ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact CheckPoliticsਗੁਜਰਾਤ ਵਿਧਾਨਸਭਾ ਚੋਣਾਂ: ਸੋਸ਼ਲ ਮੀਡਿਆ ਤੇ ਏਬੀਪੀ ਨਿਊਜ਼ ਦਾ ਵਾਇਰਲ ਹੋ ਰਿਹਾ...

ਗੁਜਰਾਤ ਵਿਧਾਨਸਭਾ ਚੋਣਾਂ: ਸੋਸ਼ਲ ਮੀਡਿਆ ਤੇ ਏਬੀਪੀ ਨਿਊਜ਼ ਦਾ ਵਾਇਰਲ ਹੋ ਰਿਹਾ ਗ੍ਰਾਫਿਕ ਫਰਜ਼ੀ ਹੈ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਏਬੀਪੀ ਨਿਊਜ਼ ਦੇ ਐਗਜ਼ਿਟ ਪੋਲ ਦਾ ਸਕ੍ਰੀਨਸ਼ੋਟ ਵਾਇਰਲ ਹੋ ਰਿਹਾ ਹੈ ਜਿਸ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਜਰਾਤ ਚੋਣਾਂ ਨੂੰ ਲੈ ਕੇ ਐਗਜ਼ਿਟ ਪੋਲ ਆ ਗਿਆ ਹੈ ਅਤੇ ਪੋਲ ਅਨੁਸਾਰ ਆਮ ਆਦਮੀ ਪਾਰਟੀ ਨੂੰ 125, ਭਾਜਪਾ ਨੂੰ 42 ਅਤੇ ਕਾਂਗਰਸ ਨੂੰ 14 ਸੀਟ ਮਿਲ ਰਹੀਆਂ ਹਨ।

ਫੇਸਬੁੱਕ ਯੂਜ਼ਰ ‘ਅਮਨਚੈਨ ਸਿੰਘ ਅਮਨ’ ਨੇ ਸਕ੍ਰੀਨਸ਼ੋਟ ਨੂੰ ਸ਼ੇਅਰ ਕਰਦਿਆਂ ਲਿਖਿਆ, ‘ਗੁਜਰਾਤ ਵਿਚ ਆਪ ਵੱਡੀ ਜਿੱਤ ਦਰਜ ਕਰ ਸਕਦੀ ਹੈ। ਸਰਵੇ ਅਤੇ ਲੋਕ ਮੁਤਾਬਿਕ ਲੋਕ ਵੱਡਾ ਫੇਰਬਦਲ ਕਰਨ ਦੇ ਮੂਡ ਵਿਚ ਨੇ।’

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਵਾਇਰਲ ਹੋ ਦਾਅਵੇ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵਾਇਰਲ ਹੋ ਰਹੇ ਸਕ੍ਰੀਨਸ਼ੋਟ ਨੂੰ ਧਿਆਨ ਨਾਲ ਵੇਖਿਆ ਅਤੇ ਪਾਇਆ ਕਿ ਇਸ ਸਕ੍ਰੀਨਸ਼ੋਟ ‘ਤੇ ਏਬੀਪੀ ਨਿਊਜ਼ ਦਾ ਲੋਗੋ ਲੱਗਿਆ ਹੋਇਆ ਹੈ ਅਤੇ ਐਂਕਰ ਰੁਬਿਕਾ ਲਿਆਕਤ ਦੀ ਤਸਵੀਰ ਵੀ ਸਾਨੂੰ ਦਿਖਾਈ ਦਿੱਤੀ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਪੜਤਾਲ ਨੂੰ ਅੱਗੇ ਵਧਾਉਂਦਿਆ ਅਸੀਂ ਤਸਵੀਰ ਨੂੰ ਗੂਗਲ ਲੈਂਜ ਅਤੇ ਕੁਝ ਕੀਵਰਡ ਸਰਚ ਦੇ ਜਰੀਏ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਸਾਮਾਨ ਗ੍ਰਾਫਿਕ ਵਾਲਾ ਐਗਜ਼ਿਟ ਪੋਲ ABP News ਦੁਆਰਾ 8 ਅਕਤੂਬਰ 2021 ਨੂੰ ਅਪਲੋਡ ਕੀਤੀ ਮਿਲਿਆ। ABP News ਦੇ ਅਧਿਕਾਰਿਕ YouTube ਅਕਾਊਂਟ ਤੇ ਪ੍ਰਕਾਸ਼ਿਤ ਖਬਰ ਵਿਚ ਐਂਕਰ ਰੁਬਿਕਾ ਲਿਆਕਤ ਉੱਤਰ ਪ੍ਰਦੇਸ਼, ਪੰਜਾਬ, ਮਣੀਪੁਰ, ਗੋਆ ਅਤੇ ਉੱਤਰਾਖੰਡ ਚੋਣਾਂ ਨਾਲ ਜੁੜੇ Exit ਪੋਲ ਬਾਰੇ ਜਾਣਕਾਰੀ ਦੇ ਰਹੀ ਸੀ।

ਵਾਇਰਲ ਸਕ੍ਰੀਨਸ਼ੋਟ ਅਤੇ ਅਸਲ ਸਕ੍ਰੀਨਸ਼ੋਟ ਵਿਚ ਸਮਾਨਤਾਵਾਂ ਨੀਚੇ ਵੇਖੀਆਂ ਜਾ ਸਕਦੀਆਂ ਹਨ।

ਸੋਸ਼ਲ ਮੀਡਿਆ ਤੇ ਏਬੀਪੀ ਨਿਊਜ਼ ਦਾ ਵਾਇਰਲ ਹੋ ਰਿਹਾ ਗ੍ਰਾਫਿਕ ਫਰਜ਼ੀ ਹੈ

ਗੁਜਰਾਤ ਵਿਧਾਨਸਭਾ ਚੋਣਾਂ ਨੂੰ ਲੈ ਕੇ ਦੂਜੇ ਗੇੜ ਦੀ ਵੋਟਿੰਗ ਅੱਜ ਜਾਰੀ ਹੈ। ਇਲੈਕਸ਼ਨ ਕਮਿਸ਼ਨ ਦੀਆਂ ਹਿਦਾਇਤਾਂ ਮੁਤਾਬਕ ਐਗਜ਼ਿਟ ਪੋਲ ਦੇ ਨਤੀਜੇ ਵੋਟਿੰਗ ਤੋਂ ਬਾਅਦ ਆਉਣੇ ਸ਼ੁਰੂ ਹੋਣਗੇ। ਇਸ ਖਬਰ ਨੂੰ ਪ੍ਰਕਾਸ਼ਿਤ ਕੀਤੇ ਜਾਣ ਤਕ ਗੁਜਰਾਤ ਵਿਧਾਨਸਭਾ ਚੋਣਾਂ ਦਾ ਕੋਈ ਐਗਜ਼ਿਟ ਪੋਲ ਜਾਰੀ ਨਹੀਂ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਅਸੀਂ ਸਰਚ ਕੀਤਾ ਕਿ ਕੀ ਏਬੀਪੀ ਨਿਊਜ਼ ਦੁਆਰਾ ਕੋਈ ਸਰਵੇਖਣ ਦੀ ਰਿਪੋਰਟ ਜਾਰੀ ਕੀਤੀ ਗਈ ਹੈ ਜਾਂ ਨਹੀਂ? ਸਰਚ ਦੌਰਾਨ ਸਾਨੂੰ ਏਬੀਪੀ ਨਿਊਜ਼ ਸੀ-ਵੋਟਰ ਦੀ ਸਰਵੇਖਣ ਰਿਪੋਰਟ ਮਿਲੀ। 4 ਨਵੰਬਰ, 2022 ਨੂੰ ਜਾਰੀ ਕੀਤੇ ਗਏ ਸਰਵੇਖਣ ਅਨੁਸਾਰ ਸੂਬੇ ਦੀਆਂ 182 ਸੀਟਾਂ ਵਿੱਚੋਂ ਭਾਜਪਾ ਨੂੰ 131-139, ਕਾਂਗਰਸ ਨੂੰ 31-39, ਆਪ ਨੂੰ 7-15 ਅਤੇ ਹੋਰਨਾਂ ਨੂੰ 0-2 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਇਹ ਸਕ੍ਰੀਨਸ਼ੋਟ ਫਰਜ਼ੀ ਹੈ। ਪੰਜਾਬ ਵਿਧਾਨਸਭਾ ਚੋਣਾਂ ਨਾਲ ਜੁੜੇ ਪੋਲ ਦੇ ਨਤੀਜਿਆਂ ਨੂੰ ਐਡਿਟ ਕਰਕੇ ਗੁਜਰਾਤ ਚੋਣਾਂ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।

Result: Altered Photo

Our Sources

YouTube Video uploaded by ABP News on October 8,2021
Media report published by The Quint on December 5,2022
Self Analysis


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Most Popular