ਸ਼ੁੱਕਰਵਾਰ, ਨਵੰਬਰ 22, 2024
ਸ਼ੁੱਕਰਵਾਰ, ਨਵੰਬਰ 22, 2024

HomeFact Checkਐਮ ਕੇ ਸਟਾਲਿਨ ਅਤੇ ਯੋਗੀ ਆਦਿਤਿਆਨਾਥ ਨੇ ਹਿੰਦੀ ਬੋਲਣ ਵਾਲਿਆਂ ਬਾਰੇ ਇਹ...

ਐਮ ਕੇ ਸਟਾਲਿਨ ਅਤੇ ਯੋਗੀ ਆਦਿਤਿਆਨਾਥ ਨੇ ਹਿੰਦੀ ਬੋਲਣ ਵਾਲਿਆਂ ਬਾਰੇ ਇਹ ਬਿਆਨ ਦਿੱਤੇ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਤਾਮਿਲਨਾਡੂ ਵਿੱਚ ਹਿੰਦੀ ਭਾਸ਼ੀ ਲੋਕਾਂ ਨਾਲ ਕਥਿਤ ਵਿਤਕਰੇ ਨੂੰ ਲੈ ਕੇ ਐਮ ਕੇ ਸਟਾਲਿਨ ਅਤੇ ਯੋਗੀ ਆਦਿਤਿਆਨਾਥ ਨੇ ਹੈਰਾਨ ਕਰਨ ਵਾਲੇ ਬਿਆਨ ਦਿੱਤੇ।

Fact
ਪੋਸਟ ਵਿੱਚ ਸਟਾਲਿਨ ਅਤੇ ਯੋਗੀ ਆਦਿਤਿਆਨਾਥ ਦੇ ਨਾਂ ਨਾਲ ਲਿਖੇ ਦੋਵੇਂ ਬਿਆਨ ਫਰਜ਼ੀ ਹਨ। ਦੋਵਾਂ ਨੇ ਅਜਿਹਾ ਕੁਝ ਨਹੀਂ ਕਿਹਾ ਹੈ। ਦੈਨਿਕ ਜਾਗਰਣ ਨੇ ਵੀ ਅਜਿਹੀ ਕੋਈ ਖ਼ਬਰ ਪ੍ਰਕਾਸ਼ਿਤ ਨਹੀਂ ਕੀਤੀ ਹੈ।

ਤਾਮਿਲਨਾਡੂ ‘ਚ ਬਿਹਾਰੀ ਮਜ਼ਦੂਰਾਂ ਵਿਰੁੱਧ ਕਥਿਤ ਹਿੰਸਾ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇਕ ਹੈਰਾਨ ਕਰਨ ਵਾਲੀ ਪੋਸਟ ਵਾਇਰਲ ਹੋ ਰਹੀ ਹੈ। ਪੋਸਟ ਮੁਤਾਬਕ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਕਿਹਾ ਹੈ ਕਿ ਹਿੰਦੀ ਭਾਸ਼ੀ ਲੋਕ ਤਾਮਿਲਨਾਡੂ ਛੱਡ ਦੇਣ ਨਹੀਂ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ ਅਤੇ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ।

ਪੋਸਟ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਾ ਕਥਿਤ ਬਿਆਨ ਵੀ ਲਿਖਿਆ ਗਿਆ ਹੈ। ਬਿਆਨ ਮੁਤਾਬਕ, ਯੋਗੀ ਨੇ ਹਿੰਦੀ ਭਾਸ਼ੀ ਮਜ਼ਦੂਰਾਂ ਨੂੰ ਜਲਦੀ ਤੋਂ ਜਲਦੀ ਆਪਣੇ ਰਾਜ ਵਿੱਚ ਵਾਪਸ ਜਾਣ ਲਈ ਕਿਹਾ ਹੈ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਹੈ।

ਐਮ ਕੇ ਸਟਾਲਿਨ ਅਤੇ ਯੋਗੀ ਆਦਿਤਿਆਨਾਥ ਨੇ ਹਿੰਦੀ ਬੋਲਣ ਵਾਲਿਆਂ ਬਾਰੇ ਇਹ ਬਿਆਨ ਦਿੱਤੇ
Courtesy: Facebook/AssiBagiHan

