Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
Claim
ਤਾਮਿਲਨਾਡੂ ਵਿੱਚ ਇੱਕ ਵਿਅਕਤੀ ਨੇ ਕਾਂਗਰਸ ਨੂੰ ਵੋਟ ਦੇਣ ਤੋਂ ਬਾਅਦ ਪਛਤਾਵੇ ਵਿੱਚ ਆਪਣੀ ਉਂਗਲ ਵੱਢ ਦਿੱਤੀ।
Fact
ਮਹਾਰਾਸ਼ਟਰ ਦੇ ਸਤਾਰਾ ‘ਚ ਇਕ ਵਿਅਕਤੀ ਨੇ ਆਪਣੇ ਭਰਾ ਅਤੇ ਭਰਜਾਈ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਨਾ ਹੋਣ ਕਾਰਨ ਆਪਣੀ ਉਂਗਲ ਵੱਢ ਲਈ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਾਮਿਲਨਾਡੂ ਵਿੱਚ ਇੱਕ ਵਿਅਕਤੀ ਨੇ ਕਾਂਗਰਸ ਨੂੰ ਵੋਟ ਦੇਣ ਤੋਂ ਬਾਅਦ ਪਛਤਾਵੇ ਵਿੱਚ ਆਪਣੀ ਉਂਗਲ ਵੱਢ ਲਈ।
ਸਾਲ ਦੇ ਅੰਤ ‘ਚ ਦੇਸ਼ ਦੇ 5 ਸੂਬਿਆਂ ‘ਚ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਤੋਂ ਬਾਅਦ 2024 ‘ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ ‘ਚ ਸਿਆਸੀ ਪਾਰਟੀਆਂ ਦੇ ਸਮਰਥਕ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਹਾਲਾਂਕਿ ਗੁੰਮਰਾਹਕੁੰਨ ਜਾਣਕਾਰੀ ਹਫ਼ਤੇ ਵਿੱਚ 7 ਦਿਨ, ਸਾਲ ਵਿੱਚ 12 ਮਹੀਨਿਆਂ ਸਾਂਝੀ ਕੀਤੀ ਜਾਂਦੀ ਹੈ। ਇਸ ਸਿਲਸਿਲੇ ਵਿੱਚ ਸੋਸ਼ਲ ਮੀਡੀਆ ਯੂਜ਼ਰਸ ਇੱਕ ਵੀਡੀਓ ਸ਼ੇਅਰ ਕਰ ਰਹੇ ਹਨ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਾਮਿਲਨਾਡੂ ਵਿੱਚ ਇੱਕ ਵਿਅਕਤੀ ਨੇ ਕਾਂਗਰਸ ਨੂੰ ਵੋਟ ਦੇਣ ਤੋਂ ਬਾਅਦ ਪਛਤਾਵਾ ਕਰਦਿਆਂ ਆਪਣੀ ਉਂਗਲੀ ਕੱਟ ਦਿੱਤੀ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਦਾਅਵੇ ਵਿਚਲੀ ਜਾਣਕਾਰੀ ਦੇ ਆਧਾਰ ‘ਤੇ ਗੂਗਲ ਸਰਚ ਕੀਤਾ। ਇਸ ਦੌਰਾਨ, ਸਾਨੂੰ ਕਈ ਮੀਡੀਆ ਰਿਪੋਰਟਾਂ ਮਿਲੀਆਂ ਜਿਸ ਮੁਤਾਬਕ ਇਸ ਮਾਮਲੇ ਵਿੱਚ ਵਿਅਕਤੀ ਦੁਆਰਾ ਆਪਣੇ ਭਰਾ ਅਤੇ ਉਸਦੀ ਪਤਨੀ ਨੂੰ ਕਤਲ ਕਰਨ ਲਈ ਮਜਬੂਰ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਨਾ ਕਰਨ ਲਈ ਆਪਣੀ ਉਂਗਲ ਵੱਢ ਕੇ ਰੋਸ ਦਰਸਾਇਆ।
