Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਚੋਣ ਕਮਿਸ਼ਨ ਦੀ ਵੋਟਰ ਸੂਚੀ ਵਿੱਚ ਇੱਕ ਵਿਅਕਤੀ 48 ਵੋਟਰਾਂ ਦਾ ਪਿਤਾ ਹੈ
2023 ਦੀਆਂ ਵਾਰਾਣਸੀ ਨਗਰ ਨਿਗਮ ਚੋਣਾਂ ਲਈ ਵੋਟਰ ਸੂਚੀ, ਜਿਸ ਵਿੱਚ ਮਹੰਤ ਸਵਾਮੀ ਰਾਮ ਕਮਲ ਦਾਸ ਦਾ ਨਾਮ 48 ਵੋਟਰਾਂ ਦੇ ਪਿਤਾ ਵਜੋਂ ਦਰਜ ਹੈ, ਅਸਲ ਵਿੱਚ ਉਨ੍ਹਾਂ ਦੇ ਚੇਲਿਆਂ ਦੇ ਨਾਮ ਹਨ।
ਸੋਸ਼ਲ ਮੀਡਿਆ ਤੇ ਚੋਣ ਵੋਟਰ ਸੂਚੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਦੀ ਇਸ ਸੂਚੀ ਵਿੱਚ ਰਾਮ ਕਮਲ ਦਾਸ ਨਾਮ ਦਾ ਇੱਕ ਵਿਅਕਤੀ 48 ਵੋਟਰਾਂ ਦਾ ਪਿਤਾ ਹੈ। ਇਨ੍ਹਾਂ ਵਿੱਚੋਂ 11 ਬੱਚੇ ਇੱਕੋ ਸਾਲ ਪੈਦਾ ਹੋਏ ਸਨ ਅਤੇ ਸਾਰੇ 37 ਸਾਲ ਦੇ ਹਨ। ਇਸ ਵੋਟਰ ਸੂਚੀ ਦੀ ਤਸਵੀਰ ਨੂੰ ਸਾਂਝਾ ਕਰਦੇ ਹੋਏ, ਉਪਭੋਗਤਾ ਚੋਣ ਕਮਿਸ਼ਨ ਦੀ ਭਰੋਸੇਯੋਗਤਾ ‘ਤੇ ਸਵਾਲ ਚੁੱਕ ਰਹੇ ਹਨ।
ਗੌਰਤਲਬ ਹੈ ਕਿ ਜਦੋਂ ਤੋਂ ਚੋਣ ਕਮਿਸ਼ਨ ਨੇ ਬਿਹਾਰ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦਾ ਐਲਾਨ ਕੀਤਾ ਹੈ, ਵਿਰੋਧੀ ਧਿਰ ਇਸ ‘ਤੇ ‘ਵੋਟ ਚੋਰੀ’ ਦਾ ਦੋਸ਼ ਲਗਾ ਕੇ ਇਸ ਦਾ ਵਿਰੋਧ ਕਰ ਰਹੀ ਹੈ। 7 ਅਗਸਤ ਨੂੰ ਕਾਂਗਰਸ ਨੇਤਾ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਚੋਣ ਕਮਿਸ਼ਨ ‘ਤੇ ਵੋਟਰ ਸੂਚੀ ਵਿੱਚ ਹੇਰਾਫੇਰੀ ਕਰਨ ਦਾ ਦੋਸ਼ ਲਗਾਇਆ, ਜਿਸ ਤੋਂ ਬਾਅਦ ਇਹ ਮਾਮਲਾ ਹੋਰ ਤੇਜ਼ ਹੋ ਗਿਆ। ਇਸ ਸਬੰਧ ਵਿੱਚ, ਵੋਟਰ ਸੂਚੀ ਦੀ ਇਹ ਤਸਵੀਰ
ਵਾਇਰਲ ਹੋ ਰਹੀ ਹੈ।
ਐਕਸ ਤੇ ਇੱਕ ਯੂਜ਼ਰ ਨੇ ਵੋਟਰ ਸੂਚੀ ਦੀ ਇੱਕ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ, “ਚੋਣ ਕਮਿਸ਼ਨ @ECISVEEP ਕਹਿੰਦਾ ਹੈ ਕਿ 37 ਸਾਲ ਪਹਿਲਾਂ ਰਾਜ ਕਮਲਦਾਸ ਇਕ ਹੀ ਸਾਲ ਵਿੱਚ 11 ਬੱਚਿਆਂ ਦਾ ਪਿਤਾ ਬਣਿਆ – ਜੇਕਰ ਤੁਹਾਨੂੰ ਇਸ ‘ਤੇ ਵਿਸ਼ਵਾਸ ਨਹੀਂ ਹੈ, ਤਾਂ ਇੱਕ ਹਲਫ਼ਨਾਮਾ ਦਿਓ।” ਪੋਸਟ ਦਾ ਅਰਕਾਈਵ ਇੱਥੇ ਦੇਖਿਆ ਜਾ ਸਕਦਾ ਹੈ। ਹੋਰ ਪੋਸਟਾਂ ਇੱਥੇ , ਇੱਥੇ , ਇੱਥੇ ਦੇਖੀਆਂ ਜਾ ਸਕਦੀਆਂ ਹਨ ।

