Fact Check
ਨੇਪਾਲ ਵਿੱਚ ਲੋਕਾਂ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਵਿੱਚ ਰੈਲੀ ਕੱਢੀ?
Claim
ਨੇਪਾਲ 'ਚ ਲੋਕ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਵਿੱਚ ਮਾਰਚ ਕੱਢ ਰਹੇ ਹਨ।
Fact
ਵਾਇਰਲ ਹੋ ਰਿਹਾ ਵੀਡੀਓ ਸਿੱਕਮ ਦਾ ਹੈ ਜੋ ਮਈ 2025 ਵਿੱਚ ਰਿਕਾਰਡ ਕੀਤਾ ਗਿਆ ਸੀ।
ਨੇਪਾਲ ਵਿੱਚ Gen- Z ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਸੋਸ਼ਲ ਮੀਡਿਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੇਪਾਲ ‘ਚ ਲੋਕ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਵਿੱਚ ਮਾਰਚ ਕੱਢ ਰਹੇ ਹਨ।
ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਬਹੁਤ ਸਾਰੇ ਲੋਕ ਨਰਿੰਦਰ ਮੋਦੀ ਦੀ ਤਸਵੀਰ ਵਾਲਾ ਪੋਸਟਰ ਅਤੇ ਤਿਰੰਗਾ ਲੈ ਕੇ ਰੈਲੀ ਕੱਢਦੇ ਦਿਖਾਈ ਦੇ ਰਹੇ ਹਨ।

Fact Check/Verification
ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕਰਦਿਆਂ ਵੀਡੀਓ ਨੂੰ ਸਭ ਤੋਂ ਪਹਿਲਾਂ ਧਿਆਨ ਦੇ ਨਾਲ ਦੇਖਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵਾਇਰਲ ਵੀਡੀਓ ਵਿੱਚ ਬੈਨਰ ਨੂੰ ਨੇੜਿਓਂ ਦੇਖਣ ‘ਤੇ ਪਤਾ ਚੱਲਦਾ ਹੈ ਕਿ ਇਸ ਵਿੱਚ ਸਾਫ਼-ਸਾਫ਼ ਲਿਖਿਆ ਹੈ “ਸਿੱਕੀਮੇਸੀ ਲਿੰਬੂ ਕਬੀਲਾ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸਵਾਗਤ ਕਰਦੇ ਹਨ।”

ਰਿਵਰਸ ਇਮੇਜ ਸਰਚ ਕਰਨ ਤੇ ਸਾਨੂੰ 30 ਮਈ, 2025 ਨੂੰ ਅਪਲੋਡ ਇੱਕ ਫੇਸਬੁੱਕ ਪੋਸਟ ਮਿਲੀ ਜਿਸਨੂੰ ਸੁਖਿਮ ਯਾਖਥੁੰਗ ਸਾਪਸੋਕ ਸੋਂਗਚੁੰਭੋ ਦੁਆਰਾ ਸ਼ੇਅਰ ਕੀਤਾ ਗਿਆ ਸੀ, ਜਿਸਦਾ ਲੋਗੋ ਬੈਨਰ ‘ਤੇ ਵੀ ਦਿਖਾਈ ਦੇ ਰਿਹਾ ਹੈ। ਇਸ ਪੋਸਟ ਵਿੱਚ ਉਹੀ ਵਿਜ਼ੂਅਲ ਸਨ ਜਦੋਂ 29 ਮਈ 2025 ਨੂੰ ਸਿੱਕਮ ਦੇ ਰਾਜ ਦੀ 50ਵੇਂ ਵਰ੍ਹੇਗੰਢ ਮੌਕੇ ਤੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਸਿੱਕਮ ਵਿੱਚ ਸਵਾਗਤ ਕੀਤਾ ਗਿਆ ਸੀ।


ਜੀਓ ਲੋਕੇਸ਼ਨ ਜਾਂਚ ਨੇ ਪੁਸ਼ਟੀ ਕੀਤੀ ਕਿ ਦ੍ਰਿਸ਼ ਗੰਗਟੋਕ, ਸਿੱਕਮ ਵਿੱਚ ਫਿਲਮਾਏ ਗਏ ਸਨ ਨਾ ਕਿ ਨੇਪਾਲ ਵਿੱਚ ਜਿਵੇਂ ਕਿ ਦਾਅਵਾ ਕੀਤਾ ਗਿਆ ਹੈ।

Conclusion
ਵਾਇਰਲ ਹੋ ਰਿਹਾ ਵੀਡੀਓ ਸਿੱਕਮ ਦਾ ਹੈ ਜੋ ਮਈ 2025 ਵਿੱਚ ਰਿਕਾਰਡ ਕੀਤਾ ਗਿਆ ਸੀ। ਇਸ ਵੀਡੀਓ ਨੂੰ ਸ਼ੇਅਰ ਕਰ ਫਰਜ਼ੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੇਪਾਲ ਵਿੱਚ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਨ ਵਿੱਚ ਮਾਰਚ ਕੱਢਿਆ ਸੀ।
Our Sources
Facebook Post By Sukhim Yakthung Sapsok Songchumbho, Dated May 30, 2025
Google Maps