Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ਤੇ ਇਕ ਬਜ਼ੁਰਗ ਔਰਤ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਬਜ਼ੁਰਗ ਔਰਤ ‘ਬਿਲਕਿਸ ਬਾਨੋ’ ਹਨ ਜੋ ਕਿ ਸਾਲ 2019 ਵਿੱਚ ਨਾਗਰਿਕਤਾ ਸੰਸ਼ੋਧਨ ਕਾਨੂੰਨ ਦੇ ਖ਼ਿਲਾਫ਼ ਲਗਾਏ ਗਏ ਸ਼ਾਹੀਨ ਬਾਗ ਧਰਨੇ ਦਾ ਮੁੱਖ ਕੇਂਦਰ ਰਹੇ ਹਨ। ਗੌਰਤਲਬ ਹੈ ਕਿ ਬਿਲਕਿਸ ਬਾਨੋ ਨੂੰ ਦਾਦੀ ਕਹਿਕੇ ਵੀ ਸੰਬੋਧਿਤ ਕੀਤਾ ਜਾਂਦਾ ਹੈ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਖ਼ੂਬ ਵਾਇਰਲ ਕੀਤਾ ਜਾ ਰਿਹਾ ਹੈ। ਦੇਸ਼ ਭਰ ਦੇ ਲੱਖਾਂ ਕਿਸਾਨ ‘ਦਿੱਲੀ ਚਲੋ’ ਮਾਰਚ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਿਸਾਨ ਆਰਡੀਨੇੈਂਸ ਬਿਲ ਦੇ ਖ਼ਿਲਾਫ਼ ਦਿੱਲੀ ਨੂੰ ਕੂਚ ਕਰ ਰਹੇ ਹਨ। ਤਿੰਨ ਦਿਨ ਦੀ ਕੜੀ ਮਸ਼ੱਕਤ ਅਤੇ ਜੱਦੋ ਜਹਿਦ ਤੋਂ ਬਾਅਦ ਕਿਸਾਨਾਂ ਨੂੰ ਸਰਕਾਰ ਨੇ 27 ਨਵੰਬਰ ਨੂੰ ਦਿੱਲੀ ਦੇ ਵਿੱਚ ਬਾਕੀ ਹੋਣ ਦੀ ਇਜਾਜ਼ਤ ਦੇ ਦਿੱਤੀ ਸੀ।
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪਹਿਲੀ ਤਸਵੀਰ ਵਿੱਚ ਬਿਲਕਿਸ ਬਾਨੋ ਨੂੰ ਬੈਠਿਆ ਹੋਇਆ ਦੇਖਿਆ ਜਾ ਸਕਦਾ ਹੈ ਜਦਕਿ ਦੂਜੀ ਤਸਵੀਰ ਦੇ ਵਿਚ ਇਕ ਬਜ਼ੁਰਗ ਔਰਤ ਜਿਨ੍ਹਾਂ ਦੇ ਹੱਥ ਵਿਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਝੰਡਾ ਹੈ, ਉਨ੍ਹਾਂ ਨੂੰ ਦੇਖਿਆ ਜਾ ਸਕਦਾ ਹੈ।
ਸੋਸ਼ਲ ਮੀਡੀਆ ਯੂਜ਼ਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, ਸ਼ਾਹੀਨ ਬਾਗ਼ ਦੀ ਦਾਦੀ ਹੁਣ ਪੰਜਾਬੀ ਕਿਸਾਨ ਹੈ।

ਅਸੀਂ ਪਾਇਆ ਕਿ ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਨੇ ਵੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਿਸ ਵਿਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਦੋਨੋਂ ਔਰਤਾਂ ਇਕ ਹਨ। ਹਾਲਾਂਕਿ ਬਾਅਦ ਵਿੱਚ ਕੰਗਨਾ ਰਣੌਤ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ। ਕੰਗਨਾ ਰਣੌਤ ਦੇ ਵੱਲੋਂ ਕੀਤੇ ਗਏ ਟਵੀਟ ਨੂੰ ਨੀਚ ਸਕ੍ਰੀਨ ਸ਼ਾਟ ਵਿੱਚ ਦੇਖਿਆ ਜਾ ਸਕਦਾ ਹੈ।