ਵੋਟਰ ਸੂਚੀ ਦੀ ਵਾਇਰਲ ਹੋ ਰਹੀ ਤਸਵੀਰ ਦੀ ਸੱਚਾਈ ਜਾਣਨ ਦੇ ਲਈ ਅਸੀਂ ਪਹਿਲਾਂ ਸੰਬੰਧਿਤ ਕੀ ਵਰਡਸ ਦੀ ਵਰਤੋਂ ਕਰਕੇ ਅਸੀਂ ਗੂਗਲ ਸਰਚ ਕੀਤੀ। ਇਸ ਦੌਰਾਨ ਸਾਨੂੰ ਮਈ 2023 ਵਿੱਚ ਪ੍ਰਕਾਸ਼ਿਤ ਕਈ ਰਿਪੋਰਟਾਂ ਮਿਲੀਆਂ, ਜਿਨ੍ਹਾਂ ਵਿੱਚ ਵਾਇਰਲ ਵੋਟਰ ਸੂਚੀ ਨਾਲ ਸਬੰਧਤ ਜਾਣਕਾਰੀ ਮੌਜੂਦ ਸੀ।
4 ਮਈ, 2023 ਨੂੰ ਪ੍ਰਕਾਸ਼ਿਤ ਈਟੀਵੀ ਭਾਰਤ ਦੀ ਰਿਪੋਰਟ ਦੇ ਮੁਤਾਬਕ, ਇਹ ਵੋਟਰ ਸੂਚੀ 2023 ਵਿੱਚ ਵਾਰਾਣਸੀ ਨਗਰ ਨਿਗਮ ਚੋਣਾਂ ਦੌਰਾਨ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਹ ਵਾਰਾਣਸੀ ਨਗਰ ਨਿਗਮ ਦੇ ਭੇਲੂਪੁਰ ਦੇ ਵਾਰਡ ਨੰਬਰ 51 ਦੀ ਹੈ, ਜਿੱਥੇ ਰਾਮ ਕਮਲ ਦਾਸ ਨਾਮ ਦਾ ਇੱਕ ਵਿਅਕਤੀ 48 ਵੋਟਰਾਂ ਦੇ ਪਿਤਾ ਵਜੋਂ ਰਜਿਸਟਰਡ ਹੈ। ਰਿਪੋਰਟ ਵਿੱਚ, ਉਕਤ ਵਿਅਕਤੀ ਦੀ ਪਛਾਣ ਵਾਰਾਣਸੀ ਦੇ ਖੋਜਵਾ ਵਿੱਚ ਸਥਿਤ ਰਾਮ ਜਾਨਕੀ ਮੱਠ ਦੇ ਮਹੰਤ ਸਵਾਮੀ ਰਾਮ ਕਮਲ ਦਾਸ ਵੇਦਾਂਤੀ ਵਜੋਂ ਕੀਤੀ ਗਈ ਹੈ।
ਰਿਪੋਰਟ ਵਿੱਚ, ਸਵਾਮੀ ਰਾਮ ਕਮਲ ਦਾਸ ਦੇ ਪ੍ਰਤੀਨਿਧੀ ਰਾਮਭਾਰਤ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸਵਾਮੀ ਜੀ ਅਣਵਿਆਹੇ ਹਨ ਪਰ, ਆਸ਼ਰਮ ਵਿੱਚ ਗੁਰੂ-ਚੇਲੇ ਦੀ ਪਰੰਪਰਾ ਦਾ ਪਾਲਣ ਕੀਤਾ ਜਾਂਦਾ ਹੈ। ਇਸ ਕਾਰਨ, ਇਸ ਆਸ਼ਰਮ ਵਿੱਚ ਰਹਿਣ ਵਾਲੇ ਸਾਰੇ ਵਿਦਿਆਰਥੀ ਸਵਾਮੀ ਜੀ ਨੂੰ ਆਪਣਾ ਗੁਰੂ ਪਿਤਾ ਮੰਨਦੇ ਹਨ। ਇਹੀ ਕਾਰਨ ਹੈ ਕਿ ਇਸ ਵੋਟਰ ਸੂਚੀ ਵਿੱਚ ਗੁਰੂ ਦਾ ਨਾਮ ਪਿਤਾ ਵਜੋਂ ਦਰਜ ਹੈ।
