Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਕਰਨਾਟਕ ਵਿੱਚ ਪੀਐਮ ਮੋਦੀ ਦਾ ਪੁਤਲਾ ਸਾੜਦੇ ਹੋਏ ਪੰਜ ਕਾਂਗਰਸੀਆਂ ਦੀ ਲੁੰਗੀ ਨੂੰ ਅੱਗ ਲੱਗ ਗਈ। ਇੱਥੇ ਪੋਸਟ ਵੇਖੋ

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਪੋਸਟ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਰਨਾਟਕ ਵਿੱਚ ਮੋਦੀ ਦਾ ਪੁਤਲਾ ਸਾੜ ਰਹੇ ਕਾਂਗਰਸੀਆਂ ਦੀ ਲੁੰਗੀ ਨੂੰ ਅੱਗ ਲੱਗ ਗਈ। ਇਸ ਵੀਡੀਓ ‘ਚ ‘ਲੁੰਗੀ ਡਾਂਸ’ ਗੀਤ ਦਾ ਆਡੀਓ ਵੀ ਜੋੜਿਆ ਗਿਆ ਹੈ।। ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀ ਫਰੇਮ ਨੂੰ ਗੂਗਲ ਰਿਵਰਸ ਇਮੇਜ ਦੀ ਮਦਦ ਦੇ ਨਾਲ ਖੰਗਾਲਿਆ।
ਸਾਨੂੰ 30 ਦਸੰਬਰ 2015 ਨੂੰ Aaj Tak ਦੁਆਰਾ ਪ੍ਰਕਾਸ਼ਿਤ ਇੱਕ ਖਬਰ ਮਿਲੀ । ਇਸ ਖਬਰ ਵਿੱਚ ਦੱਸਿਆ ਗਿਆ ਹੈ ਕਿ ਪੁਤਲਾ ਸਾੜਦੇ ਸਮੇਂ ਤਾਮਿਲਨਾਡੂ ਵਿੱਚ ਏ.ਆਈ.ਡੀ.ਐਮ.ਕੇ ਵਰਕਰਾਂ ਦੀ ਲੁੰਗੀ ਨੂੰ ਅੱਗ ਲੱਗ ਗਈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਗੂਗਲ ‘ਤੇ ਕੁਝ ਕੀ ਵਰਡ ਦੀ ਮਦਦ ਨਾਲ ਖੋਜਣ ‘ਤੇ, ਸਾਨੂੰ 5 ਜੁਲਾਈ 2012 ਨੂੰ ਏਸ਼ੀਆਨੇਟ ਨਿਊਜ਼ ਯੂਟਿਊਬ ਚੈਨਲ ‘ਤੇ ਮਲਿਆਲਮ ਭਾਸ਼ਾ ਵਿੱਚ ਅਪਲੋਡ ਕੀਤੀ ਗਈ ਇੱਕ ਵੀਡੀਓ ਰਿਪੋਰਟ ਮਿਲੀ । ਇਸ ਰਿਪੋਰਟ ‘ਚ ਵਾਇਰਲ ਵੀਡੀਓ ਨੂੰ ਸਾਫ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਇਹ ਘਟਨਾ ਕੇਰਲ ਦੇ ਪਠਾਨਮਥਿੱਟਾ ਵਿੱਚ ਵਾਪਰੀ ਜਿੱਥੇ ਕੇਐਸਯੂ (ਕੇਰਲ ਵਿਦਿਆਰਥੀ ਯੂਨੀਅਨ) ਦੇ ਵਰਕਰ ਐਮਜੀ ਯੂਨੀਵਰਸਿਟੀ ਦੇ ਵੀਸੀ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ। ਕੁਲਪਤੀ ਦਾ ਪੁਤਲਾ ਫੂਕਦੇ ਸਮੇਂ ਇੱਕ ਵਿਅਕਤੀ ਨੇ ਅੱਗ ਲਗਾ ਦਿੱਤੀ ਜਦੋਂ ਕਿ ਹੋਰ ਵਰਕਰ ਪੁਤਲੇ ‘ਤੇ ਪੈਟਰੋਲ ਪਾ ਰਹੇ ਸਨ। ਇਸ ਕਾਰਨ ਕੁਝ ਵਰਕਰਾਂ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਇਸ ਘਟਨਾ ‘ਚ ਦੋ ਵਰਕਰ ਜ਼ਖਮੀ ਹੋ ਗਏ।
ਕੇਐਸਯੂ ਬਾਰੇ ਜਾਣਨ ਲਈ ਅਸੀਂ ਗੂਗਲ ‘ਤੇ ਕੁਝ ਕੀਵਰਡ ਦੀ ਮਦਦ ਨਾਲ ਖੋਜ ਕੀਤੀ। ਇਸ ਦੌਰਾਨ, ਸਾਨੂੰ KSU ਦੀ ਅਧਿਕਾਰਤ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਤੋਂ ਪਤਾ ਲੱਗਾ ਕਿ ਇਹ ਕੇਰਲ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੀ ਵਿਦਿਆਰਥੀ ਯੂਨੀਅਨ ਹੈ।
ਜਾਂਚ ਦੌਰਾਨ ਇਹ ਸਪੱਸ਼ਟ ਹੈ ਕਿ ਇਹ ਵਾਇਰਲ ਵੀਡੀਓ ਕਰਨਾਟਕ ਦਾ ਨਹੀਂ ਸਗੋਂ ਕੇਰਲ ਦਾ ਹੈ, ਜਿੱਥੇ ਕੇਐਸਯੂ ਵਰਕਰਾਂ ਨੇ ਐਮਜੀ ਯੂਨੀਵਰਸਿਟੀ ਦੇ ਚਾਂਸਲਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ। ਕਰੀਬ 12 ਸਾਲ ਪੁਰਾਣੀ ਵੀਡੀਓ ਨੂੰ ਫਰਜ਼ੀ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
Sources
Asianet news YouTube Video On 5 July, 2012
Official Website of KSU
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।
Shaminder Singh
September 11, 2025
Shaminder Singh
May 3, 2024
Shaminder Singh
March 1, 2023