ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਖੀ ਧੀਰੇਂਦਰ ਸ਼ਾਸਤਰੀ ਦੀ ਕਥਾ?

ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਖੀ ਧੀਰੇਂਦਰ ਸ਼ਾਸਤਰੀ ਦੀ ਕਥਾ?

Authors

An enthusiastic journalist, researcher and fact-checker, Shubham believes in maintaining the sanctity of facts and wants to create awareness about misinformation and its perils. Shubham has studied Mathematics at the Banaras Hindu University and holds a diploma in Hindi Journalism from the Indian Institute of Mass Communication. He has worked in The Print, UNI and Inshorts before joining Newschecker.

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Since 2011, JP has been a media professional working as a reporter, editor, researcher and mass presenter. His mission to save society from the ill effects of disinformation led him to become a fact-checker. He has an MA in Political Science and Mass Communication.

ਦਾਅਵਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਦੀ ਰਾਮਕਥਾ ਦੇਖ ਰਹੇ ਹਨ।

ਤੱਥ
ਇਹ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ ਵਿੱਚ ਪੀਐਮ ਮੋਦੀ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਦੀ ਰਾਮ ਕਥਾ ਨਹੀਂ ਦੇਖ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋ ਵੱਖ-ਵੱਖ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਜਾ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਗੇਸ਼ਵਰ ਧਾਮ ਦੇ ਪ੍ਰਧਾਨ ਦੇਵਤਾ ਧੀਰੇਂਦਰ ਸ਼ਾਸਤਰੀ ਦੀ ਰਾਮਕਥਾ ਦੇਖ ਰਹੇ ਹਨ। ਪਹਿਲੀ ਵੀਡੀਓ ਵਿੱਚ ਪੀਐਮ ਮੋਦੀ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੱਚ ਅਧਿਕਾਰੀ ਵੀ ਨਜ਼ਰ ਆ ਰਹੇ ਹਨ। ਜਦੋਂਕਿ ਦੂਜੇ ਵੀਡੀਓ ਵਿੱਚ ਪੀਐਮ ਮੋਦੀ ਆਪਣੇ ਦਫ਼ਤਰ ਵਿੱਚ ਸਕਰੀਨ ਦੇ ਸਾਹਮਣੇ ਖੜ੍ਹੇ ਹੋ ਕੇ ਧੀਰੇਂਦਰ ਸ਼ਾਸਤਰੀ ਦੀ ਰਾਮਕਥਾ ਸੁਣ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਖੀ ਧੀਰੇਂਦਰ ਸ਼ਾਸਤਰੀ ਦੀ ਕਥਾ
Courtesy: Twitter@sachina04596967

Fact Check/Verification

ਪਹਿਲੀ ਵੀਡੀਓ

ਦਾਅਵੇ ਦੀ ਸੱਚਾਈ ਦੀ ਪੁਸ਼ਟੀ ਕਰਨ ਲਈ, ਅਸੀਂ ਇਨਵਿਡ ਟੂਲ ਦੀ ਮਦਦ ਨਾਲ ਵਾਇਰਲ ਵੀਡੀਓ ਦੇ ਕੁਝ ਫਰੇਮਾਂ ਨੂੰ ਕੈਪਚਰ ਕੀਤਾ। ਇਸ ਤੋਂ ਬਾਅਦ, ਅਸੀਂ ਇੱਕ ਫਰੇਮ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਸਰਚ ਕੀਤਾ। ਸਾਨੂੰ ANI ਦੇ ਟਵਿੱਟਰ ਹੈਂਡਲ ਤੋਂ 3 ਜੂਨ, 2023 ਨੂੰ ਇੱਕ ਟਵੀਟ ਮਿਲਿਆ। ਇਸ ‘ਚ ਵਾਇਰਲ ਵੀਡੀਓ ਵਰਗਾ ਹੀ ਇਕ ਵੀਡੀਓ ਹੈ। ਟਵੀਟ ਦੇ ਕੈਪਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਪੀਐਮ ਨਰਿੰਦਰ ਮੋਦੀ ਨੇ ਓਡੀਸ਼ਾ ਵਿੱਚ ਬਾਲਾਸੋਰ ਰੇਲ ਹਾਦਸੇ ਦੇ ਸਬੰਧ ਵਿੱਚ ਇੱਕ ਉੱਚ ਪੱਧਰੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਸੀਂ ANI ਦੇ ਟਵਿੱਟਰ ਹੈਂਡਲ ਦੁਆਰਾ ਟਵੀਟ ਕੀਤੇ ਵੀਡੀਓ ਦੇ ਇੱਕ ਫਰੇਮ ਦੀ ਵਾਇਰਲ ਵੀਡੀਓ ਦੇ ਇੱਕ ਫਰੇਮ ਨਾਲ ਤੁਲਨਾ ਕੀਤੀ ਹੈ। ਤੁਸੀਂ ਇਸਨੂੰ ਹੇਠਾਂ ਦੇਖ ਸਕਦੇ ਹੋ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਖੀ ਧੀਰੇਂਦਰ ਸ਼ਾਸਤਰੀ ਦੀ ਕਥਾ