ਰਿਪੋਰਟ ਵਿੱਚ ਅਖਿਲ ਭਾਰਤੀ ਸੰਤ ਸਮਿਤੀ ਦੇ ਜਨਰਲ ਸਕੱਤਰ ਸਵਾਮੀ ਜਿਤੇਂਦਰਾਨੰਦ ਸਰਸਵਤੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉੱਤਰਾਧਿਕਾਰ ਐਕਟ ਦੇ ਤਹਿਤ, ਗੁਰੂ-ਚੇਲੇ ਪਰੰਪਰਾ ਵਿੱਚ ਇੱਕ ਚੇਲੇ ਦਾ ਸਥਾਨ ਪਿਤਾ ਅਤੇ ਪੁੱਤਰ ਦੇ ਬਰਾਬਰ ਜਿਹਾ ਮੰਨਿਆ ਜਾਂਦਾ ਹੈ। ਰਾਮ ਕਮਲ ਦਾਸ ਵੇਦਾਂਤੀ ਆਸ਼ਰਮ ਦੇ ਵੋਟਰ ਹਨ, ਇਸ ਲਈ ਉਨ੍ਹਾਂ ਦੇ ਚੇਲੇ ਵੀ ਇਸੇ ਆਧਾਰ ‘ਤੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰ ਰਹੇ ਹਨ।
ਇਸ ਸਬੰਧ ਵਿੱਚ, ਸਾਨੂੰ ਅਮਰ ਉਜਾਲਾ , ਏਬੀਪੀ ਨਿਊਜ਼ , ਜਾਗਰਣ ਸਮੇਤ ਕਈ ਮੀਡੀਆ ਆਉਟਲੈਟਾਂ ਤੇ ਪ੍ਰਕਾਸ਼ਿਤ ਰਿਪੋਰਟਾਂ ਮਿਲੀਆਂ, ਜਿਨ੍ਹਾਂ ਵਿੱਚ ਦੱਸਿਆ ਗਿਆ ਸੀ ਕਿ ਸੂਚੀ ਵਿੱਚ ਸਾਰੇ ਨਾਮ ਵੇਦਾਂਤੀ ਮਹਾਰਾਜ ਦੇ ਚੇਲਿਆਂ ਦੇ ਹਨ। ਇਹ ਸੂਚੀ ਉਸ ਸਮੇਂ ਵੀ ਵਾਇਰਲ ਹੋਈ ਸੀ ਅਤੇ ਉਦੋਂ ਵੀ ਲੋਕਾਂ ਨੇ ਇਸ ‘ਤੇ ਸਵਾਲ ਖੜ੍ਹੇ ਕੀਤੇ ਸਨ। ਸਮਾਜਵਾਦੀ ਪਾਰਟੀ ਨੇ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਇਸ ਦਾ ਨੋਟਿਸ ਲੈਣ ਦੀ ਅਪੀਲ ਵੀ ਕੀਤੀ ਸੀ। ਹਾਲਾਂਕਿ, ਮੱਠ ਦੇ ਮੈਨੇਜਰ ਵੱਲੋਂ ਸਪੱਸ਼ਟੀਕਰਨ ਦੇਣ ਤੋਂ ਬਾਅਦ ਮਾਮਲਾ ਸਪੱਸ਼ਟ ਹੋ ਗਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਇਸ ਤੋਂ ਬਾਅਦ, ਅਸੀਂ ਮਹੰਤ ਸਵਾਮੀ ਰਾਮ ਕਮਲ ਦਾਸ ਵੇਦਾਂਤੀ ਦੇ ਮੱਠ ਨਾਲ ਸੰਪਰਕ ਕੀਤਾ। ਮੱਠ ਦੇ ਮੈਨੇਜਰ ਰਾਮਭਾਰਤ ਸ਼ਾਸਤਰੀ ਨੇ ਦੱਸਿਆ ਕਿ ਸਵਾਮੀ ਰਾਮ ਕਮਲ ਦੇ ਬੱਚਿਆਂ ਵਜੋਂ ਵੋਟਰ ਸੂਚੀ ਵਿੱਚ ਦਰਜ ਨਾਮ ਉਨ੍ਹਾਂ ਦੇ ਅਸਲੀ ਬੱਚੇ ਨਹੀਂ ਹਨ। ਮੱਠ ਵਿੱਚ ਸਿੱਖਿਆ ਲਈ ਆਏ ਬੱਚਿਆਂ ਦੇ ਨਾਮ ਵੋਟਰ ਸੂਚੀ ਵਿੱਚ ਦਰਜ ਕੀਤੇ ਗਏ ਸਨ। ਮੱਠਾਂ ਦੀ ਪਰੰਪਰਾ ਅਨੁਸਾਰ, ਪਿਤਾ ਦੇ ਨਾਮ ਦੀ ਥਾਂ ਗੁਰੂ ਦਾ ਨਾਮ ਲਿਖਿਆ ਜਾਂਦਾ ਹੈ। ਗੁਰੂ-ਚੇਲੇ ਦੀ ਪਰੰਪਰਾ ਵਿੱਚ ਸ਼ਾਮਲ ਹੋਣ ਤੋਂ ਬਾਅਦ, ਚੇਲਿਆਂ ਦੇ ਪਿਤਾ ਦੇ ਨਾਮ ਦੀ ਥਾਂ ਗੁਰੂ ਦਾ ਨਾਮ ਦਰਜ ਕੀਤਾ ਜਾਂਦਾ ਹੈ।
