ਕਲੇਮ:
IAS ਪ੍ਰੀਖਿਆ ਵਿੱਚ ਪੂਰੇ ਭਾਰਤ ਵਿੱਚੋਂ ਕਰਨਾਟਕ ਦੀ ਇਹ ਆਦਿਵਾਸੀ ਧੀ ਰੇਵਤੀ ਤੀਜੇ ਨੰਬਰ ਤੇ ਆਈ ਹੈ।
ਵੇਰੀਫਿਕੇਸ਼ਨ:
ਸੋਸ਼ਲ ਮੀਡੀਆ ਤੇ ਇਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਈਏਐੱਸ ਪ੍ਰੀਖਿਆ ਦੇ ਵਿੱਚ ਕਰਨਾਟਕ ਦੀ ਰਹਿਣ ਵਾਲੀ ਰੇਵਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਵਾਇਰਲ ਹੋ ਰਹੀ ਤਸਵੀਰ ਦੇ ਵਿੱਚ ਉਸ ਦੇ ਮਾਤਾ- ਪਿਤਾ ਉਸ ਨੂੰ ਮਿਠਾਈ ਖਵਾਉਂਦੇ ਹੋਏ ਨਜ਼ਰ ਆ ਰਹੇ ਹਨ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਖਾਸ ਤੌਰ ਤੇ ਇੰਸਟਾਗ੍ਰਾਮ ਅਤੇ ਫੇਸਬੁੱਕ ਦੇ ਉੱਤੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
ਭਾਰਤੀ ਜਨਤਾ ਪਾਰਟੀ , ਬੰਗਾਲ ਦੇ ਜੁਆਇੰਟ ਸਕੱਤਰ ਅਮਿਤਵਾ ਚੱਕਰਵਰਤੀ ਨੇ ਵੀ ਇਸ ਤਸਵੀਰ ਨੂੰ ਆਪਣੇ ਟਵਿਟਰ ਹੈਂਡਲ ਉੱਤੇ ਸ਼ੇਅਰ ਕੀਤਾ। ਤੁਸੀਂ ਇਸ ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖ ਸਕਦੇ ਹੋ।

ਅਸੀਂ ਫੇਸਬੁੱਕ ਤੇ ਕੁਝ ਕੀਵਰਡ ਦੀ ਮਦਦ ਦੇ ਨਾਲ ਇਸ ਤਸਵੀਰ ਨੂੰ ਖੰਗਾਲਿਆ ਜਾਂਚ ਦੇ ਦੌਰਾਨ ਅਸੀਂ ਪਾਇਆ ਕਿ ਸਾਲ 2017 ਅਤੇ 2018 ਵਿੱਚ ਵੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਗਿਆ ਸੀ।
ਅਸੀਂ ਗੂਗਲ ਤੇ ਕੁਝ ਕੀਬੋਰਡ ਦੀ ਮਦਦ ਦੇ ਨਾਲ ਸਾਲ 2016 ਵਿੱਚ ਲਈ ਗਈ ਆਈਏਐੱਸ ਪ੍ਰੀਖਿਆ ਦਾ ਰਿਜ਼ਲਟ ਕੱਢਿਆ (ਰਿਜ਼ਲਟ 2017 ਵਿੱਚ ਐਲਾਨਿਆ ਗਿਆ ਸੀ)। ਸਰਚ ਦੇ ਦੌਰਾਨ ਅਸੀਂ ਪਾਇਆ ਕਿ ਲਿਸਟ ਦੇ ਵਿੱਚ ਰੇਵਤੀ ਨਾਂ ਦੀ ਕੋਈ ਕੈਂਡੀਡੇਟ ਹੈ ਹੀ ਨਹੀਂ ਸਗੋਂ ਤੀਜੇ ਸਥਾਨ ਦੇ ਉੱਤੇ ਗੋਪਾਲ ਕ੍ਰਿਸ਼ਨਾ ਰੁਣਾਕੀ ਦਾ ਨਾਮ ਸੀ।

