Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਜਨਮ ਅਸ਼ਟਮੀ ਦੇ ਮੌਕੇ 'ਤੇ ਵਾਰਾਣਸੀ ਪੁਲਿਸ ਵੱਲੋਂ ਬਾਂਦਰਾਂ ਨੂੰ ਖਾਣਾ ਖੁਆਇਆ ਗਿਆ
ਵਾਇਰਲ ਹੋ ਰਿਹਾ ਵੀਡੀਓ AI ਦੁਆਰਾ ਤਿਆਰ ਕੀਤਾ ਗਿਆ ਹੈ।
ਸੋਸ਼ਲ ਮੀਡੀਆ ‘ਤੇ ਬਾਂਦਰਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਬਾਂਦਰ ਇੱਕ ਲਾਈਨ ਵਿੱਚ ਇਕੱਠੇ ਹੋ ਕੇ ਖਾਣਾ ਖਾ ਰਹੇ ਹਨ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਵਾਰਾਣਸੀ ਦੇ ਇੱਕ ਘਾਟ ਦਾ ਹੈ ਜਿੱਥੇ ਜਨਮ ਅਸ਼ਟਮੀ ਦੇ ਮੌਕੇ ‘ਤੇ ਪੁਲਿਸ ਦੀ ਮੌਜੂਦਗੀ ਵਿੱਚ ਬਾਂਦਰਾਂ ਨੂੰ ਖਾਣਾ ਖੁਆਇਆ ਜਾ ਰਿਹਾ ਹੈ।

ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ‘ਤੇ ਕੁਝ ਕੀ ਵਰਡਸ ਸਰਚ ਕੀਤੇ। ਇਸ ਦੌਰਾਨ, ਸਾਨੂੰ ਕੋਈ ਭਰੋਸੇਯੋਗ ਰਿਪੋਰਟ ਨਹੀਂ ਮਿਲੀ ਜਿਸ ਵਿੱਚ ਦੱਸਿਆ ਗਿਆ ਹੋਵੇ ਕਿ ਪੁਲਿਸ ਨੇ ਵਾਰਾਣਸੀ ਵਿੱਚ ਬਾਂਦਰਾਂ ਨੂੰ ਭੋਜਨ ਕਰਵਾਇਆ ਸੀ।
ਵੀਡੀਓ ਨੂੰ ਧਿਆਨ ਨਾਲ ਦੇਖਣ ‘ਤੇ ਸਾਨੂੰ ਇਸ ਵਿੱਚ ਕਈ ਖਾਮੀਆਂ ਮਿਲੀਆਂ। ਵੀਡੀਓ ਵਿੱਚ ਬਹੁਤ ਸਾਰੇ ਪੁਲਿਸ ਵਾਲੇ ਹੱਥਾਂ ਵਿੱਚ ਝੰਡਾ ਲੈ ਕੇ ਖੜ੍ਹੇ ਦਿਖਾਈ ਦੇ ਰਹੇ ਹਨ। ਝੰਡੇ ‘ਤੇ ਮਾਵਰਜ ਲਿਖਿਆ ਹੋਇਆ ਹੈ। ਮਾਵਰਜ ਨਾਮਕ ਝੰਡੇ ਦੀ ਖੋਜ ਕਰਨ ‘ਤੇ ਸਾਨੂੰ ਇਸ ਨਾਮ ਵਾਲਾ ਕੋਈ ਝੰਡਾ ਨਹੀਂ ਮਿਲਿਆ ਅਤੇ ਨਾ ਹੀ ਇਸ ਸ਼ਬਦ ਦੇ ਅਰਥ ਬਾਰੇ ਕੋਈ ਜਾਣਕਾਰੀ ਮਿਲੀ। ਵੀਡੀਓ ਵਿੱਚ ਪੁਲਿਸ ਵਾਲਿਆਂ ਦੇ ਪਹਿਰਾਵੇ ਅਤੇ ਕਈ ਦ੍ਰਿਸ਼ ਲਗਾਤਾਰ ਬਦਲਦੇ ਰਹਿੰਦੇ ਹਨ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਵੀਡੀਓ ਦੇ ਸ਼ੁਰੂ ਵਿੱਚ ਪੁਲਿਸ ਵਾਲੇ ਟੋਪੀਆਂ ਪਹਿਨੇ ਹੋਏ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਨੇ ਜੁੱਤੇ ਨਹੀਂ ਪਾਏ ਹੋਏ ਹਨ। ਅਗਲੇ ਸੀਨ ਵਿੱਚ ਪੁਲਿਸ ਵਾਲੇ ਆਪਣੇ ਸਿਰਾਂ ‘ਤੇ ਪੱਗਾਂ ਅਤੇ ਹੱਥਾਂ ਵਿੱਚ ਦਸਤਾਨੇ ਪਹਿਨੇ ਹੋਏ ਦਿਖਾਈ ਦੇ ਰਹੇ ਹਨ। ਇੰਨਾ ਹੀ ਨਹੀਂ, ਇਸ ਸੀਨ ਵਿੱਚ ਉਨ੍ਹਾਂ ਦੇ ਪੈਰਾਂ ਵਿੱਚ ਜੁੱਤੇ ਵੀ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਬਾਂਦਰਾਂ ਦੇ ਖਾਣ ਵਾਲੇ ਭਾਂਡੇ ਵੀ ਵੱਖਰੇ ਢੰਗ ਨਾਲ ਦਿਖਾਈ ਦੇ ਰਹੇ ਹਨ। ਇੱਕ ਪਾਸੇ, ਬਾਂਦਰ ਇੱਕ ਪੱਤੇ ਵਿੱਚ ਖਾ ਰਹੇ ਹਨ ਜਦੋਂ ਕਿ ਵੀਡੀਓ ਦੇ ਦੂਜੇ ਸੀਨ ਵਿੱਚ ਉਨ੍ਹਾਂ ਦੇ ਸਾਹਮਣੇ ਭੋਜਨ ਦੀ ਇੱਕ ਪਲੇਟ ਦਿਖਾਈ ਦੇ ਰਹੀ ਹੈ। ਇਸ ਨਾਲ ਸਾਨੂੰ ਸ਼ੱਕ ਹੋਇਆ ਕਿ ਵੀਡੀਓ AI ਦੁਆਰਾ ਤਿਆਰ ਕੀਤਾ ਗਿਆ ਹੈ।

