ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਕੀ ਦੇਸ਼ ਵਿੱਚ 1 ਦਸੰਬਰ ਤੋਂ ਮੁੜ ਲੱਗਣ ਜਾ ਰਿਹਾ ਹੈ ਲਾਕਡਾਊਨ?

ਕੀ ਦੇਸ਼ ਵਿੱਚ 1 ਦਸੰਬਰ ਤੋਂ ਮੁੜ ਲੱਗਣ ਜਾ ਰਿਹਾ ਹੈ ਲਾਕਡਾਊਨ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਏਬੀਪੀ ਨਿਊਜ਼ ਚੈਨਲ ਦਾ ਸਕ੍ਰੀਨਸ਼ਾਟ ਵਾਇਰਲ ਹੋ ਰਿਹਾ ਹੈ  ਜਿਸ ਦੇ ਮੁਤਾਬਕ ਪੂਰੇ ਦੇਸ਼ ਦੇ ਵਿੱਚ 1 ਦਸੰਬਰ ਤੋਂ ਮੁੜ ਲਾਕਡਾਊਨ ਲੱਗਣ ਜਾ ਰਿਹਾ ਹੈ।

ਵਾਇਰਲ ਹੋ ਰਹੇ ਦਾਅਵੇ ਨੂੰ ਇਕ ਯੂਜ਼ਰ ਨੇ ਸਾਡੇ ਅਧਿਕਾਰਿਕ ਵ੍ਹਟਸਐਪ ਨੰਬਰ – 9999499044 ਤੇ ਵੀ ਭੇਜਿਆ। ਅਸੀਂ ਪਾਇਆ ਕਿ ਵ੍ਹੱਟਸਐਪ ਦੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification

ਵਾਇਰਲ ਹੋ ਰਹੀ ਟਵੀਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਵਿੱਚ1 ਦਸੰਬਰ ਤੋਂ ਮੁੜ ਲਾਕਡਾਊਨ ਲੱਗਣ ਜਾ ਰਿਹਾ ਹੈ ਅਤੇ ਇਸ ਦਾ ਕਾਰਨ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਵਧ ਰਹੀ ਗਿਣਤੀ ਹੈ। 

ਅਸੀਂ ਵਾਇਰਲ ਹੋ ਰਹੇ ਸਕ੍ਰੀਨਸ਼ਾਟ ਨੂੰ ਬਹੁਤ ਗੌਰ ਨਾਲ ਦੇਖਿਆ। ਅਸੀਂ ਪਾਇਆ ਕਿ ਟਵੀਟ ਵਿੱਚ ਕਾਫ਼ੀ ਗਲਤੀਆਂ ਸਨ ਜਿਸ ਦੇ ਕਾਰਨ ਸਾਨੂੰ ਵਾਇਰਲ ਹੋ ਰਹੀ ਦਾਅਵੇ ਨੂੰ ਲੈ ਕੇ ਸੰਦੇਹ ਹੋਇਆ।

ਅਸੀਂ ਵਾਇਰਲ ਹੋ ਰਹੀ ਸਕ੍ਰੀਨ ਸ਼ਾਟ ਨੂੰ ਲੈ ਕੇ ਏਬੀਪੀ ਨਿਊਜ਼ ਦੇ ਅਧਿਕਾਰਿਕ ਟਵਿੱਟਰ ਹੈਂਡਲ ਨੂੰ ਖੰਗਾਲਿਆ। ਹਾਲਾਂਕਿ ਸਰਚ ਦੇ ਦੌਰਾਨ ਸਾਨੂੰ ਏਬੀਪੀ ਦੇ ਹੈਂਡਲ ਤੇ ਇਸ ਤਰ੍ਹਾਂ ਦਾ ਕੋਈ ਵੀ ਟਵੀਟ ਨਹੀਂ ਮਿਲਿਆ। ਹਾਲਾਂਕਿ ਸਰਚ ਦੇ ਦੌਰਾਨ ਸਾਨੂੰ , ਦਿੱਲੀ ਨੂੰ ਲੈ ਕੇ ਇਕ ਖ਼ਬਰ ਮਿਲੀ ਜਿਸ ਦੇ ਮੁਤਾਬਕ ਦਿੱਲੀ ਦੇ ਵਿੱਚ ਵਿਆਹ ਅਤੇ ਸ਼ਾਦੀਆਂ ਦੇ ਦੌਰਾਨ  200 ਦੀ  ਜਗ੍ਹਾ 50 ਲੋਕਾਂ ਦੇ ਸ਼ਾਮਲ ਹੋਣ ਦੇ ਅਰਵਿੰਦ ਕੇਜਰੀਵਾਲ ਦੇ ਪ੍ਰਸਤਾਵ ਨੂੰ ਉਪ ਰਾਜਪਾਲ ਦੀ ਮਨਜ਼ੂਰੀ ਮਿਲ ਗਈ ਹੈ।

