ਬੁੱਧਵਾਰ, ਦਸੰਬਰ 25, 2024
ਬੁੱਧਵਾਰ, ਦਸੰਬਰ 25, 2024

HomeFact Checkਰੇਤ ਮਾਫੀਆ ਅਤੇ ਪੁਲਿਸ ਵਿਚਕਾਰ ਚੱਲ ਰਹੀ ਭੱਜ ਦੌੜ ਦੀ ਪੁਰਾਣੀ ਵੀਡੀਓ...

ਰੇਤ ਮਾਫੀਆ ਅਤੇ ਪੁਲਿਸ ਵਿਚਕਾਰ ਚੱਲ ਰਹੀ ਭੱਜ ਦੌੜ ਦੀ ਪੁਰਾਣੀ ਵੀਡੀਓ ਹੋਈ ਮੁੜ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਪੁਲਿਸ ਦੀ ਮਹਿੰਦਰਾ ਸਕਾਰਪੀਓ ਕਾਰ ਅਤੇ ਟ੍ਰੈਕਟਰ ਵਿਚਕਾਰ ਭੱਜ-ਦੌੜ ਦੇਖੀ ਜਾ ਸਕਦੀ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਹਾਲੀਆ ਹੈ ਅਤੇ ਵੀਡੀਓ ‘ਚ ਪੁਲਿਸ ਰੇਤ ਮਾਫੀਆ ਨੂੰ ਫੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ।

ਵੈਬ ਮੀਡਿਆ ਚੈਨਲ ‘Scroll Punjab’ ਨੇ 26 ਅਪ੍ਰੈਲ 2022 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, ‘ਰੇਤਾ ਚੋਰਾਂ ਨੂੰ ਫੜ੍ਹਨ ਲਈ ਅਫਸਰ ਨੇ ਦਰਿਆ ‘ਚ ਪਾ ਲਈ ਗੱਡੀ, ਟ੍ਰੈਕਟਰ ਨੂੰ ਪਾਈਆਂ ਘੁੰਮਣਘੇਰੀਆਂ ਪੰਜਾਬ ਨੂੰ ਅਜਿਹੇ ਅਫਸਰਾਂ ਦੀ ਲੋੜ।’ ਇਸ ਵੀਡੀਓ ਨੂੰ ਤਕਰੀਬਨ 50,000 ਤੋਂ ਵੱਧ ਸੋਸ਼ਲ ਮੀਡਿਆ ਯੂਜ਼ਰ ਦੇਖ ਚੁੱਕੇ ਹਨ। ਹਾਲਾਂਕਿ , ਕੁਝ ਟਾਈਮ ਬਾਅਦ Scroll Punjab ਨੇ ਪੋਸਟ ਨੂੰ ਡਿਲੀਟ ਕਰ ਦਿੱਤਾ।

Courtesy: Facebook/ScrollPunjab

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਤੋਂ ਇਲਾਵਾ ਵਟਸਐਪ ਤੇ ਵੀ ਇਸ ਵੀਡੀਓ ਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅਸੀਂ ਪਾਇਆ ਕਿ ਸਾਲ 2021 ਦੇ ਵਿੱਚ ਵੀ ਵੀਡੀਓ ਵੱਖਰੇ ਦਾਅਵੇ ਦੇ ਨਾਲ ਵਾਇਰਲ ਹੋ ਚੁੱਕੀ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

ਰੇਤ ਮਾਫੀਆ ਅਤੇ ਪੁਲਿਸ ਵਿਚਕਾਰ ਚੱਲ ਰਹੀ ਭੱਜ ਦੌੜ ਦੀ ਪੁਰਾਣੀ ਵੀਡੀਓ ਹੋਈ ਮੁੜ ਵਾਇਰਲ
Courtesy: Newschecker WhatsApp helpline

Fact Check/Verification

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀ ਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।

ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਨੂੰ ਲੈ ਕੇ ਕਈ ਪੁਰਾਣੀਆਂ ਖਬਰਾਂ ਮਿਲੀਆਂ। ਸਰਚ ਦੌਰਾਨ ਵਾਇਰਲ ਵੀਡੀਓ ਨਾਲ ਸੰਬੰਧਿਤ ਖਬਰਾਂ ਸਾਲ 2021 ਵਿੱਚ ਪ੍ਰਕਾਸ਼ਿਤ ਮਿਲੀਆਂ।