ਦੋਵਾਂ ਮੁੱਖ ਮੰਤਰੀਆਂ ਦੇ ਬਿਆਨ ਇੱਕ ਸਕਰੀਨ ਸ਼ਾਟ ਵਿੱਚ ਲਿਖੇ ਗਏ ਹਨ। ਸਕਰੀਨ ਸ਼ਾਟ ਵਿੱਚ ਦੈਨਿਕ ਜਾਗਰਣ ਦਾ ਲੋਗੋ ਬਣਾਇਆ ਗਿਆ ਹੈ। ਪੂਰਾ ਸਕ੍ਰੀਨਸ਼ੌਟ ਦੇਖ ਕੇ ਲੱਗਦਾ ਹੈ ਕਿ ਦੈਨਿਕ ਜਾਗਰਣ ਨੇ 2 ਮਾਰਚ 2023 ਨੂੰ ਆਪਣੇ ਲਖਨਊ ਐਡੀਸ਼ਨ ਵਿੱਚ ਇਹ ਦੋਵੇਂ ਬਿਆਨ ਪ੍ਰਕਾਸ਼ਿਤ ਕੀਤੇ ਹਨ। ਤਾਮਿਲਨਾਡੂ ‘ਚ ਬਿਹਾਰੀ ਮਜ਼ਦੂਰਾਂ ਨਾਲ ਵਿਤਕਰੇ ਦੀਆਂ ਖਬਰਾਂ ਵਿਚਾਲੇ ਇਹ ਪੋਸਟ ਫੇਸਬੁੱਕ ‘ਤੇ ਵਾਇਰਲ ਹੋ ਰਹੀ ਹੈ।

Courtesy: Facebook Search

Fact Check/Verification

ਅਸੀਂ ਸਭ ਤੋਂ ਪਹਿਲਾਂ, ਅਸੀਂ ਕੁਝ ਕੀਵਰਡਸ ਦੀ ਮਦਦ ਨਾਲ ਵਾਇਰਲ ਪੋਸਟ ਵਿੱਚ ਯੋਗੀ ਅਤੇ ਸਟਾਲਿਨ ਦੇ ਨਾਮ ਨਾਲ ਛਾਪੇ ਗਏ ਬਿਆਨਾਂ ਨੂੰ ਖੋਜਣਾ ਸ਼ੁਰੂ ਕੀਤਾ। ਸਾਨੂੰ ਅਜਿਹੀ ਕੋਈ ਵੀ ਖ਼ਬਰ ਨਹੀਂ ਮਿਲੀ ਜੋ ਦੱਸਦੀ ਹੋਵੇ ਕਿ ਯੋਗੀ ਆਦਿੱਤਿਆਨਾਥ ਜਾਂ ਐਮ ਕੇ ਸਟਾਲਿਨ ਨੇ ਅਜਿਹੇ ਬਿਆਨ ਦਿੱਤੇ ਹਨ। ਜੇਕਰ ਸੱਚਮੁੱਚ ਹੀ ਅਜਿਹੇ ਹੈਰਾਨ ਕਰਨ ਵਾਲੇ ਬਿਆਨ ਦੋਵਾਂ ਮੁੱਖ ਮੰਤਰੀਆਂ ਵੱਲੋਂ ਆਏ ਹੁੰਦੇ ਤਾਂ ਇਹ ਵੱਡੀ ਖ਼ਬਰ ਬਣ ਜਾਣੀ ਸੀ।

ਇਸ ਦੇ ਉਲਟ, NDTV ਦੇ ਅਨੁਸਾਰ, ਤਾਮਿਲਨਾਡੂ ਵਿੱਚ ਬਿਹਾਰ ਦੇ ਲੋਕਾਂ ‘ਤੇ ਕਥਿਤ ਹਮਲੇ ਦੀ ਖਬਰ ‘ਤੇ, ਸਟਾਲਿਨ ਨੇ ਕਿਹਾ ਹੈ ਕਿ “ਪ੍ਰਵਾਸੀ ਮਜ਼ਦੂਰਾਂ ਨੂੰ ਡਰਨ ਦੀ ਲੋੜ ਨਹੀਂ, ਜੇਕਰ ਕੋਈ ਉਨ੍ਹਾਂ ਨੂੰ ਧਮਕੀ ਦਿੰਦਾ ਹੈ, ਤਾਂ ਉਹ ਹੈਲਪਲਾਈਨ ‘ਤੇ ਕਾਲ ਕਰਨ। ਤਾਮਿਲਨਾਡੂ ਸਰਕਾਰ ਅਤੇ ਲੋਕ ਪ੍ਰਵਾਸੀ ਭਰਾਵਾਂ ਦੀ ਸੁਰੱਖਿਆ ਲਈ ਖੜ੍ਹੇ ਹੋਣਗੇ। ਇਸ ਮਾਮਲੇ ‘ਤੇ ਤਾਮਿਲਨਾਡੂ ਪੁਲਸ ਦਾ ਕਹਿਣਾ ਹੈ ਕਿ ਪ੍ਰਵਾਸੀ ਮਜ਼ਦੂਰ ਸੂਬੇ ‘ਚ ਸ਼ਾਂਤੀ ਨਾਲ ਰਹਿ ਰਹੇ ਹਨ ਅਤੇ ਉਨ੍ਹਾਂ ‘ਤੇ ਹਮਲੇ ਦੀ ਖਬਰ ਅਫਵਾਹ ਹੈ।

ਕੀ ਦੈਨਿਕ ਜਾਗਰਣ ਨੇ ਅਜਿਹੀ ਕੋਈ ਖਬਰ ਪ੍ਰਕਾਸ਼ਿਤ ਕੀਤੀ ਹੈ?

