Fact Check
ਨੇਪਾਲ ਵਿੱਚ ਪ੍ਰਦਰਸ਼ਨਾਂ ਦੇ ਦੌਰਾਨ, ਲੋਕਾਂ ਨੇ ਸਰਕਾਰ ਦੇ ਪੱਖ ਵਿੱਚ ਜਾਅਲੀ ਖ਼ਬਰਾਂ ਚਲਾਉਣ ਵਾਲੇ ਐਂਕਰ ਨੂੰ ਘੇਰ ਲਿਆ?
Claim
ਨੇਪਾਲ ਵਿੱਚ ਪ੍ਰਦਰਸ਼ਨਾਂ ਦੇ ਦੌਰਾਨ, ਲੋਕਾਂ ਨੇ ਸਰਕਾਰ ਦੇ ਪੱਖ ਵਿੱਚ ਜਾਅਲੀ ਖ਼ਬਰਾਂ ਚਲਾਉਣ ਵਾਲੇ ਐਂਕਰ ਨੂੰ ਘੇਰ ਲਿਆ
Fact
ਨਹੀਂ, ਵਾਇਰਲ ਵੀਡੀਓ ਵਿੱਚ ਦਿਖ ਰਿਹਾ ਵਿਅਕਤੀ ਕੋਈ ਨਿਊਜ਼ ਐਂਕਰ ਨਹੀਂ ਹੈ।
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੇਪਾਲ ਵਿੱਚ ਪ੍ਰਦਰਸ਼ਨਾਂ ਦੇ ਦੌਰਾਨ, ਲੋਕਾਂ ਨੇ ਸਰਕਾਰ ਦੇ ਪੱਖ ਵਿੱਚ ਜਾਅਲੀ ਖ਼ਬਰਾਂ ਚਲਾਉਣ ਵਾਲੇ ਐਂਕਰ ਨੂੰ ਘੇਰ ਲਿਆ।
4 ਸਤੰਬਰ ਨੂੰ ਨੇਪਾਲ ਸਰਕਾਰ ਨੇ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਬਾਅਦ 8 ਸਤੰਬਰ ਨੂੰ ਨੇਪਾਲ ਵਿੱਚ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ। ਸੋਮਵਾਰ ਨੂੰ ਅੰਦੋਲਨ ਦੌਰਾਨ ਤਕਰੀਬਨ 20 ਲੋਕਾਂ ਦੀ ਮੌਤ ਅਤੇ ਸੈਂਕੜੇ ਜ਼ਖਮੀ ਹੋਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਸੜਕਾਂ ‘ਤੇ ਉਤਰ ਆਏ ਅਤੇ ਸਰਕਾਰੀ ਜਾਇਦਾਦਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।
ਵਾਇਰਲ ਵੀਡੀਓ 1 ਮਿੰਟ 40 ਸੈਕਿੰਡ ਲੰਬਾ ਹੈ, ਜਿਸ ਵਿੱਚ ਲੋਕ ਇੱਕ ਆਦਮੀ ਨੂੰ ਜ਼ਮੀਨ ਤੇ ਬੰਨ੍ਹ ਕੇ ਉਸ ਨੂੰ ਘੇਰਦੇ ਹੋਏ ਦੇਖੇ ਜਾ ਸਕਦੇ ਹਨ ਅਤੇ ਇਸ ਦੌਰਾਨ ਉਸ ਦੇ ਨਾਲ ਪੈਸਿਆਂ ਦਾ ਇੱਕ ਪੈਕੇਟ ਵੀ ਦਿਖਾਈ ਦੇ ਰਿਹਾ ਹੈ। ਪੁੱਛਗਿੱਛ ਦੌਰਾਨ ਉਹ ਆਪਣਾ ਘਰ ਬਿਹਾਰ ਦੇ ਜਯਾਨਗਰ ਵਿੱਚ ਦੱਸ ਰਿਹਾ ਹੈ।
वीडियो को X पर वायरल दावे वाले कैप्शन के साथ शेयर किया गया है, जिसमें लिखा हुआ है “यह नेपाली गोदी मीडिया का न्यूज़, चैनल का प्रमुख ‘एंकर’ जो सरकार के पक्ष में फर्जी न्यूज़ फैलाता था, छात्रों ने क्या हाल किया इसका देखें”.
