ਦਿੱਲੀ ‘ਚ 20 ਸਾਲਾ ਕੁੜੀ ਨਾਲ ਨਾਬਾਲਗ ਸਮੇਤ ਪਰਿਵਾਰ ਦੇ 11 ਮੈਂਬਰਾਂ ਦੁਆਰਾ ਕੀਤਾ ਗਿਆ ਅਣਮਨੁੱਖੀ ਤਸ਼ੱਦਦ ਜ਼ੁਲਮਾਂ ਦੀ ਸਿਖਰ ਹੈ। ਇਸ ਦੌਰਾਨ ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਾਹਦਰਾ ਰੇਪ ਪੀੜਤਾ ਨੇ ਖੁਦਕੁਸ਼ੀ ਕਰ ਲਈ ਹੈ। Newschecker ਨੇ ਦਿੱਲੀ ਪੁਲੀਸ ਨਾਲ ਸੰਪਰਕ ਕੀਤਾ ਅਤੇ ਪਾਇਆ ਕਿ ਵਾਇਰਲ ਦਾਅਵਾ ਫਰਜ਼ੀ ਹੈ ਤੇ ਪੀੜਤਾ ਬਿਲਕੁਲ ਸੁਰੱਖਿਅਤ ਹੈ।

26 ਜਨਵਰੀ ਨੂੰ ਪੀੜਤਾ ਨੂੰ ਕਥਿਤ ਤੌਰ ਤੇ ਜਬਰੀ ਅਗਵਾ , ਗੈਂਗਰੇਪ ਅਤੇ ਵਾਲ ਕੱਟ ਕੇ ਚਿਹਰੇ ਤੇ ਕਾਲਖ਼ ਲਗਾਈ ਗਈ ਅਤੇ ਉਸ ਨਾਲ ਬਦਸਲੂਕੀ ਕਰਦਿਆਂ ਗਲੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਗਲੀਆਂ ਵਿੱਚ ਘੁੰਮਾਇਆ ਗਿਆ। ਰਿਪੋਰਟ ਦੇ ਮੁਤਾਬਕ ਪੀੜਤ ਕੁੜੀ ਵਿਆਹੁਤਾ ਹੈ ਅਤੇ ਉਸ ਦਾ ਇੱਕ ਬੱਚਾ ਵੀ ਹੈ।
ਪੁਲਿਸ ਦੇ ਮੁਤਾਬਕ ਪੀੜਤਾ ਨਾਲ ਉਨ੍ਹਾਂ ਦੇ ਘਰ ਦੇ ਪਿੱਛੇ ਗੁਆਂਢ ‘ਚ ਰਹਿਣ ਵਾਲਾ ਮੁੰਡਾ ਅਕਸਰ ਪੀੜਤਾ ਨਾਲ ਗੱਲ ਕਰਨਾ ਚਾਹੁੰਦਾ ਸੀ ਅਤੇ ਉਸ ਮੁੰਡੇ ਨੇ 12 ਨਵੰਬਰ ਨੂੰ ਖੁਦਕਸ਼ੀ ਕਰ ਲਈ ਸੀ। ਸੀਨੀਅਰ ਪੁਲੀਸ ਅਧਿਕਾਰੀ ਦੇ ਮੁਤਾਬਕ ਪਰਿਵਾਰ ਵਾਲਿਆਂ ਨੂੰ ਲੱਗਦਾ ਸੀ ਕਿ ਖ਼ੁਦਕੁਸ਼ੀ ਦਾ ਕਾਰਨ ਕੁੜੀ ਹੈ ਅਤੇ ਇਸ ਦਾ ਬਦਲਾ ਲੈਣ ਦੇ ਲਈ ਪਰਿਵਾਰ ਵਾਲਿਆਂ ਨੇ ਕਥਿਤ ਤੌਰ ਤੇ ਪੀੜਤਾ ਨੂੰ ਕਿਡਨੈਪ ਕਰ ਸਬਕ ਸਿਖਾਉਣਾ ਚਾਹਿਆ। ਦਿੱਲੀ ਪੁਲੀਸ ਨੇ ਇਸ ਮਾਮਲੇ ਦੇ ਵਿੱਚ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਵਿੱਚ 9 ਔਰਤਾਂ ਅਤੇ 2 ਨਾਬਾਲਗ ਹਨ।
ਸੋਮਵਾਰ ਨੂੰ ਟਵਿੱਟਰ ਸਮੇਤ ਸੋਸ਼ਲ ਮੀਡੀਆ ਤੇ ਇਹ ਦਾਅਵਾ ਕੀਤਾ ਗਿਆ ਕਿ ਪੀੜਤਾ ਨੇ ਖ਼ੁਦਕੁਸ਼ੀ ਕਰ ਲਈ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟਾਂ ਵਿਚ ਦਿੱਲੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਪੋਸਟਾਂ ਨੂੰ ‘ਦਿੱਲੀ ਦਾ ਮਾਡਲ’ ਅਤੇ ‘ਅਰਵਿੰਦ ਕੇਜਰੀਵਾਲ‘ ਦੇ ਹੈਸ਼ਟੈਗ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।