ਅਸੀਂ ਪਾਇਆ ਕਿ ਇਨ੍ਹਾਂ ਤਸਵੀਰਾਂ ਨੂੰ ਫੇਸਬੁੱਕ ਤੇ ਵੀ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸਰਚ ਦੇ ਦੌਰਾਨ ਬਿਲਕਿਸ ਬਾਨੋ ਦੇ ਬੇਟੇ ਮਨਜ਼ੂਰ ਅਹਿਮਦ ਦੇ ਨਾਲ ਗੱਲਬਾਤ ਕੀਤੀ। ਗੱਲਬਾਤ ਦੇ ਦੌਰਾਨ ਮਨਜ਼ੂਰ ਅਹਿਮਦ ਨੇ ਦੱਸਿਆ ਕਿ ਤਸਵੀਰ ਚ ਦਿਖਾਈ ਦੇ ਰਹੀ ਬਜ਼ੁਰਗ ਔਰਤ ਉਹਨਾਂ ਦੀ ਮਾਂ ਬਿਲਕਿਸ ਬਾਨੋ ਨਹੀਂ ਹਨ। ਤੁਸੀਂ ਮਨਜੂਰ ਅਹਿਮਦ ਦੇ ਨਾਲ ਸਾਡੀ ਗੱਲ ਬਾਤ ਦੀ ਰਿਕਾਰਡਿੰਗ ਨੀਚੇ ਦਿੱਤੇ ਗਏ ਲਿੰਕ ਨੂੰਕਲਿਕ ਕਰਕੇ ਸੁਣ ਸਕਦੇ ਹੋ।
ਮਨਜ਼ੂਰ ਅਹਿਮਦ ਨੇ ਸਪੱਸ਼ਟੀਕਰਨ ਦਿੰਦੇ ਹੋਏ ਦੱਸਿਆ ਕਿ ਕਿਸੀ ਨੇ ਪੋਸਟ ਵਿੱਚ ਦਿਖਾਈ ਦੇ ਰਹੀ ਬਜ਼ੁਰਗ ਔਰਤ ਨੂੰ ਬਿਲਕਿਸ ਦਾਦੀ ਸਮਝ ਲਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਫੇਸਬੁੱਕ ਪੋਸਟ ਨੂੰ ਡਿਲੀਟ ਕਰ ਦਿੱਤਾ। ਮਨਜ਼ੂਰ ਅਹਿਮਦ ਨੇ ਸਾਨੂੰ ਆਪਣੀ ਡਿਲੀਟ ਕੀਤੀ ਫੇਸਬੁੱਕ ਪੋਸਟ ਵੀ ਭੇਜੀ।ਉਹਨਾਂ ਨੇ ਕਿਹਾ ਕਿ ਉਹ ਜਲਦ ਹੀ ਕਿਸਾਨ ਮੋਰਚੇ ਵਿੱਚ ਸ਼ਾਮਿਲ ਹੋਣਗੇ।

ਉਹਨਾਂ ਨੇ ਆਪਣੀ ਮਾਂ ਦੀ ਤਸਵੀਰ ਨੂੰ ਵੀ ਸਾਡੇ ਨਾਲ ਸਾਂਝਾ ਕੀਤਾ।

ਇਸ ਦੌਰਾਨ ਵਾਇਰਲ ਹੋ ਰਹੀ ਤਸਵੀਰ ਨੂੰ ਲੈ ਕੇ ਬਿਲਕਿਸ ਬਾਨੋ ਦਾ ਬਿਆਨ ਮਿਲਿਆ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਫੋਟੋਆਂ ਵਿੱਚ ਦਿਖਾਈ ਦੇ ਰਹੀ ਬਜ਼ੁਰਗ ਔਰਤ ਉਹ ਨਹੀਂ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਜਲਦ ਕਿਸਾਨ ਮਾਰਚ ਵਿੱਚ ਹਿੱਸਾ ਲੈਣਗੇ।
ਬਿਲਕੀਸ ਬਾਨੋ ਨੇ ਬੂਮ ਨੂੰ ਦੱਸਿਆ ਕਿ ਉਹ ਆਪਣੇ ਘਰ ਸ਼ਾਹੀਨ ਬਾਗ ਵਿੱਚ ਬੈਠੇ ਹਨ ਅਤੇ ਤਸਵੀਰ ਵਿੱਚ ਉਹ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਬਜ਼ੁਰਗ ਔਰਤ ਦੀ ਵਾਇਰਲ ਹੋ ਰਹੀ ਤਸਵੀਰ ਉਨ੍ਹਾਂ ਦੀ ਨਹੀਂ ਹੈ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਦੂਜੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਵਾਰ ਹੋਰ ਹੀ ਤਸਵੀਰ ਨੂੰ ਗੌਰ ਨਾਲ ਦੇਖਿਆ। ਅਸੀਂ ਪਾਇਆ ਕਿ ਬਜ਼ੁਰਗ ਔਰਤ ਨੇ ਹੱਥ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਝੰਡਾ ਫੜਿਆ ਹੋਇਆ ਹੈ।
ਅਸੀਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਫੇਸਬੁੱਕ ਪੇਜ ਨੂੰ ਵੀ ਖੰਗਾਲਿਆ। ਅਸੀਂ ਪਾਇਆ ਕਿ ਯੂਨੀਅਨ ਦੀ ਬਾਕੀ ਮਹਿਲਾਵਾਂ ਨੇ ਵੀ ਇਸੇ ਤਰ੍ਹਾਂ ਦਾ ਪਹਿਰਾਵਾ ਪਹਿਨਿਆ ਹੋਇਆ ਸੀ।

ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੋਰਾਨ ਸਾਨੂੰ ਵਾਇਰਲ ਤਸਵੀਰ ਅਮਰ ਉਜਾਲਾ ਵੱਲੋਂ ਪ੍ਰਕਾਸ਼ਤ ਇੱਕ ਲੇਖ ਦੇ ਵਿਚ ਮਿਲੀ ਜਿਸ ਦੀ ਹੈੱਡਲਾਈਨ ਦੇ ਮੁਤਾਬਕ, ਕਿਸਾਨ ਅੜਚਨਾ ਨੂੰ ਪਾਰ ਕਰਦਿਆਂ ਪਹੁੰਚੇ ਦਿੱਲੀ।
ਹਾਲਾਂਕਿ, ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਦੋ ਵੱਖ ਵੱਖ ਫੇਸਬੁੱਕ ਪੇਜਾਂ ਦੇ ਉੱਤੇ ਮਿਲੀ ਜਿਨ੍ਹਾਂ ਨੂੰ ਅਕਤੂਬਰ 12 ਅਤੇ ਅਕਤੂਬਰ 13 ਨੂੰ ਅਪਲੋਡ ਕੀਤਾ ਗਿਆ ਸੀ।
ਸਰਚ ਦੇ ਦੌਰਾਨ ਸਾਨੂੰ ਬੀਬੀਸੀ ਦਾ ਇੱਕ ਇੰਟਰਵਿਊ ਮਿਲਿਆ ਜਿਸ ਦੇ ਵਿੱਚ ਵਾਇਰਲ ਹੋ ਰਹੀ ਬਜ਼ੁਰਗ ਦੇ ਨਾਲ ਬੀਬੀਸੀ ਨੇ ਗੱਲਬਾਤ ਕੀਤੀ। ਤਸਵੀਰ ਵਿੱਚ ਦਿਖਾਈ ਦੇ ਰਹੀ ਬਜ਼ੁਰਗ ਦਾ ਨਾਮ ਮੋਹਿੰਦਰ ਕੌਰ ਹੈ ਜੋ ਬਠਿੰਡਾ ਦੇ ਰਹਿਣ ਵਾਲੇ ਹਨ।
ਪੰਜਾਬੀ ਮੀਡਿਆ ਏਜੇਂਸੀਆਂ ਨੇ ਵੀ ਤਸਵੀਰ ਵਿੱਚ ਦਿਖਾਈ ਦੇ ਰਹੀ ਬਜ਼ੁਰਗ ਦੇ ਨਾਲ ਗੱਲਬਾਤ ਕੀਤੀ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਕੰਗਨਾ ਰਣੌਤ ਸਮੇਤ ਸੋਸ਼ਲ ਮੀਡਿਆ ਯੂਜ਼ਰਾਂ ਵਲੋਂ ਕੀਤਾ ਗਿਆ ਦਾਅਵਾ ਗਲਤ ਹੈ। ਤਸਵੀਰ ਵਿੱਚ ਦਿਖਾਈ ਦੇ ਰਹੀ ਬਜ਼ੁਰਗ ਔਰਤ ਬਿਲਕਿਸ ਬਾਨੋ ਨਹੀਂ ਹਨ।
https://www.facebook.com/santjarnailsinghjikhalsabhindrawaleofficial/photos/3666846456701656
Direct Contact
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044
Shaminder Singh
March 13, 2024
Shaminder Singh
March 8, 2024
Shaminder Singh
February 28, 2024