ਵੀਡੀਓ ਨੂੰ X ‘ਤੇ ਵਾਇਰਲ ਦਾਅਵੇ ਵਾਲੇ ਕੈਪਸ਼ਨ ਨਾਲ ਸ਼ੇਅਰ ਕੀਤਾ ਗਿਆ ਹੈ ਕਿ “ਇਹ ਨੇਪਾਲੀ ਗੋਡੀ ਮੀਡੀਆ ਦੇ ਨਿਊਜ਼ ਚੈਨਲ ਦਾ ਮੁੱਖ ‘ਐਂਕਰ’ ਹੈ ਜੋ ਸਰਕਾਰ ਦੇ ਹੱਕ ਵਿੱਚ ਜਾਅਲੀ ਖ਼ਬਰਾਂ ਫੈਲਾਉਂਦਾ ਹੈ, ਵਿਦਿਆਰਥੀਆਂ ਨੇ ਉਸ ਨਾਲ ਕੀ ਕੀਤਾ”, ਦੇਖੋ।”

Fact Check/Verification
ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕਰਦਿਆਂ ਵੀਡੀਓ ਨੂੰ ਸਭ ਤੋਂ ਪਹਿਲਾਂ ਧਿਆਨ ਦੇ ਨਾਲ ਦੇਖਿਆ ਤੇ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡਕੇ ਇੱਕ ਫਰੇਮ ਨੂੰ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ 10 ਸਤੰਬਰ 2025 ਨੂੰ SPACE 4K ਟੈਲੀਵਿਜ਼ਨ ਨਾਮ ਦੇ ਯੂਟਿਊਬ ਅਕਾਊਂਟ ਤੋਂ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ ਜਿਸ ਵਿੱਚ ਵਾਇਰਲ ਵੀਡੀਓ ਨਾਲ ਸਬੰਧਤ ਦ੍ਰਿਸ਼ ਮੌਜੂਦ ਸਨ। ਵੀਡੀਓ ਵਿੱਚ ਕਿਹਾ ਗਿਆ ਹੈ ਕਿ ਵਿਰੋਧ ਪ੍ਰਦਰਸ਼ਨ ਦੌਰਾਨ, ਨੇਪਾਲ ਦੇ ਨੈਸ਼ਨਲ ਕਮਰਸ਼ੀਅਲ ਬੈਂਕ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਇੱਕ ਵਿਅਕਤੀ ਨੂੰ ਸਥਾਨਕ ਲੋਕਾਂ ਨੇ ਫੜ ਲਿਆ।

ਜਾਂਚ ਦੌਰਾਨ ਸਾਨੂੰ 10 ਸਤੰਬਰ 2025 ਨੂੰ ਨੇਪਾਲ ਦੇ ਇੱਕ ਇੰਸਟਾਗ੍ਰਾਮ ਅਕਾਊਂਟ ਤੋਂ ਕੀਤੀ ਗਈ ਇੱਕ ਪੋਸਟ ਮਿਲੀ ਜਿਸ ਵਿੱਚ ਵਾਇਰਲ ਵੀਡੀਓ ਨਾਲ ਸਬੰਧਤ ਤਸਵੀਰਾਂ ਸਨ। ਇਸ ਪੋਸਟ ਦੇ ਕੁਮੈਂਟ ਸੈਕਸ਼ਨ ਵਿੱਚ ਮਾਲਤੀ ਨਾਮ ਦੇ ਇੱਕ ਯੂਜ਼ਰ ਨੇ ਅੰਗਰੇਜ਼ੀ ਵਿੱਚ ਲਿਖਿਆ, ਜਿਸ ਦਾ ਪੰਜਾਬੀ ਵਿੱਚ ਵਿੱਚ ਅਨੁਵਾਦ ਹੈ, “ਕਿਰਪਾ ਕਰਕੇ ਮਦਦ ਕਰੋ, ਉਹ ਇੱਕ ਇਮਾਨਦਾਰ ਵਿਅਕਤੀ ਹੈ ਅਤੇ ਮੇਰੇ ਪਿਤਾ ਹਨ ‘ਤੇ ਉਨ੍ਹਾਂ ਦੀ ਦੁਕਾਨ ਨਾਸਾ ਕਾਲਜ ਦੇ ਨੇੜੇ ਹੈ”।

ਅਸੀਂ ਇਸ ਯੂਜ਼ਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਦੇ ਪਿਤਾ ਦਾ ਨਾਮ ਸੱਤਿਆਨਾਰਾਇਣ ਸਾਹਨੀ ਹੈ ਅਤੇ ਉਹ ਬਿਹਾਰ ਦੇ ਰਹਿਣ ਵਾਲੇ ਹਨ। ਮਾਲਤੀ ਦੇ ਇੰਸਟਾਗ੍ਰਾਮ ਅਕਾਊਂਟ ਦੀ ਖੋਜ ਕਰਨ ‘ਤੇ, ਸਾਨੂੰ ਸੱਤਿਆਨਾਰਾਇਣ ਸਾਹਨੀ ਦਾ ਇੰਸਟਾਗ੍ਰਾਮ ਅਕਾਊਂਟ ਵੀ ਮਿਲਿਆ, ਜਿਸ ‘ਤੇ ਤਸਵੀਰ ਵਾਇਰਲ ਵੀਡੀਓ ਨਾਲ ਮੇਲ ਖਾਂਦੀ ਹੈ।

ਜਾਂਚ ਦੌਰਾਨ ਅਸੀਂ ਸਤਿਆਨਾਰਾਇਣ ਸਾਹਨੀ ਦੇ ਭਰਾ ਸੰਜੇ ਸਾਹਨੀ ਨਾਲ ਸੰਪਰਕ ਕੀਤਾ। ਉਹਨਾਂ ਨੇ ਸਾਨੂੰ ਦੱਸਿਆ ਕਿ “ਉਹਨਾਂ ਦਾ ਭਰਾ ਪਿਛਲੇ 30 ਸਾਲਾਂ ਤੋਂ ਕਾਠਮੰਡੂ ਦੇ ਟਿੰਕੁਨੇ ਗਾਰੀ ਪਿੰਡ ਵਿੱਚ ਰਹਿ ਰਿਹਾ ਹੈ ਅਤੇ ਚਾਹ-ਨਾਸ਼ਤੇ ਦੀ ਦੁਕਾਨ ਚਲਾਉਂਦਾ ਹੈ। ਉਹ ਮੂਲ ਰੂਪ ਵਿੱਚ ਬਿਹਾਰ ਦੇ ਮਧੂਬਨੀ ਦੇ ਸਿੱਧਪਕਲਾ ਦਾ ਰਹਿਣ ਵਾਲਾ ਹੈ। ਹਾਲ ਹੀ ਵਿੱਚ, ਉਹ ਬਿਹਾਰ-ਨੇਪਾਲ ਸਰਹੱਦ ਦੇ ਨੇੜੇ ਧੰਸਾ ਜ਼ਿਲ੍ਹੇ ਵਿੱਚ ਆਏ ਸਨ ਅਤੇ 9 ਸਤੰਬਰ 2025 ਨੂੰ ਕਾਠਮੰਡੂ ਵਾਪਸ ਚਲੇ ਗਏ। ਕਾਠਮੰਡੂ ਪਹੁੰਚਣ ਤੋਂ ਬਾਅਦ ਜਦੋਂ ਉਹ ਸਵੇਰ ਦੀ ਸੈਰ ਲਈ ਗਏ ਤਾਂ ਲੋਕਾਂ ਨੇ ਉਹਨਾਂ ਨੂੰ ਫੜ ਲਿਆ ਅਤੇ ਉਸ ਦੀ ਵੀਡੀਓ ਬਣਾਈ। ਹੁਣ ਉਹਨਾਂ ਦਾ ਪਤਾ ਨਹੀਂ ਚੱਲ ਰਿਹਾ ਹੈ”।
