News
ਕੀ ਮਸ਼ਹੂਰ ਕਾਮੇਡੀਅਨ ਰਾਜੂ ਸ੍ਰੀਵਾਸਤਵ ਦਾ ਹੋਇਆ ਦਿਹਾਂਤ?

Update: ਹਾਸਰਸ ਕਲਾਕਾਰ ਰਾਜੂ ਸ਼੍ਰੀਵਾਸਤਵ ਦਾ ਬੁੱਧਵਾਰ ਨੂੰ ਏਮਜ਼ ‘ਚ ਦਿਹਾਂਤ ਹੋ ਗਿਆ। ਰਾਜੂ ਸ਼੍ਰੀਵਾਸਤਵ ਲਗਭਗ ਇੱਕ ਮਹੀਨੇ ਤੋਂ ਵੱਧ ਏਮਜ਼ ਵਿੱਚ ਦਾਖਲ ਸਨ।
ਰਾਜੂ ਸ਼੍ਰੀਵਾਸਤਵ ਨੂੰ ਜਿਮ ‘ਚ ਵਰਕਆਊਟ ਦੌਰਾਨ ਬੇਹੋਸ਼ ਹੋਣ ਤੋਂ ਬਾਅਦ ਦਿੱਲੀ ਦੇ ਏਮਜ਼ ‘ਚ ਭਰਤੀ ਕਰਵਾਇਆ ਗਿਆ ਸੀ।
Claim
ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਸ਼ਹੂਰ ਕਾਮੇਡੀਅਨ ਰਾਜੂ ਸ੍ਰੀਵਾਸਤਵ ਦੀ ਮੌਤ ਹੋ ਗਈ ਹੈ। ਰਾਜੂ ਸ੍ਰੀਵਾਸਤਵ ਨੂੰ 10 ਅਗਸਤ ਨੂੰ ਵਰਕਆਊਟ ਦੇ ਦੌਰਾਨ ਦਿਲ ਦਾ ਦੌਰਾ ਪਿਆ ਸੀ ਜਿਸਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ। ਹੁਣ ਫੇਸਬੁੱਕ ਅਤੇ ਟਵਿੱਟਰ ਤੇ ਰਾਜੂ ਸ੍ਰੀਵਾਸਤਵ ਦੀ ਮੌਤ ਨੂੰ ਲੈ ਕੇ ਕਈ ਪੋਸਟਾਂ ਵਾਇਰਲ ਹੋ ਰਹੀਆਂ ਹਨ। ਇਸ ਦਾਅਵੇ ਨੂੰ ਪਹਿਲਾਂ Newschecker Hindi ਦੁਆਰਾ ਫੈਕਟ ਚੈਕ ਕੀਤਾ ਜਾ ਚੁੱਕਾ ਹੈ।

Fact
ਰਾਜੂ ਸ੍ਰੀਵਾਸਤਵ ਦੀ ਮੌਤ ਦਾ ਵਾਇਰਲ ਹੋ ਰਿਹਾ ਦਾਅਵਾ ਝੂਠਾ ਹੈ। Newschecker ਨੇ ਇਸ ਗੱਲ ਦੀ ਪੁਸ਼ਟੀ ਉਨ੍ਹਾਂ ਦੀ ਬੇਟੀ ਅੰਤਰਾ ਸ੍ਰੀਵਾਸਤਵ ਤੋਂ ਕੀਤੀ। ਇੰਦਰਾ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਹਾਲਤ ਸਥਿਰ ਹੈ ਅਤੇ ਉਹ ਡਾਕਟਰਾਂ ਦੀ ਦੇਖ ਰੇਖ ਵਿੱਚ ਹਨ। 13 ਅਗਸਤ ਨੂੰ ਰਾਜੂ ਸ੍ਰੀਵਾਸਤਵ ਦੇ ਅਧਿਕਾਰਕ ਇੰਸਟਾਗ੍ਰਾਮ ਹੈਂਡਲ ਤੇ ਵੀ ਉਨ੍ਹਾਂ ਦੀ ਮੌਤ ਦੀ ਖ਼ਬਰ ਨੂੰ ਅਫ਼ਵਾਹ ਦੱਸਿਆ ਗਿਆ ਸੀ।
ਇਸ ਤੋਂ ਇਲਾਵਾ ਰਾਜੂ ਸ੍ਰੀਵਾਸਤਵ ਦੇ ਪਰਸਨਲ ਸਕੱਤਰ ਗਰਵਿਤ ਨਾਰੰਗ ਨੇ ਵੀ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਰਾਜੂ ਸ੍ਰੀਵਾਸਤਵ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਦੇ ਨਾਲ ਹੀ ਐਕਟਰ ਸ਼ੇਖਰ ਸੁਮਨ ਨੇ ਵੀ ਰਾਜੂ ਸ੍ਰੀਵਾਸਤਵ ਦੇ ਪਰਿਵਾਰ ਦੇ ਹਵਾਲੇ ਤੋਂ ਟਵਿੱਟਰ ਤੇ ਇਹ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਸਿਹਤ ਵਿੱਚ ਹੌਲੀ ਹੌਲੀ ਸੁਧਾਰ ਹੋ ਰਿਹਾ ਹੈ। ਇਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਰਾਜੂ ਸ੍ਰੀਵਾਸਤਵ ਦੀ ਮੌਤ ਦਾ ਵਾਇਰਲ ਹੋ ਰਿਹਾ ਦਾਅਵਾ ਗਲਤ ਹੈ।
Result: False
ਜੇਕਰ ਤੁਹਾਨੂੰ ਇਹ ਫੈਕਟ ਚੈਕ ਪਸੰਦ ਆਇਆ ਤਾਂ ਤੁਸੀਂ ਇਸ ਤਰ੍ਹਾਂ ਦੇ ਹੋਰ ਫੈਕਟ ਚੈਕ ਪੜ੍ਹਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