ਸੋਸ਼ਲ ਮੀਡੀਆ ਤੇ ਪੰਜਾਬੀ ਨਿਊਜ਼ ਚੈਨਲ ਲਿਵਿੰਗ ਇੰਡੀਆ ਦਾ ਬੁਲੇਟਿਨ ਖੂਬ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਪੰਜਾਬ ਵਿੱਚ 1 ਸਤੰਬਰ ਤੋਂ 30 ਸਤੰਬਰ ਤੱਕ ਮੁੜ ਤੋਂ ਲੋਕਡਾਊਨ ਲੱਗਣ ਜਾ ਰਿਹਾ ਹੈ।

Fact Check/Verification
ਸੋਸ਼ਲ ਮੀਡੀਆ ਤੇ ਪੰਜਾਬੀ ਨਿਊਜ਼ ਚੈਨਲ ਲਿਵਿੰਗ ਇੰਡੀਆ ਦਾ ਬੁਲੇਟਿਨ ਖੂਬ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਪੰਜਾਬ ਵਿੱਚ 1 ਸਤੰਬਰ ਤੋਂ 30 ਸਤੰਬਰ ਤੱਕ ਮੁੜ ਤੋਂ ਲੋਕਡਾਊਨ ਲੱਗਣ ਜਾ ਰਿਹਾ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਉੱਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਵਾਇਰਲ ਹੋ ਰਹੇ ਸਕਰੀਨਸ਼ਾਟ ਦੇ ਮੁਤਾਬਕ ਪੰਜਾਬ ਦੇ ਵਿੱਚ 1 ਸਤੰਬਰ ਤੋਂ 30 ਸਤੰਬਰ ਤੱਕ ਸੰਪੂਰਨ ਤੌਰ ਤੇ ਮੁੜ ਤੋਂ ਲੋਕਡਾਊਨ ਲੱਗਣ ਜਾ ਰਿਹਾ ਹੈ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਵਿੱਚ ਅਸੀਂ ਕੁਝ ਕੀਵਰਡ ਦੀ ਮਦਦ ਦੇ ਨਾਲ ਇਸ ਖਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਸਰਚ ਦੇ ਦੌਰਾਨ ਸਾਨੂੰ ਪੰਜਾਬੀ ਮੀਡੀਆ ਚੈਨਲ ਲਿਵਿੰਗ ਇੰਡੀਆ ਜਾਂ ਕਿਸੇ ਹੋਰ ਮੀਡੀਆ ਏਜੰਸੀ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੋਈ ਖਬਰ ਨਹੀਂ ਮਿਲੀ।
ਹੁਣ ਅਸੀਂ ਪੰਜਾਬੀ ਮੀਡੀਆ ਚੈਨਲ ਲਿਵਿੰਗ ਇੰਡੀਆ ਦੇ ਫੇਸਬੁੱਕ ਪੇਜ ਅਤੇ ਵੈੱਬਸਾਈਟ ਨੂੰ ਖੰਗਾਲਿਆ। ਹਾਲਾਂਕਿ, ਸਰਚ ਦੇ ਦੌਰਾਨ ਸਾਨੂੰ ਇਸ ਤਰ੍ਹਾਂ ਦੀ ਕੋਈ ਖਬਰ ਨਹੀਂ ਮਿਲੀ।
ਸਰਚ ਦੇ ਦੌਰਾਨ ਸਾਨੂੰ ਪੰਜਾਬ ਸਰਕਾਰ ਵੱਲੋਂ ਅਨਲਾਕ 4 ਨੂੰ ਲੈ ਕੇ ਜਾਰੀ ਕੀਤੀਆਂ ਗਈਆਂ ਨਵੀਆਂ ਗਾਈਡਲਾਈਨਜ਼ ਮਿਲੀਆਂ। ਇਨ੍ਹਾਂ ਗਾਈਡਲਾਈਨਜ਼ ਦੇ ਮੁਤਾਬਕ ਸੂਬੇ ਦੇ ਸਾਰੀਆਂ ਮਿਊਂਸੀਪਲ ਕਸਬਿਆਂ ਵਿੱਚ ਹਫ਼ਤੇ ਦੇ ਅੰਤ ਚ ਤਾਲਾਬੰਦੀ ਅਤੇ ਸਤੰਬਰ ਮਹੀਨੇ ਦੇ ਅੰਤ ਤੱਕ ਸਮੂਹ ਸ਼ਹਿਰਾਂ ਵਿੱਚ ਰਾਤ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫ਼ਿਊ ਸ਼ਾਮਿਲ ਹੈ। ਇਨ੍ਹਾਂ ਗਾਈਡਲਾਈਨਜ਼ ਦੇ ਵਿੱਚ ਵੀ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ।

ਹੁਣ ਅਸੀਂ ਵਾਇਰਲ ਹੋ ਰਹੇ ਸਕਰੀਨ ਸ਼ਾਟ ਨੂੰ ਬਹੁਤ ਧਿਆਨ ਦੇ ਨਾਲ ਦੇਖਿਆ। ਅਸੀਂ ਪਾਇਆ ਕਿ ਇਸ ਸਕ੍ਰੀਨਸ਼ਾਟ ਨੂੰ ਫੋਟੋਸ਼ਾਪ ਦੀ ਮਦਦ ਦੇ ਨਾਲ ਐਡਿਟ ਕਰਕੇ ਬਣਾਇਆ ਗਿਆ ਹੈ।

Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਫ਼ਰਜ਼ੀ ਹੈ। ਵਾਇਰਲ ਹੋ ਰਹੇ ਸਕਰੀਨਸ਼ਾਟ ਨੂੰ ਫੋਟੋਸ਼ਾਪ ਦੀ ਮਦਦ ਨਾਲ ਐਡਿਟ ਕਰਕੇ ਬਣਾਇਆ ਗਿਆ ਹੈ।
Result:Fabricated News
Sources
https://jagbani.punjabkesari.in/punjab/news/government-of-punjab-unlock-4-new-guidelines-1230956
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044