ਐਤਵਾਰ, ਸਤੰਬਰ 1, 2024
ਐਤਵਾਰ, ਸਤੰਬਰ 1, 2024

HomeFact Checkਸ੍ਰੀ ਲੰਕਾ ਦੇ ਸਾਬਕਾ ਕ੍ਰਿਕਟਰ ਮੁਰਲੀਧਰਨ ਨੇ ਤੌਬਾ ਤੌਬਾ ਗਾਣੇ ਤੇ ਕੀਤਾ...

ਸ੍ਰੀ ਲੰਕਾ ਦੇ ਸਾਬਕਾ ਕ੍ਰਿਕਟਰ ਮੁਰਲੀਧਰਨ ਨੇ ਤੌਬਾ ਤੌਬਾ ਗਾਣੇ ਤੇ ਕੀਤਾ ਡਾਂਸ?

Authors

Vasudha noticed the growing problem of mis/disinformation online after studying New Media at ACJ in Chennai and became interested in separating facts from fiction. She is interested in learning how global issues affect individuals on a micro level. Before joining Newschecker’s English team, she was working with Latestly.

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

JP Tripathi

Claim

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਇੱਕ ਵਿਅਕਤੀ ਤੌਬਾ ਤੌਬਾ ਗਾਣੇ ਤੇ ਨੱਚਦਿਆਂ ਨਜ਼ਰ ਆ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਸ੍ਰੀ ਲੰਕਾ ਟੀਮ ਦਾ ਸਾਬਕਾ ਕ੍ਰਿਕਟਰ ਮੁਰਲੀਧਰਨ ਹੈ।

Fact Check/Verification

ਅਸੀਂ ਵਾਇਰਲ ਹੋ ਰਹੇ ਦਾਅਵੇ ਦੀ ਪੜਤਾਲ ਸ਼ੁਰੂ ਕਰਦਿਆਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀ ਫ਼੍ਰੇਮ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਾਨੂੰ ਇਹ ਵੀਡੀਓ 30 ਜੁਲਾਈ, 2024 ਨੂੰ ਇੱਕ YouTube ਚੈਨਲ ‘ਤੇ ਅਪਲੋਡ ਮਿਲਿਆ। ਇਸ ਵੀਡੀਓ ਦੇ ਸਿਰਲੇਖ ਵਿੱਚ ਦੋ ਹੈਸ਼ਟੈਗ “#taubatauba #kiranj” ਮੌਜੂਦ ਸਨ।

ਸ੍ਰੀ ਲੰਕਾ ਦੇ ਸਾਬਕਾ ਕ੍ਰਿਕਟਰ ਮੁਰਲੀਧਰਨ ਨੇ ਤੌਬਾ ਤੌਬਾ ਗਾਣੇ ਤੇ ਕੀਤਾ ਡਾਂਸ?

 ਸਾਨੂੰ ਇਹ ਵੀਡੀਓ ਕੁਝ ਯੂਜ਼ਰਾਂ ਦੁਆਰਾ ਟਵੀਟ ਕੀਤਾ ਵੀ ਮਿਲਿਆ। ਇਸ ਵਿੱਚ ਡਾਂਸਰ ਦਾ ਨਾਮ ਕਿਰਨ ਜੇ ਲਿਖਿਆ ਹੋਇਆ ਹੈ।

ਅਸੀਂ ਉੱਪਰ ਦਿੱਤੀ ਜਾਣਕਾਰੀ ਦੇ ਅਧਾਰ ਤੇ ਕੀਵਰਡ ਦੀ ਮਦਦ ਦੇ ਨਾਲ ਖੋਜ ਕੀਤੀ। ਸਾਨੂੰ @MrKiranJ ਨਾਮ ਦੇ YouTube ਖਾਤੇ ਤੋਂ 25 ਜੁਲਾਈ, 2024 ਨੂੰ ਅਪਲੋਡ ਕੀਤਾ ਗਿਆ ਇਹ ਵੀਡੀਓ ਵੀ ਮਿਲਿਆ ।

ਇਸ ਵਿਅਕਤੀ ਦੀਆਂ ਕਈ ਹੋਰ ਵੀਡੀਓਜ਼ ਵੀ ਇਸ ਚੈਨਲ ‘ਤੇ ਮੌਜੂਦ ਸਨ, ਜਿਨ੍ਹਾਂ ‘ਚ ਚਿਹਰਾ ਸਾਫ਼ ਦੇਖਿਆ ਜਾ ਸਕਦਾ ਹੈ। ਅਸੀਂ ਇੰਟਰਨੈੱਟ ‘ਤੇ ਉਪਲਬਧ ਮੁਥੱਈਆ ਮੁਰਲੀਧਰਨ ਦੀ ਤਸਵੀਰ ਨਾਲ ਕਿਰਨ ਜੇ ਦੀ ਤਸਵੀਰ ਦਾ ਮੇਲ ਕੀਤਾ ਤਾਂ ਸਾਨੂੰ ਕਈ ਅੰਤਰ ਦਿਖੇ।

ਇਸ ਦੌਰਾਨ ਸਾਨੂੰ ਕੋਰੀਓਗ੍ਰਾਫਰ ਕਿਰਨ ਜੇ ਉਰਫ ਕਿਰਨ ਜੋਪਲ ਦਾ ਇੰਸਟਾਗ੍ਰਾਮ ਖਾਤਾ ਵੀ ਮਿਲਿਆ। ਇਸ ਅਕਾਊਂਟ ਤੋਂ 22 ਜੁਲਾਈ ਨੂੰ ਇੱਕ ਵਾਇਰਲ ਵੀਡੀਓ ਵੀ ਸ਼ੇਅਰ ਕੀਤੀ ਗਈ ਸੀ । ਵੀਡੀਓ ਦੇ ਨਾਲ ਕੈਪਸ਼ਨ ਵਿੱਚ, ਬੰਗਲੌਰ ਦੇ ਡਾਂਸ ਇਨ ਸਟੂਡੀਓ ਨੂੰ ਵੀ ਟੈਗ ਕੀਤਾ ਗਿਆ ਸੀ, ਜਿੱਥੇ ਇਹ ਵੀਡੀਓ ਸ਼ੂਟ ਕੀਤਾ ਗਿਆ ਸੀ।

ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਵਿੱਚ ਸ੍ਰੀ ਲੰਕਾ ਟੀਮ ਦਾ ਸਾਬਕਾ ਕ੍ਰਿਕਟਰ ਮੁਰਲੀਧਰਨ ਨਹੀਂ ਹਨ।

Result: False

Our Sources
YouTube Channel Of @MrKiranJ
Instagram Post By @mr.kiranj, Dated July 22, 2024

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।

Most Popular