Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਪਾਕਿਸਤਾਨ ਨੇ ਸਲਮਾਨ ਖਾਨ ਨੂੰ ਅੱਤਵਾਦੀ ਐਲਾਨਿਆ
ਪਾਕਿਸਤਾਨ ਦੁਆਰਾ ਸਲਮਾਨ ਖਾਨ ਨੂੰ ਅੱਤਵਾਦੀ ਐਲਾਨੇ ਜਾਣ ਦਾ ਦਾਅਵਾ ਫਰਜ਼ੀ ਹੈ
ਸੋਸ਼ਲ ਮੀਡਿਆ ਤੇ ਇੱਕ ਨੋਟੀਫਿਕੇਸ਼ਨ ਵਾਇਰਲ ਹੋ ਰਿਹਾ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨੋਟੀਫਿਕੇਸ਼ਨ ਪਾਕਿਸਤਾਨ ਦੀ ਬਲੋਚਿਸਤਾਨ ਸਰਕਾਰ ਦੁਆਰਾ ਕਥਿਤ ਤੌਰ ‘ਤੇ ਜਾਰੀ ਕੀਤਾ ਗਿਆ ਹੈ। ਇਸ ਨੋਟੀਫਿਕੇਸ਼ਨ, ਮੁਤਾਬਕ ਭਾਰਤੀ ਅਦਾਕਾਰ ਸਲਮਾਨ ਖਾਨ ਨੂੰ ਅੱਤਵਾਦ ਵਿਰੋਧੀ ਐਕਟ, 1997 ਦੇ ਚੌਥੇ ਸ਼ਡਿਊਲ ਵਿੱਚ ਰੱਖਿਆ ਗਿਆ ਹੈ ‘ਤੇ ਸਲਮਾਨ ਖਾਨ ਨੂੰ “ਆਜ਼ਾਦ ਬਲੋਚਿਸਤਾਨ ਫ਼ੈਸੀਲੀਟੇਟਰ” ਮੰਨਿਆ ਗਿਆ ਹੈ।

ਕਈ ਸੋਸ਼ਲ ਮੀਡੀਆ ਯੂਜ਼ਰ ਅਤੇ ਅਤੇ ਨਿਊਜ਼ ਵੈਬਸਾਈਟਾਂ ਨੇ ਦਾਅਵਾ ਕੀਤਾ ਕਿ ਅਦਾਕਾਰ ਸਲਮਾਨ ਖਾਨ ਨੂੰ ਪਾਕਿਸਤਾਨ ਨੇ ਅੱਤਵਾਦੀ ਐਲਾਨ ਦਿੱਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਲਮਾਨ ਖਾਨ ਦੁਆਰਾ ਇੱਕ ਸਮਾਗਮ ਦੌਰਾਨ ਬਲੋਚਿਸਤਾਨ ਦਾ ਨਾਮ ਪਾਕਿਸਤਾਨ ਤੋਂ ਵੱਖਰਾ ਲੈਣ ਤੇ ਪਾਕਿਸਤਾਨੀ ਸਰਕਾਰ ਨੇ ਉਨ੍ਹਾਂ ਵਿਰੁੱਧ ਇਹ ਕਾਰਵਾਈ ਕੀਤੀ। ਪੋਸਟ ਦੇ ਨਾਲ ਇੱਕ ਪੱਤਰ ਵੀ ਹੈ ਜਿਸ ਤੇ ਸਲਮਾਨ ਖਾਨ ਦਾ ਨਾਮ ਅਤੇ ਪਤਾ ਆਦਿ ਲਿਖਿਆ ਹੋਇਆ ਹੈ।
ਸਲਮਾਨ ਖਾਨ ਬਾਰੇ ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਗੂਗਲ ‘ਤੇ ਸੰਬੰਧਿਤ ਕੀ ਵਰਡਸ ਨਾਲ ਖੋਜ ਕੀਤੀ। ਸਾਨੂੰ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਮਿਲੀ ਜਿਸ ਵਿੱਚ ਕਿਹਾ ਗਿਆ ਸੀ ਕਿ ਅਦਾਕਾਰ ਸਲਮਾਨ ਖਾਨ, ਸ਼ਾਹਰੁਖ ਖਾਨ ਅਤੇ ਆਮਿਰ ਖਾਨ ਹਾਲ ਹੀ ਵਿੱਚ ਰਿਆਧ ਵਿੱਚ ਹੋਏ ਜੋਏ ਫੋਰਮ 2025 ਵਿੱਚ ਸ਼ਾਮਲ ਹੋਏ ਸਨ।