ਇਸ ਦੇ ਨਾਲ ਹੀ ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਆਲਾ ਅਧਿਕਾਰੀਆਂ ਦੁਆਰਾ ਧੀਰੇਂਦਰ ਸ਼ਾਸਤਰੀ ਦੀ ਰਾਮ ਕਥਾ ਦੇਖਣ ਬਾਰੇ ਕੋਈ ਪ੍ਰਮਾਣਿਕ ​​ਰਿਪੋਰਟ ਨਹੀਂ ਮਿਲ ਸਕੀ। ਇਸ ਤੋਂ ਸਾਫ ਹੈ ਕਿ ਵਾਇਰਲ ਵੀਡੀਓ ਐਡਿਟ ਹੈ।

ਦੂਜੀ ਵੀਡੀਓ

ਇਸ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਇਨਵਿਡ ਟੂਲ ਦੀ ਮਦਦ ਨਾਲ ਵਾਇਰਲ ਵੀਡੀਓ ਦੇ ਕੁਝ ਕੀਫ੍ਰੇਮ ਲਏ। ਅਸੀਂ ਗੂਗਲ ਲੈਂਸ ਨਾਲ ਇੱਕ ਕੀਫ੍ਰੇਮ ਨੂੰ ਖੋਜਿਆ। ਸਾਨੂੰ ANI ਦੇ ਟਵਿੱਟਰ ਹੈਂਡਲ ਤੋਂ ਜੁਲਾਈ 2019 ਦਾ ਇੱਕ ਟਵੀਟ ਮਿਲਿਆ। ਇਸ ‘ਚ ਪੀਐੱਮ ਮੋਦੀ ਆਪਣੇ ਦਫਤਰ ‘ਚ ‘ਚੰਦਰਯਾਨ 2’ ਦੀ ਲਾਂਚਿੰਗ ਦੇਖ ਰਹੇ ਸਨ।

ਇਸ ਤੋਂ ਇਲਾਵਾ ਪੀਆਈਬੀ ਨੇ ਵੀ ਵਾਇਰਲ ਵੀਡੀਓ ਨੂੰ ਪਿਛਲੇ ਸਮੇਂ ਵਿੱਚ ਐਡਿਟ ਦੱਸਿਆ ਸੀ। ਇਸ ਤੋਂ ਪਹਿਲਾਂ ਇਹ ਵੀਡੀਓ ਹੋਰ ਦਾਅਵਿਆਂ ਦੇ ਨਾਲ ਵਾਇਰਲ ਵੀ ਹੋ ਚੁੱਕੀ ਹੈ, ਜਿਸ ‘ਤੇ ਸਾਡੀ ਜਾਂਚ ਇੱਥੇ ਪੜ੍ਹ ਸਕਦੇ ਹੋ।

Conclusion

ਸਾਡੀ ਜਾਂਚ ਵਿੱਚ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਵਾਇਰਲ ਹੋ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਵੇਂ ਵੀਡੀਓ ਐਡਿਟ ਕੀਤੇ ਗਏ ਹਨ। ਵਾਇਰਲ ਵੀਡੀਓ ਵਿੱਚ ਪੀਐਮ ਮੋਦੀ ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਦੀ ਰਾਮ ਕਥਾ ਨਹੀਂ ਦੇਖ ਰਹੇ ਹਨ।

Result: Altered Photo/Video

Our Sources

Tweet by ANI on June 3, 2023
Tweet by ANI on July 22, 2019
Self Analysis

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Most Popular