ਜਾਂਚ ਦੌਰਾਨ ਅਸੀਂ AI ਡਿਟੈਕਸ਼ਨ ਟੂਲ hivemoderation ‘ਤੇ ਵੀਡੀਓ ਦੀ ਜਾਂਚ ਕੀਤੀ। ਇਸ ਟੂਲ ਨੇ ਵਾਇਰਲ ਵੀਡੀਓ ਦੇ AI ਦੀ ਵਰਤੋਂ ਕਰਕੇ ਬਣਾਏ ਜਾਣ ਦੀ 99.3 ਪ੍ਰਤੀਸ਼ਤ ਸੰਭਾਵਨਾ ਦਿਖਾਈ।

ਅਸੀਂ wasitai ‘ਤੇ ਵੀਡੀਓ ਦੇ ਮੁੱਖ ਫਰੇਮਾਂ ਦੀ ਵੀ ਜਾਂਚ ਕੀਤੀ। ਇਸ ਟੂਲ ਨੇ ਵੀਡੀਓ ਵਿੱਚਲੇ ਦ੍ਰਿਸ਼ ਨੂੰ AI ਦੁਆਰਾ ਤਿਆਰ ਕੀਤਾ ਗਿਆ ਦੱਸਿਆ।

ਇਸ ਤਰ੍ਹਾਂ ਸਾਡੀ ਜਾਂਚ ਤੋਂ ਇਹ ਸਪੱਸ਼ਟ ਹੈ ਕਿ ਜਨਮ ਅਸ਼ਟਮੀ ‘ਤੇ ਵਾਰਾਣਸੀ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਬਾਂਦਰਾਂ ਨੂੰ ਖਾਣਾ ਖੁਆਏ ਜਾਣ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ AI ਦੁਆਰਾ ਤਿਆਰ ਕੀਤਾ ਗਿਆ ਹੈ।
Sources
Hivemoderation.com
wasitai.com
Self Analysis