ਭਾਰਤੀ ਮੂਲ ਦੀ ਨਾਸਾ ਪੁਲਾੜ ਯਾਤਰੀ ਸੁਨੀਤਾ ਵਿਲੀਅਮ 9 ਮਹੀਨਿਆਂ ਬਾਅਦ 19 ਮਾਰਚ ਨੂੰ ਧਰਤੀ ‘ਤੇ ਵਾਪਸ ਆਏ। ਸੁਨੀਤਾ ਵਿਲੀਅਮ ਦੀ ਧਰਤੀ ‘ਤੇ ਵਾਪਸੀ ਦੀਆਂ ਖ਼ਬਰਾਂ ਵਿਚਕਾਰ ਜਸ਼ਨ ਮਨਾਉਂਦੇ ਹੋਏ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਸੁਨੀਤਾ ਵਿਲੀਅਮ ਦੀ ਧਰਤੀ ਤੇ ਵਾਪਿਸ ਪਹੁੰਚਣ ਤੋਂ ਬਾਅਦ ਦੀ ਹੈ।
19 ਅਪ੍ਰੈਲ, 2025 ਨੂੰ ਸ਼ੇਅਰ ਕੀਤੀ ਗਈ ਇੱਕ ਵੀਡੀਓ ਵਿੱਚ, ਸੁਨੀਤਾ ਵਿਲੀਅਮਜ਼ ਅੰਤਰਿਕਸ਼ ਯਾਨ ਦੇ ਅੰਦਰ ਖੁਸ਼ੀ ਨਾਲ ਨੱਚਦੇ ਦਿਖਾਈ ਦੇ ਰਹੇ ਹਨ। ਇਸ ਪੋਸਟ (ਪੁਰਾਲੇਖ) ਦੇ ਕੈਪਸ਼ਨ ਵਿੱਚ ਲਿਖਿਆ ਹੈ, “ਦੇਖੋ ਜਦੋ ਸੁਨੀਤਾ ਵਿਲੀਅਮ ਨੂੰ ਲੈ ਕੇ ਆਉਣ ਲਈ ਕੈਪਸੂਲ ਉਹਨਾਂ ਦੇ ਸਪੇਸ ਸਟੇਸ਼ਨ ‘ਤੇ ਪਹੁੰਚਿਆ ਤਾਂ ਉਹ 9 ਮਹੀਨਿਆਂ ਬਾਅਦ ਮਨੁੱਖਾਂ ਨੂੰ ਖੁਸ਼ ਹੋ ਗਈ ਅਤੇ ਖੁਸ਼ੀ ਨਾਲ ਨੱਚਣ ਲੱਗੀ।”
ਇਸ ਤਰ੍ਹਾਂ ਦੀਆਂ ਹੋਰ ਪੋਸਟਾਂ ਇਥੇ ਅਤੇ ਇਥੇ ਵੇਖੋ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਦੇ ਲਈ ਸਭ ਤੋਂ ਪਹਿਲਾਂ ਵੀਡੀਓ ਨੂੰ ਕੀ ਫਰੇਮ ਵਿੱਚ ਵੰਡ ਕੇ ਇੱਕ ਫਰੇਮ ਨੂੰ ਗੂਗਲ ਲੈਂਸ ਦੀ ਮਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ 7 ਜੂਨ, 2024 ਨੂੰ ਡੀਐਨਏ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ ਜਿਸ ਵਿੱਚ ਵਾਇਰਲ ਵੀਡੀਓ ਦਾ ਇੱਕ ਦ੍ਰਿਸ਼ ਫੀਚਰ ਇਮੇਜ ਵਜੋਂ ਮੌਜੂਦ ਸੀ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਹ ਵੀਡੀਓ ਉਸ ਸਮੇਂ ਦਾ ਹੈ ਜਦੋਂ ਸੁਨੀਤਾ ਵਿਲੀਅਮ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਪਹੁੰਚੀ ਸੀ।

ਜਾਂਚ ਦੌਰਾਨ ਸਾਨੂੰ ਇਹ ਵੀਡੀਓ 7 ਜੂਨ, 2024 ਨੂੰ ਨਾਸਾ ਦੁਆਰਾ ਅਪਲੋਡ ਕੀਤੀ ਗਈ ਇੱਕ X ਪੋਸਟ ਵਿੱਚ ਮਿਲਿਆ।
‘ਦ ਹਿੰਦੂ’ ਦੁਆਰਾ 7 ਜੂਨ, 2024 ਨੂੰ ਪ੍ਰਕਾਸ਼ਿਤ ਰਿਪੋਰਟ ਮੁਤਾਬਕ ,ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮ ਅਤੇ ਉਸਦੇ ਸਾਥੀ ਬੁੱਚ ਵਿਲਮੋਰ ਨੂੰ ਲੈ ਕੇ ਜਾਣ ਵਾਲਾ ਬੋਇੰਗ ਸਟਾਰਲਾਈਨਰ 6 ਜੂਨ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਨਾਲ ਸੁਰੱਖਿਅਤ ਢੰਗ ਨਾਲ ਜੁੜ ਗਿਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੁਲਾੜ ਸਟੇਸ਼ਨ ਪਹੁੰਚਣ ਦਾ ਜਸ਼ਨ ਮਨਾਉਣ ਲਈ, ਉਨ੍ਹਾਂ ਨੇ ਥੋੜ੍ਹਾ ਡਾਂਸ ਕੀਤਾ ਅਤੇ “ਆਈ.ਐਸ.ਐਸ.” ਦੇ ਨਾਅਰੇ ਵੀ ਲਗਾਏ ਤੇ ਉੱਥੇ ਮੌਜੂਦ ਸੱਤ ਹੋਰ ਪੁਲਾੜ ਯਾਤਰੀਆਂ ਨੂੰ ਜੱਫੀ ਪਾਈ।

Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੁਨੀਤਾ ਵਿਲੀਅਮ ਦਾ ਇਹ ਵੀਡੀਓ ਜੂਨ 2024 ਦਾ ਹੈ।
Sources
DNA report, June 7, 2024
X post, NASA, June 7, 2024
Hindu Report, June 7, 2024