ਸੋਸ਼ਲ ਮੀਡੀਆ ਤੇ ਕਾਫੀ ਯੂਜ਼ਰਾਂ ਨੇ ਦਾਅਵਾ ਕੀਤਾ ਕਿ ਪੀੜਤਾ ਨੇ ਖੁਦਕੁਸ਼ੀ ਕਰ ਲਈ ਹੈ।

Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਦੇ ਲਈ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਨਾਲ ਖੰਗਾਲਿਆ ਪਰ ਸਰਚ ਦੇ ਦੌਰਾਨ ਸਾਨੂੰ ਕਿਸੀ ਵੀ ਮੀਡੀਆ ਏਜੰਸੀ ਜਾਂ ਸੰਸਥਾਨ ਦੁਆਰਾ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਕਾਸ਼ਿਤ ਨਹੀਂ ਮਿਲੀ।
ਸਰਚ ਕਰਨ ਤੇ ਸਾਨੂੰ ਇੱਕ ਮੀਡੀਆ ਰਿਪੋਰਟ ਮਿਲੀ ਜਿਸ ਮੁਤਾਬਕ ਪੀੜਤਾ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ ਅਤੇ ਉਹ ਦਿੱਲੀ ਪੁਲਿਸ ਦੇ ਸੇਫ ਹਾਊਸ ਵਿਚ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵਾਇਰਲ ਹੋ ਰਹੀ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਅਸੀਂ ਦਿੱਲੀ ਪੁਲਸ ਦੇ ਪੀਆਰਓ ਨੂੰ ਸੰਪਰਕ ਕੀਤਾ। ਉਨ੍ਹਾਂ ਨੇ ਡੀਸੀਪੀ ਸ਼ਹਾਦਰਾ, ਆਰ ਸਾਥੀਆਸੁੰਦਰਮ ਦੇ ਵੀਡੀਓ ਸਟੇਟਮੈਂਟ ਦਾ ਹਵਾਲਾ ਦਿੰਦਿਆਂ ਸਪੱਸ਼ਟ ਕੀਤਾ ਕਿ ਵਾਇਰਲ ਦਾਅਵਾ ਅਫਵਾਹ ਹੈ।
ਆਰ ਸਾਥੀਆਸੁੰਦਰਮ ਦੀ ਸਟੇਟਮੈਂਟ ਦਿੰਦੇ ਕਿਹਾ ਕਿ,’ਘਟਨਾ ਨੂੰ ਲੈ ਕੇ ਗ਼ਲਤ ਕਹਾਣੀ ਦੱਸੀ ਜਾਰੀ ਹੈ ਅਤੇ ਸੋਸ਼ਲ ਮੀਡੀਆ ਤੇ ਜਾਣਬੁੱਝ ਕੇ ਗਲਤ ਤੱਥ ਪੇਸ਼ ਕੀਤੇ ਜਾ ਰਹੇ ਹਨ ਅਤੇ ਇਸ ਨੂੰ ਫਿਰਕੂ ਰੰਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਤੱਥਾਂ ਦੀ ਜਾਂਚ ਕੀਤੇ ਬਿਨਾਂ ਪੀੜਤਾਂ ਵੱਲੋਂ ਖ਼ੁਦਕੁਸ਼ੀ ਕਰਨ ਦੀ ਅਫਵਾਹ ਫੈਲਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਅਫ਼ਸਰਾਂ ਨੇ ਪੀੜਤਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹ ਸੁਰੱਖਿਅਤ ਹਨ। ਕੁਝ ਟਵਿੱਟਰ ਹੈਂਡਲ ਤੇ ਯੂ ਟਿਊਬ ਚੈਨਲ ਤੇ ਪੀਡ਼ਤਾ ਦੀ ਪਹਿਚਾਣ ਉਜਾਗਰ ਕੀਤੀ ਗਈ ਜੋ ਕਾਨੂੰਨ ਵਿਰੁੱਧ ਹੈ ਅਤੇ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’
Conclusion
ਸੋਸ਼ਲ ਮੀਡੀਆ ਤੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਸ਼ਾਹਦਰਾ ਪੀੜਤਾ ਨੇ ਖ਼ੁਦਕੁਸ਼ੀ ਨਹੀਂ ਕੀਤੀ ਹੈ।
Result: False/Fabricated
Our Sources
Direct Contact
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