Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਨੇਪਾਲ ਵਿੱਚ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਦੀ ਵੀਡੀਓ
ਨੇਪਾਲ ਵਿੱਚ ਸਰਕਾਰ ਖਿਲਾਫ ਹੋ ਰਹੇ ਵਿਰੋਧ ਪ੍ਰਦਰਸ਼ਨ ਦਾ ਦੱਸਕੇ ਵਾਇਰਲ ਹੋ ਰਿਹਾ ਵੀਡੀਓ ਇੰਡੋਨੇਸ਼ੀਆ ਦਾ ਹੈ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਨੇਪਾਲ ਵਿੱਚ ਸਰਕਾਰ ਵਿਰੁੱਧ ਹੋ ਰਹੇ ਵਿਰੋਧ ਪ੍ਰਦਰਸ਼ਨ ਹੈ। ਵੀਡੀਓ ਦੇ ਵਿੱਚ ਹਿੰਸਕ ਭੀੜ ਇੱਕ ਸਰਕਾਰੀ ਇਮਾਰਤ ਦੇ ਮੁੱਖ ਗੇਟ ਨੂੰ ਤੋੜਨ ਦੀ ਕੋਸ਼ਿਸ਼ ਕਰਦੀ ਦਿਖਾਈ ਦੇ ਰਹੀ ਹੈ। ਉੱਥੇ ਮੌਜੂਦ ਪੁਲਿਸ ਪਾਣੀ ਦੀਆਂ ਤੋਪਾਂ ਅਤੇ ਅੱਥਰੂ ਗੈਸ ਦੀ ਵਰਤੋਂ ਕਰਕੇ ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਨੇਪਾਲ ਦਾ ਹੈ। ਫੇਸਬੁੱਕ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ, ‘ਨੇਪਾਲ ਵਿੱਚ ਭੀੜ ਕਾਬੂ ਤੋਂ ਬਾਹਰ ਹੋ ਗਈ।’ ਪੋਸਟ ਦਾ ਅਰਕਾਇਵ ਇਥੇ ਦੇਖੋ।

ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਗੂਗਲ ਲੈਂਸ ‘ਤੇ ਇਸ ਦੇ ਮੁੱਖ ਫਰੇਮਾਂ ਦੀ ਖੋਜ ਕੀਤੀ। ਇਸ ਦੌਰਾਨ ਸਾਨੂੰ 13 ਅਗਸਤ, 2025 ਨੂੰ ਇੰਡੋਨੇਸ਼ੀਆਈ ਫੇਸਬੁੱਕ ਯੂਜ਼ਰ ਨਿੰਗਸਿਹ ਪਾਰਟਾਮੀ ਦੁਆਰਾ ਸਾਂਝੀ ਕੀਤੀ ਗਈ ਇੱਕ ਪੋਸਟ ਵਿੱਚ ਵਾਇਰਲ ਵੀਡੀਓ ਮਿਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ, ‘ਮੱਧ ਜਾਵਾ ਦੇ ਪਾਟੀ ਜ਼ਿਲ੍ਹੇ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਕਿਉਂਕਿ ਬੁਪਤੀ (ਜ਼ਿਲ੍ਹਾ ਅਧਿਕਾਰੀ) ਨੇ ਟੈਕਸਾਂ ਵਿੱਚ 300 ਪ੍ਰਤੀਸ਼ਤ ਵਾਧਾ ਕੀਤਾ ਸੀ। ਹਾਲਾਂਕਿ ਬੁਪਤੀ ਨੇ ਹੁਣ ਇਸ ਵਾਧੇ ਨੂੰ ਰੱਦ ਕਰ ਦਿੱਤਾ ਹੈ, ਪਰ ਜਨਤਾ ਪਹਿਲਾਂ ਹੀ ਗੁੱਸੇ ਵਿੱਚ ਹੈ ਅਤੇ ਅਜੇ ਵੀ ਬੁਪਤੀ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ।’

