ਸੋਸ਼ਲ ਮੀਡੀਆ ਤੇ ਇਕ ਵਿਅਕਤੀ ਦੀ ਤਸਵੀਰ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿੱਚ ਦਿਖਾਈ ਦੇ ਰਹੇ ਵਿਅਕਤੀ ਦੀ ਆਕਸੀਜਨ (Oxygen) ਨਾ ਮਿਲਣ ਕਾਰਨ ਕੋਰੋਨਾ ਨਾਲ ਮੌਤ ਹੋ ਗਈ ਹੈ। ਵਾਇਰਲ ਤਸਵੀਰ ‘ਚ ਦਿਖਾਈ ਦੇ ਰਿਹਾ ਵਿਅਕਤੀ ਦਾ ਨਾਮ ਜਤਿੰਦਰ ਗੁਪਤਾ ਹੈ ਜਿਹਨਾਂ ਨੇ ਸਾਲ 2019 ਵਿੱਚ Scoopwhoop ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ,ਉਸ ਨੂੰ ਸੜਕ, ਰੋਟੀ ਜਾਂ ਕੱਪੜਾ ਨਹੀਂ ਚਾਹੀਦਾ ਪਰ ਉਸ ਨੂੰ ਮੰਦਿਰ ਚਾਹੀਦਾ ਹੈ।

ਪੰਜਾਬੀ ਕਾਮੇਡੀਅਨ ਗੁਰਚੇਤ ਚਿੱਤਰਕਾਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਇਸ ਭਗਤ ਨੂੰ ਪਹਿਚਾਣੋ। ਇਹ ਕਹਿੰਦਾ ਸੀ ਕਿ ਸਾਨੂੰ ਹਸਪਤਾਲ ਨਹੀਂ ਮੰਦਿਰ ਚਾਹੀਦੇ ਹਨ।ਇਸ ਦੀ ਆਕਸੀਜਨ ਨਾ ਮਿਲਣ ਕਾਰਨ ਲਖਨਊ ਵਿਖੇ ਮੌਤ ਹੋ ਗਈ।’ਇਸ ਤਸਵੀਰ ਨੂੰ 1200 ਤੋਂ ਵੱਧ ਲੋਕ ਸ਼ੇਅਰ ਕਰ ਚੁੱਕੇ ਹਨ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਫੇਸਬੁੱਕ ਤੇ ਵਟਸਐਪ ਤੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਅਸੀਂ ਪਾਇਆ ਕਿ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਇਸ ਦਾਅਵੇ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਵੀ ਇੱਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਫੇਸਬੁੱਕ ਤੇ ਕੁਝ ਕੀ ਵਰਡ ਦੀ ਮਦਦ ਨਾਲ ਵਾਇਰਲ ਦਾਅਵੇ ਨੂੰ ਖੰਗਾਲਿਆ।
ਸਰਚ ਦੇ ਦੌਰਾਨ ਸਾਨੂੰ ਭਾਜਪਾ ਦੇ ਦਿੱਲੀ ਤੋਂ ਨੇਤਾ ਰਵਿੰਦਰ ਸਿੰਘ ਨੇਗੀ ਦੀ ਫੇਸਬੁੱਕ ਪੋਸਟ ਮਿਲੀ। ਰਵਿੰਦਰ ਸਿੰਘ ਨੇਗੀ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਲਿਖਿਆ ਕਿ ਵਾਇਰਲ ਤਸਵੀਰ ਚ ਦਿਖਾਈ ਦੇ ਰਹੀ ਵਿਅਕਤੀ ਉਨ੍ਹਾਂ ਦੇ ਪਰਮ ਮਿੱਤਰ ਜੀਤੂ ਗੁਪਤਾ ਹਨ ਜੋ ਕਿ ਦਿੱਲੀ ਤੇ ਪੜਪੜਗੰਜ ਦੇ ਰਹਿਣ ਵਾਲੇ ਹਨ। ਰਵਿੰਦਰ ਸਿੰਘ ਨੇਗੀ ਨੇ ਇਹ ਵੀ ਦੱਸਿਆ ਕਿ ਜੀਤੂ ਗੁਪਤਾ ਪੂਰੀ ਤਰ੍ਹਾਂ ਨਾਲ ਠੀਕ ਹਨ ਅਤੇ ਉਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਹੈ। ਵਾਇਰਲ ਹੋ ਰਹੀ ਖ਼ਬਰ ਫ਼ਰਜ਼ੀ ਹੈ ਅਤੇ ਉਹ ਫ਼ਰਜ਼ੀ ਖ਼ਬਰ ਨੂੰ ਚਲਾਉਣ ਵਾਲਿਆਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰਵਾਉਣਗੇ।

ਅਸੀਂ ਰਵਿੰਦਰ ਸਿੰਘ ਨੇਗੀ ਦੁਆਰਾ ਕੀਤੀ ਗਈ ਪੋਸਟ ਦੇ ਕੁਮੈਂਟ ਸੈਕਸ਼ਨ ਨੂੰ ਖੰਗਾਲਿਆ। ਕਮੈਂਟ ਸੈਕਸ਼ਨ ਦੇ ਵਿਚ ਸਾਨੂੰ ਮੋਹਿਤ ਗੁਪਤਾ ਦਾ ਕੁਮੈਂਟ ਮਿਲਿਆ ਜਿਸ ਵਿੱਚ ਮੋਹਿਤ ਨੇ ਦੱਸਿਆ ਕਿ ਇਹ ਖ਼ਬਰ ਫ਼ਰਜ਼ੀ ਹੈ ਤੇ ਜੀਤੂ ਗੁਪਤਾ ਉਰਫ਼ ਜਤਿੰਦਰ ਗੁਪਤਾ ਪੂਰੀ ਤਰ੍ਹਾਂ ਨਾਲ ਠੀਕ ਹਨ।
ਅਸੀਂ ਫੇਸਬੁੱਕ ਰਾਹੀਂ ਮੋਹਿਤ ਗੁਪਤਾ ਨੂੰ ਸੰਪਰਕ ਕੀਤਾ। ਸੰਪਰਕ ਦੇ ਦੌਰਾਨ ਮੋਹਿਤ ਨੇ ਸਾਨੂੰ ਦੱਸਿਆ ਕਿ ਜਤਿੰਦਰ ਗੁਪਤਾ ਠੀਕ ਹਨ ਅਤੇ ਉਨ੍ਹਾਂ ਦੇ ਖ਼ਿਲਾਫ਼ ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ। ਮੋਹਿਤ ਨੇ ਸਾਨੂੰ ਜਤਿੰਦਰ ਗੁਪਤਾ ਦਾ ਫੋਨ ਨੰਬਰ ਦਿੱਤਾ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੇ ਮਾਮਲੇ ਨੂੰ ਲੈ ਕੇ ਜਤਿੰਦਰ ਗੁਪਤਾ ਨਾਲ ਗੱਲਬਾਤ ਕੀਤੀ। ਜਤਿੰਦਰ ਨੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਉਹ ਬਿਲਕੁਲ ਠੀਕ ਹਨ ਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ Oxygen ਜਾਂ ਕੋਰੋਨਾ ਦਾ ਹਵਾਲਾ ਦੇਕੇ ਉਹਨਾਂ ਖਿਲਾਫ ਫਰਜ਼ੀ ਦਾਅਵਾ ਸ਼ੇਅਰ ਕੀਤਾ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਇਰਲ ਪੋਸਟ ਦੇ ਬਾਰੇ ਵਿਚ ਉਨ੍ਹਾਂ ਦੇ ਮਿੱਤਰ ਤੋਂ ਪਤਾ ਚੱਲਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਫਰਜ਼ੀ ਖ਼ਬਰ ਨੂੰ ਸਾਂਝਾ ਕਰਨ ਵਾਲਿਆਂ ਦੇ ਖ਼ਿਲਾਫ਼ ਮਧੂ ਵਿਹਾਰ ਪੁਲੀਸ ਥਾਣੇ ਵਿੱਚ ਐੱਫਆਈਆਰ ਵੀ ਦਰਜ ਕਰਵਾਈ ਹੈ।
ਜਤਿੰਦਰ ਗੁਪਤਾ ਨੇ ਆਪਣਾ ਵੀਡੀਓ ਬਿਆਨ ਵੀ ਸਾਡੇ ਨਾਲ ਸਾਂਝਾ ਕੀਤਾ। ਆਪਣੇ ਵੀਡੀਓ ਬਿਆਨ ਦੇ ਵਿੱਚ ਜਤਿੰਦਰ ਗੁਪਤਾ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਠੀਕ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਮਧੂ ਵਿਹਾਰ ਪੁਲੀਸ ਥਾਣੇ ਵਿਚ ਦਰਜ ਕਰਵਾਈ ਗਈ ਐਫਆਈਆਰ ਨੂੰ ਵੀ ਸਾਡੇ ਨਾਲ ਸਾਂਝਾ ਕੀਤਾ। ਤੁਸੀਂ ਐੱਫਆਈਆਰ ਦੀ ਕਾਪੀ ਨੂੰ ਨੀਚੇ ਦੇਖ ਸਕਦੇ ਹੋ।


Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਫ਼ਰਜ਼ੀ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਜਤਿੰਦਰ ਗੁਪਤਾ ਨੇ Newschecker ਨੂੰ ਦੱਸਿਆ ਕਿ ਉਹ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਝੂਠੀ ਹੈ।
Result: False
Sources
https://www.facebook.com/Ravinegi4bjp/posts/755980845093128
Direct Contact
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044