ਸੋਸ਼ਲ ਮੀਡੀਆ ‘ਤੇ ਇੱਕ ਮੀਟਿੰਗ ਦੌਰਾਨ ਹੋਏ ਝਗੜੇ ਦੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਇੱਕ ਮੀਟਿੰਗ ਦੌਰਾਨ ਆਪਣੀ ਪਾਰਟੀ ਦੇ ਹੀ ਆਗੂ ਨੂੰ ਕੁੱਟਿਆ। ਵੀਡੀਓ ਨੂੰ ਹਾਲੀਆ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ‘Jagdish C Bhatt’ ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ,’ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਮੀਟਿੰਗ ਚੱਲ ਰਹੀ ਸੀ, ਜਿਸ ‘ਚ ਸੰਸਦ ਮੈਂਬਰ ਸੰਜੇ ਸਿੰਘ ਨੇ ਆਪਣੀ ਹੀ ਪਾਰਟੀ ਦੇ ਆਗੂ ਨੂੰ ਜੁੱਤੀ ਨਾਲ ਕੁੱਟਿਆ। ਸਾਹਮਣੇ ਵਾਲੇ ਵਿਅਕਤੀ ਨੇ ਸੰਜੇ ਸਿੰਘ ਨੂੰ ਕੁੱਟਿਆ। ਇਹ ਦਿੱਲੀ ਨਹੀਂ ਸੰਭਾਲ ਪਾ ਰਹੇ ਤੇ ਹੁਣ ਗੁਜਰਾਤ ਵਿੱਚ ਸਰਕਾਰ ਬਣਾਉਣ ਦਾ ਸੁਪਨਾ ਦੇਖ ਰਹੇ ਹਨ।’
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਮੋਦੀ ਦੇ ਨਾਲ ਵੇਖਿਆ। ਸਾਨੂੰ ਇਸ ਵੀਡੀਓ ਦੇ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਸਵੀਰ ਅਤੇ “जिला योजना समिति जनपद संत कबीर नगर” ਲਿਖਿਆ ਨਜ਼ਰ ਆਇਆ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕੁਝ ਕੀ ਕੀਵਰਡ ਨਾਲ ਸਰਚ ਕੀਤੀ। ਸਾਨੂੰ ਇਸ ਮਾਮਲੇ ਨੂੰ ਲੈ ਕੇ Amar Ujala ਦੀ ਇੱਕ ਰਿਪੋਰਟ ਮਿਲੀ ਜਿਸ ਦਾ ਸਿਰਲੇਖ ਸੀ, ‘ਸੰਤ ਕਬੀਰ ਨਗਰ ਬਾਜ਼ਾਰ: ਭਾਜਪਾ ਸੰਸਦ ਤੇ ਵਿਧਾਇਕ ਲਖਨਊ ਤਲਬ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਖਬਰ ਅਨੁਸਾਰ,’ਖਲੀਲਾਬਾਦ (ਸੰਤ ਕਬੀਰ ਨਗਰ) ਸੰਸਦ ਮੈਂਬਰ ਸ਼ਰਦ ਤ੍ਰਿਪਾਠੀ ਅਤੇ ਮੇਹਦਵਾਲ ਦੇ ਵਿਧਾਇਕ ਰਾਕੇਸ਼ ਸਿੰਘ ਬਘੇਲ ਬੁੱਧਵਾਰ ਸ਼ਾਮ ਨੂੰ ਕੁਲੈਕਟਰੇਟ ਆਡੀਟੋਰੀਅਮ ‘ਚ ਜ਼ਿਲਾ ਯੋਜਨਾ ਕਮੇਟੀ ਦੀ ਬੈਠਕ ਦੌਰਾਨ ਇੰਚਾਰਜ ਮੰਤਰੀ ਆਸ਼ੂਤੋਸ਼ ਟੰਡਨ ਦੇ ਸਾਹਮਣੇ ਆਪਸ ‘ਚ ਭਿੜ ਗਏ। ਵਿਕਾਸ ਕਾਰਜਾਂ ਦੇ ਸ਼ਿਲਾਲੇਖ ‘ਤੇ ਨਾਂ ਲਿਖਣ ਦੇ ਮਾਮਲੇ ਨੂੰ ਲੈ ਕੇ ਦੋਵੇਂ ਇੰਨੇ ਗੁੱਸੇ ‘ਚ ਆ ਗਏ ਕਿ ਉਹ ਇਕ-ਦੂਜੇ ‘ਤੇ ਟੁੱਟ ਪਏ। ਇਸ ਦੌਰਾਨ ਸੰਸਦ ਮੈਂਬਰ ਨੇ ਵਿਧਾਇਕ ਦੀ ਖਿੱਚ-ਧੂਹ ਕੀਤੀ ਅਤੇ ਜੁੱਤੀ ਨਾਲ ਵਾਰ ਕੀਤਾ, ਜਦਕਿ ਵਿਧਾਇਕ ਨੇ ਸੰਸਦ ਮੈਂਬਰ ਨੂੰ ਕਈ ਥੱਪੜ ਵੀ ਮਾਰੇ।’

ਇਸ ਮਾਮਲੇ ਦਾ ਵੱਖਰੇ ਐਂਗਲ ਦਾ ਵੀਡੀਓ ਸਾਨੂੰ BBC News ਦੀ ਖਬਰ ਵਿਚ ਅਪਲੋਡ ਮਿਲਿਆ। ਇਸ ਖਬਰ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਸਗੋਂ 3 ਸਾਲ ਪੁਰਾਣੀ ਹੈ। ਵੀਡੀਓ ਦੇ ਵਿਚ ਆਪ ਆਗੂ ਸੰਜੈ ਸਿੰਘ ਨਹੀਂ ਹਨ। ਇਸ ਵੀਡੀਓ ਦਾ ਆਮ ਆਦਮੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਵੀਡੀਓ ਭਾਜਪਾ ਆਗੂਆਂ ਦੇ ਵਿਚਕਾਰ ਹੋਈ ਕੁੱਟਮਾਰ ਦਾ ਹੈ।
Result: False
Our Sources
Media report published by Amar Ujala on March 7, 2019
Media report published by BBC News on March 6, 2019
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