Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਇਹ ਸੀਸੀਟੀਵੀ ਵੀਡੀਓ ਅਹਿਮਦਾਬਾਦ ਹਵਾਈ ਹਾਦਸੇ ਦੀ ਹੈ
ਇਹ ਵੀਡੀਓ ਅਸਲ ਵਿੱਚ ਲੇਬਨਾਨ ਦੇ ਸ਼ੇਖ ਰਾਘੇਬ ਹਸਪਤਾਲ ਦੇ ਨੇੜੇ ਹੋਏ ਹਮਲੇ ਦਾ ਹੈ।
ਸੋਸ਼ਲ ਮੀਡਿਆ ਤੇ ਇੱਕ ਧਮਾਕੇ ਦਾ ਸੀਸੀਟੀਵੀ ਵੀਡੀਓ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਇਹ ਅਹਿਮਦਾਬਾਦ ਵਿੱਚ ਮੈਡੀਕਲ ਕਾਲਜ਼ ਦੇ ਹੋਸਟਲ ਤੇ ਹੋਏ ਹਵਾਈ ਜਹਾਜ਼ ਕਰੈਸ਼ ਦਾ ਸੀਸੀਟੀਵੀ ਫੁਟੇਜ ਹੈ।
ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਦੁਖਦਾਈ ਅਤੇ ਭਿਆਨਕ ਜਹਾਜ਼ ਹਾਦਸਾ ਵਾਪਰਿਆ। ਏਅਰ ਇੰਡੀਆ ਦਾ ਯਾਤਰੀ ਜਹਾਜ਼ AI-171 ਉਡਾਣ ਭਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ ਜਿਸ ਵਿੱਚ ਕੁੱਲ 242 ਯਾਤਰੀ ਸਵਾਰ ਸਨ। ਬੀਬੀਸੀ ਦੀ ਰਿਪੋਰਟ ਮੁਤਾਬ ਇਸ ਹਾਦਸੇ ਦੇ ਵਿੱਚ 241 ਯਾਤਰੀਆਂ ਸਮੇਤ ਕੁਲ 270 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਬਾਕੀ ਜਾਨਾਂ ਗੁਆਉਣ ਵਾਲੇ ਲੋਕ ਅਹਿਮਦਾਬਾਦ ਦੇ ਮੇਘਨਾਨਗਰ ਖੇਤਰ ਵਿੱਚ ਸਥਿਤ ਬੀ.ਜੇ. ਮੈਡੀਕਲ ਕਾਲਜ ਅਤੇ ਸਿਵਲ ਹਸਪਤਾਲ ਕੈਂਪਸ ਨਾਲ ਜੁੜੇ ਹੋਏ ਹਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵਾਇਰਲ ਹੋ ਰਹੇ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ। ਇਸ ਦੌਰਾਨ ਅਸੀਂ ਵੀਡੀਓ ਦੇ ਹੇਠਾਂ ਸੱਜੇ ਪਾਸੇ “ਰਾਘੇਬਹਾਰਬ ਯੂਨੀਵਰਸਿਟੀ ਹਸਪਤਾਲ” ਲਿਖਿਆ ਦੇਖਿਆ।
ਸੰਬੰਧਿਤ ਕੀ ਵਰਡ ਨਾਲ ਸਰਚ ਕਰਨ ‘ਤੇ ਸਾਨੂੰ ਲੇਬਨਾਨ ਦੇ ਟੌਲ ਸ਼ਹਿਰ ਵਿੱਚ ਸ਼ੇਖ ਰਾਘੇਬ ਹਸਪਤਾਲ ਦਾ ਇੰਸਟਾਗ੍ਰਾਮ ਅਕਾਊਂਟ ਮਿਲਿਆ ਅਤੇ ਇਸ ਅਕਾਊਂਟ ‘ਤੇ ਸਾਨੂੰ 5 ਫਰਵਰੀ 2025 ਨੂੰ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ ਜਿਸ ਵਿੱਚ ਵਾਇਰਲ ਵੀਡੀਓ ਸ਼ੁਰੂਆਤੀ ਹਿੱਸਿਆਂ ਦੇ ਵਿੱਚ ਮੌਜੂਦ ਸੀ। ਹਾਲਾਂਕਿ, ਵੀਡੀਓ ਦੇ ਨਾਲ ਦਿੱਤੇ ਗਏ ਕੈਪਸ਼ਨ ਵਿੱਚ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਗਈ ਸੀ।
