ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਵੱਡੀ ਤਦਾਦ ਵਿੱਚ ਲੋਕ ਭਾਰਤ ਦੇ ਵਿਰੁੱਧ ਅਤੇ ਖਾਲਿਸਤਾਨ ਦੇ ਹੱਕ ਵਿੱਚ ਨਾਅਰੇ ਲਗਾਉਂਦੀ ਸੁਣਾਈ ਦੇ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹੈ।
ਟਵਿੱਟਰ ਯੂਜ਼ਰ ਆਕਾਸ਼ ਆਰਐੱਸਐੱਸ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਇਸ ਵੀਡੀਓ ਨੂੰ ਫੈਲਾ ਦਿਓ ਕਿ ਸਭ ਨੂੰ ਪਤਾ ਚੱਲੇ ਕਿ ਅੰਦੋਲਨ ਦੀ ਆਡ਼ ਵਿੱਚ ਕੀ ਹੋ ਰਿਹਾ ਹੈ।” ਇਸ ਵੀਡੀਓ ਨੂੰ ਹੁਣ ਤਕ 363 ਤੋਂ ਵੱਧ ਲੋਕ ਰੀਟਵੀਟ ਕਰ ਚੁੱਕੇ ਹਨ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਵੀ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਨਾਲ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।
Also read:ਕ੍ਰਿਕਟ ਵਰਲਡ ਕੱਪ ਵਿੱਚ ਲਗਾਏ ਗਏ ਨਾਅਰਿਆਂ ਦੀ ਪੁਰਾਣੀ ਵੀਡੀਓ ਨੂੰ ਕਿਸਾਨ ਅੰਦੋਲਨ ਦੇ ਨਾਮ ਤੇ ਕੀਤਾ ਵਾਇਰਲ
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਦਲ ਖ਼ਾਲਸਾ ਯੂਕੇ ਦੇ ਯੂ ਟਿਊਬ ਚੈਨਲ ਤੇ ਅਪਲੋਡ ਮਿਲੀ। ਇਸ ਵੀਡੀਓ ਨੂੰ ਸਤੰਬਰ 27,2020 ਨੂੰ ਅਪਲੋਡ ਕੀਤਾ ਗਿਆ ਸੀ।
ਹੁਣ ਅਸੀਂ ਫੇਸਬੁੱਕ ਤੇ ਕੁਝ ਕੀ ਬੋਰਡ ਦੀ ਮੱਦਦ ਨਾਲ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ । ਸਰਚ ਦੇ ਦੌਰਾਨ ਸਾਨੂੰ ਇਕ ਫੇਸਬੁੱਕ ਪੇਜ ਤੇ ਵਾਇਰਲ ਹੋ ਰਹੀ ਵੀਡੀਓ ਮਿਲੀ। ਇਸ ਵੀਡੀਓ ਨੂੰ ਸਤੰਬਰ 29,2020 ਨੂੰ ਅਪਲੋਡ ਕੀਤਾ ਗਿਆ ਸੀ।

ਸਰਚ ਦੇ ਦੌਰਾਨ ਸਾਨੂੰ ਇੱਕ ਹੋਰ ਫੇਸਬੁੱਕ ਪੇਜ ਤੇ ਵਾਇਰਲ ਹੋ ਰਹੀ ਵੀਡੀਓ ਮਿਲੀ। ਇਸ ਫੇਸਬੁੱਕ ਪੇਜ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਅਕਤੂਬਰ 25 ਨੂੰ ਅਪਲੋਡ ਕੀਤਾ ਗਿਆ ਸੀ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਵੀਡੀਓ ਹੀ ਨਹੀਂ ਹੈ।

ਸਰਚ ਦੇ ਦੌਰਾਨ ਹੀ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖਿਆ। ਵੀਡੀਓ ਦੇ ਪਹਿਲੇ ਸਕਿੰਟ ਵਿੱਚ ਸਾਨੂੰ ਏਪੀਐਸ ਕਾਲਜ ਆਫ ਨਰਸਿੰਗ ਦਾ ਬੋਰਡ ਦਿਖਿਆ। ਗੂਗਲ ਤੇ ਕੀ ਵਰਡ ਦੀ ਮਦਦ ਨਾਲ ਖੰਗਾਲਣ ਤੋਂ ਬਾਅਦ ਅਸੀਂ ਪਾਇਆ ਕਿ ਏਪੀਐਸ ਕਾਲਜ ਆਫ ਨਰਸਿੰਗ ਮਲਸੀਆਂ ਸ਼ਾਹਕੋਟ ਵਿਖੇ ਸਥਿਤ ਹੈ ਜਦ ਕਿ ਕਿਸਾਨ ਅੰਦੋਲਨ ਹਰਿਆਣਾ – ਦਿੱਲੀ ਦੇ ਬਾਰਡਰ ਵਿਖੇ ਚੱਲ ਰਿਹਾ ਹੈ।

ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਅਤੇ ਯੂਟਿਊਬ ਤੇ ਸਤੰਬਰ ਵਿੱਚ ਅਪਲੋਡ ਕੀਤੀ ਗਈ ਵੀਡਿਓ ਦੇ ਵਿੱਚ ਸਮਾਨਤਾਵਾਂ ਦੇਖ ਸਕਦੇ ਹੋ।

ਸਰਚ ਦੇ ਦੌਰਾਨ ਅਸੀਂ ਮਲਸੀਆਂ ਸ਼ਾਹਕੋਟ ਵਿਖੇ ਕੱਢੀ ਗਈ ਰੈਲੀ ਦੀ ਪੂਰੀ ਜਾਣਕਾਰੀ ਪ੍ਰਾਪਤ ਨਹੀਂ ਕਰ ਸਕੇ। ਜਾਣਕਾਰੀ ਪ੍ਰਾਪਤ ਕਰਨ ਬਾਅਦ ਅਸੀਂ ਇਸ ਆਰਟੀਕਲ ਨੂੰ ਅਪਡੇਟ ਕਰਾਂਗੇ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਪੁਰਾਣੀ ਵੀਡੀਓ ਨੂੰ ਕਿਸਾਨ ਅੰਦੋਲਨ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
Result: Misleading
Sources
https://www.youtube.com/watch?v=vUGyBUmGXUU
https://www.facebook.com/watch/?v=3487862014611238
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044