NDTV ਦੁਆਰਾ 19 ਅਗਸਤ, 2023 ਨੂੰ ਪ੍ਰਕਾਸ਼ਿਤ ਲੇਖ ਦੇ ਅਨੁਸਾਰ, ਵੀਡੀਓ ਵਿੱਚ ਦਿਖਾਈ ਦੇਣ ਵਾਲੇ ਵਿਅਕਤੀ ਦਾ ਨਾਮ ਧਨੰਜੈ ਨਨਾਵਰੇ ਹੈ, ਜੋ ਸਤਾਰਾ ਜ਼ਿਲ੍ਹੇ ਦੇ ਫਲਟਨ ਦਾ ਰਹਿਣ ਵਾਲਾ ਹੈ। ਧਨੰਜੈ ਨਨਾਵਰੇ ਦੇ ਭਰਾ ਅਤੇ ਭਰਜਾਈ ਨੇ ਉਲਹਾਸ ਨਗਰ ਅਤੇ ਸਤਾਰਾ ਦੇ ਕੁਝ ਨੇਤਾਵਾਂ ‘ਤੇ ਜ਼ਬਰਦਸਤੀ ਕਰਨ ਦਾ ਦੋਸ਼ ਲਗਾਉਂਦੇ ਹੋਏ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ‘ਚ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਧਨੰਜੈ ਨੇ ਜ਼ਿੰਮੇਵਾਰ ਲੋਕਾਂ ਦਾ ਧਿਆਨ ਖਿੱਚਣ ਲਈ ਆਪਣੀ ਉਂਗਲੀ ਕੱਟਣ ਦੀ ਵੀਡੀਓ ਬਣਾ ਕੇ ਸ਼ੇਅਰ ਕੀਤੀ ਸੀ।
ਘਟਨਾ ਦਾ ਇਹੀ ਵੇਰਵਾ ਹਿੰਦੁਸਤਾਨ ਟਾਈਮਜ਼ , ਇੰਡੀਆ ਟੂਡੇ , ਫਰੀ ਪ੍ਰੈਸ ਜਰਨਲ ਅਤੇ ਨਿਊਜ਼ 18 ਦੁਆਰਾ ਪ੍ਰਕਾਸ਼ਿਤ ਲੇਖਾਂ ਵਿੱਚ ਵੀ ਦਿੱਤਾ ਗਿਆ ਹੈ। ਐਂਟੀ-ਐਕਸਟੋਰਸ਼ਨ ਸੈੱਲ ਦੇ ਸੀਨੀਅਰ ਪੁਲਿਸ ਇੰਸਪੈਕਟਰ ਮਾਲੋਜੀ ਸ਼ਿੰਦੇ ਨੇ ਹਿੰਦੁਸਤਾਨ ਟਾਈਮਜ਼ ਨੂੰ ਦੱਸਿਆ ਕਿ ਕੇਸ ਵਿੱਚ ਸੁਸਾਈਡ ਨੋਟ ਵਿੱਚ ਜ਼ਿਕਰ ਕੀਤੇ ਗਏ ਵਿਅਕਤੀਆਂ ਵਿੱਚੋਂ ਨਰੇਸ਼ ਗਾਇਕਵਾੜ, ਸ਼ਸ਼ੀਕਾਂਤ ਸਾਠੇ, ਕਮਲੇਸ਼ ਨਿਕਮ ਅਤੇ ਗਣਪਤੀ ਕਾਂਬਲੇ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਸਾਡੀ ਜਾਂਚ ਵਿੱਚ, ਇਹ ਸਪੱਸ਼ਟ ਹੋ ਜਾਂਦਾ ਹੈ ਕਿ ਤਾਮਿਲਨਾਡੂ ਵਿੱਚ ਵਿਅਕਤੀ ਨੇ ਕਾਂਗਰਸ ਨੂੰ ਵੋਟ ਪਾਉਣ ਤੋਂ ਬਾਅਦ ਆਪਣੀ ਉਂਗਲ ਕੱਟਣ ਦਾ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਦਰਅਸਲ ਮਹਾਰਾਸ਼ਟਰ ਦੇ ਸਤਾਰਾ ‘ਚ ਧਨੰਜੈ ਨਨਾਵਰੇ ਨੇ ਆਪਣੇ ਭਰਾ ਅਤੇ ਭਰਜਾਈ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਨਾ ਹੋਣ ਕਾਰਨ ਆਪਣੀ ਉਂਗਲੀ ਕੱਟ ਕੇ ਵਿਰੋਧ ਕੀਤਾ ਸੀ।
Our Sources
Reports published by Hindustan Times, India Today, Free Press Journal, News18 & NDTV
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
March 9, 2023
Shaminder Singh
March 7, 2023
Shaminder Singh
August 17, 2021