ਰਾਮਭਾਰਤ ਸ਼ਾਸਤਰੀ ਨੇ ਅੱਗੇ ਕਿਹਾ ਕਿ ਸੂਚੀ ਵਿੱਚ ਉਨ੍ਹਾਂ ਤਿਆਗੀ ਚੇਲਿਆਂ ਦੇ ਨਾਮ ਹਨ ਜੋ ਆਪਣੀ ਪੂਰੀ ਜ਼ਿੰਦਗੀ ਮੱਠ ਵਿੱਚ ਰਹਿੰਦੇ ਹਨ ਅਤੇ ਆਪਣੇ ਗੁਰੂ ਨੂੰ ਆਪਣਾ ਪਿਤਾ ਮੰਨਦੇ ਹਨ। ਉਨ੍ਹਾਂ ਦੀਆਂ ਮਾਰਕ ਸ਼ੀਟਾਂ ਅਤੇ ਹੋਰ ਵਿਦਿਅਕ ਦਸਤਾਵੇਜ਼ਾਂ ਵਿੱਚ, ਉਨ੍ਹਾਂ ਦੇ ਗੁਰੂ ਦਾ ਨਾਮ ਵੀ ਉਨ੍ਹਾਂ ਦੇ ਪਿਤਾ ਵਜੋਂ ਦਰਜ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਸੂਚੀ ਵਿੱਚ ਕਈ ਚੇਲਿਆਂ ਦੇ ਨਾਮ ਸ਼ਾਮਲ ਕੀਤੇ ਗਏ ਸਨ, ਪਰ ਹੁਣ ਇਸ ਵਿੱਚ ਸੋਧ ਕੀਤੀ ਗਈ ਹੈ।
ਇਸ ਤੋਂ ਬਾਅਦ, ਅਸੀਂ ਉੱਤਰ ਪ੍ਰਦੇਸ਼ ਰਾਜ ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਗਏ ਅਤੇ ਵਾਰਾਣਸੀ ਨਗਰ ਨਿਗਮ ਦੇ ਵਾਰਡ ਨੰਬਰ 51- ਭੇਲੂਪੁਰ ਦੀ ਵੋਟਰ ਸੂਚੀ ਦੀ ਜਾਂਚ ਕੀਤੀ ਜੋ ਕਿ 2023 ਦੀਆਂ ਨਗਰ ਨਿਗਮ ਚੋਣਾਂ ਦੌਰਾਨ ਪ੍ਰਕਾਸ਼ਿਤ ਹੋਈ ਸੀ। ਇਸ ਸੂਚੀ ਦੀ ਜਾਂਚ ਕਰਨ ‘ਤੇ, ਅਸੀਂ ਪਾਇਆ ਕਿ ਕੁੱਲ 51 ਵੋਟਰ ਹਾਊਸ ਨੰਬਰ ਬੀ, 24/19 ਦੇ ਤਹਿਤ ਰਜਿਸਟਰਡ ਹਨ, ਜਿਨ੍ਹਾਂ ਵਿੱਚੋਂ ਰਾਮ ਕਮਲ ਦਾਸ ਦਾ ਨਾਮ 48 ਵੋਟਰਾਂ ਦੇ ਪਿਤਾ ਵਜੋਂ ਲਿਖਿਆ ਗਿਆ ਹੈ। ਇਨ੍ਹਾਂ ਵਿੱਚੋਂ, 13 ਦੀ ਉਮਰ 37 ਸਾਲ, ਪੰਜ 39 ਸਾਲ, ਚਾਰ 40 ਸਾਲ ਹੈ, ਜਦੋਂ ਕਿ ਬਾਕੀਆਂ ਦੀ ਉਮਰ 42 ਸਾਲ ਦਰਜ ਹੈ।

ਇਸ ਤੋਂ ਇਲਾਵਾ ਸਾਨੂੰ ਉੱਤਰ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ (CEO UP) ਦੀ 12 ਮਾਰਚ, 2025 ਨੂੰ ਪੋਸਟ ਕੀਤੀ ਗਈ ਐਕਸ ਪੋਸਟ ਮਿਲੀ ਜਿਸ ਵਿੱਚ ਵਾਇਰਲ ਸੂਚੀ ਬਾਰੇ ਸਪੱਸ਼ਟੀਕਰਨ ਦਿੱਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਤਸਵੀਰ ਵਿੱਚ ਦਿਖਾਈ ਗਈ ਵੋਟਰ ਸੂਚੀ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦੀ ਹੈ। ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਲਈ ਵੋਟਰ ਸੂਚੀ ਭਾਰਤ ਚੋਣ ਕਮਿਸ਼ਨ ਦੁਆਰਾ ਤਿਆਰ ਨਹੀਂ ਕੀਤੀ ਜਾਂਦੀ। ECI ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲਈ ਵੱਖਰੀਆਂ ਵੋਟਰ ਸੂਚੀਆਂ ਤਿਆਰ ਕਰਦਾ ਹੈ।
ਸੀਈਓ ਨੇ ਅੱਗੇ ਕਿਹਾ ਕਿ ਇਹ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਕਿਸੇ ਧਾਰਮਿਕ ਮੱਠ/ਆਸ਼ਰਮ ਦੇ ਮਾਮਲੇ ਵਿੱਚ, ਉੱਥੇ ਰਹਿਣ ਵਾਲੇ ਵਿਅਕਤੀਆਂ ਜਾਂ ਸੰਨਿਆਸੀਆਂ ਦੀ ਪਛਾਣ ਉਨ੍ਹਾਂ ਦੇ ਪਿਤਾ ਦੀ ਬਜਾਏ ਉਨ੍ਹਾਂ ਦੇ ਗੁਰੂ ਦੇ ਨਾਮ ਨਾਲ ਕੀਤੀ ਜਾਂਦੀ ਹੈ। ਇਹ ਵੀ ਸੰਭਵ ਹੈ ਕਿ ਆਸ਼ਰਮ ਵਿੱਚ ਰਹਿਣ ਵਾਲੇ ਬਹੁਤ ਸਾਰੇ ਸੰਨਿਆਸੀ ਇੱਕੋ ਉਮਰ ਦੇ ਹੋਣ।

ਸਾਡੀ ਜਾਂਚ ਤੋਂ ਇਹ ਸਪੱਸ਼ਟ ਹੈ ਕਿ 2023 ਦੀਆਂ ਵਾਰਾਣਸੀ ਨਗਰ ਨਿਗਮ ਚੋਣਾਂ ਲਈ ਵੋਟਰ ਸੂਚੀ, ਜਿਸ ਵਿੱਚ ਮਹੰਤ ਸਵਾਮੀ ਰਾਮ ਕਮਲ ਦਾਸ ਦਾ ਨਾਮ 48 ਵੋਟਰਾਂ ਦੇ ਪਿਤਾ ਵਜੋਂ ਦਰਜ ਹੈ, ਅਸਲ ਵਿੱਚ ਉਨ੍ਹਾਂ ਦੇ ਚੇਲਿਆਂ ਦੇ ਨਾਮ ਹਨ।
Sources
ETV Bharat report, May 4, 2023
Amar Ujala report, May 4, 2023
ABP News report, May 5, 2023
Jagran report, May 5, 2023
CEO, UP X-Post, March 12, 2025
Rahul Gandhi YouTube Video
Phonetic Conversation with Math Prabandhak Rambharat Shastri
Shaminder Singh
October 3, 2025
Shaminder Singh
August 19, 2025
Shaminder Singh
December 23, 2021