Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਤਾਮਿਲਨਾਡੂ ਦੇ ਕੂਨੂਰ ਵਿੱਚ ਚੱਲਦੀ ਐਂਬੂਲੈਂਸ ਤੋਂ ਡਿੱਗ ਗਿਆ ਮਰੀਜ਼
ਵਾਇਰਲ ਹੋ ਰਹੀ ਵੀਡੀਓ ਏਆਈ ਦੁਆਰਾ ਬਣਾਈ ਗਈ ਹੈ।
ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ 15 ਸਕਿੰਟ ਦੀ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ । ਵੀਡੀਓ ਵਿੱਚ ਇੱਕ ਮਰੀਜ਼ ਐਂਬੂਲੈਂਸ ਤੋਂ ਸਟਰੈਚਰ ਸਮੇਤ ਸੜਕ ‘ਤੇ ਡਿੱਗਦਾ ਦਿਖਾਈ ਦੇ ਸਕਦਾ ਹੈ। ਵਾਇਰਲ ਵੀਡੀਓ ਨੂੰ ਤਾਮਿਲਨਾਡੂ ਦੇ ਕੂਨੂਰ ਦਾ ਦੱਸਕੇ ਸ਼ੇਅਰ ਜਾ ਰਿਹਾ ਹੈ।
ਇਸ ਦਾਅਵੇ ਨੂੰ ਫੇਸਬੁੱਕ ਤੇ ਵੀ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਇਸਦੀ ਧਿਆਨ ਨਾਲ ਜਾਂਚ ਕੀਤੀ। ਅਸੀਂ ਪਾਇਆ ਕਿ ਵੀਡੀਓ ਵਿੱਚ ਕਿਤੇ ਵੀ ਤਾਮਿਲ ਨਾਡੂ ਨਾਲ ਜੁੜੇ ਕਿਸੇ ਵੀ ਜਗ੍ਹਾ ਦੇ ਨਾਮ ਨਹੀਂ ਦਿਖਾਏ ਗਏ ਸਨ। ਇਸ ਤੋਂ ਇਲਾਵਾ, ਅਸੀਂ ਪਾਇਆ ਕਿ ਵੀਡੀਓ ਦੇ ਪਿੱਛੇ ਆ ਰਹੀ ਆਵਾਜ਼ ਤਾਮਿਲਨਾਡੂ ਦੀ ਸਥਾਨਕ ਭਾਸ਼ਾ ਤਾਮਿਲ ਨਹੀਂ ਸੀ। ਇਸ ਤੋਂ ਇਲਾਵਾ ਅਸੀਂ ਇਹ ਵੀ ਦੇਖਿਆ ਕਿ ਵੀਡੀਓ ਦੇ ਲਗਭਗ 5 ਸੈਕਿੰਡ ਤੋਂ ਬਾਅਦ ਸੜਕ ਦੇ ਨੇੜੇ ਇੱਕ ਸਾਈਨ ਬੋਰਡ ‘ਤੇ ਤੋਆ ਬਾਜਾ ਅਤੇ ਸਲੀਦਾ ਵਰਗੀਆਂ ਥਾਵਾਂ ਦੇ ਨਾਮ ਲਿਖੇ ਗਏ ਹਨ।

ਇਸ ਜਗ੍ਹਾ ਬਾਰੇ ਖੋਜ ਕਰਨ ‘ਤੇ ਸਾਨੂੰ ਪਤਾ ਲੱਗਾ ਕਿ ਤੋਆ ਬਾਜਾ ਨਾਮਕ ਜਗ੍ਹਾ ਅਮਰੀਕਾ ਦੇ ਪੋਰਟੋ ਰੀਕੋ ਵਿੱਚ ਸਥਿਤ ਹੈ ।

ਵਾਇਰਲ ਵੀਡੀਓ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ ਸਾਨੂੰ ਇਹ ਵੀ ਪਤਾ ਲੱਗਾ ਕਿ ਇਸ ‘ਤੇ ‘AI Criolla PR’ ਦਾ ਇੱਕ ਵਾਟਰਮਾਰਕ ਹੈ। ਕੀ ਵਰਡਸ ਦੀ ਮਦਦ ਨਾਲ ਇੰਟਰਨੈੱਟ ‘ਤੇ ਸਰਚ ਕਰਨ ਤੇ ਸਾਨੂੰ ਪਤਾ ਲੱਗਾ ਕਿ ਇਹ ਇੱਕ AI ਡਿਜੀਟਲ ਕ੍ਰੀਏਟਰ ਹੈ। ਸੋਸ਼ਲ ਮੀਡੀਆ ‘ਤੇ ਇਸਦਾ ਨਾਮ Aicriollapr ਹੈ।
ਆਪਣੀ ਜਾਂਚ ਦੌਰਾਨ, ਸਾਨੂੰ ਇਸ ਕ੍ਰੀਏਟਰ ਦੁਆਰਾ ਇੰਸਟਾਗ੍ਰਾਮ ‘ਤੇ ਅਪਲੋਡ ਵਾਇਰਲ ਵੀਡੀਓ ਮਿਲਿਆ। ਇਸ ਵੀਡੀਓ ਦੇ ਕੈਪਸ਼ਨ ਦਾ ਅੰਗੇਰਜ਼ੀ ਵਿੱਚ ਅਨੁਵਾਦ ਹੈ,”When the ambulance goes in such a hurry in Puerto Rico and they even forget the patient… Watch the video, stunning images”.
ਸਾਡੀ ਜਾਂਚ ਦੌਰਾਨ ਸਾਨੂੰ ਇਸ ਸੋਸ਼ਲ ਮੀਡੀਆ ਅਕਾਊਂਟ ‘ ਤੇ ਇਸੇ ਤਰ੍ਹਾਂ ਕਈ ਹੋਰ AI-ਜਨਰੇਟਡ ਵੀਡੀਓ ਮਿਲੇ। ਤੁਸੀਂ ਉਨ੍ਹਾਂ ਨੂੰ ਇੱਥੇ, ਇੱਥੇ, ਅਤੇ ਇੱਥੇ ਦੇਖ ਸਕਦੇ ਹੋ ।
ਅਸੀਂ Hive Moderation ,SightEngine ਅਤੇ WasItAI ਵਰਗੇ AI ਟੂਲਸ ਦੀ ਵਰਤੋਂ ਕਰਕੇ ਵਾਇਰਲ ਵੀਡੀਓ ਦੇ ਮੁੱਖ ਫਰੇਮਾਂ ਦਾ ਵਿਸ਼ਲੇਸ਼ਣ ਕੀਤਾ। ਟੂਲਸ ਨੇ ਵੀਡੀਓ ਦਾ ਵਿਸ਼ਲੇਸ਼ਣ ਕੀਤਾ ਅਤੇ ਇਸ ਨੂੰ AI-ਜਨਰੇਟਡ ਦੱਸਿਆ।


ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਏਆਈ ਦੁਆਰਾ ਬਣਾਈ ਗਈ ਹੈ।
Our Sources
Instagram post, Nebulo Ivan Velez, dated November 03, 2025
Analysis by Hive Moderation
Analysis by WasItAI
Analysis by SightEngine
Self analysis
Shaminder Singh
November 7, 2025
Vasudha Beri
November 4, 2025
Salman
November 4, 2025