ਦੈਨਿਕ ਜਾਗਰਣ ਨੇ ਇੱਕ ਟਵੀਟ ਵਿੱਚ ਇਸ ਗੱਲ ਦਾ ਖੰਡਨ ਕੀਤਾ ਹੈ ਕਿ ਸੰਸਥਾ ਦੇ ਨਾਮ ‘ਤੇ ਫਰਜ਼ੀ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ। ਦੈਨਿਕ ਜਾਗਰਣ ਨੇ ਅਜਿਹੀ ਕੋਈ ਖ਼ਬਰ ਪ੍ਰਕਾਸ਼ਿਤ ਨਹੀਂ ਕੀਤੀ ਹੈ। ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਕੀਵਰਡਸ ਦੀ ਮਦਦ ਨਾਲ ਖੋਜ ਕਰਨ ‘ਤੇ ਵੀ ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਦੇ ਨਾਲ ਹੀ ਵਾਇਰਲ ਪੋਸਟ ‘ਚ ਲਿਖੀ ਗਈ ਭਾਸ਼ਾ ਨੂੰ ਧਿਆਨ ਨਾਲ ਦੇਖੀਏ ਤਾਂ ਇਸ ‘ਚ ਹਿੰਦੀ ਭਾਸ਼ਾ ਦੀਆਂ ਕਈ ਗਲਤੀਆਂ ਦੇਖਣ ਨੂੰ ਮਿਲਣਗੀਆਂ। ਅਜਿਹਾ ਹੋਣਾ ਬਹੁਤ ਮੁਸ਼ਕਲ ਹੈ ਕਿ ਦੈਨਿਕ ਜਾਗਰਣ ਵਰਗੀ ਸੰਸਥਾ ਇੰਨੀਆਂ ਗਲਤੀਆਂ ਨਾਲ ਭਰੀ ਖਬਰ ਛਾਪੇ।

Courtesy: Viral Post

ਇਸ ਵਾਇਰਲ ਪੋਸਟ ਵਿੱਚ ਵਾਟਰਮਾਰਕ ਨਿਊਜ਼ ਬੈਨਰ ਮੇਕਰ ਦਿਖਾਈ ਦੇ ਰਿਹਾ ਹੈ। ਸਰਚ ਕਰਨ ‘ਤੇ ਪਤਾ ਲੱਗਾ ਕਿ ਇਕ ਅਜਿਹਾ ਐਪ ਹੈ ਜਿਸ ਦੇ ਨਾਂ ਨਾਲ ਅਜਿਹੀਆਂ ਖਬਰਾਂ ਦੇ ਸਕਰੀਨਸ਼ਾਟ ਬਣਾਏ ਜਾ ਸਕਦੇ ਹਨ। ਇਸ ਐਪ ਦੀ ਮਦਦ ਨਾਲ ਦੈਨਿਕ ਜਾਗਰਣ ਦਾ ਲੋਗੋ ਲਗਾ ਕੇ ਇਹ ਫਰਜ਼ੀ ਖਬਰ ਤਿਆਰ ਕੀਤੀ ਗਈ ਹੈ।

Courtesy: NewsBannermaker.in

Conclusion

ਸਾਡੀ ਜਾਂਚ ਤੋਂ ਸਪਸ਼ ਹੁੰਦਾ ਹੈ ਕਿ ਵਾਇਰਲ ਸਕਰੀਨ ਸ਼ਾਟ ਫਰਜ਼ੀ ਹੈ। ਐਮਕੇ ਸਟਾਲਿਨ ਅਤੇ ਯੋਗੀ ਆਦਿਤਿਆਨਾਥ ਨੇ ਹਿੰਦੀ ਭਾਸ਼ੀ ਪ੍ਰਵਾਸੀ ਮਜ਼ਦੂਰਾਂ ਬਾਰੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।

Result: False

Our Sources

Tweet of Danik Jagran, posted on March 6, 2023
Report of NDTV, published on March 4, 2023
Self Analysis


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular