Fact Check
ਰੋਂਦੇ ਕੁਰਲਾਉਂਦੇ ਵਿਅਕਤੀ ਦੀ ਵੀਡੀਓ ਦਾ ਸੰਬੰਧ ਅਹਿਮਦਾਬਾਦ ਹਵਾਈ ਹਾਦਸੇ ਨਾਲ ਹੈ? ਗੁੰਮਰਾਹਕਕੁੰਨ ਦਾਅਵਾ ਵਾਇਰਲ
Claim
ਰੋਂਦੇ ਕੁਰਲਾਉਂਦੇ ਵਿਅਕਤੀ ਦੀ ਵੀਡੀਓ ਅਹਿਮਦਾਬਾਦ ਹਵਾਈ ਹਾਦਸੇ ਤੋਂ ਬਾਅਦ ਦੀ ਹੈ
Fact
ਵਾਇਰਲ ਵੀਡੀਓ ਦਾ ਅਹਿਮਦਾਬਾਦ ਹਵਾਈ ਹਾਦਸੇ ਨਾਲ ਕੋਈ ਸੰਬੰਧ ਨਹੀਂ ਹੈ। ਇਹ ਵੀਡੀਓ ਅਹਿਮਦਾਬਾਦ ਹਵਾਈ ਹਾਦਸੇ ਤੋਂ ਪਹਿਲਾਂ ਹੀ ਇੰਟਰਨੈਟ 'ਤੇ ਮੌਜੂਦ ਹੈ।
ਗੁਜਰਾਤ ਦੇ ਅਹਿਮਦਾਬਾਦ ਵਿੱਚ 12 ਜੂਨ 2025 ਨੂੰ ਇੱਕ ਦੁਖਦਾਈ ਅਤੇ ਭਿਆਨਕ ਜਹਾਜ਼ ਹਾਦਸਾ ਵਾਪਰਿਆ। ਏਅਰ ਇੰਡੀਆ ਦਾ ਯਾਤਰੀ ਜਹਾਜ਼ AI-171 ਉਡਾਣ ਭਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ ਜਿਸ ਵਿੱਚ ਕੁੱਲ 242 ਯਾਤਰੀ ਸਵਾਰ ਸਨ। ਬੀਬੀਸੀ ਦੀ ਰਿਪੋਰਟ ਮੁਤਾਬ ਇਸ ਹਾਦਸੇ ਦੇ ਵਿੱਚ 241 ਯਾਤਰੀਆਂ ਸਮੇਤ ਕੁਲ 270 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਬਾਕੀ ਜਾਨਾਂ ਗੁਆਉਣ ਵਾਲੇ ਲੋਕ ਅਹਿਮਦਾਬਾਦ ਦੇ ਮੇਘਨਾਨਗਰ ਖੇਤਰ ਵਿੱਚ ਸਥਿਤ ਬੀ.ਜੇ. ਮੈਡੀਕਲ ਕਾਲਜ ਅਤੇ ਸਿਵਲ ਹਸਪਤਾਲ ਕੈਂਪਸ ਨਾਲ ਜੁੜੇ ਹੋਏ ਹਨ।
ਇਸ ਹਾਦਸੇ ਤੋਂ ਬਾਅਦ ਸੋਸ਼ਲ ਮੀਡਿਆ ਤੇ ਕਈ ਗੁੰਮਰਾਹਕੁੰਨ ਅਤੇ ਫਰਜ਼ੀ ਵੀਡੀਓ ਤੇ ਤਸਵੀਰਾਂ ਵਾਇਰਲ ਹੋਈਆਂ ਜਿਹਨਾਂ ਦਾ ਫੈਕਟ ਚੈਕ ਨਿਊਜ਼ਚੈਕਰ ਨੇ ਕੀਤਾ ਜਿਹਨਾਂ ਨੂੰ ਇਥੇ ਕਲਿਕ ਕਰਕੇ ਪੜ੍ਹਿਆ ਜਾ ਸਕਦਾ ਹੈ। ਇਸ ਵਿਚਾਲੇ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਰੋਂਦੇ ਕੁਰਲਾਉਂਦੇ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਅਹਿਮਦਾਬਾਦ ਹਵਾਈ ਹਾਦਸੇ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।

Fact Check
ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕਰਦਿਆਂ ਅਸੀਂ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡਕੇ ਇੱਕ ਕੀ ਫਰੇਮ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ ਇੱਕ ਇੰਸਟਾਗ੍ਰਾਮ ਅਕਾਊਂਟ ‘matw_project‘ ਦੁਆਰਾ 7 ਮਈ 2025 ਨੂੰ ਅਪਲੋਡ ਮਿਲੀ। ਇਹ ਵੀਡੀਓ ਇੱਕ ਚੈਰਿਟੀ ਸੰਸਥਾ ਦੁਆਰਾ ਫਲਸਤੀਨ ਵਿੱਚ ਬਚਾਅ ਕਾਰਜਾਂ ਲਈ ਡੋਨੇਸ਼ਨ ਮੰਗਣ ਦੇ ਸੰਦਰਭ ਵਿੱਚ ਅਪਲੋਡ ਕੀਤੀ ਗਈ ਸੀ।

ਆਪਣੀ ਸਰਚ ਦੇ ਦੌਰਾਨ ਸਾਨੂੰ ਇਸ ਵਿਅਕਤੀ ਦੀ ਦੂਜੇ ਐਂਗਲ ਤੋਂ ਲਈ ਗਈ ਵੀਡੀਓ ਪੱਤਰਕਾਰ alaa_qraiqea ਦੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਮਈ 2025 ਨੂੰ ਅਪਲੋਡ ਮਿਲੀ। ਵੀਡੀਓ ਨਾਲ ਦਿੱਤੇ ਗਏ ਕੈਪਸ਼ਨ ਦੇ ਮੁਤਾਬਕ,’ਖਾਨ ਯੂਨਿਸ ਕੈਂਪ ਤੇ ਹੋਏ ਹਮਲੇ ਦੇ ਨਤੀਜੇ ਵਜੋਂ ਨੌਜਵਾਨ ਅਹਿਮਦ ਅਬੂ ਸਾਹਲੂਲ ਨੂੰ ਬਹੁਤ ਵੱਡਾ ਸਦਮਾ ਲੱਗਾ ਜਦੋਂ ਉਸ ਦੇ ਪਰਿਵਾਰ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਕਾਰਨ ਉਸ ਦੇ ਕਈ ਰਿਸ਼ਤੇਦਾਰ ਮਾਰੇ ਗਏ।

ਸਾਨੂੰ ਇਸ ਵਿਅਕਤੀ ਦੀ ਵੀਡੀਓ ਫੋਟੋ ਜਰਨਲਿਸਟ alijadallah66 ਦੁਆਰਾ ਵੀ 1 ਮਈ 2025 ਨੂੰ ਅਪਲੋਡ ਮਿਲੀ।
ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ ਕਈ ਹੋਰਨਾਂ ਯੂਜ਼ਰ ਦੁਆਰਾ ਮਈ 1, 2025 ਨੂੰ ਅਪਲੋਡ ਮਿਲੀ। ਹਾਲਾਂਕਿ, ਆਪਣੀ ਜਾਂਚ ਦੌਰਾਨ ਅਸੀਂ ਇਹ ਪਤਾ ਨਹੀਂ ਲਗਾ ਸਕੇ ਹਾਂ ਕਿ ਵਾਇਰਲ ਵੀਡੀਓ ਕਦੋਂ ਰਿਕਾਰਡ ਕੀਤੀ ਗਈ ਸੀ ਅਤੇ ਇਹ ਕਿਹੜੀ ਜਗ੍ਹਾ ਦੀ ਹੈ। ਅਸੀਂ ਹੋਰ ਜਾਣਕਾਰੀ ਲਈ ਫੋਟੋ ਜਰਨਲਿਸਟ ਅਲੀ ਜਦਲਾਹ ਨੂੰ ਸੰਪਰਕ ਕੀਤਾ ਹੈ। ਸੰਪਰਕ ਹੋਣ ਤੇ ਅਸੀਂ ਆਰਟੀਕਲ ਨੂੰ ਅਪਡੇਟ ਕਰਾਂਗੇ।
ਹਾਲਾਂਕਿ ਸਾਡੀ ਜਾਂਚ ਤੋਂ ਇਹ ਸਪਸ਼ਟ ਹੈ ਕਿ ਵਾਇਰਲ ਹੋ ਰਹੀ ਵੀਡੀਓ ਦਾ ਅਹਿਮਦਾਬਾਦ ਹਵਾਈ ਹਾਦਸੇ ਨਾਲ ਕੋਈ ਸੰਬੰਧ ਨਹੀਂ ਹੈ। ਅਹਿਮਦਾਬਾਦ ਵਿੱਚ ਹਵਾਈ ਹਾਦਸਾ 12 ਜੂਨ 2025 ਨੂੰ ਵਾਪਰਿਆ ਸੀ ਜਦਕਿ ਇਹ ਵੀਡੀਓ ਉਸ ਤੋਂ ਪਹਿਲਾਂ ਇੰਟਰਨੈਟ ਤੇ ਮੌਜੂਦ ਹੈ।
Conclusion
ਵਾਇਰਲ ਵੀਡੀਓ ਦਾ ਅਹਿਮਦਾਬਾਦ ਹਵਾਈ ਹਾਦਸੇ ਨਾਲ ਕੋਈ ਸੰਬੰਧ ਨਹੀਂ ਹੈ। ਇਹ ਵੀਡੀਓ ਅਹਿਮਦਾਬਾਦ ਹਵਾਈ ਹਾਦਸੇ ਤੋਂ ਪਹਿਲਾਂ ਹੀ ਇੰਟਰਨੈਟ ‘ਤੇ ਮੌਜੂਦ ਹੈ।
Our Sources
Video uploaded by alijadallah66 on Instagram, Dated May 1, 2025
Video uploaded by matw_project on Instagram, Dated May 7, 2025