Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਇਹ ਵੀਡੀਓ ਰੂਸ ਵਿੱਚ ਭੁਚਾਲ ਤੋਂ ਬਾਅਦ ਸਮੁੰਦਰ ਵਿੱਚ ਆਈ ਸੁਨਾਮੀ ਦੀ ਹੈ।
ਇਹ ਵੀਡੀਓ ਸਾਲ 2017 ਵਿੱਚ ਗ੍ਰੀਨਲੈਂਡ ਦੇ ਪੱਛਮੀ ਤੱਟ 'ਤੇ ਆਈ ਸੁਨਾਮੀ ਦੀ ਹੈ।
ਰੂਸ ਦੇ ਕਾਮਚਟਕਾ ਪ੍ਰਾਇਦੀਪ ਦੇ ਨੇੜੇ ਅੱਜ ਸ਼ਕਤੀਸ਼ਾਲੀ ਭੂਚਾਲ ਆਇਆ ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 8.8 ਮਾਪੀ ਗਈ। ਜਪਾਨ ਅਤੇ ਅਮਰੀਕਾ ਵਿੱਚ ਵੀ ਸੁਨਾਮੀ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਵਿਚਾਲੇ ਸੋਸ਼ਲ ਮੀਡਿਆ ਤੇ ਕਈ ਵੀਡੀਓ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਦੇ ਵਿੱਚ ਸਮੁੰਦਰ ‘ਚ ਉੱਚੀ- ਉੱਚੀ ਲਹਿਰਾਂ ਨੂੰ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਰੂਸ ਵਿੱਚ ਆਏ ਭੂਚਾਲ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਰੂਸ ਵਿੱਚ ਭੁਚਾਲ ਤੋਂ ਬਾਅਦ ਸਮੁੰਦਰ ਵਿੱਚ ਆਈ ਸੁਨਾਮੀ ਦੀ ਹੈ।

ਅਸੀਂ ਪਾਇਆ ਕਿ ਕਈ ਪੰਜਾਬੀ ਮੀਡਿਆ ਅਦਾਰਿਆਂ ਨੇ ਵੀ ਇਸ ਵੀਡੀਓ ਨੂੰ ਫੇਸਬੁੱਕ ਤੇ ਸ਼ੇਅਰ ਕੀਤਾ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਦੇ ਨਾਲ ਵੇਖਿਆ ਅਤੇ ਵੀਡੀਓ ਦੇ ਕੀ ਫ਼੍ਰੇਮਸ ਕੱਢ ਕੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਇਹ ਵੀਡੀਓ Licet Studios ਦੁਆਰਾ ਅਪ੍ਰੈਲ 9, 2021 ਨੂੰ ਅਪਲੋਡ ਮਿਲੀ। ਇਸ ਵੀਡੀਓ ਦੇ ਕੈਪਸ਼ਨ ਦੇ ਮੁਤਾਬਕ ਇਹ ਵੀਡੀਓ ਜੂਨ 17, 2017 ਨੂੰ ਗ੍ਰੀਨਲੈਂਡ ਵਿੱਚ ਆਈ ਸੁਨਾਮੀ ਦੀ ਹੈ।

ਅਸੀਂ ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤੀ। ਸਾਨੂੰ ਇਹ ਵੀਡੀਓ ਯੂ ਟਿਊਬ ਤੇ Newsflare ਦੁਆਰਾ ਮਈ 10, 2021 ਨੂੰ ਅਪਲੋਡ ਮਿਲੀ।

ਇਸ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ, 17 ਜੂਨ, 2017 ਦੀ ਸ਼ਾਮ ਨੂੰ ਉਮਿਆਮੱਕੂ ਨੁਨਾਟ ਪ੍ਰਾਇਦੀਪ ਦੇ ਦੱਖਣੀ ਢਲਾਨ ‘ਤੇ ਇੱਕ ਵਿਸ਼ਾਲ ਜ਼ਮੀਨ ਖਿਸਕ ਗਈ। ਸੁਨਾਮੀ ਲਹਿਰ, ਜੋ ਸ਼ੁਰੂ ਵਿੱਚ 90 ਮੀਟਰ ਤੋਂ ਵੱਧ ਉੱਚੀ (ਲਗਭਗ 300 ਫੁੱਟ) ਸੀ, ਛੋਟੇ ਜਿਹੇ ਪਿੰਡ ਨੂਗਾਤਸਿਆਕ ਤੱਕ ਪਹੁੰਚੀ ਜਿਸ ਦੌਰਾਨ ਲਹਿਰ ਦੀ ਉਚਾਈ ਲਗਭਗ ਦਸ ਮੀਟਰ (ਲਗਭਗ 30 ਫੁੱਟ) ਸੀ। ਨੂਗਾਤਸਿਆਕ ਤੱਕ 32 ਕਿਲੋਮੀਟਰ ਦੀ ਦੂਰੀ ਨੂੰ ਪੂਰਾ ਕਰਨ ਲਈ ਇਸ ਭਿਆਨਕ ਸਮੁੰਦਰੀ ਲਹਿਰ ਨੂੰ ਸਿਰਫ਼ ਸੱਤ ਮਿੰਟ ਲੱਗੇ। ਇਹ ਸੁਨਾਮੀ ਚਾਰ ਲੋਕਾਂ ਨੂੰ ਸਮੁੰਦਰ ਵਿੱਚ ਖਿੱਚ ਕੇ ਲੈ ਗਈ, ਜਿਨ੍ਹਾਂ ਨੂੰ ਉਦੋਂ ਤੋਂ ਮ੍ਰਿਤਕ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਇਸ ਭਿਆਨਕ ਕੁਦਰਤੀ ਆਫ਼ਤ ਕਾਰਨ ਸੱਤ ਲੋਕ ਜ਼ਖਮੀ ਹੋਏ ਸਨ ਅਤੇ ਦੋ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ। ਗਿਆਰਾਂ ਇਮਾਰਤਾਂ ਤਬਾਹ ਹੋ ਗਈਆਂ। ਬਚਾਅ ਹੈਲੀਕਾਪਟਰਾਂ ਨੇ ਲਗਭਗ 200 ਸਥਾਨਕ ਨਿਵਾਸੀਆਂ ਨੂੰ ਉਮਮਾਨਕ ਦੀ ਜ਼ਿਲ੍ਹਾ ਰਾਜਧਾਨੀ ਪਹੁੰਚਾਇਆ।
The Watchers ਦੁਆਰਾ 18 ਜੂਨ 2017 ਨੂੰ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਡੈਨਮਾਰਕ ਅਤੇ ਗ੍ਰੀਨਲੈਂਡ ਦੇ ਭੂ-ਵਿਗਿਆਨਕ ਸਰਵੇਖਣ ਦੁਆਰਾ ਦਰਜ ਕੀਤਾ ਗਿਆ ਇੱਕ ਘੱਟ ਤੀਬਰਤਾ ਵਾਲਾ ਭੂਚਾਲ 18 ਜੂਨ, 2017 (17 ਜੂਨ ਨੂੰ ਸਥਾਨਕ ਸਮੇਂ ਅਨੁਸਾਰ 23:00 ਵਜੇ) ਗ੍ਰੀਨਲੈਂਡ ਦੇ ਪੱਛਮੀ ਤੱਟ ‘ਤੇ ਸਥਿਤ ਨੂਗਾਤਸਿਆਕ ਪਿੰਡ ਤੋਂ 28 ਕਿਲੋਮੀਟਰ ਉੱਤਰ ਵੱਲ ਆਇਆ। ਮੰਨਿਆ ਜਾਂਦਾ ਹੈ ਕਿ ਭੂਚਾਲ ਕਾਰਨ ਸੁਨਾਮੀ ਦੀਆਂ ਵੱਡੀਆਂ ਲਹਿਰਾਂ ਆਈਆਂ ਜਿਨ੍ਹਾਂ ਨੇ 11 ਘਰਾਂ ਨੂੰ ਵਹਾ ਦਿੱਤਾ ਅਤੇ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ। ਸੱਤ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਦੋਂ ਕਿ ਦੋ ਗੰਭੀਰ ਜ਼ਖਮੀ ਹੋ ਗਏ।
ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਚਾਰ ਮ੍ਰਿਤਕ ਵਿਅਕਤੀ ਨੂਗਾਤਸਿਆਕ ਵਿੱਚ ਆਪਣੇ ਘਰ ਦੇ ਅੰਦਰ ਸਨ ਜਦੋਂ ਵੱਡੀਆਂ ਲਹਿਰਾਂ ਟਕਰਾਈਆਂ ਅਤੇ ਇਹਨਾਂ ਨੂੰ ਸਮੁੰਦਰ ਵੱਲ ਖਿੱਚ ਲੈ ਗਈ। ਖੋਜ ਅਤੇ ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਇੱਕ ਹੈਲੀਕਾਪਟਰ ਅਤੇ ਕਿਸ਼ਤੀਆਂ ਤਾਇਨਾਤ ਕੀਤੀਆਂ ਗਈਆਂ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ 78 ਲੋਕਾਂ ਨੂੰ ਉਮਮਾਨਕ ਸ਼ਹਿਰ ਵਿੱਚ ਕੱਢਿਆ ਗਿਆ ਹੈ, ਜਦੋਂ ਕਿ 23 ਨੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਵੀਡੀਓ ਸਾਲ 2017 ਵਿੱਚ ਗ੍ਰੀਨਲੈਂਡ ਦੇ ਪੱਛਮੀ ਤੱਟ ‘ਤੇ ਆਈ ਸੁਨਾਮੀ ਦੀ ਹੈ।
Our Sources
Video published by Licet Studios , Dated April 9, 2021
Video published by News Flare, Dated May 10, 2021
Media report published by The Watchers, Dated June 18, 2017