Claim
ਸੋਸ਼ਲ ਮੀਡੀਆ ‘ਤੇ ਹਾਲੀਆ ਕਿਸਾਨ ਸੰਘਰਸ਼ ਨੂੰ ਲੈ ਕੇ ਕਈ ਦਾਅਵੇ ਵਾਇਰਲ ਹੋ ਰਹੇ ਹਨ। ਇਸ ਵਿਚਕਾਰ ਸੋਸ਼ਲ ਮੀਡਿਆ ਤੇ ਅਜੀਤ ਅਖਬਾਰ ਦੀ ਕਲਿਪਿੰਗ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨ ਅੰਦੋਲਨ ਦੇ ਖਿਲਾਫ ਬਿਆਨ ਦਿੰਦਿਆਂ ਕਿਹਾ ਹੈ ਕਿ ਇਹ ਅੰਦੋਲਨ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਨਾਕਾਮ ਕਰਨ ਲਈ ਖੜਾ ਕੀਤਾ ਗਿਆ ਹੈ।
ਫੇਸਬੁੱਕ ਯੂਜ਼ਰ “ਗੁਰਤੇਜ ਸਿੰਘ ਢਿੱਲੋਂ” ਨੇ ਵਾਇਰਲ ਕਟਿੰਗ ਸਾਂਝਾ ਕਰਦਿਆਂ ਲਿਖਿਆ, “ਜੇ ਬਾਹਲੇ ਭੈੜੇ ਲੱਗਦੇ ਆ ਕਿਸਾਨ ਤਾਂ ਮੋਦੀ ਨੂੰ ਆਖ ਕੇ ਇਨ੍ਹਾਂ ਦੇ ਗੋਲੀ ਮਰਵਾ ਦੇ”

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਕੁਝ ਕੀ ਵਰਡ ਦੇ ਜਰੀਏ ਸਰਚ ਕੀਤਾ ਪਰ ਸਾਨੂੰ ਅਜਿਹਾ ਕੋਈ ਬਿਆਨ ਜਾਂ ਅਧਿਕਾਰਿਕ ਖਬਰ ਨਹੀਂ ਮਿਲੀ।
ਪੜਤਾਲ ਨੂੰ ਅੱਗੇ ਵਧਾਉਂਦੇ ਅਸੀਂ ਅਜੀਤ ਅਖਬਾਰ ਦੇ ਫੇਸਬੁੱਕ ਅਕਾਊਂਟ ਨੂੰ ਖੰਗਾਲਿਆ। ਅਜੀਤ ਅਖਬਾਰ ਨੇ ਫੇਸਬੁੱਕ ‘ਤੇ 16 ਫਰਵਰੀ 2024 ਨੂੰ ਇਸ ਕਟਿੰਗ ਨੂੰ ਫਰਜ਼ੀ ਦਸਦਿਆਂ ਸਪਸ਼ਟੀਕਰਨ ਸਾਂਝਾ ਕੀਤਾ। ਸਪਸ਼ਟੀਕਰਨ ਦਿੰਦਿਆਂ ਅਜੀਤ ਨੇ ਲਿਖਿਆ, “‘ਅਜੀਤ’ ਦੇ ਨਾਂਅ ’ਤੇ ਫੈਲਾਈ ਜਾ ਰਹੀ ਇਹ ਖ਼ਬਰ ਝੂਠੀ”
ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਅਧਿਕਾਰਿਕ ਫੇਸਬੁੱਕ ਪੇਜ ਤੇ ਵਾਇਰਲ ਅਖਬਾਰ ਦੀ ਕਲਿਪਿੰਗ ਨੂੰ ਸ਼ੇਅਰ ਕਰ ਦੱਸਿਆ ਕਿ, ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਵਿਰੋਧੀ ਘੜ ਰਹੇ ਹਨ ਸਾਜਿਸ਼ਾਂ, ਝੂਠੀਆਂ ਖਬਰਾਂ ਬਣਾ ਕਰ ਰਹੇ ਹਨ ਕੂੜ ਪ੍ਰਚਾਰ|
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਕੀਲ ਤੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਦੇ ਫੇਸਬੁੱਕ ਅਕਾਊਂਟ ਨੂੰ ਖੰਗਾਲਿਆ। ਫੇਸਬੁੱਕ ਅਕਾਊਂਟ ਤੇ ਅਰਸ਼ਦੀਪ ਕਲੇਰ ਨੇ ਵੀਡੀਓ ਨੂੰ ਸਾਂਝਾ ਕੀਤਾ ਸੀ। ਵੀਡੀਓ ਮੁਤਾਬਕ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਗ਼ਲਤ ਖ਼ਬਰ ਪਾਉਣ ਵਾਲੇ ਦੀ ਅਕਾਲੀ ਦਲ ਨੇ ਐਸਐਸਪੀ ਨੂੰ ਸ਼ਿਕਾਇਤ ਦਿੱਤੀ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਅਖਬਾਰ ਦੀ ਕਲਿਪਿੰਗ ਫਰਜ਼ੀ ਹੈ। ਸੁਖਬੀਰ ਸਿੰਘ ਬਾਦਲ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ। ਅਜੀਤ ਅਖਬਾਰ ਦੇ ਹਵਾਲੇ ਤੋਂ ਵਾਇਰਲ ਕਟਿੰਗ ਫਰਜ਼ੀ ਹੈ।
Result: False
Our Sources
Post by Ajit News on February 17, 2024
Post by Arshdeep Singh Kaler on February 17, 2024
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।