Fact Check
ਫਰਜ਼ੀ ਹੈ ਯੋਗੀ ਅਦਿੱਤਿਆਨਾਥ ਨੂੰ ਲੈ ਕੇ ਆਜ ਤਕ ਦਾ ਇਹ ਵਾਇਰਲ ਸਕ੍ਰੀਨਸ਼ਾਟ

ਹਾਥਰਸ ਵਿੱਚ ਦਲਿਤ ਲੜਕੀ ਦੇ ਨਾਲ ਹੋਈ ਹੈਵਾਨੀਅਤ ਤੋਂ ਦੇਸ਼ ਦੀ ਜਨਤਾ ਵਿੱਚ ਅੱਖ ਰੋਸ ਹੈ। ਇਸ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਖ਼ਬਰ ਆਈ ਕਿ ਘਟਨਾ ਸਥਲ ਤੋਂ ਕੁਝ ਹੀ ਦੂਰੀ ਤੇ ਠਾਕੁਰ ਸਮੁਦਾਏ ਦੇ ਲੋਕਾਂ ਨੇ ਚਾਰਾਂ ਰੁਪਿਆਂ ਦੇ ਸਮਰਥਨ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਨਿਆ ਦੀ ਮੰਗ ਕੀਤੀ।ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਯੋਗੀ ਅਦਿੱਤਿਆਨਾਥ ਦਾ ਇੱਕ ਬਿਆਨ ਵਾਇਰਲ ਹੋ ਰਿਹਾ ਹੈ।
ਖਬਰਾਂ ਦੇ ਮੁਤਾਬਕ ਹਾਥਰਸ ਵਿੱਚ ਲੜਕੀ ਦੀ ਹੱਤਿਆ ਅਤੇ ਕਥਿਤ ਤੌਰ ਤੇ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਚਾਰੋਂ ਆਰੋਪੀ ਠਾਕੁਰ ਸਮੁਦਾਏ ਦੇ ਹਨ।
ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਅੱਜ ਤੱਕ ਨਿਊਜ਼ ਚੈਨਲ ਦਾ ਇਕ ਸਕਰੀਨ ਸ਼ਾਟ ਵਾਇਰਲ ਹੋ ਰਿਹਾ ਹੈ।ਸਕਰੀਨਸ਼ਾਟ ਦੇ ਮੁਤਾਬਕ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਨੇ ਕਿਹਾ ਕਿ,”ਠਾਕੁਰਾਂ ਦਾ ਖੂਨ ਗਰਮ ਹੈ, ਠਾਕੁਰਾਂ ਤੋਂ ਗਲਤੀਆਂ ਹੋ ਜਾਂਦੀਆਂ” ਹਨ। ਤਸਵੀਰ ਦੇ ਵਿੱਚ ਆਜ ਤੱਕ ਨਿਊਜ਼ ਚੈਨਲ ਦੀ Breaking News ਵਰਗੀ ਪਲੇਟ ਨਜ਼ਰ ਆ ਰਹੀ ਹੈ ਜਿਸ ਤੇ ਯੋਗੀ ਅਦਿੱਤਿਆਨਾਥ ਦੀ ਤਸਵੀਰ ਵੀ ਦੇਖੀ ਜਾ ਸਕਦੀ ਹੈ।

ਅਸੀਂ ਪਾਇਆ ਕਿ ਇਸ ਸਕ੍ਰੀਨਸ਼ਾਟ ਨੂੰ ਸੋਸ਼ਲ ਮੀਡੀਆ ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਪੰਜਾਬੀ ਕਾਮੇਡੀਅਨ ਗੁਰਚੇਤ ਚਿੱਤਰਕਾਰ ਨੇ ਵੀ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੂੰ ਕੋਸਦਿਆਂ ਇਸ ਸਕ੍ਰੀਨਸ਼ਾਟ ਨੂੰ ਆਪਣੇ ਅਧਿਕਾਰਿਕ ਫੇਸਬੁੱਕ ਹੈਂਡਲ ਤੇ ਸ਼ੇਅਰ ਕੀਤਾ।

Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਸਕਰੀਨਸ਼ਾਟ ਦੀ ਜਾਂਚ ਸ਼ੁਰੂ ਕੀਤੀ।ਸਰਚ ਦੇ ਦੌਰਾਨ ਅਸੀਂ ਗੂਗਲ ਤੇ ਕੁਝ ਕੀ ਵਰਲਡ ਦੀ ਮਦਦ ਦੇ ਨਾਲ ਇਸ ਖਬਰ ਨੂੰ ਖੰਗਾਲਿਆ ਪਰ ਸਰਚ ਦੇ ਦੌਰਾਨ ਸਾਨੂੰ ਇਸ ਤਰ੍ਹਾਂ ਦੀ ਕੋਈ ਖਬਰ ਨਹੀਂ ਮਿਲੀ।ਅਸੀਂ ਵਾਇਰਲ ਸਕ੍ਰੀਨ ਸ਼ਾਟ ਨੂੰ ਲੈ ਕੇ ਯੋਗੀ ਅਦਿੱਤਯਨਾਥ ਦੇ ਟਵਿੱਟਰ ਹੈਂਡਲ ਨੂੰ ਵੀ ਖੰਗਾਲਿਆ ਪਰ ਟਵਿੱਟਰ ਤੇ ਵੀ ਸਾਨੂੰ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਮਿਲਿਆ।
Also Read:ਕਿਸਾਨ ਅੰਦੋਲਨ: ਸਾਬਕਾ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਦੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ ਵਾਇਰਲ
ਵਾਇਰਲ ਹੋ ਰਹੇ ਸਕ੍ਰੀਨ ਸ਼ਾਟ ਨੂੰ ਲੈ ਕੇ ਅਸੀਂ ਅੱਜ ਤੱਕ ਦੇ ਬੁਲਿਟਨ ਨੂੰ ਖੰਗਾਲਿਆ।ਸਰਚ ਦੇ ਦੌਰਾਨ ਸਾਨੂੰ ਯੋਗੀ ਅੱਜ ਤੇ ਨਾਥ ਵੱਲੋਂ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਮਿਲਿਆ ਪਰ ਆਜ ਤੱਕ ਦੇ ਅਧਿਕਾਰਿਕ ਟਵਿਟਰ ਹੈਂਡਲ ਤੇ ਵਾਇਰਲ ਹੋ ਰਿਹਾ ਅਸਲ ਬੁਲਿਟਨ ਜ਼ਰੂਰ ਮਿਲਿਆ ।
ਹਿੰਦੀ ਕੈਪਸ਼ਨ ਵਿੱਚ ਕੀਤੇ ਗਏ ਇਸ ਟਵੀਟ ਦਾ ਅਸੀਂ ਪੰਜਾਬੀ ਵਿੱਚ ਅਨੁਵਾਦ ਕੀਤਾ। Punjabi:ਹਾਥਰਸ ਦੇ ਡੀਐਸਪੀ ਅਤੇ ਐਸਪੀ ਉੱਤੇ ਗਿਰੀ ਗਾਜ਼ , @chitraaum ਦੇ ਰਹੇ ਹਨ ਤਾਜ਼ਾ ਜਾਣਕਾਰੀ।
ਆਜ ਤੱਕ ਦੇ ਬੁਲਿਟਨ ਦੇ ਵਿੱਚ ਵਾਇਰਲ ਹੋ ਰਹੇ ਅਸਲ ਸਕਰੀਨਸ਼ਾਟ ਦੇ ਵਿੱਚ ਹੈੱਡਲਾਈਨ ਅਤੇ ਯੋਗੀ ਆਦਿੱਤਿਆਨਾਥ ਨੂੰ ਹੂਬਹੂ ਤਰੀਕੇ ਦੇ ਨਾਲ ਬੈਠਿਆ ਦੇਖਿਆ ਜਾ ਸਕਦਾ ਹੈ। ਹਿੰਦੀ ਵਿੱਚ ਦਿੱਤੀ ਹੈੱਡਲਾਈਨ ਦਾ ਪੰਜਾਬੀ ਵਿੱਚ ਅਨੁਵਾਦ ਹੈ:ਹਾਥਰਸ ਦੇ ਡੀਐਸਪੀ ਅਤੇ ਐਸਪੀ ਉੱਤੇ ਗਿਰੀ ਗਾਜ਼।

ਅਸੀਂ ਵਾਰ ਹੋ ਰਹੇ ਸਕ੍ਰੀਨ ਸ਼ਾਰਟ ਅਤੇ ਅਸਲ ਸਕ੍ਰੀਨ ਸ਼ਾਟ ਦੀ ਤੁਲਨਾਂ ਕੀਤੀ ਅਸੀਂ ਪਾਇਆ ਕਿ ਵਾਰ ਹੋ ਰਹੇ ਸਕ੍ਰੀਨ ਸ਼ਾਟ ਦੇ ਵਿੱਚ ਰੰਗਾਂ ਦਾ ਕਾਫ਼ੀ ਅੰਤਰ ਹੈ।ਤੁਸੀਂ ਨੀਚੇ ਦੋਵੇਂ ਤਸਵੀਰਾਂ ਨੂੰ ਦੇਖ ਸਕਦੇ ਹੋ।

Conclusion
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਸਕ੍ਰੀਨਸ਼ਾਟ ਫਰਜ਼ੀ ਹੈ ਯੋਗੀ ਅਦਿੱਤਯਨਾਥ ਨੇ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਹੈ ਤੇ ਨਾ ਹੀ ਆਜ ਤੱਕ ਨੇ ਇਹ ਖ਼ਬਰ ਪ੍ਰਸਾਰਿਤ ਕੀਤੀ ਹੈ।
Result: Manipulated
Sources
https://twitter.com/aajtak/status/1312050818875445250
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044