Fact Check
ਕੀ ਪਾਕਿਸਤਾਨ ਵਿੱਚ ਹੜ੍ਹਾਂ ਕੇ ਕਾਰਨ ਹੋਈ ਮੌਤਾਂ ਦੀ ਹੈ ਇਹ ਵੀਡੀਓ?
Claim
ਪਾਕਿਸਤਾਨ ਵਿੱਚ ਹੜ੍ਹਾਂ ਕੇ ਕਾਰਨ ਹੋਈ ਮੌਤਾਂ ਦੀ ਵੀਡੀਓ
Fact
ਵਾਇਰਲ ਹੋ ਰਹੀ ਵੀਡੀਓ AI ਦੁਆਰਾ ਤਿਆਰ ਕੀਤੀ ਗਈ ਹੈ।
ਪਾਕਿਸਤਾਨ ‘ਚ ਦਰਿਆਵਾਂ ਦੇ ਪਾਣੀ ਦੇ ਪੱਧਰ ‘ਚ ਵਾਧੇ ਤੇ ਦਰਿਆਈ ਬੰਨ੍ਹ ਟੁੱਟਣ ਕਾਰਨ ਆਏ ਹੜ੍ਹਾਂ ਕਾਰਨ ਲਗਭਗ 40 ਲੱਖ ਲੋਕ ਪ੍ਰਭਾਵਿਤ ਤੇ ਬੇਘਰ ਹੋਏ ਹਨ। ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨਡੀਐਮਏ) ਦੀ ਰਿਪੋਰਟ ਮੁਤਾਬਕ 26 ਜੂਨ ਤੋਂ 31 ਅਗਸਤ ਤੱਕ ਪਾਕਿਸਤਾਨ ਵਿੱਚ ਮਰਨ ਵਾਲਿਆਂ ਦੀ ਗਿਣਤੀ 854 ਹੋ ਗਈ ਹੈ ਅਤੇ 1,100 ਤੋਂ ਵੱਧ ਜ਼ਖਮੀ ਹੋਏ ਹਨ।
ਇਸ ਵਿਚਾਲੇ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਲੋਕਾਂ ਨੂੰ ਕਈ ਲਾਸ਼ਾਂ ਦੀ ਅਰਥੀਆਂ ਨੂੰ ਮੋਢਿਆਂ ਤੇ ਲਿਜਾਂਦਿਆ ਦੇਖਿਆ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹੜਾਂ ਕੇ ਕਾਰਨ ਪਾਕਿਸਤਾਨ ਵਿੱਚ ਹੋਈ ਮੌਤਾਂ ਦੀ ਹੈ।

Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ। ਸਾਨੂੰ ਵੀਡੀਓ ਦੇ ਵਿੱਚ ਕਈ ਖਾਮੀਆਂ ਦੇਖੀਆਂ ਜਿਵੇਂ ਕਿ ਕਈ ਚਿਹਰੇ ਧੁੰਦਲੇ ਦਿਖਾਈ ਦੇ ਰਹੇ ਹਨ।
ਅਸੀਂ ਵਾਇਰਲ ਵੀਡੀਓ ਨੂੰ ਵੱਖ-ਵੱਖ ਏਆਈ ਡਿਟੇਕਸ਼ਨ ਟੂਲਸ ‘ਤੇ ਚੈਕ ਕੀਤਾ। ਜਾਂਚ ਵਿੱਚ ਪਤਾ ਚੱਲਿਆ ਕਿ ਵਾਇਰਲ ਹੋ ਰਹੀ ਹੈ ਇਹ ਵੀਡੀਓ AI ਜਨਰੇਟਡ ਹੈ।

AIorNot ਦੀ ਮਦਦ ਨਾਲ ਅਸੀਂ ਇਸ ਵੀਡੀਓ ਦੇ ਇੱਕ ਫਰੇਮ ਨੂੰ ਸਰਚ ਕੀਤਾ। ਇਸ ਟੂਲ ਦੇ ਮੁਤਾਬਕ ਵੀ ਤਸਵੀਰ ਦਾ AI ਦੁਆਰਾ ਤਿਆਰ ਕੀਤੇ ਜਾਨ ਦੀ ਸੰਭਾਵਨਾ ਹੈ।

undetectable.ai ਦੀ ਮਦਦ ਨਾਲ ਅਸੀਂ ਇਸ ਵੀਡੀਓ ਦੇ ਇੱਕ ਫਰੇਮ ਨੂੰ ਸਰਚ ਕੀਤਾ। ਇਸ ਟੂਲ ਦੇ ਮੁਤਾਬਕ ਵੀ ਤਸਵੀਰ ਦਾ AI ਦੁਆਰਾ ਤਿਆਰ ਕੀਤੇ ਜਾਨ ਦੀ ਸੰਭਾਵਨਾ ਹੈ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ AI ਦੁਆਰਾ ਤਿਆਰ ਕੀਤੀ ਗਈ ਹੈ।
Sources
WasItAI Website
Undetectable AI
AIorNot