Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
ਬਾਲੀਵੁੱਡ ਅਦਾਕਾਰਾ Kangana Ranaut ਦੁਆਰਾ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਕੀਤੀ ਗਈ ਕਥਿਤ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਕਾਫੀ ਵਿਵਾਦ ਹੋ ਰਿਹਾ ਹੈ। ਕੰਗਨਾ ਰਣੌਤ ਦੁਆਰਾ ਦਿੱਤੀ ਗਏ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਪਿਛਲੇ ਦਿਨੀਂ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਨੇ ਕੰਗਨਾ ਵਿਨੋਦ ਖਿਲਾਫ਼ ਦੇਸ਼ ਧਰੋਹ ਕਾਨੂੰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਆਪਣੀ ਸ਼ਿਕਾਇਤ ਚੰਡੀਗੜ੍ਹ ਦੇ ਸੈਕਟਰ 17 ਥਾਣੇ ਵਿੱਚ ਦਿੱਤੀ।
ਗੌਰਤਲਬ ਹੈ ਕਿ ਕੰਗਨਾ ਰਣੌਤ ਨੂੰ ਪਦਮ ਸ੍ਰੀ ਸਨਮਾਨ ਮਿਲਣ ਤੋਂ ਬਾਅਦ ਇਕ ਟੀਵੀ ਚੈਨਲ ਤੇ ਉਨ੍ਹਾਂ ਨੇ ਵਿਵਾਦਪੂਰਨ ਬਿਆਨ ਦਿੰਦਿਆਂ ਕਿਹਾ ਸੀ ਕਿ ਦੇਸ਼ ਨੂੰ ਸਾਲ 1947 ਵਿੱਚ ਆਜ਼ਾਦੀ ਕਥਿਤ ਤੌਰ ਤੇ ਭੀਖ ਵਿੱਚ ਮਿਲੀ ਸੀ। ਅਸਲੀ ਆਜ਼ਾਦੀ ਸਾਲ 2014 ਵਿੱਚ ਮਿਲੀ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਆਈ ਸੀ।
ਕੰਗਨਾ ਰਨੌਤ ਦੇ ਇਸ ਬਿਆਨ ਦੇ ਖ਼ਿਲਾਫ਼ ਦੇਸ਼ ਵਿੱਚ ਵੱਖ ਵੱਖ ਥਾਂਵਾਂ ਤੇ ਕੰਗਨਾ ਰਨੌਤ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਸਭ ਦੇ ਦੌਰਾਨ ਸੋਸ਼ਲ ਮੀਡੀਆ ਤੇ ਇਕ ਟਵੀਟ ਵਾਇਰਲ ਹੋ ਰਿਹਾ ਹੈ ਜਿਸ ਮੁਤਾਬਕ ਬਾਲੀਵੁੱਡ ਦੇ ਦਿੱਗਜ ਨਸੀਰੂਦੀਨ ਸ਼ਾਹ ਨੇ ਕੰਗਨਾ ਰਨੌਤ ਤੇ ਤੰਜ ਕੱਸਦਿਆਂ ਲਿਖਿਆ,’ਕੰਗਨਾ ਜੀ ਇਹ ਦੱਸਣ ਦਾ ਕਸ਼ਟ ਕਰੋਗੇ ਕਿ ਇਹ ਧਰਤੀ ਪਹਿਲਾਂ ਹੀ ਘੁੰਮਦੀ ਸੀ ਜਾਂ ਤੋਂ ਬਾਅਦ ਘੁੰਮਣਾ ਸ਼ੁਰੂ ਹੋਈ।’ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਲੀਵੁੱਡ ਦੇ ਦਿੱਗਜ Naseeruddin Shah ਨੇ Kangana Ranaut ਤੇ ਤੰਜ ਕੱਸਦਿਆਂ ਟਵੀਟ ਕੀਤਾ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਟਵੀਟ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਫੇਸਬੁੱਕ ਯੂਜ਼ਰ ਹਰਮਨ ਵਿਰਕ ਨੇ ਇਸ ਟਵੀਟ ਨੂੰ ਗਰੁੱਪ ਵਿੱਚ ਸ਼ੇਅਰ ਕਰਦਿਆਂ ਹੋਇਆਂ ਲਿਖਿਆ,’ ਨਸੀਰੂਦੀਨ ਸ਼ਾਹ ਨੇ ਸਿਰਾ ਕਰਾ ਦਿੱਤਾ।’
ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਟਵੀਟ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਟਵੀਟ ਨੂੰ ਲੈ ਕੇ ਗੂਗਲ ਤੇ ਕੁਝ ਕੀ ਵਰਡ ਦੀ ਮੱਦਦ ਨਾਲ ਖੰਗਾਲਿਆ। ਹਾਲਾਂਕਿ ਸੋਚ ਕੇ ਸਾਨੂੰ ਇਸ ਟਵੀਟ ਦੇ ਬਾਰੇ ‘ਚ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ।
