ਸ਼ਨੀਵਾਰ, ਅਗਸਤ 31, 2024
ਸ਼ਨੀਵਾਰ, ਅਗਸਤ 31, 2024

HomeFact Checkਇਹ ਵੀਡੀਓ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਦੀ ਰੇਪ ਪੀੜਤਾ ਦਾ...

ਇਹ ਵੀਡੀਓ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਦੀ ਰੇਪ ਪੀੜਤਾ ਦਾ ਨਹੀਂ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

JP Tripathi

Claim
ਵੀਡੀਓ ਵਿੱਚ ਨਜ਼ਰ ਆ ਰਹੀ ਔਰਤ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਦੀ ਬਲਾਤਕਾਰ ਪੀੜਤ ਹੈ।

Fact
ਨਹੀਂ, ਇਹ ਵੀਡੀਓ ਮੇਕਅੱਪ ਆਰਟਿਸਟ ਦਾ ਹੈ।

ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਇਕ ਲੜਕੀ ਦੇ ਚਿਹਰੇ ‘ਤੇ ਜ਼ਖਮ ਦਿਖਾਈ ਦੇ ਰਹੇ ਹਨ। ਵੀਡੀਓ ਨੂੰ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਦੀ ਰੇਪ ਪੀੜਤਾ ਦੀ ਹੈ।

9 ਅਗਸਤ ਨੂੰ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਵਿੱਚ ਪੜ੍ਹਦੀ ਇੱਕ ਔਰਤ ਦੀ ਲਾਸ਼ ਸੈਮੀਨਾਰ ਹਾਲ ਵਿੱਚੋਂ ਮਿਲੀ ਸੀ। ਮਹਿਲਾ ਇਸ ਮੈਡੀਕਲ ਕਾਲਜ ਦੀ ਦੂਜੇ ਸਾਲ ਦੀ ਵਿਦਿਆਰਥਣ ਸੀ, ਜਿਸ ਦਾ ਬਲਾਤਕਾਰ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਇੱਕ ਮੁਲਜ਼ਮ ਸੰਜੇ ਰੋਏ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ ਤੋਂ ਬਾਅਦ ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਸੀ। ਸੀਬੀਆਈ ਨੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਸੰਜੇ ਰੋਏ ਦਾ ਪੋਲੀਗ੍ਰਾਫ਼ ਟੈਸਟ ਕਰਵਾਉਣ ਦਾ ਫ਼ੈਸਲਾ ਕੀਤਾ। ਕੋਲਕਾਤਾ ਵਿੱਚ ਵਾਪਰੀ ਇਸ ਘਟਨਾ ਨੂੰ ਲੈ ਕੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਆਮ ਲੋਕ ਅਤੇ ਡਾਕਟਰ ਜਲਦੀ ਨਿਆਂ ਦੀ ਮੰਗ ਕਰ ਰਹੇ ਹਨ।

Fact Check/Verification

ਅਸੀਂ ਵਾਇਰਲ ਹੋ ਰਹੀ ਵੀਡੀਓ ਦੇ ਕੀ ਫ੍ਰੇਮ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ। ਸਾਨੂੰ ਇੱਕ X ਖਾਤੇ ਦੁਆਰਾ ਸਾਂਝਾ ਕੀਤਾ ਗਿਆ ਇਹ ਵੀਡੀਓ ਮਿਲਿਆ। ਵੀਡੀਓ ਦੇ ਨਾਲ ਕੈਪਸ਼ਨ ‘ਚ ਦੱਸਿਆ ਗਿਆ ਹੈ ਕਿ ਇਸ ਵੀਡੀਓ ਨੂੰ ਜੀਨਤ ਰਹਿਮਾਨ ਨੇ ਤਿਆਰ ਕੀਤਾ ਹੈ।

ਇਹ ਵੀਡੀਓ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਦੀ ਰੇਪ ਪੀੜਤਾ ਦਾ ਨਹੀਂ ਹੈ

ਸਾਨੂੰ ਇਹ ਵੀਡੀਓ ਕਿਸੇ ਹੋਰ ਫੇਸਬੁੱਕ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ। ਇਸ ਵੀਡੀਓ ਦੇ ਕੈਪਸ਼ਨ ‘ਚ ਇਹ ਵੀ ਲਿਖਿਆ ਸੀ ਕਿ ਵਾਇਰਲ ਵੀਡੀਓ ਨੂੰ ਜ਼ੀਨਤ ਰਹਿਮਾਨ ਨਾਂ ਦੀ ਔਰਤ ਨੇ ਤਿਆਰ ਕੀਤਾ ਹੈ।

ਅਸੀਂ ਜ਼ੀਨਤ ਰਹਿਮਾਨ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਸਰਚ ਕੀਤਾ। ਸਾਨੂੰ ਇਸ ਨਾਮ ਨਾਲ ਬਣਾਇਆ ਗਿਆ ਇੱਕ ਫੇਸਬੁੱਕ ਖਾਤਾ ਮਿਲਿਆ ਜਿਸ ਦੇ ਬਾਇਓ ਵਿੱਚ ਕਲਾਕਾਰ ਲਿਖਿਆ ਹੋਇਆ ਸੀ ਪਰ ਇਹ ਖਾਤਾ ਬੰਦ ਸੀ। ਇਸ ਫੇਸਬੁੱਕ ਅਕਾਊਂਟ ‘ਚ ਇਸ ਨਾਂ ਦੇ ਇਕ ਇੰਸਟਾਗ੍ਰਾਮ ਅਕਾਊਂਟ ਦਾ ਵੀ ਜ਼ਿਕਰ ਕੀਤਾ ਗਿਆ ਸੀ ਪੈ ਇਹ ਖਾਤੇ ਵੀ ਪੂਰੀ ਤਰ੍ਹਾਂ ਲਾਕ ਕਰ ਦਿੱਤਾ ਗਿਆ ਸੀ।

ਜਦੋਂ ਅਸੀਂ ਫੇਸਬੁੱਕ ‘ਤੇ ਕੀਵਰਡ ਜ਼ੀਨਤ ਰਹਿਮਾਨ ਆਰਟਿਸਟ ਨਾਲ ਨਾਲ ਸਰਚ ਖੋਜ ਕੀਤਾ ਤਾਂ ਸਾਨੂੰ ਮੇਕਅਪ ਆਰਟਿਸਟ ਨਾਮ ਦੇ ਇੱਕ ਫੇਸਬੁੱਕ ਗਰੁੱਪ ਵਿੱਚ ਉੱਪਰ ਮਿਲੇ ਜ਼ੀਨਤ ਰਹਿਮਾਨ ਫੇਸਬੁੱਕ ਖਾਤੇ ਤੋਂ ਬਣਾਈਆਂ ਗਈਆਂ ਕੁਝ ਪੋਸਟਾਂ ਮਿਲੀਆਂ।

ਇਸ ਤੋਂ ਇਲਾਵਾ ਜਦੋਂ ਅਸੀਂ ਗਰੁੱਪ ‘ਤੇ ਮੌਜੂਦ ਫੇਸਬੁੱਕ ਪ੍ਰੋਫਾਈਲ ਨੂੰ ਸਰਚ ਕੀਤਾ ਤਾਂ ਅਸੀਂ ਪਾਇਆ ਕਿ ਇਸ ਅਕਾਊਂਟ ਦੇ ਗਰੁੱਪ ‘ਚ ਕਈ ਮੇਕਅੱਪ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਸਨ।

ਅਸੀਂ ਗਰੁੱਪ ਵਿੱਚ ਸ਼ੇਅਰ ਕੀਤੀ ਗਈ ਪ੍ਰੋਫਾਈਲ ਵਿੱਚ ਸ਼ੇਅਰ ਕੀਤੀਆਂ ਗਈ ਕੁਝ ਤਸਵੀਰਾਂ ਦਾ ਮੇਲ ਕੀਤਾ ਅਤੇ ਪਾਇਆ ਕਿ ਦੋਵਾਂ ਤਸਵੀਰਾਂ ਵਿੱਚ ਨਜ਼ਰ ਆ ਰਹੀ ਔਰਤ ਇੱਕ ਹੀ ਹੈ। ਗਰੁੱਪ ‘ਚ ਮੌਜੂਦ ਕੁਝ ਤਸਵੀਰਾਂ ਦੇ ਕੈਪਸ਼ਨ ‘ਚ ਜ਼ੀਨਤ ਰਹਿਮਾਨ ਨਾਂ ਦੇ ਇਸ ਫੇਸਬੁੱਕ ਅਕਾਊਂਟ ਨੇ ਸਾਫ ਲਿਖਿਆ ਸੀ ਕਿ ਇਹ ਤਸਵੀਰਾਂ ਉਸਦੀਆਂ ਹਨ।

ਅਸੀਂ ਆਪਣੀ ਜਾਂਚ ਦੀ ਪੁਸ਼ਟੀ ਕਰਨ ਲਈ ਜ਼ੀਨਤ ਰਹਿਮਾਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਉਨ੍ਹਾਂ ਦਾ ਜਵਾਬ ਆਉਣ ‘ਤੇ ਆਰਟੀਕਲ ਨੂੰ ਅਪਡੇਟ ਕੀਤਾ ਜਾਵੇਗਾ।

Result: False

Our Sources
Images uploaded by Zeenat Rahman Facebook account makeup artist group


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

JP Tripathi

Most Popular