ਪੜਤਾਲ ਦੇ ਦੌਰਾਨ ਸਾਨੂੰ ਇਹ ਵੀਡੀਓ 13 ਅਗਸਤ ਨੂੰ ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਦੁਆਰਾ ਸ਼ੇਅਰ ਕੀਤਾ ਗਿਆ ਮਿਲਿਆ। ਪੋਸਟ ਦੇ ਕੈਪਸ਼ਨ ਤੋਂ ਪਤਾ ਚੱਲਦਾ ਹੈ ਕਿ ਇਹ ਵੀਡੀਓ ਇੰਡੋਨੇਸ਼ੀਆ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਦਾ ਹੈ।
ਫੇਸਬੁੱਕ ਪੋਸਟ ਦੇ ਕੈਪਸ਼ਨ ਦੇ ਮੁਤਾਬ, ਸੈਂਟਰਲ ਜਾਵਾ ਦੇ ਪਾਟੀ ਖੇਤਰ ਵਿੱਚ ਸਵੇਰੇ 11 ਵਜੇ ਪ੍ਰਦਰਸ਼ਨਕਾਰੀ ਭੀੜ ਨੇ ਰੀਜੈਂਟ ਦੇ ਦਫਤਰ ਦੇ ਗੇਟ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉੱਥੇ ਮੌਜੂਦ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪਾਣੀ ਦੀਆਂ ਤੋਪਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਮਿਨਰਲ ਵਾਟਰ ਅਤੇ ਟੁੱਟੀਆਂ ਟਾਈਲਾਂ ਨਾਲ ਹਮਲਾ ਕੀਤਾ।

ਕੀਵਰਡਸ ਦੀ ਮਦਦ ਨਾਲ ਖੋਜ ਕਰਨ ‘ਤੇ ਸਾਨੂੰ 13 ਅਗਸਤ ਨੂੰ Zonasatu.net ਦੀ ਵੈਬਸਾਈਟ ‘ਤੇ ਇੰਡੋਨੇਸ਼ੀਆਈ ਭਾਸ਼ਾ ਵਿੱਚ ਪ੍ਰਕਾਸ਼ਿਤ ਖ਼ਬਰ ਵਿੱਚ ਵਾਇਰਲ ਵੀਡੀਓ ਮਿਲਿਆ।
ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 13 ਅਗਸਤ ਨੂੰ ਪਾਟੀ ਦੇ ਬੁਪਤੀ (ਜ਼ਿਲ੍ਹਾ ਅਧਿਕਾਰੀ) ਸੁਦੇਵੋ ਦੇ ਖਿਲਾਫ ਵਿਰੋਧ ਕਰਨ ਆਏ ਲੋਕਾਂ ਨੇ ਬਹੁਤ ਹੰਗਾਮਾ ਕੀਤਾ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਹੋਈ। ਧਿਆਨ ਦੇਣ ਯੋਗ ਹੈ ਕਿ ਨੇਪਾਲ ‘ਚ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ 8 ਸਤੰਬਰ ਨੂੰ ਸ਼ੁਰੂ ਹੋਇਆ ਸੀ, ਜਦੋਂ ਕਿ ਇਹ ਵੀਡੀਓ 13 ਅਗਸਤ ਦਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਵੀਡੀਓ ਨੇਪਾਲ ਦਾ ਨਹੀਂ, ਸਗੋਂ ਇੰਡੋਨੇਸ਼ੀਆ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਦਾ ਹੈ।

ਸਰਚ ਦੌਰਾਨ ਸਾਨੂੰ ਇੰਡੋਨੇਸ਼ੀਆ ਵਿੱਚ ਹੋਏ ਇਸ ਵਿਰੋਧ ਪ੍ਰਦਰਸ਼ਨ ਸੰਬੰਧੀ tribunburia.com ਦੀ ਵੈਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਇਸ ਰਿਪੋਰਟ ਵਿੱਚ ਵਾਇਰਲ ਵੀਡੀਓ ਦੇ ਵਿਜ਼ੂਅਲ ਹਨ। ਖਬਰ ਵਿੱਚ ਦੱਸਿਆ ਗਿਆ ਹੈ ਕਿ ਹਜ਼ਾਰਾਂ ਪਾਟੀ ਨਿਵਾਸੀਆਂ ਦਾ ਇਹ ਵਿਰੋਧ ਰੀਜੈਂਟ ਸੁਦੇਵੋ ਦੀ ਜ਼ਮੀਨ ਅਤੇ ਇਮਾਰਤ ਟੈਕਸ ਵਿੱਚ 250 ਪ੍ਰਤੀਸ਼ਤ ਵਾਧਾ ਕਰਨ ਦੀ ਨੀਤੀ ਦੇ ਵਿਰੁੱਧ ਸੀ। ਸੁਦੇਵੋ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਇਹ ਵਿਰੋਧ ਹਿੰਸਕ ਹੋ ਗਿਆ। ਭੀੜ ਨੇ ਉਸਦੇ ਦਫ਼ਤਰ ‘ਤੇ ਪਾਣੀ ਦੀਆਂ ਬੋਤਲਾਂ ਅਤੇ ਟੁੱਟੀਆਂ ਟਾਈਲਾਂ ਵੀ ਸੁੱਟੀਆਂ।
ਇਸ ਦੌਰਾਨ ਭੀੜ ਨੇ ਪੁਲਿਸ ਦੀ ਇੱਕ ਗੱਡੀ ਨੂੰ ਵੀ ਅੱਗ ਲਗਾ ਦਿੱਤੀ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ ਅਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਹਾਲਾਂਕਿ ਪ੍ਰਦਰਸ਼ਨ ਤੋਂ ਬਾਅਦ ਰੀਜੈਂਟ ਸੁਦੇਵੋ ਨੇ ਟੈਕਸ ਵਾਧੇ ਨੂੰ ਰੱਦ ਕਰ ਦਿੱਤਾ ਪਰ ਪ੍ਰਦਰਸ਼ਨਕਾਰੀ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰਦੇ ਰਹੇ।

4 ਸਤੰਬਰ ਨੂੰ ਨੇਪਾਲ ਸਰਕਾਰ ਨੇ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਬਾਅਦ 8 ਸਤੰਬਰ ਨੂੰ ਵਿਰੋਧ ਵਿੱਚ ਸ਼ੁਰੂ ਹੋਇਆ ਅੰਦੋਲਨ ਹਿੰਸਕ ਹੋ ਗਿਆ। ਸੋਮਵਾਰ ਨੂੰ ਅੰਦੋਲਨ ਦੌਰਾਨ ਤਕਰੀਬਨ 20 ਲੋਕਾਂ ਦੀ ਮੌਤ ਅਤੇ ਸੈਂਕੜੇ ਜ਼ਖਮੀ ਹੋਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਸੜਕਾਂ ‘ਤੇ ਉਤਰ ਆਏ ਅਤੇ ਸਰਕਾਰੀ ਜਾਇਦਾਦਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।
ਰਿਪੋਰਟਾਂ ਦੇ ਮੁਤਾਬਕ, ਇਸ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਪਾਬੰਦੀ ਹਟਾ ਦਿੱਤੀ। ਇਸ ਦੇ ਬਾਵਜੂਦ, ਸੜਕਾਂ ‘ਤੇ ਉਤਰੇ ਪ੍ਰਦਰਸ਼ਨਕਾਰੀ ਲਗਾਤਾਰ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾ ਕੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਵਿਰੋਧ ਪ੍ਰਦਰਸ਼ਨ ਦੇ ਵਿਚਕਾਰ, ਭੀੜ ਨੇ ਨੇਪਾਲੀ ਰਾਸ਼ਟਰਪਤੀ ਦੇ ਨਿਵਾਸ ਸਥਾਨ ‘ਤੇ ਭੰਨਤੋੜ ਕੀਤੀ। ਇਸ ਦੌਰਾਨ ਨੇਪਾਲ ਦੇ ਕਈ ਮੰਤਰੀਆਂ ਦੇ ਅਸਤੀਫ਼ੇ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।
ਸਾਡੀ ਜਾਂਚ ਤੋਂ ਇਹ ਸਪੱਸ਼ਟ ਹੈ ਕਿ ਨੇਪਾਲ ਵਿੱਚ ਸਰਕਾਰ ਖਿਲਾਫ ਹੋ ਰਹੇ ਵਿਰੋਧ ਪ੍ਰਦਰਸ਼ਨ ਦਾ ਦੱਸਕੇ ਵਾਇਰਲ ਹੋ ਰਿਹਾ ਵੀਡੀਓ ਇੰਡੋਨੇਸ਼ੀਆ ਦਾ ਹੈ।
Sources
Report- Zonasatu.net on August 13, 2025
Social media posts on August 13, 2025
Report- Muria.tribunnews.com on August 14, 2025