Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਇਹ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਅਸਲ ਸੂਚੀ ਹੈ।
ਇਹ ਸੂਚੀ ਫਰਜ਼ੀ ਹੈ।
ਪਹਿਲਗਾਮ ‘ਚ ਅੱਤਵਾਦੀ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਨੂੰ ਸ਼ੇਅਰ ਕਰ ਦਾਅਵ ਕੀਤਾ ਜਾ ਰਿਹਾ ਹੈ ਕਿ ਇਹ 26 ਮ੍ਰਿਤਕਾਂ ਦੀ ਅਸਲ ਸੂਚੀ ਹੈ ਅਤੇ ਉਨ੍ਹਾਂ ਵਿੱਚੋਂ 15 ਮੁਸਲਮਾਨ ਹਨ।
ਹਾਲਾਂਕਿ, ਸਾਡੀ ਜਾਂਚ ਵਿੱਚ ਅਸੀਂ ਪਾਇਆ ਕਿ ਵਾਇਰਲ ਪੋਸਟ ਵਿੱਚ ਸ਼ਾਮਲ ਸੂਚੀ ਫਰਜ਼ੀ ਹੈ। ਪਹਿਲਗਾਮ ਅੱਤਵਾਦੀ ਹਮਲੇ ਵਿੱਚ 26 ਲੋਕ ਮਾਰੇ ਗਏ ਸਨ ਪਰ ਵਾਇਰਲ ਪੋਸਟ ਵਿੱਚ ਦੱਸੇ ਗਏ ਨਾਮ ਮ੍ਰਿਤਕਾਂ ਦੀ ਅਸਲ ਸੂਚੀ ਨਾਲ ਮੇਲ ਨਹੀਂ ਖਾਂਦੇ ਹਨ।
ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਦੇ ਬਾਰਸਨ ਇਲਾਕੇ ਵਿੱਚ ਹਥਿਆਰਬੰਦ ਅੱਤਵਾਦੀਆਂ ਨੇ ਸੈਲਾਨੀਆਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਲਗਭਗ 26 ਲੋਕਾਂ ਦੀ ਮੌਤ ਹੋ ਗਈ। ਪਹਿਲਗਾਮ ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਨਾਲ 1960 ਦੇ ਸਿੰਧੂ ਜਲ ਸੰਧੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ, ਅਟਾਰੀ ਇੰਟੀਗ੍ਰੇਟਡ ਚੈਕ ਪੋਸਟ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਅਤੇ ਪਾਕਿਸਤਾਨੀ ਨਾਗਰਿਕਾਂ ਲਈ ਸਾਰਕ ਵੀਜ਼ਾ ਛੋਟ ਯੋਜਨਾ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ।
ਵਾਇਰਲ ਪੋਸਟ ਵਿੱਚ ਲਿਖਿਆ ਹੈ, “ਪਹਿਲਗਾਮ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਪੂਰੀ ਸੂਚੀ ਇੰਡੀਆ ਟੀਵੀ ਦੇ ਹਵਾਲੇ ਨਾਲ ਪੇਸ਼ ਕੀਤੀ ਗਈ ਹੈ। ਮ੍ਰਿਤਕਾਂ ਵਿੱਚ 15 ਮੁਸਲਮਾਨ ਹਨ”। ਇਸ ਵਿੱਚ ਅੱਗੇ ਲਿਖਿਆ ਹੈ, “1- ਮੁਹੰਮਦ ਆਸਿਫ਼ ਯੂਪੀ, 2- ਅਨੀਸ ਕੁਰੈਸ਼ੀ ਯੂਪੀ, 3- ਫੈਜ਼ਲ ਖਾਨ ਦਿੱਲੀ, 4- ਸਲੀਮ ਬੇਗ ਰਾਜਸਥਾਨ, 5- ਅਨਿਲ ਰਾਏ ਬਿਹਾਰ, 6- ਰਮੇਸ਼ ਯਾਦਵ ਯੂਪੀ, 7- ਪ੍ਰਦੀਪ ਮਿਸ਼ਰਾ ਯੂਪੀ, 8- ਆਰਿਫ ਕੁਰੈਸ਼ੀ ਯੂਪੀ, 9- ਪ੍ਰਵੀਨ ਠਾਕੁਰ ਹਰਿਆਣਾ , 10- ਜਮੀਲ ਅਹਿਮਦ , ਪੰਜਾਬ , 11- ਸੁਰੇਸ਼ ਕੁਮਾਰ ਦਿੱਲੀ, 12- ਮੋਹਸਿਨ ਸ਼ੇਖ ਮਹਾਰਾਸ਼ਟਰ, 13- ਅਫਜ਼ਲ ਅੰਸਾਰੀ ਬਿਹਾਰ, 14- ਮੰਜੂ ਸ਼ਰਮਾ ਰਾਜਸਥਾਨ, 15- ਦੀਪਕ ਵਰਮਾ ਯੂ.ਪੀ., 16- ਨਾਜ਼ਿਮ ਖਾਨ ਯੂ.ਪੀ., 17- ਸੁਨੀਲ ਗੁਪਤਾ ਬਿਹਾਰ, 18- ਅਸਲਮ ਮਿਰਜ਼ਾ ਗੁਜਰਾਤ, 19- ਰਾਕੇਸ਼ ਯਾਦਵ ਦਿੱਲੀ, 20- ਸ਼ਰੀਫ ਸ਼ੇਖ ਮਹਾਰਾਸ਼ਟਰ, 21- ਸ਼ਾਹਿਦ ਹੁਸੈਨ ਦਿੱਲੀ, 22- ਰਿਆਜ਼ ਅਹਿਮਦ ਜੰਮੂ, 23- ਮੀਨਾਕਸ਼ੀ ਤ੍ਰਿਪਾਠੀ ਯੂਪੀ, 24 – ਸਲੀਮ ਖਾਨ ਯੂਪੀ, 25 – ਨੀਰਜ ਵਰਮਾ ਹਰਿਆਣਾ, 26- ਇਰਸ਼ਾਦ ਖਾਨ ਦਿੱਲੀ।
ਇਸ ਵਿੱਚ ਅੱਗੇ ਲਿਖਿਆ ਹੈ, “26 ਮ੍ਰਿਤਕਾਂ ਵਿੱਚੋਂ 15 ਮੁਸਲਮਾਨ ਹਨ, ਜੋ ਮੀਡੀਆ ਦੀ ਤਸਵੀਰ ਨੂੰ ਉਜਾਗਰ ਕਰਦਾ ਹੈ ਜੋ ਪਿਛਲੇ ਕੁਝ ਦਿਨਾਂ ਤੋਂ ਰੌਲਾ ਪਾ ਰਹੇ ਹਨ ਕਿ ਕਤਲ ਤੋਂ ਪਹਿਲਾਂ ਨਾਮ ਪੁੱਛੇ ਗਏ ਸਨ ਅਤੇ ਫਿਰ ਕਤਲ ਕੀਤਾ ਗਿਆ ਸੀ। ਸਰਕਾਰ ਨੂੰ ਇਨ੍ਹਾਂ ਫਰਜ਼ੀ ਨਿਊਜ਼ ਚੈਨਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਕਾਰਵਾਈ ਕਰਨੀ ਚਾਹੀਦੀ ਹੈ।”
ਪਹਿਲਗਾਮ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਅਸਲ ਸੂਚੀ ਦੱਸਕੇ ਵਾਇਰਲ ਹੋ ਰਹੇ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਪ੍ਰਸ਼ਾਸਨ ਦੁਆਰਾ ਜਾਰੀ ਕੀਤੀ ਗਈ ਸੂਚੀ ‘ਤੇ ਨਜ਼ਰ ਮਾਰੀ। ਸਾਨੂੰ ਇਸ ਸੂਚੀ ਵਿੱਚ ਵੀ 26 ਨਾਮ ਮਿਲੇ, ਪਰ ਇਹਨਾਂ ‘ਚ ਮੌਜੂਦ ਮ੍ਰਿਤਕਾਂ ਦੇ ਨਾਮ ਵਾਇਰਲ ਸੂਚੀ ਨਾਲ ਮੇਲ ਨਹੀਂ ਖਾਂਦੇ ਸਨ।
ਜਿਵੇਂ ਕਿ, ਵਾਇਰਲ ਸੂਚੀ ਦੱਸਿਆ ਗਿਆ ਹੈ ਕਿ ਉੱਤਰ ਪ੍ਰਦੇਸ਼ ਦੇ ਮ੍ਰਿਤਕਾਂ ਦੀ ਗਿਣਤੀ 7 ਹੈ, ਜਦੋਂ ਕਿ ਅਸਲ ਸੂਚੀ ਅਤੇ
ਮੀਡੀਆ ਰਿਪੋਰਟਾਂ ਦੇ ਅਨੁਸਾਰ, ਮ੍ਰਿਤਕਾਂ ਵਿੱਚੋਂ ਸਿਰਫ ਇੱਕ ਸ਼ੁਭਮ ਦਿਵੇਦੀ, ਉੱਤਰ ਪ੍ਰਦੇਸ਼ ਦਾ ਨਿਵਾਸੀ ਸੀ। ਇਸੇ ਤਰ੍ਹਾਂ, ਵਾਇਰਲ ਸੂਚੀ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਮ੍ਰਿਤਕਾਂ ਵਿੱਚੋਂ ਤਿੰਨ ਬਿਹਾਰ ਦੇ ਸਨ, ਜਦੋਂਕਿ ਅਸਲ ‘ਚ ਇਸ ਅੱਤਵਾਦੀ ਹਮਲੇ ਵਿੱਚ ਬਿਹਾਰ ਦੇ ਮਨੀਸ਼ ਰੰਜਨ ਦੀ ਹੀ ਮੌਤ ਹੋਈ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸੇ ਤਰ੍ਹਾਂ ਵਾਇਰਲ ਸੂਚੀ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮ੍ਰਿਤਕਾਂ ਵਿੱਚੋਂ 15 ਮੁਸਲਮਾਨ ਸਨ, ਜਦੋਂ ਕਿ ਅਸਲ ਸੂਚੀ ਅਤੇ ਪ੍ਰਮਾਣਿਤ ਮੀਡੀਆ ਰਿਪੋਰਟਾਂ ਦੇ ਅਨੁਸਾਰ, ਸਿਰਫ਼ ਇੱਕ ਮੁਸਲਮਾਨ, ਜੰਮੂ ਕਸ਼ਮੀਰ ਦੇ ਪਹਿਲਗਾਮ ਨਿਵਾਸੀ ਟੱਟੂ ਚਾਲਕ ਸਈਦ ਹੈਦਰ ਸ਼ਾਹ ਇਸ ਹਮਲੇ ਵਿੱਚ ਮਾਰਿਆ ਗਿਆ ਸੀ। ਸਈਅਦ ਹੈਦਰ ਸ਼ਾਹ ਲੋਕਾਂ ਨੂੰ ਬਚਾਉਂਦੇ ਹੋਏ ਅੱਤਵਾਦੀਆਂ ਦੀ ਬੇਰਹਿਮੀ ਦਾ ਸ਼ਿਕਾਰ ਹੋ ਗਿਆ ਸੀ।
ਇਸ ਤੋਂ ਇਲਾਵਾ, ਸਾਨੂੰ 24 ਅਪ੍ਰੈਲ ਨੂੰ ਹਿੰਦੁਸਤਾਨ ਟਾਈਮਜ਼ ਦੁਆਰਾ ਪ੍ਰਕਾਸ਼ਿਤ ਅਖਬਾਰ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਦੇ ਪੀੜਤਾਂ ਬਾਰੇ ਇੱਕ ਵਿਸਥਾਰ ਨਾਲ ਪ੍ਰਕਾਸ਼ਿਤ ਰਿਪੋਰਟ ਮਿਲੀ। ਇਸ ਰਿਪੋਰਟ ਵਿੱਚ ਮ੍ਰਿਤਕਾਂ ਦੇ ਨਾਮ ਅਤੇ ਅਸਲ ਸੂਚੀ ਵਿੱਚ ਮੌਜੂਦ ਮ੍ਰਿਤਕਾਂ ਦੇ ਨਾਮ ਪੂਰੀ ਤਰ੍ਹਾਂ ਮੇਲ ਖਾਂਦੇ ਹਨ।
ਸਾਡੀ ਜਾਂਚ ਵਿੱਚ ਮਿਲੇ ਸਬੂਤਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਅਸਲ ਸੂਚੀ ਵਜੋਂ ਵਾਇਰਲ ਹੋ ਰਹੀ ਸੂਚੀ ਪੂਰੀ ਤਰ੍ਹਾਂ ਫਰਜ਼ੀ ਹੈ।
Our Sources
Full List of Deceased Persons released by authority
Report by Hindustan Times on 24th April 2025