ਸ਼ੁੱਕਰਵਾਰ, ਮਾਰਚ 29, 2024
ਸ਼ੁੱਕਰਵਾਰ, ਮਾਰਚ 29, 2024

HomeFact Checkਅਮਰੀਕਾ ਦੇ ਚੀਤਿਆਂ ਦੀ ਵੀਡੀਓ ਨੂੰ ਭਾਰਤ ਵਿੱਚ ਲਿਆਂਦੇ ਗਏ ਚੀਤਿਆਂ ਦਾ...

ਅਮਰੀਕਾ ਦੇ ਚੀਤਿਆਂ ਦੀ ਵੀਡੀਓ ਨੂੰ ਭਾਰਤ ਵਿੱਚ ਲਿਆਂਦੇ ਗਏ ਚੀਤਿਆਂ ਦਾ ਦੱਸਕੇ ਕੀਤਾ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਚੀਤੇ ਨੂੰ ਪਿੰਜਰੇ ਵਿਚ ਬੰਦ ਅਤੇ ਮਿਆਊਂ ਕਰਦਾ ਸੁਣਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨਾਮੀਬੀਆ ਤੋਂ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਵਿੱਚ ਲਿਆਂਦੇ ਗਏ 8 ਚੀਤਿਆਂ ਵਿੱਚੋਂ ਇੱਕ ਚੀਤੇ ਦੀ ਹੈ।

ਗੌਰਤਲਬ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਦੇ ਮੌਕੇ ਤੇ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿਚ ਚੀਤਿਆਂ ਨੂੰ ਛੱਡਿਆ ਗਿਆ।

ਅਸੀਂ ਪਾਇਆ ਕਿ ਕਈ ਮੀਡੀਆ ਅਦਾਰਿਆਂ ਨੇ ਇਸ ਵੀਡੀਓ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਦੇ ਮੌਕੇ ਤੇ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਛੱਡੇ ਗਏ ਚੀਤਿਆਂ ਦਾ ਦੱਸਕੇ ਸ਼ੇਅਰ ਕੀਤਾ।

 ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਸਰਚ ਕੀਤਾ। ਆਪਣੀ ਸਰਚ ਦੇ ਦੌਰਾਨ ਸਾਨੂੰ ਰੈਡੀਟ ਤੇ ਇੱਕ ਯੂਜ਼ਰ ਦੁਆਰਾ ਸ਼ੇਅਰ ਕੀਤੀ ਪੋਸਟ ਮਿਲੀ ਜਿਸ ਦੇ ਕੈਪਸ਼ਨ ਤੇ ਲਿਖਿਆ ਸੀ,’ਦੋ ਭਰਾ ਕਿੱਟੂ ਅਤੇ ਲਵਾਣੀ ਦਾ ਰਿਸ਼ਤਾ।’ ਅਸੀਂ ਪਾਇਆ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦਾ ਲੰਬਾ ਵਰਜ਼ਨ ਹੈ। ਇਸ ਵੀਡੀਓ ਵਿਚ ਇਕ ਹੋਰ ਚੀਤੇ ਨੂੰ ਦੇਖਿਆ ਜਾ ਸਕਦਾ ਹੈ।

ਅਮਰੀਕਾ ਦੇ ਚੀਤਿਆਂ ਦੀ ਵੀਡੀਓ ਨੂੰ ਭਾਰਤ ਵਿੱਚ ਲਿਆਂਦੇ ਗਏ ਚੀਤਿਆਂ ਦਾ ਦੱਸਕੇ ਕੀਤਾ ਵਾਇਰਲ

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ ਤੇ ਕੁਝ ਕੀ ਵਰਡ ਦੇ ਜ਼ਰੀਏ ਸਰਚ ਕੀਤਾ। ਇਸ ਦੌਰਾਨ ਸਾਨੂੰ ਇੱਕ ਯੂ ਟਿਊਬ ਚੈਨਲ ਦੁਆਰਾ ਅਪਲੋਡ ਕੀਤੀ ਗਈ ਵੀਡੀਓ ਮਿਲੀ।