ਹਾਲਾਂਕਿ ਆਪਣੀ ਸਰਚ ਦੇ ਦੌਰਾਨ ਸਾਨੂੰ ਐਨਡੀਟੀਵੀ ਦੁਆਰਾ ਪ੍ਰਕਾਸ਼ਿਤ ਇੱਕ ਆਰਟੀਕਲ ਮਿਲਿਆ। ਇਹ ਆਰਟੀਕਲ ਫ਼ਰਵਰੀ 8, 2021 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਐਨਡੀਟੀਵੀ ਤੇ ਆਰਟੀਕਲ ਤੇ ਮੁਤਾਬਕ ਨਸੀਰੂਦੀਨ ਸ਼ਾਹ ਦੀ ਘਰਵਾਲੀ ਰਤਨਾ ਪਾਠਕ ਸ਼ਾਹ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਨਸੀਰੂਦੀਨ ਸ਼ਾਹ ਦਾ ਕੋਈ ਟਵਿੱਟਰ ਅਕਾਉਂਟ ਨਹੀਂ ਹੈ। ਰਤਨਾ ਪਾਠਕ ਸ਼ਾਹ ਨੇ ਇਹ ਸਪਸ਼ਟੀਕਰਨ ਨਸੀਰੂਦੀਨ ਸ਼ਾਹ ਦੇ ਇਸ ਸਾਲ ਜਨਵਰੀ ਮਹੀਨੇ ਵਿੱਚ ਕਿਸਾਨਾਂ ਨੂੰ ਲੈ ਕੇ ਵਾਇਰਲ ਹੋਏ ਫ਼ਰਜ਼ੀ ਟਵੀਟ ਨੂੰ ਲੈ ਕੇ ਦਿੱਤਾ ਸੀ।
ਆਪਣੀ ਸਰਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਟਵਿੱਟਰ ਅਕਾਉਂਟ ਨੂੰ ਖੰਗਾਲਿਆ। ਅਸੀਂ ਪਾਇਆ ਕਿ ਟਵਿਟਰ ਅਕਾਊਂਟ ਦੇ ਬਾਇਓ ਅਤੇ ਯੂਜ਼ਰਨੇਮ ਦੇ ਵਿੱਚ ਪੈਰਡੀ ਯਾਨੀ ਕਿ ਵਿਅੰਗ ਲਿਖਿਆ ਹੋਇਆ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਅਕਾਊਂਟ ਬਾਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ ਦਾ ਨਹੀਂ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਮਾਮਲੇ ਵਿਚ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਨਸੀਰੂਦੀਨ ਸ਼ਾਹ ਨੂੰ ਸੰਪਰਕ ਕੀਤਾ। ਹਾਲਾਂਕਿ ਆਰਟੀਕਲ ਲਿਖੇ ਜਾਣ ਤਕ ਉਨ੍ਹਾਂ ਦੇ ਨਾਲ ਸਾਡਾ ਸੰਪਰਕ ਨਹੀਂ ਹੋ ਸਕਿਆ। ਸੰਪਰਕ ਹੋਣ ਤੇ ਅਸੀਂ ਆਪਣੀ ਆਰਟੀਕਲ ਨੂੰ ਅਪਡੇਟ ਕਰਾਂਗੇ।
ਨਿਊਜ਼ਕਰ ਦੁਆਰਾ ਨਸੀਰੂਦੀਨ ਸ਼ਾਹ ਨੂੰ ਲੈ ਕੇ ਪਹਿਲਾਂ ਵਾਇਰਲ ਹੋ ਚੁੱਕੇ ਫਰਜ਼ੀ ਬਿਆਨ ਅਤੇ ਟਵੀਟ ਨੂੰ ਲੈ ਕੇ ਫੈਕਟ ਚੈਕ ਇੱਥੇ ਕਲਿੱਕ ਕਰਕੇ ਪੜ੍ਹ ਸਕਦੇ ਹੋ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਬਾਲੀਵੁੱਡ ਅਦਾਕਾਰ ਨਸੀਰੂਦੀਨ ਸ਼ਾਹ ਦਾ ਵਾਇਰਲ ਹੋ ਰਿਹਾ ਟਵੀਟ ਪੈਰਡੀ ਅਕਾਊਂਟ ਦੁਆਰਾ ਕੀਤਾ ਗਿਆ ਹੈ ਨਸੀਰੂਦੀਨ ਸ਼ਾਹ ਦਾ ਆਪਣਾ ਕੋਈ ਅਧਿਕਾਰਿਕ ਟਵਿੱਟਰ ਅਕਾਊਂਟ ਨਹੀਂ ਹੈ।
Result: Imposter Content
Our Sources
Twitter/Naseeruddin_sah: https://twitter.com/Naseeruddin_sah
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Authors
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.