Authors
Claim
ਸੋਸ਼ਲ ਮੀਡਿਆ ਤੇ ਭਾਜਪਾ ਦੇ ਰਾਸ਼ਟਰੀ ਸਚਿਵ ਦੇ ਹਵਾਲੇ ਤੋਂ ਇੱਕ ਲੈਟਰ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਸਾਬਕਾ ਸਿਆਸੀ ਰਣਨੀਤੀਕਾਰ ਅਤੇ ਜਨ ਸੂਰਜ ਅਭਿਆਨ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੂੰ ਰਾਸ਼ਟਰੀ ਮੁੱਖ ਬੁਲਾਰਾ ਨਿਯੁਕਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਕੁਝ ਇੰਟਰਵਿਊ ‘ਚ ਪ੍ਰਸ਼ਾਂਤ ਕਿਸ਼ੋਰ ਨੇ ਦਾਅਵਾ ਕੀਤਾ ਸੀ ਕਿ ਇਸ ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ 370 ਸੀਟਾਂ ਨਹੀਂ ਮਿਲਣਗੀਆਂ। ਪਰ ਇਹ ਤੈਅ ਹੈ ਕਿ ਭਾਜਪਾ ਨੂੰ 270 ਤੋਂ ਘੱਟ ਸੀਟਾਂ ਨਹੀਂ ਮਿਲਣਗੀਆਂ ਜਿਸ ਤੋਂ ਬਾਅਦ ਇਹ ਦਾਅਵਾ ਵਾਇਰਲ ਹੋ ਰਿਹਾ ਹੈ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਲੈਂਟਰ ਨੂੰ ਧਿਆਨ ਦੇ ਨਾਲ ਵੇਖਿਆ ਅਤੇ ਕੁਝ ਕੀ ਵਰਡ ਦੀ ਮਦਦ ਨਾਲ ਗੂਗਲ ‘ਤੇ ਖੋਜ ਕੀਤੀ। ਇਸ ਦੌਰਾਨ ਸਾਨੂੰ ਕੋਈ ਵੀ ਅਜਿਹੀ ਖਬਰ ਨਹੀਂ ਮਿਲੀ ਜਿਸ ਵਿੱਚ ਵਾਇਰਲ ਦਾਅਵੇ ਦਾ ਜ਼ਿਕਰ ਕੀਤਾ ਗਿਆ ਹੋਵੇ।
ਇਸ ਤੋਂ ਬਾਅਦ, ਅਸੀਂ ਵਾਇਰਲ ਪੱਤਰ ਦੀ ਭਾਜਪਾ ਦੁਆਰਾ ਜਾਰੀ ਅਸਲ ਚਿੱਠੀ ਨਾਲ ਤੁਲਨਾ ਕੀਤੀ। ਅਸੀਂ ਇਹਨਾਂ ਵਿੱਚ ਕੁਝ ਅੰਤਰ ਪਾਏ ਜੋ ਹੇਠਾਂ ਦਿੱਤੀ ਤਸਵੀਰ ਵਿੱਚ ਦੇਖੇ ਜਾ ਸਕਦੇ ਹਨ।
ਇਸ ਦੌਰਾਨ ਸਾਨੂੰ ਦਾ ਇੱਕ ਟਵੀਟ ਮਿਲਿਆ। ਆਪਣੇ ਟਵੀਟ ਵਿੱਚ ਜਨਸੂਰਾਜ ਨੇ ਇੱਕ ਵਟਸਐਪ ਚੈਟ ਦਾ ਇੱਕ ਸਕਰੀਨ ਸ਼ਾਟ ਸ਼ੇਅਰ ਕੀਤਾ ਜਿਸ ਵਿੱਚ ਕਾਂਗਰਸ ਲੀਡਰ ਜੈਰਾਮ ਰਮੇਸ਼ ਨੇ ਕਥਿਤ ਤੌਰ ‘ਤੇ ਇਹ ਚਿੱਠੀ ਸ਼ੇਅਰ ਕੀਤੀ ਸੀ।
ਇਸ ਦਾ ਜਵਾਬ ਦਿੰਦੇ ਹੋਏ ਜਨਸੂਰਾਜ ਨੇ ਲਿਖਿਆ, “ਤੁਸੀਂ ਸਾਰੇ ਫਰਜ਼ੀ ਖ਼ਬਰਾਂ ਬਾਰੇ ਗੱਲ ਕਰਦੇ ਹੋ ਅਤੇ ਪੀੜਤ ਹੋਣ ਦਾ ਦਾਅਵਾ ਕਰਦੇ ਹੋ। ਹੁਣ ਤੁਸੀਂ ਆਪ ਹੀ ਦੇਖੋ ਕਿ ਕਾਂਗਰਸ ਪਾਰਟੀ ਦੇ ਸੰਚਾਰ ਮੁਖੀ ਜੈਰਾਮ ਰਮੇਸ਼ ਕਿਸ ਤਰ੍ਹਾਂ ਫਰਜ਼ੀ ਚਿੱਠੀ ਸ਼ੇਅਰ ਕਰ ਰਹੇ ਹਨ।
ਇਸ ਤੋਂ ਬਾਅਦ ਅਸੀਂ ਭਾਜਪਾ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨਾਲ ਸੰਪਰਕ ਕੀਤਾ। ਵਾਇਰਲ ਹੋਈ ਚਿੱਠੀ ਨੂੰ ਫਰਜ਼ੀ ਦੱਸਦੇ ਹੋਏ ਉਨ੍ਹਾਂ ਕਿਹਾ, ”ਜੇਕਰ ਅਜਿਹਾ ਕੁਝ ਹੋਇਆ ਹੁੰਦਾ ਤਾਂ ਸਾਨੂੰ ਨਿਸ਼ਚਤ ਤੌਰ ‘ਤੇ ਸੰਗਠਨ ਤੋਂ ਇਸ ਬਾਰੇ ਜਾਣਕਾਰੀ ਮਿਲੀ ਹੁੰਦੀ ਅਤੇ ਇਹ ਯਕੀਨੀ ਤੌਰ ‘ਤੇ ਭਾਜਪਾ ਦੇ ਸੋਸ਼ਲ ਮੀਡੀਆ ਹੈਂਡਲਜ਼ ਰਾਹੀਂ ਸਾਂਝੀ ਕੀਤੀ ਜਾਂਦੀ।”
ਹੁਣ ਅਸੀਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਵੀ ਇਸ ਦਾਅਵੇ ਨੂੰ ਫਰਜ਼ੀ ਦੱਸਿਆ।
ਇਸ ਤਰਾਂ ਸਾਡੀ ਜਾਂਚ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਲੈਟਰ ਫਰਜ਼ੀ ਹੈ।
Result: False
Our Sources
Tweet by Jan Suraaj on 22nd May 2024
Telephonic conversation with BJP spokesperson Jaiveer Shergil
Telephonic conversation with BJP general secretary Arun Singh
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