ਇਸ ਦੌਰਾਨ, ਉਹਨਾਂ ਨੇ ਸਾਨੂੰ ਸੱਤਿਆਨਾਰਾਇਣ ਸਾਹਨੀ ਦੀਆਂ ਕੁਝ ਤਸਵੀਰਾਂ ਅਤੇ ਆਧਾਰ ਕਾਰਡ ਦੀ ਤਸਵੀਰ ਵੀ ਭੇਜੀ। ਸੁਰੱਖਿਆ ਕਾਰਨਾਂ ਕਰਕੇ, ਅਸੀਂ ਇੱਥੇ ਉਸਦਾ ਆਧਾਰ ਕਾਰਡ ਨਹੀਂ ਦਿਖਾ ਰਹੇ ਹਾਂ, ਪਰ ਤੁਸੀਂ ਹੇਠਾਂ ਤਸਵੀਰ ਤੋਂ ਸਮਝ ਸਕਦੇ ਹੋ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਸੱਤਿਆਨਾਰਾਇਣ ਸਾਹਨੀ ਹੈ।

ਸੰਜੇ ਸਾਹਨੀ ਨੇ ਸਾਨੂੰ ਇੱਕ ਵੀਡੀਓ ਵੀ ਭੇਜਿਆ, ਜਿਸ ਵਿੱਚ ਉਹ ਆਪਣੇ ਭਰਾ ਬਾਰੇ ਜਾਣਕਾਰੀ ਦਿੰਦੇ ਹੋਏ ਅਤੇ ਇਨਸਾਫ਼ ਦੀ ਮੰਗ ਕਰਦੇ ਹੋਏ ਇਹ ਕਹਿ ਰਹੇ ਹਨ ਕਿ ਉਹਨਾਂ ਦਾ ਭਰਾ ਬੇਕਸੂਰ ਹੈ।
Conclusion
ਸਾਡੀ ਜਾਂਚ ਤੋਂ ਇਹ ਸਪੱਸ਼ਟ ਹੈ ਕਿ ਨੇਪਾਲ ਸਰਕਾਰ ਦੇ ਹੱਕ ਵਿੱਚ ਜਾਅਲੀ ਖ਼ਬਰਾਂ ਚਲਾਉਣ ਵਾਲੇ ਇੱਕ ਐਂਕਰ ਨੂੰ ਘੇਰਨ ਦਾ ਇਹ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਕੋਈ ਨਿਊਜ਼ ਐਂਕਰ ਨਹੀਂ ਹੈ ਸਗੋਂ ਕਾਠਮੰਡੂ ਵਿੱਚ ਚਾਹ ਅਤੇ ਨਾਸ਼ਤੇ ਦੀ ਦੁਕਾਨ ਚਲਾਉਣ ਵਾਲਾ ਵਿਅਕਤੀ ਹੈ। ਹਾਲਾਂਕਿ, ਸਬੂਤਾਂ ਦੀ ਘਾਟ ਕਾਰਨ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਕਿਸੇ ਵੀ ਤਰ੍ਹਾਂ ਦੀ ਬੈਂਕ ਡਕੈਤੀ ਵਿੱਚ ਸ਼ਾਮਲ ਸੀ ਜਾਂ ਨਹੀਂ।
Our Sources
Insta Post by quotes.nepal on 10th Sep 2025
Telephonic Conversation with Satyanarayan Sahni’s Brother Sanjay Sahni