ਇਸ ਦੌਰਾਨ ਸਾਨੂੰ 5 ਫਰਵਰੀ, 2025 ਨੂੰ ਸ਼ੇਖ ਰਾਘੇਬ ਹਸਪਤਾਲ ਦੇ ਫੇਸਬੁੱਕ ਅਕਾਊਂਟ ‘ਤੇ ਅਪਲੋਡ ਕੀਤਾ ਗਿਆ 2 ਮਿੰਟ 43 ਸਕਿੰਟ ਦਾ ਵੀਡੀਓ ਵੀ ਮਿਲਿਆ। ਇਸ ਵਿੱਚ ਵੀ ਵਾਇਰਲ ਵੀਡੀਓ ਸ਼ੁਰੂਆਤੀ ਹਿੱਸਿਆਂ ‘ਚ ਮੌਜੂਦ ਸੀ।
ਵੀਡੀਓ ਨਾਲ ਅਰਬੀ ਕੈਪਸ਼ਨ ਵਿੱਚ ਲਿਖਿਆ ਹੈ, “ਅਪਰਾਧਿਕ ਸੰਗਠਨ ਲੋਕਾਂ ਦੇ ਠੀਕ ਹੋਣ ਦੀ ਉਮੀਦ ਨੂੰ ਤੋੜਨਾ ਚਾਹੁੰਦਾ ਸੀ ਪਰ ਸ਼ੇਖ ਰਾਘੇਬ ਹਰਬ ਹਸਪਤਾਲ ਦਾ ਰੱਬ ਨੇ ਸਾਥ ਦਿੱਤਾ। ਹਸਪਤਾਲ ਆਪਣੀ ਪੁਰਾਣੀ ਸ਼ਾਨ ਵਿੱਚ ਵਾਪਸ ਆ ਗਿਆ ਹੈ ਅਤੇ ਅਸੀਂ ਆਪਣੀ ਪੂਰੀ ਤਾਕਤ ਨਾਲ ਤੁਹਾਡੀ ਸੇਵਾ ਕਰਦੇ ਰਹਾਂਗੇ।”
ਹਾਲਾਂਕਿ, ਜਦੋਂ ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਸੀਸੀਟੀਵੀ ਫੁਟੇਜ ਕਦੋਂ ਬਣਾਈ ਗਈ ਸੀ ਤਾਂ ਸਾਨੂੰ ਕਈ ਰਿਪੋਰਟਾਂ ਮਿਲੀਆਂ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ 2024-2025 ਦੇ ਵਿਚਕਾਰ ਇਜ਼ਰਾਈਲੀ ਹਮਲਿਆਂ ਵਿੱਚ ਸ਼ੇਖ ਰਾਘੇਬ ਹਸਪਤਾਲ ਅਤੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਕਈ ਵਾਰ ਨੁਕਸਾਨ ਪਹੁੰਚਿਆ ਸੀ।
ਇਸ ਤੋਂ ਇਲਾਵਾ ਸਾਨੂੰ ਮੈਪ ਤੇ ਮੌਜੂਦ ਸ਼ੇਖ ਰਾਘੇਬ ਹਰਬ ਹਸਪਤਾਲ ਦੀ ਤਸਵੀਰਾਂ ਦਾ ਮਿਲਾਨ ਵੀਡੀਓ ਵਿੱਚ ਦ੍ਰਿਸ਼ ਨਾਲ ਕੀਤਾ ਤਾਂ ਪਾਇਆ ਕਿ ਇਹ ਲੇਬਨਾਨ ਦੇ ਸ਼ੇਖ ਰਾਘੇਬ ਹਰਬ ਹਸਪਤਾਲ ਦੇ ਕੋਲ ਦਾ ਦ੍ਰਿਸ਼ ਹੈ।
ਆਪਣੀ ਜਾਂਚ ਵਿੱਚ ਸ਼ੇਖ ਰਾਘੇਬ ਹਸਪਤਾਲ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਜਵਾਬ ਮਿਲਣ ‘ਤੇ ਅਸੀਂ ਆਰਟੀਕਲ ਨੂੰ ਅਪਡੇਟ ਕਰਾਂਗੇ।
ਸਾਡੀ ਜਾਂਚ ਵਿੱਚ ਮਿਲੇ ਸਬੂਤਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਅਹਿਮਦਾਬਾਦ ਫਲਾਈਟ ਹਾਦਸੇ ਦੇ ਸੀਸੀਟੀਵੀ ਫੁਟੇਜ ਹੋਣ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਇਹ ਵੀਡੀਓ ਅਸਲ ਵਿੱਚ ਲੇਬਨਾਨ ਦੇ ਸ਼ੇਖ ਰਾਘੇਬ ਹਸਪਤਾਲ ਦੇ ਨੇੜੇ ਹੋਏ ਹਮਲੇ ਦਾ ਹੈ।
Our Sources
Video Shared by shaikh Ragheb Harb University Hospital, Instagram and Facebook accounts on 5th February 2025
Shaminder Singh
July 3, 2025
Shaminder Singh
June 20, 2025
Shaminder Singh
June 19, 2025