ਮਹਿਲਾ ਨੂੰ ਗਲਤ ਇਸ਼ਾਰੇ ਕਰਦਿਆਂ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਭਾਰੀ ਭੀੜ ਦੇਖੀ ਜਾ ਸਕਦੀ ਹੈ ਅਤੇ ਭੀੜ ਸਟੇਜ ਤੇ ਮਾਈਕ ਲੈ ਕੇ ਖੜੀ ਮਹਿਲਾ ਵੱਲ ਗ਼ਲਤ ਇਸ਼ਾਰੇ ਕਰ ਰਹੇ ਹਨ।
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਟੇਜ ਤੇ ਖੜੀ ਇਹ ਮਹਿਲਾ ਮੰਡੀ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਹੈ ਜਿਸ ਦੀ ਲੋਕਾਂ ਦੁਆਰਾ ਬੇਇੱਜਤੀ ਕੀਤੀ ਗਈ।

Fact Check/Verification
ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ ਅਤੇ ਪਾਇਆ ਕਿ ਵੀਡੀਓ ਦੇ ਇੱਕ ਫਰੇਮ ਤੇ ‘Q High Street’ ਲਿਖਿਆ ਹੋਇਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਗੂਗਲ ਤੇ ‘Q High Street’ ਕੀ ਵਰਡ ਦੀ ਮਦਦ ਨਾਲ ਸਰਚ ਕੀਤਾ। ਇਸ ਦੌਰਾਨ ਸਾਨੂੰ ਪਤਾ ਲੱਗਿਆ ਕਿ ਇਹ ਪਾਕਿਸਤਾਨ ਦੀ ਕਮਰਸ਼ੀਅਲ ਪ੍ਰਾਪਰਟੀ ਹੈ ਜੋ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਵੀ ਕਰਵਾਉਂਦੇ ਹਨ। ਆਪਣੀ ਸਰਚ ਦੇ ਦੌਰਾਨ ਸਾਨੂੰ ‘Q High Street’ ਦਾ ਇੰਸਟਾਗ੍ਰਾਮ ਅਕਾਊਂਟ ਮਿਲਿਆ। ਇਸ ਪੇਜ ਤੇ ਸਾਨੂੰ ਵੱਖ ਵੱਖ ਪ੍ਰੋਗਰਾਮ ਦੀਆਂ ਤਸਵੀਰਾਂ ਅਤੇ ਵੀਡੀਓ ਮਿਲੀਆਂ।
ਸਰਚ ਦੌਰਾਨ ਸਾਨੂੰ ਇਕ ਪੋਸਟ ਮਿਲੀ ਜਿਸਨੂੰ ਮਈ 26, 2025 ਨੂੰ ਅਪਲੋਡ ਕੀਤਾ ਗਿਆ ਸੀ। ਅਸੀਂ ਪਾਇਆ ਕਿ ਇਸ ਤਸਵੀਰ ਅਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਕਈ ਸਮਾਨਤਾਵਾਂ ਹਨ।

ਅਸੀਂ ਇਸ ਪੇਜ ਦੇ ਹਾਈਲਾਈਟ ਨੂੰ ਖੰਗਾਲਿਆ ਅਤੇ ਪਾਇਆ ਕਿ ਇਹ ਇਕ ਆਟੋ ਸ਼ੋ ਸੀ ਜਿਥੇ ਕੰਸਰਟ ਵੀ ਕਰਵਾਇਆ ਸੀ। ਅਸੀਂ ਕੁਝ ਕੀ ਵਰਡ ਦੀ ਮਦਦ ਨਾਲ ਗੂਗਲ ਤੇ ਸਰਚ ਕੀਤੀ।
ਇਸ ਦੌਰਾਨ ਸਾਨੂੰ ਇਸ ਪ੍ਰੋਗਰਾਮ ਦੀ ਯੂ ਟਿਊਬ ਤੇ ਅਪਲੋਡ ਵੀਡੀਓ ਮਿਲੀ। ਇਸ ਵੀਡੀਓ ਨੂੰ ਮਈ 31, 2025 ਨੂੰ ਅਪਲੋਡ ਕੀਤਾ ਗਿਆ ਸੀ। ਇਸ ਵੀਡੀਓ ਦੇ 27 ਮਿੰਟ ਤੇ ਵਾਇਰਲ ਵੀਡੀਓ ਵਿੱਚ ਮੌਜੂਦ ਦ੍ਰਿਸ਼ ਦੇਖੇ ਜਾ ਸਕਦੇ ਹਨ। ਅਸੀਂ ਪਾਇਆ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਮਹਿਲਾ ਅਤੇ ਇਸ ਵੀਡੀਓ ਵਿੱਚ ਦਿਖਾਈ ਦੇ ਰਹੀ ਮਹਿਲਾ ਇੱਕ ਸਮਾਨ ਹਨ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਸ ਵੀਡੀਓ ਵਿੱਚ ਦਿਖਾਈ ਦੇ ਰਹੀ ਮਹਿਲਾ ਦੇ ਬਾਰੇ ਵਿੱਚ ਜਾਣਕਾਰੀ ਜੁਟਾਈ। ਅਸੀਂ ਇੰਸਟਾਗ੍ਰਾਮ ਤੇ #QHighStreet ਦੀ ਵਰਤੋਂ ਕਰਕੇ ਸਰਚ ਕਰਨਾ ਸ਼ੁਰੂ ਕੀਤਾ।
ਸਰਚ ਦੇ ਦੌਰਾਨ ਸਾਨੂੰ ਇੱਕ ਪੋਸਟ ਮਿਲੀ ਜਿਸਨੂੰ thefarahhashmiofficial ਦੁਆਰਾ ਅਪਲੋਡ ਕੀਤਾ ਗਿਆ ਸੀ। ਅਸੀਂ ਪਾਇਆ ਕਿ ਵਾਇਰਲ ਹੋ ਰਹੀ ਵੀਡੀਓ ਵਿੱਚ ਫਰਾਹ ਹਾਸ਼ਮੀ ਹਨ ਜੋ ਕਿ ਇਸ ਪ੍ਰੋਗਰਾਮ ਨੂੰ ਹੋਸਟ ਕਰ ਰਹੀ ਸਨ।

ਸਾਨੂੰ ਫਰਾਹ ਹਾਸ਼ਮੀ ਦੇ ਇੰਸਟਾਗ੍ਰਾਮ ਅਕਾਊਂਟ ਦੇ ਕੰਸਰਟ ਦੇ ਹਾਈਲਾਈਟ ਸੈਕਸ਼ਨ ਵਿੱਚ ਇਸ ਪ੍ਰੋਗਰਾਮ ਦੀ ਸਟੋਰੀ ਮਿਲੀ ਜਿਸ ਵਿੱਚ ਵਾਇਰਲ ਵੀਡੀਓ ਅਤੇ ਫਰਾਹ ਹਾਸ਼ਮੀ ਦੁਆਰਾ ਅਪਲੋਡ ਸਟੋਰੀ ਵਿਚ ਸਟੇਜ ਅਤੇ ਕੱਪੜਿਆਂ ਵਿੱਚ ਸਮਾਨਤਾਵਾਂ ਦੇਖੀਆਂ ਜਾ ਸਕਦੀਆਂ ਹਨ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਪਾਕਿਸਤਾਨ ਦੀ ਹੈ ਜਿਥੇ ਇੱਕ ਪ੍ਰੋਗਰਾਮ ਦੌਰਾਨ ਭੀੜ ਨੇ ਪ੍ਰੋਗਰਾਮ ਦੀ ਹੋਸਟ ਫ਼ਰਾਹ ਹਾਸ਼ਮੀ ਨੂੰ ਗ਼ਲਤ ਇਸ਼ਾਰੇ ਕੀਤੇ ਸਨ। ਵੀਡੀਓ ਨੂੰ ਫਰਜ਼ੀ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Our Sources
Instagram account of Farah Hashmi
YouTube video uploaded by Tousef Babu, Dated May 31, 2025
Instagram post by Chwaris.9, Dated May 26, 2025
Self Analysis