Authors
Claim
ਪਿਛਲੇ ਦਿਨੀਂ ਦੱਖਣ ਫਿਲੀਪੀਨਜ਼ ਵਿਖੇ 6.9 ਦੀ ਤੀਵਰਤਾ ਨਾਲ ਭੁਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਜਿਸ ਤੋਂ ਬਾਅਦ ਸੁਨਾਮੀ ਦਾ ਅਲਰਟ ਵੀ ਜਾਰੀ ਕੀਤਾ ਗਿਆ। ਇਸ ਭੁਚਾਲ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ।
ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਪਹਿਲੇ ਵੀਡੀਓ ਵਿਚ ਇੱਕ ਖੇਡ ਮੈਦਾਨ ਵਿਚ ਭੁਚਾਲ ਕਾਰਨ ਛੱਤ ਡਿੱਗਦੀ ਦੇਖੀ ਜਾ ਸਕਦੀ ਹੈ ਜਦਕਿ ਦੂਜੀ ਵੀਡੀਓ ਵਿਚ ਇੱਕ ਅਪਾਰਟਮੈਂਟ ‘ਚ ਬਾਥਟੱਬ ਵਿਚੋਂ ਭੁਚਾਲ ਕਾਰਨ ਪਾਣੀ ਬਾਹਰ ਨੂੰ ਆਉਂਦੇ ਦੇਖਿਆ ਜਾ ਸਕਦਾ ਹੈ।
ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਪਹਿਲਾ ਵੀਡੀਓ
ਵਾਇਰਲ ਪਹਿਲੀ ਵੀਡੀਓ ਵਿਚ ਇੱਕ ਇੰਡੋਰ ਖੇਡ ਮੈਦਾਨ ਵਿਚ ਛੱਤ ਡਿੱਗਦੀ ਵੇਖੀ ਜਾ ਸਕਦੀ ਹੈ। ਅਸੀਂ ਵੀਡੀਓ ਦੇ ਕੀ ਫ਼੍ਰੇਮਸ ਕੱਢਕੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਸਾਨੂੰ NBC News ਦੀ 18 ਸਿਤੰਬਰ 2022 ਦੀ ਰਿਪੋਰਟ ਵਿਚ ਇਹ ਵੀਡੀਓ ਅਪਲੋਡ ਮਿਲਿਆ। ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਵੀਡੀਓ ਤਾਇਵਾਨ ਦੇ ਖੇਡ ਕਲੱਬ ਦਾ ਸੀ ਜਿਥੇ ਸਾਲ 2022 ਵਿੱਚ ਆਏ ਭੁਚਾਲ ਕਾਰਨ ਖਿਡਾਰੀਆਂ ਉੱਤੇ ਛੱਤ ਡਿੱਗ ਗਈ ਸੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਭੁਚਾਲ ਨੂੰ ਲੈ ਕੇ ਕਈ ਹੋਰਨਾਂ ਮੀਡਿਆ ਅਦਾਰਿਆਂ ਵੀ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਨੂੰ ਇਥੇ ਕਲਿਕ ਕਰਕੇ ਪੜ੍ਹਿਆ ਜਾ ਸਕਦਾ ਹੈ।
ਦੂਜਾ ਵੀਡੀਓ
ਇਸ ਵਾਇਰਲ ਵੀਡੀਓ ਵਿਚ ਇੱਕ ਅਪਾਰਟਮੈਂਟ ‘ਚ ਬਾਥਟੱਬ ਵਿੱਚੋਂ ਭੁਚਾਲ ਕਾਰਨ ਪਾਣੀ ਬਾਹਰ ਆਉਂਦੇ ਵੇਖਿਆ ਜਾ ਸਕਦਾ ਹੈ। ਅਸੀਂ ਵੀਡੀਓ ਦੇ ਕੀ ਫ਼੍ਰੇਮਸ ਕੱਢਕੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਸਾਨੂੰ ਇਹ ਵੀਡੀਓ jukinmedia ਵੈਬਸਾਈਟ ਤੇ 16 ਫਰਵਰੀ 2021 ਨੂੰ ਅਪਲੋਡ ਮਿਲਿਆ। ਜਾਣਕਾਰੀ ਦੇ ਮੁਤਾਬਕ ਇਹ ਵੀਡੀਓ ਜਾਪਾਨ ਦਾ ਹੈ ਜਿਥੇ ਜ਼ਬਰਦਸਤ ਭੁਚਾਲ ਕਾਰਨ ਇਹ ਨਜ਼ਾਰਾ ਦੇਖਣ ਨੂੰ ਮਿਲਿਆ ਸੀ। ਇਸ ਵੀਡੀਓ ਨੂੰ RM Videos ਨਾਂਅ ਦੇ ਅਕਾਊਂਟ ਦੁਆਰਾ ਵੀ ਸਾਂਝਾ ਕੀਤਾ ਗਿਆ। ਵੀਡੀਓ ਨਾਲ ਦਿੱਤੇ ਗਏ ਡਿਸਕਰਪਸ਼ਨ ਮੁਤਾਬਕ ਵੀ ਇਹ ਵੀਡੀਓ ਜਾਪਾਨ ਦਾ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਦੋਵੇਂ ਵੀਡੀਓ ਪੁਰਾਣੇ ਹਨ। ਇਹਨਾਂ ਵੀਡੀਓ ਦਾ ਫਿਲੀਪੀਨਜ਼ ‘ਚ ਹਾਲ ਵਿਚ ਆਏ ਭੁਚਾਲ ਨਾਲ ਕੋਈ ਸਬੰਧ ਨਹੀਂ ਹੈ।
Result: False
Sources
NBC news report, September 18, 2022
The Weather Channel report, February 23, 2021
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।