ਸਾਨੂੰ ਵਾਇਰਲ ਵੀਡੀਓ ਨਾਲ ਸੰਬੰਧਿਤ ਮੀਡਿਆ ਰਿਪੋਰਟ ਨਵਭਾਰਤ ਟਾਇਮਸ ਦੁਆਰਾ 24 ਜਨਵਰੀ 2021 ਨੂੰ ਪ੍ਰਕਾਸ਼ਿਤ ਮਿਲੀ। ਖਬਰ ਦੇ ਮੁਤਾਬਕ ਇਹ ਵੀਡੀਓ ਮੱਧ ਪ੍ਰਦੇਸ਼ ਦਾ ਹੈ। ਹਾਲਾਂਕਿ, ਪੁਲਿਸ ਦੇ ਬਿਆਨ ਮੁਤਾਬਕ ਇਹ ਵੀਡੀਓ ਮੱਧ ਪ੍ਰਦੇਸ਼ ਦਾ ਨਹੀਂ ਹੈ।

ਰੇਤ ਮਾਫੀਆ ਅਤੇ ਪੁਲਿਸ ਵਿਚਕਾਰ ਚੱਲ ਰਹੀ ਭੱਜ ਦੌੜ ਦੀ ਪੁਰਾਣੀ ਵੀਡੀਓ ਹੋਈ ਮੁੜ ਵਾਇਰਲ
Courtesy: NavBharatTimes

ਅਸੀਂ ਵਾਇਰਲ ਵੀਡੀਓ ਨੂੰ ਲੈ ਕੇ ਆਪਣੀ ਜਾਂਚ ਜਾਰੀ ਰੱਖੀ। ਸਰਚ ਦੇ ਦੌਰਾਨ ਸਾਨੂੰ ਅਮਰ ਉਜਾਲਾ ਦੁਆਰਾ 22 ਜਨਵਰੀ 2021 ਨੂੰ ਪ੍ਰਕਾਸ਼ਿਤ ਵੀਡੀਓ ਰਿਪੋਰਟ ਮਿਲੀ। ਵੀਡੀਓ ਰਿਪੋਰਟ ਦੇ ਮੁਤਾਬਕ ਵਾਇਰਲ ਵੀਡੀਓ ਉੱਤਰਾਖੰਡ ਦੇ ਬਾਜਪੁਰ ਦਾ।

ਆਪਣੀ ਸਰਚ ਦੇ ਦੌਰਾਨ ਸਾਨੂੰ Newschecker ਦੀ ਫੈਕਟ ਚੈਕ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਕ ਇਹ ਵੀਡੀਓ ਉੱਤਰਾਖੰਡ ਦਾ ਹੈ ਜਿਥੇ ਰੇਤ ਮਾਫੀਆ ਨੂੰ ਫੜ੍ਹਨ ਲਈ ਪੁਲਿਸ ਅਫਸਰ ਗਏ ਸਨ ਪਰ ਰੇਤ ਮਾਫੀਆ ਪੁਲਿਸ ਨੂੰ ਚਕਮਾ ਦੇਕੇ ਫਰਾਰ ਹੋ ਗਿਆ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਮਾਮਲਾ ਹਾਲੀਆ ਨਹੀਂ ਸਗੋਂ ਜਨਵਰੀ 2021 ਦਾ ਹੈ। ਵਾਇਰਲ ਵੀਡੀਓ ਉੱਤਰਾਖੰਡ ਦਾ ਹੈ ਜਿਥੇ ਰੇਤ ਮਾਫੀਆ ਨੂੰ ਫੜ੍ਹਨ ਲਈ ਪੁਲਿਸ ਅਫਸਰ ਗਏ ਸਨ ਪਰ ਰੇਤ ਮਾਫੀਆ ਪੁਲਿਸ ਨੂੰ ਚਕਮਾ ਦੇਕੇ ਫਰਾਰ ਹੋ ਗਿਆ।

Result: Missing Context

Our Sources

Report of Newschecker
Media report by NavBharat Times
Media report by Amar Ujala

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular