ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸੜਕ ਤੇ ਖੜੇ ਟੈਂਕਰ ਦੇ ਆਲੇ ਦੁਆਲੇ ਭੀੜ ਦੇਖੀ ਜਾ ਸਕਦੀ ਹੈ। ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਲੋਕਾਂ ਨੂੰ ਹੱਥਾਂ ਵਿੱਚ ਡਰਮ ਫੜੇ ਦੇਖਿਆ ਜਾ ਸਕਦਾ ਹੈ ਅਤੇ ਕੁਝ ਲੋਕ ਟੈਂਕਰ ਤੋਂ ਤੇਲ ਭਰ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪਾਕਿਸਤਾਨ ਦੀ ਹੈ ਜਿੱਥੇ ਲੋਕ ਹਾਦਸਾਗ੍ਰਸਤ ਟੈਂਕਰ ਤੋਂ ਡੀਜ਼ਲ ਚੋਰੀ ਕਰ ਰਹੇ ਹਨ।
ਫੇਸਬੁੱਕ ਯੂਜਰ ਸੁਖਵੰਤ ਸਿੰਘ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਪਾਕਿਸਤਾਨ ਵਿੱਚ ਕਿੰਨੀ ਗਰੀਬੀ ਅਤੇ ਭੁੱਖ ਮਰੀ ਹੈ। ਹਾਦਸਾ ਗ੍ਰਸਤ ਟੈਂਕਰ ਤੋਂ ਡੀਜ਼ਲ ਚੋਰੀ ਕਰ ਰਹੇ।”

Fact Check
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਦੇ ਲਈ ਸਭ ਤੋਂ ਪਹਿਲਾਂ ਵੀਡੀਓ ਨੂੰ ਕੀ ਫਰੇਮ ਵਿੱਚ ਵੰਡ ਕੇ ਇੱਕ ਫਰੇਮ ਨੂੰ ਗੂਗਲ ਲੈਂਸ ਦੀ ਮਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਆਪਣੀ ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ “ਨਿਊਜ਼ 18” ਦੁਆਰਾ ਪ੍ਰਕਾਸ਼ਿਤ ਰਿਪੋਰਟ ਵਿੱਚ ਅਪਲੋਡ ਮਿਲੀ। ਰਿਪੋਰਟ ਮੁਤਾਬਕ,”ਬੁੱਧਵਾਰ ਸਵੇਰੇ ਲਖਨਊ ਐਕਸਪ੍ਰੈਸਵੇਅ ‘ਤੇ ਆਗਰਾ ਨੇੜੇ ਫਤਿਹਾਬਾਦ ਵਿਖੇ ਇੱਕ ਯਾਤਰੀ ਬੱਸ ਨੇ ਰਿਫਾਇੰਡ ਤੇਲ ਨਾਲ ਭਰੇ ਟੈਂਕਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਰਿਫਾਇੰਡ ਤੇਲ ਟੈਂਕਰ ਦਾ ਪਿਛਲਾ ਹਿੱਸਾ ਟੁੱਟ ਗਿਆ ਜਿਸ ਕਾਰਨ ਤੇਲ ਬਾਹਰ ਨਿਕਲਣ ਲੱਗਾ ਅਤੇ ਤੇਲ ਚਾਰੇ ਪਾਸੇ ਸੜਕਾਂ ‘ਤੇ ਵਹਿਣ ਲੱਗ ਪਿਆ।
ਇਸ ਹਾਦਸੇ ਵਿੱਚ 12 ਯਾਤਰੀ ਜ਼ਖਮੀ ਹੋ ਗਏ ਜਦੋਂ ਕਿ ਟੈਂਕਰ ਦਾ ਸਾਰਾ ਰਿਫਾਇੰਡ ਤੇਲ ਸੜਕ ‘ਤੇ ਡੁੱਲ ਗਿਆ। ਜਿੱਥੇ ਕੁਝ ਪਿੰਡ ਵਾਸੀ ਬਾਲਟੀਆਂ, ਡੱਬਿਆਂ ਅਤੇ ਡਰੰਮਾਂ ਵਿੱਚ ਤੇਲ ਭਰ ਕੇ ਲੈ ਗਏ।
ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ Zee Uttar Pradesh UttaraKhand ਦੇ ਅਧਿਕਾਰਿਕ ਯੂ ਟਿਊਬ ਅਕਾਊਂਟ ਤੇ ਅਪਲੋਡ ਮਿਲੀ। ਵੀਡੀਓ ਮੁਤਾਬਕ ਇਹ ਹਾਦਸਾ ਫਤਿਹਾਬਾਦ ਨੇੜੇ ਆਗਰਾ-ਲਖਨਊ ਐਕਸਪ੍ਰੈਸਵੇਅ ‘ਤੇ ਵਾਪਰਿਆ ਜਿਥੇ ਬੱਸ ਨੇ ਰਿਫਾਇੰਡ ਤੇਲ ਨਾਲ ਭਰੇ ਟੈਂਕਰ ਨਾਲ ਜ਼ੋਰਦਾਰ ਟੱਕਰ ਮਾਰ ਗਈ। ਹਾਦਸੇ ਵਿੱਚ ਬੱਸ ਦਾ ਅਗਲਾ ਹਿੱਸਾ ਅਤੇ ਟਰੱਕ ਦਾ ਪਿਛਲਾ ਹਿੱਸਾ ਨੁਕਸਾਨਿਆ ਗਿਆ। ਟੈਂਕਰ ਵਿੱਚੋਂ ਤੇਲ ਲੀਕ ਹੋਣ ਲੱਗਾ ਅਤੇ ਆਸ-ਪਾਸ ਦੇ ਲੋਕ ਇਸਨੂੰ ਲੁੱਟਣ ਲਈ ਮੌਕੇ ‘ਤੇ ਪਹੁੰਚ ਗਏ।
ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਇਹ ਵੀਡੀਓ ਪਾਕਿਸਤਾਨ ਦਾ ਨਹੀਂ ਹੈ। ਇਹ ਵੀਡੀਓ ਫਤਿਹਾਬਾਦ ਨੇੜੇ ਆਗਰਾ-ਲਖਨਊ ਐਕਸਪ੍ਰੈਸਵੇਅ ‘ਤੇ ਵਾਪਰੇ ਹਾਦਸੇ ਦੀ ਹੈ।
Our Sources
Media report published by News 18, Dated March 19, 2025
YouTube report published by Zee Uttar Pradesh UttaraKhand, Dated March 19, 2025