Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
Claim
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਨੂੰ ਟ੍ਰੈਕਟਰ ਕਰੇਨ ਨਾਲ ਉਲਟਾ ਲਟਕਾਉਂਦਿਆਂ ਦੀ ਹਾਲੀਆ ਵੀਡੀਓ
Fact
ਵਾਇਰਲ ਵੀਡੀਓ ਸਾਲ 2020 ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹੈ। ਵਾਇਰਲ ਵੀਡੀਓ ਜਲੰਧਰ ਦੇ ਨੇੜੇ ਲੋਹੀਆਂ ਖਾਸ ਦੀ ਹੈ ਜਿਥੇ ਸਾਲ 2020 ਵਿੱਚ ਕਿਸਾਨੀ ਬਿੱਲਾਂ ਖਿਲਾਫ ਵੱਖ ਵੱਖ ਕਿਸਾਨ ਜਥੇਬੰਦੀਆਂ ਦੁਆਰਾ ਪ੍ਰਦਰਸ਼ਨ ਕੀਤਾ ਗਿਆ ਸੀ।
ਅਜਨਾਲਾ ਵਿੱਚ ਪੁਲਿਸ ਅਤੇ ਅਮ੍ਰਿਤਪਾਲ ਸਿੰਘ ਦੇ ਸਮਰਥਕਾਂ ਵਿਚਕਾਰ ਹੋਏ ਝੜਪ ਤੋਂ ਬਾਅਦ ਸੋਸ਼ਲ ਮੀਡਿਆ ਤੇ ਅੰਮ੍ਰਿਤਪਾਲ ਸਿੰਘ ਅਤੇ ਖਾਲਿਸਤਾਨ ਦੀ ਚਰਚਾ ਹੋ ਰਹੀ ਹੈ। ਇਸੇ ਲੜੀ ‘ਚ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਲੋਕਾਂ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਨੂੰ ਕਰੇਨ ਨਾਲ ਉਲਟਾ ਲਟਕਾਉਂਦਾ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਹਾਲੀਆ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸ਼ਨ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਗੋਰਤਲਬ ਹੈ ਕਿ ਪਿਛਲੀ ਦਿਨੀਂ ਪੰਜਾਬ ਭਾਜਪਾ ਦੇ ਲੀਡਰਾਂ ਦੁਆਰਾ ਪ੍ਰੈਸ ਕਾਨਫਰੰਸ ਕਰ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸ਼ਨ ਲਗਾਉਣ ਦੀ ਮੰਗ ਕੀਤੀ। ਪਲਟਵਾਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਆਗੂ ਪੰਜਾਬ ਦੇ ਖਿਲਾਫ ਹਨ।
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਟਵਿੱਟਰ ਤੇ ਵੀ ਸ਼ੇਅਰ ਕੀਤਾ ਜਾ ਰਿਹਾ ਹੈ। ਮਸ਼ਹੂਰ ਲੇਖਕ ਅਸ਼ੋਕ ਸਵੈਨ ਨੇ ਵੀ ਵੀਡੀਓ ਨੂੰ ਸ਼ੇਅਰ ਕਰਦਿਆਂ ਮੀਡਿਆ ਅਤੇ ਸਰਕਾਰ ਤੇ ਸਵਾਲ ਚੁਕਿਆ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ। ਇਸ ਦੌਰਾਨ ਸਾਨੂੰ ਵੀਡੀਓ ਦੇ ਵਿੱਚ ਫੁਲਵਾੜੀ ਸਕੂਲ ਦਾ ਫਲੈਕਸ ਦਿਖਿਆ। ਗੂਗਲ ਤੇ ਫੁਲਵਾੜੀ ਸਕੂਲ ਨੂੰ ਸਰਚ ਕਰਨ ਤੇ ਅਸੀਂ ਪਾਇਆ ਕਿ ਇਹ ਸਕੂਲ ਜਲੰਧਰ ਦੇ ਨੇੜੇ ਲੋਹੀਆਂ ਖਾਸ ਵਿਖੇ ਸਥਿਤ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਫੇਸਬੁੱਕ ਤੇ ਕੀ ਵਰਡ ‘ਮੋਦੀ ਕਰੇਨ ਲੋਹੀਆਂ’ ਸਰਚ ਕੀਤਾ। ਇਸ ਦੌਰਾਨ ਸਾਨੂੰ ਨਾਮਵਰ ਮੀਡਿਆ ਅਦਾਰੇ ‘ਡੈਲੀ ਅਜੀਤ‘ ਦੁਆਰਾ 8 ਦਿਸੰਬਰ 2020 ਨੂੰ ਅਪਲੋਡ ਕੀਤੀ ਗਈ ਵੀਡੀਓ ਮਿਲੀ। ਡੈਲੀ ਅਜੀਤ ਦੀ ਵੀਡੀਓ ਅਤੇ ਵਾਇਰਲ ਵੀਡੀਓ ਦੇ ਵਿੱਚ ਸਾਨੂੰ ਕਈ ਸਮਾਨਤਾਵਾਂ ਨਜ਼ਰ ਆਈਆਂ। ਵੀਡੀਓ ਵਿੱਚ ਨਜ਼ਰ ਆ ਰਹੀਆਂ ਦੁਕਾਨਾਂ ਲੋਹੀਆਂ ਖਾਸ ਦੇ ਬਾਜ਼ਾਰ ਵਿਚ ਹਨ। ਇਸ ਦੇ ਨਾਲ ਹੀ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਅਤੇ ਕਰੇਨ ਵੀ ਹੁਬੂਹੁ ਹਨ।
ਡੈਲੀ ਅਜੀਤ ਦੁਆਰਾ ਅਪਲੋਡ ਕੀਤੀ ਗਈ ਵੀਡੀਓ ਰਿਪੋਰਟ ਮੁਤਾਬਕ ਇਹ ਵੀਡੀਓ ਕਿਸਾਨ ਅੰਦੋਲਨ ਦੇ ਸਮੇਂ ਦੀ ਹੈ। ਲੋਹੀਆਂ ਖਾਸ ਵਿਖੇ ਭਾਰਤ ਬੰਦ ਦੇ ਸੱਦੇ ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੁਆਰਾ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਸਾੜਿਆ ਗਿਆ ਸੀ।
ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਪੁਸ਼ਟੀ ਦੇ ਲਈ ਡੈਲੀ ਅਜੀਤ ਦੇ ਪੱਤਰਕਾਰ ਗੁਰਪਾਲ ਸਿੰਘ ਸ਼ਤਾਬਗੜ੍ਹ ਨੂੰ ਸੰਪਰਕ ਕੀਤਾ। ਗੁਰਪਾਲ ਸਿੰਘ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ ਕਿਸਾਨ ਅੰਦੋਲਨ ਅਤੇ ਸਾਲ 2020 ਦੀ ਹੈ ਜਦੋ ਕਿਸਾਨ ਜੱਥੇਬੰਦੀਆਂ ਦੁਆਰਾ ਕਿਸਾਨੀ ਬਿੱਲਾਂ ਖਿਲਾਫ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਨੂੰ ਕਰੇਨ ਨਾਲ ਪੁੱਠਾ ਟੰਗ ਦਿੱਤਾ ਸੀ। ਉਹਨਾਂ ਨੇ ਦੱਸਿਆ ਕਿ ਇਹ ਵੀਡੀਓ ਲੋਹੀਆਂ ਖਾਸ ਦੇ ਬਾਜ਼ਾਰ ਦੇ ਟੀ ਪੁਆਇੰਟ ਦੀ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਸਾਲ 2020 ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹੈ। ਵਾਇਰਲ ਵੀਡੀਓ ਜਲੰਧਰ ਦੇ ਨੇੜੇ ਸਥਿਤ ਲੋਹੀਆਂ ਖਾਸ ਦੀ ਹੈ ਜਿਥੇ ਕਿਸਾਨੀ ਬਿੱਲਾਂ ਖਿਲਾਫ ਵੱਖ ਵੱਖ ਕਿਸਾਨ ਜਥੇਬੰਦੀਆਂ ਦੁਆਰਾ ਪ੍ਰਦਰਸ਼ਨ ਕੀਤਾ ਗਿਆ ਸੀ।
Our Sources
Video uploaded by Ashok Swain on Twitter, Dated February 24, 2023
Video uploaded by Daily Ajit on December 8, 2020
Telephonic conversation with Journalist Gurpal Singh
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ
Shaminder Singh
June 21, 2025
Shaminder Singh
June 7, 2025
Shaminder Singh
June 5, 2025