Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਗਿਆ ਹੈ ਕਿ ਭਗੌੜੇ ਹੀਰਾ ਕਾਰੋਬਾਰੀ Nirav Modi ਨੇ ਲੰਦਨ ਦੀ ਅਦਾਲਤ ਵਿਚ ਬਿਆਨ ਦਿੱਤਾ ਕਿ ਉਸ ਨੇ ਦੇਸ਼ ਤੋਂ ਭੱਜਣ ਦੇ ਲਈ ਬੀਜੇਪੀ ਨੇਤਾਵਾਂ ਨੂੰ 456 ਕਰੋੜ ਰੁਪਏ ਕਮਿਸ਼ਨ ਦਿੱਤਾ ਹੈ।

ਪੰਜਾਬ ਨੈਸ਼ਨਲ ਬੈਂਕ ਸਕੈਮ ਮਾਮਲੇ ਵਿਚ 11,360 ਕਰੋੜ ਰੁਪਏ ਘੁਟਾਲੇ ਦੇ ਆਰੋਪੀ ਭਗੌੜੇ ਕਾਰੋਬਾਰੀ ਨੀਰਵ ਮੋਦੀ ਦਾ ਨਾਮ ਸੁਰਖੀਆਂ ਵਿੱਚ ਰਹਿੰਦਾ ਹੈ। ਨੀਰਵ ਮੋਦੀ ਦੇ ਦਿੱਲੀ, ਮੁੰਬਈ ਸਮੇਤ ਲੰਡਨ , ਨਿਊ ਯਾਰਕ, ਲਾਸ ਵੇਗਾਸ, ਹਵਾਈ, ਸਿੰਗਾਪੁਰ , ਬੀਜਿੰਗ ਅਤੇ ਮਕਾਓ ਜਿਹੇ ਵੱਡੇ ਸ਼ਹਿਰਾਂ ਵਿੱਚ ਡਿਜ਼ਾਈਨਰ ਜਵੈਲਰੀ ਬੂਟੀਕ ਸਟੋਰ ਹਨ।
ਪੀਐੱਨਬੀ ਘੁਟਾਲੇ ‘ਚ ਨਾਮ ਆਉਣ ਤੋਂ ਬਾਅਦ ਸਾਲ 2018 ਵਿੱਚ ਨੀਰਵ ਮੋਦੀ ਦੇਸ਼ ਛੱਡ ਕੇ ਭੱਜ ਗਏ ਸਨ। ਸਾਲ 2019 ਦੇ ਮਾਰਚ ਮਹੀਨੇ ਵਿੱਚ ਨੀਰਵ ਮੋਦੀ ਨੂੰ ਲੰਡਨ ਵਿਖੇ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਲੰਡਨ ਦੇ ਵੈਸਟਮਿੰਸਟਰ ਮੈਜਿਸਟਰੇਟ ਕੋਰਟ ਵਿੱਚ ਨੀਰਵ ਮੋਦੀ ਦੇ ਹਵਾਲਗੀ ਨੂੰ ਲੈ ਕੇ ਯਾਚਿਕਾ ਦਾਇਰ ਕੀਤੀ ਗਈ ਸੀ ਜਿਸ ਨੂੰ ਕੋਰਟ ਨੇ ਸਵੀਕਾਰ ਕਰ ਲਿਆ ਸੀ।
ਇਸ ਤੋਂ ਬਾਅਦ ਨੀਰਵ ਮੋਦੀ ਨੇ ਲੰਡਨ ਦੀ ਹਾਈ ਕੋਰਟ ਵਿਚ ਹਵਾਲਗੀ ਤੇ ਖਿਲਾਫ਼ ਅਰਜ਼ੀ ਦਾਇਰ ਕੀਤੀ ਸੀ ਜਿਸ ਨੂੰ ਕੋਰਟ ਨੇ ਖਾਰਿਜ ਕਰ ਦਿੱਤਾ ਸੀ ਜਿਸ ਤੋਂ ਬਾਅਦ ਭਗੌੜੇ ਕਾਰੋਬਾਰੀ ਨੂੰ ਭਾਰਤ ਲਿਆਉਣ ਦਾ ਰਸਤਾ ਸਾਫ ਹੋ ਗਿਆ ਸੀ। ਨੀਰਵ ਮੋਦੀ ਫਿਲਹਾਲ ਲੰਡਨ ਦੀ ਜੇਲ੍ਹ ਵਿੱਚ ਬੰਦ ਹਨ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਹੀ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੀਰਵ ਮੋਦੀ ਨੇ ਲੰਡਨ ਦੀ ਅਦਾਲਤ ਵਿੱਚ ਬਿਆਨ ਦਿੱਤਾ ਕਿ ਉਸ ਨੂੰ ਦੇਸ਼ ਤੋਂ ਭੱਜਣ ਦਿੱਲੀ ਭਾਜਪਾ ਨੇਤਾਵਾਂ ਨੂੰ 456 ਕਰੋੜ ਰੁਪਏ ਕਮਿਸ਼ਨ ਦਿੱਤਾ ਸੀ। ਵੀਡੀਓ ਵਿੱਚ ਇਹ ਵੀ ਦਾਅਵਾ ਕੀਤਾ ਹੈ ਕਿ ਨੀਰਵ ਮੋਦੀ ਨੂੰ 13,000 ਕਰੋੜ ਰੁਪਏ ਦੀ ਕੁੱਲ ਰਕਮ ਵਿੱਚੋਂ ਸਿਰਫ਼ 32% ਹੀ ਮਿਲਿਆ ਜਦਕਿ ਬਾਕੀ ਸਾਰਾ ਪੈਸਾ ਬੀਜੇਪੀ ਨੇਤਾਵਾਂ ਨੇ ਗਬਨ ਕਰ ਲਿਆ। ਇਸ ਨਾਲ ਹੀ ਵੀਡੀਓ ਦੇ ਵਿੱਚ ਹੋਰ ਦਾਅਵੇ ਵੀ ਕੀਤੇ ਗਏ ਹਨ
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਦਾਅਵੇ ਨੂੰ ਮਈ ਮਹੀਨੇ ਵਿੱਚ ਵੀ ਸ਼ੇਅਰ ਕੀਤਾ ਗਿਆ ਸੀ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਦਾਅਵੇ ਦੀ ਪੜਤਾਲ ਦੇ ਲਈ ਸਭ ਤੋਂ ਪਹਿਲਾਂ ਕੁਝ ਕੀ ਵਰਡ ਦੀ ਮਦਦ ਦੇਣਾ ਗੂਗਲ ਸਰਚ ਕੀਤਾ ਜਿੱਥੋਂ ਸਾਨੂੰ ਇਹ ਜਾਣਕਾਰੀ ਮਿਲੀ ਕੀ ਕਿਸੀ ਵੀ ਨਿਊਜ਼ ਜਾਂ ਮੀਡੀਆ ਸੰਸਥਾਨ ਨੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਪ੍ਰਕਾਸ਼ਤ ਨਹੀਂ ਕੀਤੀ ਹੈ।

ਇਸ ਤੋਂ ਬਾਅਦ ਕੁਝ ਹੋਰ ਕੀ ਵਰਡ ਦੀ ਮਦਦ ਨਾਲ ਗੂਗਲ ਸਰਚ ਕਰਨ ਤੇ ਸਾਨੂੰ ਆਜ ਤਕ ਅਤੇ ਦ ਲਲਨਟਾਪ ਦੁਆਰਾ ਪ੍ਰਕਾਸ਼ਤ ਫੈਕਟ ਚੈਕ ਰਿਪੋਰਟ ਮਿਲੀਆਂ। ਦੱਸ ਦੇਈਏ ਕਿ ਦੋਨਾਂ ਹੀ ਰਿਪੋਰਟ ਵਿਚ ਵਾਇਰਲ ਦਾਅਵੇ ਨੂੰ ਫ਼ਰਜ਼ੀ ਦੱਸਿਆ ਗਿਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਤੋਂ ਬਾਅਦ ਅਸੀਂ ਨੀਰਵ ਮੋਦੀ ਮਾਮਲੇ ਵਿੱਚ ਹਾਲੀਆ ਕਾਰਵਾਈ ਦੀ ਜਾਣਕਾਰੀ ਦਿੱਲੀ ਇਕ ਵਾਰ ਫਿਰ ਤੋਂ ਗੂਗਲ ਸਰਚ ਕੀਤਾ। ਇਸ ਦੌਰਾਨ ਸਾਨੂੰ ਇੰਡੀਆ ਟੀਵੀ, ਅਮਰ ਉਜਾਲਾ ਅਤੇ ਨਵਭਾਰਤ ਟਾਈਮਜ਼ ਦੁਆਰਾ ਪ੍ਰਕਾਸ਼ਿਤ ਲੇਖ ਮਿਲੇ। ਦੱਸ ਦਈਏ ਕਿ ਇਨ੍ਹਾਂ ਆਰਟੀਕਲ ਵਿਚ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਹੈ ਕਿ ਭਗੌੜੇ ਕਾਰੋਬਾਰੀ ਨੀਰਵ ਮੋਦੀ ਨੇ ਪੀਐਨਬੀ ਘੁਟਾਲੇ ਵਿੱਚ ਬੀਜੇਪੀ ਨੇਤਾਵਾਂ ਦਾ ਹੱਥ ਹੋਣ ਦੀ ਗੱਲ ਕਹੀ ਹੈ।
ਸਾਡੀ ਪੜਤਾਲ ਤੋਂ ਸਪੱਸ਼ਟ ਹੁੰਦਾ ਹੈ ਕਿ ਭਗੌੜੇ ਕਾਰੋਬਾਰੀ ਨੀਰਵ ਮੋਦੀ ਨੇ ਲੰਦਨ ਦੀ ਅਦਾਲਤ ਵਿੱਚ ਇਹ ਬਿਆਨ ਨਹੀਂ ਦਿੱਤਾ ਹੈ ਕਿ ਉਸ ਨੇ ਦੇਸ਼ ਤੋਂ ਭੱਜਣ ਦੇ ਲਈ ਬੀਜੇਪੀ ਨੇਤਾਵਾਂ ਨੂੰ 456 ਕਰੋੜ ਰੁਪਏ ਕਮਿਸ਼ਨ ਦਿੱਤਾ ਸੀ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
JP Tripathi
September 23, 2025
Runjay Kumar
September 17, 2025
Salman
September 11, 2025