ਅਸੀਂ ਵਾਇਰਲ ਹੋ ਰਹੇ ਸਕ੍ਰੀਨ ਸ਼ਾਟ ਨੂੰ ਲੈ ਕੇ ਏਬੀਪੀ ਨਿਊਜ਼ ਦੇ ਨਾਲ ਸੰਪਰਕ ਕੀਤਾ ਜਿਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਵਾਇਰਲ ਹੋ ਰਿਹਾ ਹੈ ਸਕ੍ਰੀਨ ਸ਼ਾਟ ਫੋਟੋਸ਼ੋਪ ਅਤੇ ਫ਼ਰਜ਼ੀ ਹੈ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਨਾਲ ਇਸ ਖ਼ਬਰ ਨੂੰ ਖੰਗਾਲਿਆ ਪਰ ਸਰਚ ਦੇ ਦੌਰਾਨ ਸਾਨੂੰ ਇਸ ਤਰ੍ਹਾਂ ਦੀ ਕੋਈ ਵੀ ਖ਼ਬਰ ਨਹੀਂ ਮਿਲੀ। 

ਸੂਰਜ ਦੇ ਦੌਰਾਨ ਸਾਨੂੰ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੇ ਹਵਾਲੇ ਤੋਂ ਇਕ ਟਵੀਟ ਮਿਲਿਆ ਜਿਸ ਵਿਚ ਉਨ੍ਹਾਂ ਨੇ  ਦਿੱਲੀ ਦੇ ਵਿੱਚ ਲਾਕਡਾਊਨ ਲੱਗਣ ਦੀਆਂ ਖਬਰਾਂ ਨੂੰ ਵਿਰਾਮ ਦਿੰਦੇ ਹੋਏ ਕਿਹਾ ਕਿ ਦਿੱਲੀ ਦੇ ਵਿੱਚ ਮੁੜ ਤੋਂ ਲਾਕਡਾਊਨ ਨਹੀਂ ਲੱਗੇਗਾ। 

ਸਰਚ ਦੇ ਦੌਰਾਨ ਸਾਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਬਿਆਨ ਮਿਲਿਆ ਜਿਸ ਦੇ ਵਿਚ ਵੀ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਦਿੱਲੀ ਸਰਕਾਰ ਦੇ ਵੱਲੋਂ ਲਾਕਡਾਊਨ ਲਗਾਉਣ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਲਾਕ ਡਾਊਨ ਕੋਰੋਨਾ ਦੇ ਨਾਲ ਲੜਨ ਦਾ ਉਪਾਅ ਨਹੀਂ ਹੈ। 

ਸਰਚ ਦੇ ਦੌਰਾਨ ਸਾਨੂੰ ਕਈ ਨਾਮਵਰ ਮੀਡੀਆ ਏਜੰਸੀਆਂ ਦੀ ਰਿਪੋਰਟ ਮਿਲੀ ਜਿਨ੍ਹਾਂ ਦੇ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਵਿਚ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੈ ਕੇ  ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਉਨ੍ਹਾਂ ਬਾਜ਼ਾਰਾਂ ਵਿੱਚ ਲਾਕਡਾਊਨ ਲਗਾਉਣ ਦਾ ਅਧਿਕਾਰ ਮੰਗਿਆ ਜੋ ਕਿ ਕੋਰੋਨਾ ਵਾਇਰਸ ਤੇ ਹਾਟ ਸਪਾਟ ਬਣ ਸਕਦੇ ਹਨ। 

ਅਨਲਾਕ 6 ਦੇ ਨਿਰਦੇਸ਼ਾਂ ਦੇ ਮੁਤਾਬਕ ਕੇਂਦਰ ਸਰਕਾਰ ਨੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੀ ਮਨਜ਼ੂਰੀ ਦੇ ਬਿਨਾਂ ਕੰਟੇਨਰ ਮਿੰਟ ਜ਼ੋਨ ਤੋਂ ਬਾਹਰ ਲਾਕਡਾਊਨ ਨਹੀਂ ਲਗਾਇਆ ਜਾਵੇਗਾ।


Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਿਹਾ ਟਵੀਟ ਫਰਜ਼ੀ ਹੈ ਜਿਸ ਨੂੰ ਫੋਟੋਸ਼ਾਪ ਟੂਲ ਦੀ ਮਦਦ ਨਾਲ ਐਡਿਟ ਕਰਕੇ ਬਣਾਇਆ ਗਿਆ ਹੈ।

Result: Manipulated

Sources

https://twitter.com/AHindinews/status/1328962837075648514

https://twitter.com/AHindinews/status/1328933873791737858

https://twitter.com/ABPNews/status/1328967281855094784


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular