Fact Check
ਹਰਿਆਣਾ ਦੇ ਸਿਰਸਾ ਸ਼ਹਿਰ ਉੱਪਰੋਂ ਲੰਬੀ ਰੇਂਜ ਦੀ ਮਿਸਾਲ ਛੱਡਣ ਦੇ ਦਾਅਵੇ ਨਾਲ ਵਾਇਰਲ ਹੋਈ ਪੁਰਾਣੀ ਗੈਰ ਸੰਬੰਧਿਤ ਵੀਡੀਓ
Claim
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੁਆਰਾ ਹਰਿਆਣਾ ਦੇ ਸਿਰਸਾ ਸ਼ਹਿਰ ਦੇ ਉੱਪਰੋਂ ਲੰਬੀ ਰੇਂਜ ਦੀ ਮਿਸਾਲ ਛੱਡੀ ਗਈ। ਵੀਡੀਓ ਦੇ ਵਿੱਚ ਮਿਸਾਈਲਾਂ ਨੂੰ ਆਪਸ ਵਿੱਚ ਟਕਰਾਉਂਦੇ ਵੀ ਦੇਖਿਆ ਜਾ ਸਕਦਾ ਹੈ।

ਇਸ ਦੇ ਨਾਲ ਹੀ ਵਾਇਰਲ ਹੋ ਰਹੀ ਵੀਡੀਓ ਦੀ ਆਡੀਓ ਦੇ ਵਿੱਚ ਕੁਝ ਵਿਅਕਤੀ ਹਿੰਦੀ ਦੇ ਵਿੱਚ ਗੱਲ ਕਰ ਰਹੇ ਹਨ।
Fact
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡ ਕੇ ਇੱਕ ਕੀ ਫਰੇਮ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।
ਆਪਣੀ ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਮਿਲਦੀ ਜੁਲਦੀ ਵੀਡੀਓ ਦਸੰਬਰ 31 2024 ਨੂੰ ਇੱਕ ਐਕਸ ਯੂਜ਼ਰ ਦੁਆਰਾ ਅਪਲੋਡ ਮਿਲੀ।

ਆਪਣੀ ਸਰਚ ਦੇ ਦੌਰਾਨ ਸਾਨੂੰ ਅਰਬ ਦੇ ਫੈਕਟ ਚੈਕਿੰਗ ਸੰਸਥਾਨ ਮਿਸਬਾਰ ਦੀ ਇੱਕ ਰਿਪੋਰਟ ਮਿਲੀ। ਇਸ ਰਿਪੋਰਟ ਦੇ ਮੁਤਾਬਕ ਇਹ ਵੀਡੀਓ ਯਮਨ ਇਜਰਾਇਲ ਸੰਘਰਸ਼ ਦੀ ਹੈ। ਰਿਪੋਰਟ ਮੁਤਾਬਿਕ ਇਹ ਵੀਡੀਓ ਇਜਰਾਇਲ ਦੇ ਸ਼ਹਿਰ ਤੇਲ ਅਵੀਵ ਤੇ 21 ਦਸੰਬਰ ਨੂੰ ਹੋਥੀ ਦੁਆਰਾ ਮਿਜ਼ਾਇਲ ਨਾਲ ਕੀਤੇ ਗਏ ਹਮਲੇ ਦੀ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਟਾਈਮਸ ਆਫ ਇਜਰਾਇਲ ਦੁਆਰਾ 21 ਦਸੰਬਰ 2024 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਇਸ ਰਿਪੋਰਟ ਦੇ ਵਿੱਚ ਵਾਇਰਲ ਵੀਡੀਓ ਦੇ ਨਾਲ ਮਿਲਦੇ ਜੁਲਦੇ ਦੇਖੇ ਜਾ ਸਕਦੇ ਹਨ।

ਟਾਈਮ ਆਫ ਇਜਰਾਇਲ ਦੀ ਰਿਪੋਰਟ ਦੇ ਮੁਤਾਬਕ ਯਮਨ ਦੇ ਹੋਥੀ ਵਿਦ੍ਰੋਹੀਆਂ ਦੁਆਰਾ ਦਾਗੀ ਗਈ ਮਿਜਾਇਲ ਸ਼ੁਕਰਵਾਰ ਸ਼ਨੀਵਾਰ ਦੀ ਰਾਤ ਨੂੰ ਦੱਖਣੀ ਤੇਲ ਅਵੀਵ ਦੇ ਇੱਕ ਜਨਤਕ ਪਾਰਕ ਵਿੱਚ ਫਟ ਗਈ। ਇਜਰਾਇਲ ਦੁਆਰਾ ਇਸ ਮਿਜਾਇਲ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਡਾਕਟਰਾਂ ਦੇ ਮੁਤਾਬਕ ਤਕਰੀਬਨ 16 ਵਿਅਕਤੀ ਇਸ ਘਟਨਾ ਵਿੱਚ ਜਖਮੀ ਹੋਏ ਹਨ।
ਤੁਸੀਂ ਨੀਚੇ ਵਾਇਰਲ ਵੀਡੀਓ ਅਤੇ ਟਾਈਮਸ ਆਫ ਇਜਰਾਇਲ ਦੁਆਰਾ ਪ੍ਰਕਾਸ਼ਿਤ ਰਿਪੋਰਟ ‘ਚ ਮੌਜੂਦ ਵਿਜਅਲ ਦੇ ਵਿੱਚ ਸਮਾਨਤਾਵਾਂ ਦੇਖ ਸਕਦੇ ਹੋ।

ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਨੂੰ ਫਰਜ਼ੀ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਵੀਡੀਓ ਸਿਰਸਾ ਦੀ ਨਹੀਂ ਸਗੋਂ ਯਮਨ-ਇਜਰਾਇਲ ਸੰਘਰਸ਼ ਦੇ ਨਾਲ ਜੁੜੀ ਹੈ। ਹਾਲਾਂਕਿ, ਅਸੀਂ ਆਪਣੀ ਜਾਂਚ ਦੇ ਦੌਰਾਨ ਵਾਇਰਲ ਵੀਡੀਓ ਨਾਲ ਜੁੜੀ ਆਡੀਓ ਦੀ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਕਰ ਸਕੇ ਹਾਂ।
Our Sources
Post by X user, Dated December 28, 2024
Report published by The Times of Israel, Dated December 21, 2024
Report published by Misbar, Dated January 11, 2025