Fact Check
ਕੀ ਚੀਨ ਨੂੰ ਲੈ ਕੇ ITBP ਨੇ ਜਾਰੀ ਕੀਤੀ ਇਹ ਅਪੀਲ? ਫੋਟੋਸ਼ਾਪ ਤਸਵੀਰ ਵਾਇਰਲ

ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਦੇਸ਼ ਦੇ ਵਿਚ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਇਸ ਦੌਰਾਨ ਸੋਸ਼ਲ ਮੀਡੀਆ ਤੇ ਇਕ ਪੋਸਟਰ ਵਾਇਰਲ ਹੋ ਰਿਹਾ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਭਾਰਤ ਤਿੱਬਤ ਸੀਮਾ ਪੁਲਸ ਬਲ ਨੇ ਚੀਨ ਤੋਂ ਸਾਮਾਨ ਨਾ ਖਰੀਦਣ ਦੀ ਅਪੀਲ ਕੀਤੀ ਹੈ।

ਇਕ ਯੂਜ਼ਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ “ਮੈਂ ਚੀਨ ਨੂੰ ਸੀਮਾ ਵਿਚ ਨਹੀਂ ਘੁਸਣ ਦੇਵਾਂਗਾ , ਤੁਸੀਂ ਦੀਵਾਲੀ ਤੇ ਚੀਨੀ ਸਾਮਾਨ ਨਾ ਖ਼ਰੀਦੋ।”

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਜਾਂਚ ਕੀਤੀ ਕਿ ਅਸਲ ਦੇ ਵਿਚ ਭਾਰਤ ਤਿੱਬਤ ਸੀਮਾ ਪੁਲਸ ਬਲ ਨੇ ਚੀਨੀ ਸਾਮਾਨ ਨਾ ਖਰੀਦਣ ਦੀ ਅਪੀਲ ਕੀਤੀ ਹੈ?
ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਗੂਗਲ ਰਿਵਰਸ ਇਮੇਜ ਸੈਂਸਰ ਦੀ ਮਦਦ ਨਾਲ ਇਸ ਤਸਵੀਰ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਇਕ ਫੇਸਬੁੱਕ ਪੇਜ ਤੇ ਵਾਇਰਲ ਹੋ ਰਹੀ ਤਸਵੀਰ ਮਿਲੀ ਜਿਸ ਨੂੰ ਅਕਤੂਬਰ 2017 ਵਿੱਚ ਅਪਲੋਡ ਕੀਤਾ ਗਿਆ ਸੀ। ਤਸਵੀਰ ਦੇ ਵਿੱਚ ਭਾਰਤ ਸੀਮਾ ਪੁਲੀਸ ਬਲ ਦੀ ਥਾਂ ਤੇ ਸਵਦੇਸ਼ੀ ਜਾਗਰਣ ਮੰਚ, ਚਿਤੌਡ਼ਗਡ਼੍ਹ ਲਿਖਿਆ ਹੋਇਆ ਹੈ।
ਸਰਚ ਦੇ ਦੌਰਾਨ ਸਾਨੂੰ ਹਾਲ ਹੀ ਵਿਚ ਅਕਤੂਬਰ 8,2020 ਨੂੰ ਅਪਲੋਡ ਕੀਤੀ ਤਸਵੀਰ ਮਿਲੀ। ਇਸ ਤਸਵੀਰ ਦੇ ਵਿਚ ਵੀ ਪੋਸਟਰ ਤੇ ਸਵਦੇਸ਼ੀ ਜਾਗਰਣ ਮੰਚ, ਚਿਤੌਡ਼ਗਡ਼੍ਹ ਲਿਖਿਆ ਹੋਇਆ ਹੈ।
ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਲੈ ਕੇ ਸਵਦੇਸ਼ੀ ਜਾਗਰਣ ਮੰਚ ਦੇ ਨਾਲ ਸੰਪਰਕ ਕੀਤਾ ਜਿਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਪੋਸਟਰ ਨੂੰ ਸਵਦੇਸ਼ੀ ਜਾਗਰਨ ਮੰਚ, ਚਿਤੌੜਗੜ੍ਹ ਦੀ ਯੂਨਿਟ ਨੇ ਲਗਾਇਆ ਸੀ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਵਾਇਰਲ ਹੋ ਰਹੀ ਦਾਅਵੇ ਨੂੰ ਲੈ ਕੇ ਸਾਨੂੰ ਪੀਆਈਬੀ ਦਾ ਟਵੀਟ ਮਿਲਿਆ। ਪੀਆਈਬੀ ਨੇ ਵੀ ITBP ਨੂੰ ਲੈ ਕੇ ਵਾਇਰਲ ਹੋ ਰਹੀ ਦਾਅਵੇ ਨੂੰ ਫਰਜ਼ੀ ਦੱਸਿਆ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਫੋਟੋਸ਼ਾਪ ਹੈ ਜਿਸ ਨੂੰ ਗੁੰਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Result: False
Sources
https://www.facebook.com/socialmediahoshiarpur7696023456/photos/a.1901536936747988/2867443386824000
https://www.facebook.com/9rkagencies/photos/a.1110690045634737/1436936566343415
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044