ਹੁਣ ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਸਰਚ ਦੇ ਦੌਰਾਨ ਸਾਨੂੰ Journalismpower.com ਅਤੇ Telugu.ap2g.com ਨਾਂ ਦੀ ਮੀਡੀਆ ਵੈੱਬਸਾਈਟ ਮਿਲੀ ਜਿਸ ਦੇ ਵਿੱਚ ਵਾਇਰਲ ਹੋ ਰਹੀ ਤਸਵੀਰਾਂ ਦੇ ਬਾਰੇ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੋਈ ਸੀ। ਇਨ੍ਹਾਂ ਮੀਡੀਆ ਰਿਪੋਰਟਾਂ ਦੇ ਮੁਤਾਬਕ ਵੈਂਕਟ ਰੇਵਤੀ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਨਾਲ ਸਬੰਧ ਰੱਖਦੀ ਹੈ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਰੇਵਤੀ ਨੇ ਆਂਧਰਾ ਪ੍ਰਦੇਸ਼ ਪੁਲੀਸ ਦੀ ਪ੍ਰੀਖਿਆ ਦਿੱਤੀ ਅਤੇ ਸਬ ਇੰਸਪੈਕਟਰ ਦੀ ਪੋਸਟ ਉੱਤੇ ਉਸ ਦਾ ਸਿਲੈਕਸ਼ਨ ਹੋਇਆ।

ਸਰਚ ਦੇ ਦੌਰਾਨ ਸਾਨੂੰ ਆਂਧਰਾ ਪ੍ਰਦੇਸ਼ ਪੁਲਿਸ ਵੱਲੋਂ ਸਾਲ 2016 ਵਿੱਚ ਕਰਵਾਈ ਗਈ ਪ੍ਰੀਖਿਆ ਦਾ ਪ੍ਰੋਵੀਜ਼ਨਲ ਰਿਜ਼ਲਟ ਮਿਲਿਆ ਜਿਸ ਦੇ ਵਿੱਚ ਸਾਨੂੰ ਵੈਂਕਟ ਰੇਵਤੀ ਦਾ ਨਾਂ ਵੀ ਮਿਲਿਆ।

ਸਾਨੂੰ ਵਾਇਰਲ ਹੋ ਰਹੀ ਤਸਵੀਰ ਨੂੰ ਲੈ ਕੇ ਫੈਕਟ ਚੈਕਿੰਗ ਸੰਸਥਾ ਬੂਮ ਦਾ ਆਰਟੀਕਲ ਮਿਲਿਆ ਜਿਸ ਦੇ ਵਿੱਚ ਉਹਨਾਂ ਨੇ ਵੈਂਕਟ ਰੇਵਤੀ ਦੇ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਰੇਵਤੀ ਦੇ ਦੱਸਿਆ ਕਿ ਵਾਇਰਲ ਤਸਵੀਰ ਉਹਨਾਂ ਦੀ ਹੈ ਪਰ ਉਹ ਆਈਏਐਸ ਨਹੀਂ ਸਗੋਂ ਆਂਧਰਾ ਪ੍ਰਦੇਸ਼ ਦੇ ਦਿਸ਼ਾ ਪੁਲਿਸ ਥਾਣੇ ਵਿੱਚ ਸਬ ਇੰਸਪੈਕਟਰ ਦੀ ਪੋਸਟ ਤੇ ਤਾਇਨਾਤ ਹਨ। ਉਹਨਾਂ ਨੇ ਕਿਹਾ ਕਿ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ।
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਤਸਵੀਰ ਦੇ ਨਾਲ ਕੀਤਾ ਜਾ ਰਿਹਾ ਦਾਅਵਾ ਫ਼ਰਜ਼ੀ ਹੈ। ਵਾਇਰਲ ਤਸਵੀਰ ਵਿਚ ਦਿਖਾਈ ਦੇ ਰਹੀ ਕੁੜੀ ਆਈੇਏਐੱਸ ਟਾਪਰ ਨਹੀਂ ਸਗੋਂ ਆਂਧਰਾ ਪ੍ਰਦੇਸ਼ ਪੁਲਿਸ ਵਿੱਚ ਸਬ ਇੰਸਪੈਕਟਰ ਹੈ।
ਟੂਲਜ਼ ਵਰਤੇ:
- ਗੂਗਲ ਸਰਚ
- ਮੀਡੀਆ ਰਿਪੋਰਟ
- ਫੇਸਬੁੱਕ ਸਰਚ
- ਗੂਗਲ ਰਿਵਰਸ ਇਮੇਜ ਸਰਚ