ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਜੇਪੀ ਦੀ ਸੰਸਦ ਮੈਂਬਰ ਮੇਨਕਾ ਗਾਂਧੀ (Maneka Gandhi) ਨੇ ਮੋਦੀ ਸਰਕਾਰ ਦੀ ਆਲੋਚਨਾ ਕੀਤੀ। ਵਾਇਰਲ ਹੋ ਰਹੀ ਵੀਡੀਓ ਦੇ ਇੱਕ ਮਹਿਲਾ ਮੋਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਨਜ਼ਰ ਆ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿਚ ਨਜ਼ਰ ਆ ਰਹੀ ਮਹਿਲਾ ਬੀਜੇਪੀ ਦੀ ਕੱਦਾਵਰ ਲੀਡਰ ਅਤੇ ਸੰਸਦ ਮੈਂਬਰ ਮੇਨਕਾ ਗਾਂਧੀ ਹੈ।
ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਿਚ ਨਜ਼ਰ ਆ ਰਹੀ ਮਹਿਲਾ ਕਹਿੰਦੀ ਹੈ,’ਇੰਨੀ ਭਿਅੰਕਰ ਮਹਾਂਮਾਰੀ ਦੇ ਦੌਰਾਨ ਮੌਜੂਦਾ ਸਰਕਾਰ ਪੁਰੀ ਤੇਰਾਂ ਤੋਂ ਫੇਲ੍ਹ ਹੈ। ਇਨ੍ਹਾਂ ਅੰਧਾ ਪ੍ਰਧਾਨਮੰਤਰੀ, ਇਨ੍ਹਾਂ ਅੰਧਾ ਗ੍ਰਹਿ ਮੰਤਰੀ, ਇਨ੍ਹਾਂ ਅੰਧਾ ਸਿਹਤ ਮੰਤਰੀ ਅੱਜ ਤੱਕ ਨਹੀਂ ਦੇਖਿਆ।
ਸੋਸ਼ਲ ਮੀਡੀਆ ਤੇ ਫੇਸਬੁੱਕ ਯੂਜ਼ਰ ਕੁਲਵਿੰਦਰ ਸਿੰਘ ਬੁੱਟਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,ਚਲੋ ਕਿਸੇ ਦੀ ਤਾਂ ਜ਼ਮੀਰ ਜਾਗੀ।’

ਅਸੀਂ ਪਾਇਆ ਹੈ ਇਸ ਵੀਡੀਓ ਨੂੰ ਮਈ 2021 ਨੂੰ ਵੀ ਸ਼ੇਅਰ ਕੀਤਾ ਜਾ ਚੁੱਕਾ ਹੈ।
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਵੀਡੀਓ ਨੂੰ Invid ਟੂਲ ਦੀ ਮਦਦ ਨਾਲ ਕੁਝ ਕੀ ਫਰੇਮ ਨੂੰ ਕੱਢ ਕੇ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓਜ਼ ਨਾਲ ਜੁੜਿਆ ਇੱਕ ਟਵੀਟ @Kuldipshrma06 ਨਾਮਕ ਇਕ ਟਵਿੱਟਰ ਅਕਾਊਂਟ ਤੇ ਮਿਲਿਆ ਜਿਸ ਨੂੰ 27 ਮਈ 2021 ਨੂੰ ਪੋਸਟ ਕੀਤਾ ਗਿਆ ਸੀ। ਕੈਪਸ਼ਨ ਵਿਚ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਮਹਿਲਾ ਨੂੰ ਬੀਜੇਪੀ ਨੇਤਾ ਨਹੀਂ ਸਗੋਂ ਕਾਂਗਰਸ ਲੀਡਰ ਡੌਲੀ ਸ਼ਰਮਾ ਦੱਸਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਦੇ ਅਧਾਰ ਤੇ ਅਸੀਂ ਗੂਗਲ ਤੇ ਕੁਝ ਕੀ ਵਰਡ ਦੇ ਜ਼ਰੀਏ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਵੀਡੀਓ ਦਾ ਪੂਰਾ ਵਰਜ਼ਨ ਕਾਂਗਰਸ ਲੀਡਰ ਡਾਲੀ ਸ਼ਰਮਾ ਦੇ ਫੇਸਬੁੱਕ ਪੇਜ ਤੇ ਮਿਲਿਆ। ਪੂਰੀ ਵੀਡੀਓ ਨੂੰ ਦੇਖਣ ਤੋਂ ਬਾਅਦ ਅਸੀਂ ਪਾਇਆ ਕਿ ਵਾਇਰਲ ਹੋ ਰਿਹਾ ਪਾਰਟ 14 ਮਿੰਟ 15 ਸਕਿੰਟ ਤੋਂ ਸ਼ੁਰੂ ਹੁੰਦਾ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਗੌਰਤਲਬ ਹੈ ਕਿ ਡਾਲੀ ਸ਼ਰਮਾ ਕਾਂਗਰਸ ਦੀ ਨੇਤਾ ਹੈ ਅਤੇ ਉਨ੍ਹਾਂ ਨੇ ਸਾਲ 2019 ਵਿੱਚ ਕਾਂਗਰਸ ਉਮੀਦਵਾਰ ਦੇ ਤੌਰ ਤੇ ਲੋਕ ਸਭਾ ਦਾ ਚੋਣ ਲੜਿਆ ਸੀ ਪਰ ਬੀਜੇਪੀ ਉਮੀਦਵਾਰ ਜਨਰਲ ਵੀ ਕੇ ਸਿੰਘ ਤੋਂ ਹਾਰ ਗਏ ਸਨ। ਗੌਰਤਲਬ ਹੈ ਕਿ ਜੇਕਰ ਮੇਨਕਾ ਗਾਂਧੀ ਨੇ ਬੀਜੇਪੀ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਕੀਤੀ ਹੁੰਦੀ ਤਾਂ ਸਾਰੀਆਂ ਪ੍ਰਮੁੱਖ ਮੀਡੀਆ ਸੰਸਥਾਨਾਂ ਨੇ ਇਸ ਨੂੰ ਲੈ ਕੇ ਰਿਪੋਰਟ ਜ਼ਰੂਰ ਪ੍ਰਕਾਸ਼ਿਤ ਕੀਤੀ ਹੁੰਦੀ ਪਰ ਸਾਨੂੰ ਕੋਈ ਵੀ ਮੀਡੀਆ ਰਿਪੋਰਟ ਨਹੀਂ ਮਿਲੀ।
ਅਖੀਰ ਦੇ ਵਿੱਚ ਅਸੀਂ ਵਾਇਰਲ ਵੀਡੀਓ ਦਾ ਸਕ੍ਰੀਨਸ਼ਾਟ ਕੱਢਿਆ ਅਤੇ ਉਸ ਦੀ ਤੁਲਨਾ ਬੀਜੇਪੀ ਸੰਸਦ ਮੇਨਕਾ ਗਾਂਧੀ (Maneka Gandhi) ਅਤੇ ਕਾਂਗਰਸ ਨੇਤਾ ਡਾਲੀ ਸ਼ਰਮਾ ਦੀ ਤਸਵੀਰ ਨਾਲ ਕੀਤੀ ਜਿਸ ਤੋਂ ਇਹ ਸਾਫ ਹੁੰਦਾ ਹੈ ਕਿ ਵੀਡੀਓ ਵਿੱਚ ਨਜ਼ਰ ਆ ਰਹੀ ਮਹਿਲਾ ਬੀਜੇਪੀ ਸੰਸਦ ਮੇਨਕਾ ਗਾਂਧੀ ਨਹੀਂ ਹੈ।

Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਵੀਡੀਓ ਵਿੱਚ ਨਜ਼ਰ ਆ ਰਹੀ ਮਹਿਲਾ ਬੀਜੇਪੀ ਸੰਸਦ ਮੇਨਕਾ ਗਾਂਧੀ ਨਹੀਂ ਸਗੋਂ ਕਾਂਗਰਸੀ ਨੇਤਾ ਡਾਲੀ ਸ਼ਰਮਾ ਹੈ।
Result: False
Sources
Twitter –https://twitter.com/KuldipshrmaMP06/status/1397800880921972736
Facebook – https://www.facebook.com/Dollysharmagzb/videos/747318049299632/
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