ਇਸ ਪ੍ਰੋਗਰਾਮ ਦੌਰਾਨ, ਸਲਮਾਨ ਖਾਨ ਨੇ ਇੱਕ ਟਿੱਪਣੀ ਕੀਤੀ ਜਿਸ ਨੇ ਬਹਿਸ ਛੇੜ ਦਿੱਤੀ। ਰਿਪੋਰਟ ਦੇ ਅਨੁਸਾਰ, ਸਲਮਾਨ ਖਾਨ ਨੇ ਕਿਹਾ,”ਇਸ ਸਮੇਂ, ਜੇਕਰ ਤੁਸੀਂ ਇੱਕ ਹਿੰਦੀ ਫਿਲਮ ਬਣਾਉਂਦੇ ਹੋ ਅਤੇ ਇਸ ਨੂੰ ਇੱਥੇ ਰਿਲੀਜ਼ ਕਰਦੇ ਹੋ ਤਾਂ ਇਹ ਸੁਪਰਹਿੱਟ ਹੋਵੇਗੀ। ਜੇਕਰ ਤੁਸੀਂ ਇੱਕ ਤਾਮਿਲ, ਤੇਲਗੂ ਜਾਂ ਮਲਿਆਲਮ ਫਿਲਮ ਬਣਾਉਂਦੇ ਹੋ, ਤਾਂ ਇਹ ਕਰੋੜਾਂ ਕਮਾਏਗੀ ਕਿਉਂਕਿ ਇੱਥੇ ਬਹੁਤ ਸਾਰੇ ਦੇਸ਼ਾਂ ਦੇ ਲੋਕ ਰਹਿੰਦੇ ਹਨ: ਬਲੋਚਿਸਤਾਨ ਦੇ ਲੋਕ, ਅਫਗਾਨਿਸਤਾਨ ਦੇ ਲੋਕ, ਪਾਕਿਸਤਾਨ ਦੇ ਲੋਕ।ਹਰ ਕੋਈ ਇੱਥੇ ਕੰਮ ਕਰ ਰਿਹਾ ਹੈ।”
ਕੀ ਵਰਡਸ ਨਾਲ ਗੂਗਲ ਸਰਚ ਕਰਨ ‘ਤੇ ਸਾਨੂੰ ਕੋਈ ਭਰੋਸੇਯੋਗ ਪਾਕਿਸਤਾਨੀ ਰਿਪੋਰਟ ਨਹੀਂ ਮਿਲੀ। ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਪਾਕਿਸਤਾਨ ਸਰਕਾਰ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ, ਪ੍ਰੈਸ ਸੂਚਨਾ ਵਿਭਾਗ ਦੀ ਵੈਬਸਾਈਟ ਅਤੇ ਬਲੋਚਿਸਤਾਨ ਸਰਕਾਰ ਦੇ ਪੋਰਟਲ ਦੀ ਵੀ ਜਾਂਚ ਕੀਤੀ, ਪਰ ਸਲਮਾਨ ਖਾਨ ਨੂੰ ਅੱਤਵਾਦ ਵਿਰੋਧੀ ਐਕਟ ਦੇ ਚੌਥੇ ਸ਼ਡਿਊਲ ਵਿੱਚ ਸ਼ਾਮਲ ਕੀਤੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।
ਫਿਰ ਅਸੀਂ ਵਾਇਰਲ ਹੋ ਰਹੇ ਨੋਟੀਫਿਕੇਸ਼ਨ ਦੀ ਜਾਂਚ ਕੀਤੀ ਅਤੇ ਪਾਇਆ ਕਿ ਨੋਟੀਫਿਕੇਸ਼ਨ ਵਿੱਚ ਵਾਕ, ਵਿਆਕਰਨ ਅਤੇ ਤਾਰੀਖ ਦੀਆਂ ਕਈ ਗਲਤੀਆਂ ਹਨ। ਉਦਾਹਰਣ ਵਜੋਂ, “BALOCHISTAN” ਨੂੰ “BALOCIIISTAN”, “Terrorism” ਨੂੰ “terrrarism” ਅਤੇ “Affiliated” ਨੂੰ “aftilisted” ਲਿਖਿਆ ਗਿਆ ਹੈ।
ਇਸ ਤੋਂ ਇਲਾਵਾ ਨੋਟੀਫਿਕੇਸ਼ਨ 16 ਅਕਤੂਬਰ, 2025 ਦੀ ਤਾਰੀਖ਼ ਦਾ ਹੈ ਅਤੇ 7 ਅਕਤੂਬਰ, 2025 ਦੇ ਇੱਕ ਦਸਤਾਵੇਜ਼ ਦਾ ਹਵਾਲਾ ਦਿੰਦਾ ਹੈ, ਜਦੋਂ ਕਿ ਸਲਮਾਨ ਖਾਨ ਦੁਆਰਾ “ਬਲੋਚਿਸਤਾਨ- ਪਾਕਿਸਤਾਨ” ਬਾਰੇ ਟਿੱਪਣੀ 17 ਅਕਤੂਬਰ, 2025 ਨੂੰ ਕੀਤੀ ਗਈ ਸੀ, ਜੋ ਸਪੱਸ਼ਟ ਤੌਰ ‘ਤੇ ਕਥਿਤ ਨੋਟੀਫਿਕੇਸ਼ਨ ਮਿਤੀ ਤੋਂ ਬਾਅਦ ਦਾ ਹੈ। Joy Forum ਦਾ ਲਾਈਵ ਸਟ੍ਰੀਮ ਵੀਡੀਓ (ਸਲਮਾਨ ਖਾਨ ਦੀ ਟਿੱਪਣੀ 03:49:48 ਤੇ ਹੈ) ਇਸ ਸਮੇਂ ਦੀ ਪੁਸ਼ਟੀ ਕਰਦਾ ਹੈ।

ਵਾਇਰਲ ਦਾਅਵੇ ਬਾਰੇ ਹੋਰ ਜਾਣਕਾਰੀ ਲਈ ਅਸੀਂ ਪਾਕਿਸਤਾਨ ਟੀਵੀ ਡਿਜੀਟਲ ਦੇ ਮੁਖੀ ਮੁਹੰਮਦ ਸਾਕਿਬ ਤਨਵੀਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦਸਤਾਵੇਜ਼ ਵਿੱਚ ਖਾਮੀਆਂ ਵੱਲ ਧਿਆਨ ਦਿਵਾਇਆ ਅਤੇ ਇਸ ਨੂੰ “ਪੂਰੀ ਤਰ੍ਹਾਂ ਫਰਜ਼ੀ” ਕਿਹਾ। ਉਨ੍ਹਾਂ ਨੇ ਕਿਹਾ ਕਿ ਦਸਤਾਵੇਜ਼ ਵਿੱਚ ਜਿਸ ਪਛਾਣ ਪੱਤਰ ਦਾ ਜਿਕਰ ਕੀਤਾ ਗਿਆ ਹੈ ਉਹ ਸਿਰਫ ਪਾਕਿਸਤਾਨੀ ਨਾਗਰਿਕਾਂ ਲਈ ਹੈ, ਜੋ ਕਿ ਸਲਮਾਨ ਖਾਨ ਕੋਲ ਨਹੀਂ ਹੋ ਸਕਦਾ। ਉਨ੍ਹਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਇਹ ਦਸਤਾਵੇਜ਼ ਕਿਸੀ ਪੁਰਾਣੇ ਸੰਸਕਰਣ ਦਾ ਸੋਧਿਆ ਹੋਇਆ ਸੰਸਕਰਣ ਹੋ ਸਕਦਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵਾਇਰਲ ਨੋਟੀਫਿਕੇਸ਼ਨ ਦੀ ਗੂਗਲ ਰਿਵਰਸ ਇਮੇਜ ਸਰਚ ਕਰਨ ‘ਤੇ ਸਾਨੂੰ 21 ਅਕਤੂਬਰ, 2025 ਨੂੰ ਬਲੋਚ ਮਹਿਲਾ ਮੰਚ ਦੁਆਰਾ ਕੀਤੀ ਗਈ ਇੱਕ ਪੋਸਟ ਵਿੱਚ ਸਮਾਨ ਤਸਵੀਰ ਮਿਲੀ ਜਿਸ ਵਿੱਚ ਚੌਥੀ ਸ਼ਡਿਊਲ ਵਿੱਚ ਤਿੰਨ ਮੈਂਬਰਾਂ ਨੂੰ ਸ਼ਾਮਲ ਕਰਨ ਦਾ ਵੇਰਵਾ ਦਿੱਤਾ ਗਿਆ ਹੈ।
ਵਾਇਰਲ ਤਸਵੀਰ ਦੀ ਵਾਇਰਲ ਦਸਤਾਵੇਜ਼ ਨਾਲ ਤੁਲਨਾ ਕਰਨ ‘ਤੇ ਪਤਾ ਲੱਗਾ ਕਿ ਵਾਇਰਲ ਦਸਤਾਵੇਜ਼ ਵਿੱਚ ਇਸ ਨੋਟੀਫਿਕੇਸ਼ਨ ਵਰਗੀ ਹੀ ਜਾਣਕਾਰੀ ਸੀ ਜਿਵੇਂ ਕਿ ਸੀਰੀਅਲ ਨੰਬਰ, ਪਹਿਲੇ ਪੈਰੇ ਵਿੱਚ ਦੱਸਿਆ ਗਿਆ ਪੱਤਰ ਨੰਬਰ, ਜਾਰੀ ਹੋਣ ਦੀ ਮਿਤੀ ਅਤੇ ਸਟੈਂਪ/ਦਸਤਖਤ ਦੀ ਸਥਿਤੀ, ਜਿਸ ਤੋਂ ਪਤਾ ਚੱਲਦਾ ਹੈ ਕਿ ਇਹ ਸੰਭਾਵਤ ਤੌਰ ‘ਤੇ ਉਹ ਦਸਤਾਵੇਜ਼ ਸੀ ਜਿਸਨੂੰ ਸਲਮਾਨ ਖਾਨ ਨੂੰ ਨਿਸ਼ਾਨਾ ਬਣਾਉਣ ਲਈ ਜਾਣਬੁੱਝ ਕੇ ਬਦਲਿਆ ਗਿਆ ਸੀ।

ਪਾਕਿਸਤਾਨ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਫੈਕਟ ਚੈਕ ਇਕਾਈ ਨੇ ਵੀ 26 ਅਕਤੂਬਰ, 2025 ਨੂੰ ਐਕਸ ਪੋਸਟ ਵਿੱਚ ਵਾਇਰਲ ਦਾਅਵੇ ਨੂੰ ਫਰਜ਼ੀ ਕਰਾਰ ਦਿੱਤਾ।
ਇਸ ਤਰ੍ਹਾਂ ਸਾਡੀ ਜਾਂਚ ਇਹ ਸਪੱਸ਼ਟ ਕਰਦੀ ਹੈ ਕਿ ਪਾਕਿਸਤਾਨ ਦੁਆਰਾ ਸਲਮਾਨ ਖਾਨ ਨੂੰ ਅੱਤਵਾਦੀ ਐਲਾਨੇ ਜਾਣ ਦਾ ਦਾਅਵਾ ਫਰਜ਼ੀ ਹੈ।
Sources
YouTube Video By Saudi On Demand, Dated October 17, 2025
X Post By @FactCheckerMoIB, Dated October 26, 2025
Conversation With Pakistan TV Digital Head Muhammad Saqib Tanveer
Self Analysis