ਵੀਡੀਓ ਦੇ ਵਿੱਚ ਸਾਨੂੰ ਦੋ ਚੀਤਿਆਂ ਨੂੰ ਇੱਕ ਸੈਂਚੁਰੀ ਵਿਚ ਘੁੰਮਦਿਆਂ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਾਨੂੰ ਵਾਈਲਡ ਕੈਟ ਸੈਂਚੁਰੀ ਦੀ ਵੈਬਸਾਈਟ ਤੇ ਇਕ ਪੇਜ ਮਿਲਿਆ ਜਿਸ ਵਿਚ ਇਨ੍ਹਾਂ ਦੋ ਚੀਤਿਆਂ ਦੇ ਬਾਰੇ ਵਿਚ ਜ਼ਿਕਰ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਕ ਵਾਈਲਡ ਕੈਟ ਸੈਂਚਰੀ ਨੇ ਅਪ੍ਰੈਲ 2021 ਵਿਚ 11 ਸਾਲਾ ਦੋ ਚੀਤੇ ਭਰਾਵਾਂ ਕਿੱਟੂ ਅਤੇ ਲਵਾਨੀ ਦਾ ਸਵਾਗਤ ਕੀਤਾ।

ਇਸ ਦੇ ਨਾਲ ਹੀ ਸੈਂਚੁਰੀ ਦੁਆਰਾ ਅਪ੍ਰੈਲ 26, 2021 ਨੂੰ ਪ੍ਰਕਾਸ਼ਤ ਇਕ ਪ੍ਰੈਸ ਰਿਲੀਜ਼ ਮਿਲੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ? 

ਪ੍ਰੈਸ ਰਿਲੀਜ਼ ਮੁਤਾਬਕ ਵਾਈਲਡ ਕੈਟ ਸੈੰਕਚੂਰੀ ਨੂੰ ਇਹ ਘੋਸ਼ਣਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਲਾਵਾਨੀ ਅਤੇ ਕਿਟੂ ਨਾਮ ਦੇ ਦੋ 11 ਸਾਲ ਚੀਤਿਆਂ ਦੇ ਲਈ ਸਥਾਈ ਰਿਟਾਇਰਮੈਂਟ ਹੋਮ ਹੈ। ਇਹ ਦੋ ਚੀਤੇ ਕੈਲੀਫੋਰਨੀਆ ਵਿੱਚ ਇੱਕ AZA-ਮਾਨਤਾ ਪ੍ਰਾਪਤ ਚਿੜੀਆਘਰ ਵਿੱਚ ਸਨ ਅਤੇ ਉਹਨਾਂ ਨੂੰ ਇੱਕ ਸਥਾਈ ਰਿਟਾਇਰਮੈਂਟ ਹੋਮ ਦੀ ਲੋੜ ਸੀ। ਵਾਈਲਡਕੈਟ ਸੈੰਕਚੂਰੀ ਨੇ ਤੁਰੰਤ ਵੱਡੀਆਂ ਬਿੱਲੀਆਂ ਨੂੰ ਲੈਣ ਅਤੇ 4000-ਮੀਲ ਦੀ ਰਾਊਂਡ ਟ੍ਰਿਪ ਲਈ ਆਵਾਜਾਈ ਪ੍ਰਦਾਨ ਕਰਨ ਦੀ ਪੇਸ਼ਕਸ਼ ਕੀਤੀ। ਇਹ ਹੁਣੇ ਹੀ ਵਾਈਲਡਕੈਟ ਸੈੰਕਚੂਰੀ ਪਹੁੰਚੇ ਹਨ ਅਤੇ ਆਪਣੇ ਨਵੇਂ ਘਰ ਵਿੱਚ ਸੈਟਲ ਹੋ ਰਹੇ ਹਨ।

ਅਸੀਂ ਵਾਈਲਡ ਕੈਟ ਸੈਂਚੁਰੀ ਨੂੰ ਸੰਪਰਕ ਕੀਤਾ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਹੋ ਰਹੀ ਵੀਡੀਓ ਵਿੱਚ ਦਿਖਾਈ ਦੇ ਰਹੀ ਚੀਤੇ ਉਨ੍ਹਾਂ ਦੀ ਸੈਂਚੁਰੀ ਦਿ ਹਨ ਨਾ ਕਿ ਨਮੀਬੀਆ ਦੇ। ਟੈਮੀ ਥੀਨ, ਫਾਊਂਡਰ ਅਤੇ ਐਗਜ਼ੀਕਿਊਟਿਵ ਡਾਇਰੈਕਟਰ, ਵਾਈਲਡ ਕੈਟ ਸੈਂਚੁਰੀ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਸਾਡੀ ਸੈਂਚੁਰੀ ਮਿਨੀਸੋਟਾ ਵਿਖੇ ਲਈ ਗਈ ਸੀ।

Result: False

Our Sources

Post on Reddit thread Animals being Bros, November 26, 2021
Web page on the cheetahs Kitu and Lavani on The Wildcat Sanctuary
Press release by The Wild Cat Sanctuary on cheetahs Kitu and Lavani, April 26, 2021


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular