ਵੀਰਵਾਰ, ਅਪ੍ਰੈਲ 25, 2024
ਵੀਰਵਾਰ, ਅਪ੍ਰੈਲ 25, 2024

HomeFact Checkਕੀ ਰਿਸ਼ੀ ਸੁਨਕ ਨੇ ਹਾਲ ਹੀ ਵਿੱਚ ਮਨਾਈ ਦੀਵਾਲੀ? ਪੁਰਾਣੀਆਂ ਤਸਵੀਰਾਂ ਹੋਈਆਂ...

ਕੀ ਰਿਸ਼ੀ ਸੁਨਕ ਨੇ ਹਾਲ ਹੀ ਵਿੱਚ ਮਨਾਈ ਦੀਵਾਲੀ? ਪੁਰਾਣੀਆਂ ਤਸਵੀਰਾਂ ਹੋਈਆਂ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

ਸੋਸ਼ਲ ਮੀਡੀਆ ਤੇ ਤਿੰਨ ਤਸਵੀਰਾਂ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਬ੍ਰਿਟੇਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਦੀਵਾਲੀ ਮਨਾਈ ਅਤੇ ਘਰ ਦੇ ਬਾਹਰ ਦੀਵੇ ਜਗਾਏ। ਇਹਨਾਂ ਤਸਵੀਰਾਂ ਨੂੰ ਹਾਲੀਆ ਦੱਸਕੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

 ਰਿਸ਼ੀ ਸੁਨਕ ਨੇ ਹਾਲ ਹੀ ਵਿੱਚ ਮਨਾਈ ਦੀਵਾਲੀ
Courtesy: Facebook/Jagbani

Fact

ਤਿਉਹਾਰਾਂ ਦੇ ਮੌਸਮ ਵਿੱਚ ਭਾਰਤੀਆਂ ਨੂੰ ਦੀਵਾਲੀ ਦੇ ਦਿਨ ਇਕ ਹੋਰ ਖ਼ੁਸ਼ੀ ਮਿਲ ਗਈ ਜਦੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਪਦ ਲਈ ਭਾਰਤੀ ਮੂਲ ਦੇ ਰਿਸ਼ੀ ਸੁਨਕ ਦੇ ਨਾਮ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ ਰਿਸ਼ੀ ਸੂਨਕ ਦੀ ਧਾਰਮਿਕ ਮਾਨਤਾ ਨੂੰ ਲੈ ਕੇ ਵੀ ਜੰਮ ਕੇ ਚਰਚਾ ਹੋ ਰਹੀ ਹੈ।

ਇਸੇ ਕੜੀ ਦੇ ਵਿੱਚ ਸੋਸ਼ਲ ਮੀਡੀਆ ਤੇ ਤਿੰਨ ਤਸਵੀਰਾਂ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਬ੍ਰਿਟੇਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਦੀਵਾਲੀ ਮਨਾਈ ਅਤੇ ਘਰ ਦੇ ਬਾਹਰ ਦੀਵੇ ਜਗਾਏ। ਇਨ੍ਹਾਂ ਤਸਵੀਰ ਦੀ ਪਡ਼ਤਾਲ ਦੇ ਲਈ ਅਸੀਂ ਗੂਗਲ ਤੇ ਸਰਚ ਕੀਤਾ ਅਤੇ ਸਾਨੂੰ ਜਾਣਕਾਰੀ ਮਿਲੀ ਕਿ ਇਹ ਤਸਵੀਰਾਂ ਸਾਲ 2020 ਦੀਆਂ ਹਨ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

The Guardian ਦੁਆਰਾ 13 ਨਵੰਬਰ 2020 ਨੂੰ ਪ੍ਰਕਾਸ਼ਿਤ ਇੱਕ ਲੇਖ ਦੇ ਮੁਤਾਬਕ ਤਤਕਾਲੀਨ ਚਾਂਸਲਰ ਨੇ ਆਪਣੇ ਸਰਕਾਰੀ ਆਵਾਸ 11 Downing street ਤੇ ਦੀਪ ਜਲਾਉਂਦੇ ਹੋਏ ਬ੍ਰਿਟੇਨ ਦੇ ਸਾਥੀ ਹਿੰਦੂਆਂ ਤੋਂ ਨਿਯਮ ਅਨੁਸਾਰ ਦੀਵਾਲੀ ਮਨਾਉਣ ਦੀ ਅਪੀਲ ਕੀਤੀ ਸੀ।

 ਰਿਸ਼ੀ ਸੁਨਕ ਨੇ ਹਾਲ ਹੀ ਵਿੱਚ ਮਨਾਈ ਦੀਵਾਲੀ
Courtesy: Facebook/TheGuardian

ਲੇਖ ਵਿਚ ਦਿੱਤੀ ਗਈ ਜਾਣਕਾਰੀ ਦੇ ਆਧਾਰ ਤੇ ਅਸੀਂ ਕੁਝ ਹੋਰ ਕੀ ਵਰਡ ਦੇ ਜ਼ਰੀਏ ਗੂਗਲ ਤੇ ਸਰਚ ਕੀਤਾ ਜਿੱਥੇ ਸਾਨੂੰ ਰਿਸ਼ੀ ਸੂਨਕ ਦੁਆਰਾ 14 ਨਵੰਬਰ 2020 ਨੂੰ ਸ਼ੇਅਰ ਕੀਤਾ ਗਿਆ ਇੱਕ ਟਵੀਟ ਮਿਲਿਆ ਜਿਸ ਵਿੱਚ ਉਨ੍ਹਾਂ ਨੇ 11 Downing street ਤੇ ਰੰਗੋਲੀ ਲਗਾ ਕੇ ਦੀਵਾਲੀ ਮਨਾਉਣ ਦੀ ਗੱਲ ਕਹੀ ਸੀ।

ਦੱਸਦਈਏ ਕਿ Getty Images ਨੇ ਵਾਇਰਲ ਤਸਵੀਰ ਨੂੰ ਰਿਸ਼ੀ ਸੁਨਕ ਦੁਆਰਾ 12 ਨਵੰਬਰ 2020 ਨੂੰ ਡਾਊਨਿੰਗ ਸਟ੍ਰੀਟ ਤੇ ਦੀਵਾ ਜਲਾਉਣ ਦਾ ਦੱਸਿਆ ਹੈ।

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਬਾਕੀ ਤਸਵੀਰਾਂ ਦੀ ਜਾਂਚ ਸ਼ੁਰੂ ਕੀਤੀ। ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕਰਨ ਤੇ ਸਾਨੂੰ ਇਹ ਤਸਵੀਰ ਮੀਡੀਆ ਅਦਾਰਾ Deccan Herald ਦੁਆਰਾ ਸਾਲ 2020 ‘ਚ ਪ੍ਰਕਾਸ਼ਿਤ ਆਰਟੀਕਲ ਦੇ ਵਿੱਚ ਅਪਲੋਡ ਮਿਲੀ।

 ਰਿਸ਼ੀ ਸੁਨਕ ਨੇ ਹਾਲ ਹੀ ਵਿੱਚ ਮਨਾਈ ਦੀਵਾਲੀ
Courtesy: Facebook/DeccanHerald

ਤਸਵੀਰ ਦੇ ਨਾਲ ਦਿੱਤੇ ਗਏ ਕੈਪਟਨ ਦੇ ਮੁਤਾਬਕ ਬ੍ਰਿਟੇਨ ਦੇ ਚਾਂਸਲਰ ਰਿਸ਼ੀ ਸੁਨਕ ਨੇ ਦੀਵਾਲੀ ਦੇ ਮੌਕੇ ਤੋਂ ਪਹਿਲਾਂ 11 ਡਾਊਨਿੰਗ ਸਟਰੀਟ ਦੇ ਬਾਹਰ ਦੀਪ ਜਲਾਇਆ। ਇਸ ਤਸਵੀਰ ਦੇ ਲਈ ਕ੍ਰੈਡਿਟ Reuters ਨੂੰ ਦਿੱਤੇ ਗਏ ਹਨ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤੀਜੀ ਤਸਵੀਰ ਦੀ ਜਾਂਚ ਕੀਤੀ। ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਤਸਵੀਰ ਨੂੰ ਖੰਗਾਲਿਆ। ਇਸ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ The Guardian ਦੁਆਰਾ 13 ਨਵੰਬਰ 2020 ਨੂੰ ਪ੍ਰਕਾਸ਼ਤ ਆਰਟੀਕਲ ਦੇ ਵਿਚ ਅਪਲੋਡ ਮਿਲੀ। ਇਸ ਤਸਵੀਰ ਦੇ ਲਈ ਕ੍ਰੈਡਿਟ ਪੀਏ ਇਮੇਜਿਸ ਨੂੰ ਦਿੱਤੇ ਗਏ ਹਨ।

 ਰਿਸ਼ੀ ਸੁਨਕ ਨੇ ਹਾਲ ਹੀ ਵਿੱਚ ਮਨਾਈ ਦੀਵਾਲੀ
Courtesy: Facebook/TheGuardian

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁਨ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਸਾਲ 2020 ਦੇ ਨਵੰਬਰ ਮਹੀਨੇ ਤੋਂ ਇੰਟਰਨੈੱਟ ਤੇ ਮੌਜੂਦ ਹਨ। 

Result: Missing Context

Our Sources

Article published by The Guardian on 13 November, 2020
Article published by Deccan Herald on 13 November, 202
Tweet shared by Rishi Sunak on 14 November, 2020
Getty Images

ਜੇਕਰ ਤੁਹਾਨੂੰ ਇਹ ਫੈਕਟ ਚੈਕ ਪਸੰਦ ਆਇਆ ਤਾਂ ਤੁਸੀਂ ਇਸ ਤਰ੍ਹਾਂ ਦੇ ਹੋਰ ਫੈਕਟ ਚੈਕ ਪੜ੍ਹਨਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ।


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular