ਸੋਸ਼ਲ ਮੀਡੀਆ ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੀਚੇ ਝੁਕੇ ਹੋਏ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੀ ਸਾਈਡ ਵਿਚ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਅਦਿੱਤਿਆਨਾਥ (Yogi Adityanath) ਅਤੇ ਰਾਜਪਾਲ ਆਨੰਦੀਬੇਨ ਪਟੇਲ ਕੁਝ ਲੋਕਾਂ ਦੇ ਨਾਲ ਖੜ੍ਹੇ ਹੋਏ ਦਿਖਾਈ ਦੇ ਰਹੇ ਹਨ।
ਤਸਵੀਰ ਨੂੰ ਲੈ ਕੇ ਵੱਖ ਵੱਖ ਦਾਅਵੇ ਕੀਤੇ ਜਾ ਰਹੇ ਹਨ। ਸੋਸ਼ਲ ਮੀਡੀਆ ਤੇ ਕੁਝ ਯੂਜ਼ਰ ਇਸ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਕ ਦਲਿਤ ਹੋਣ ਦੇ ਕਾਰਨ ਰਾਮਨਾਥ ਕੋਵਿੰਦ ਨੇ ਉੱਚ ਜਾਤੀ ਤੋਂ ਆਉਣ ਵਾਲੇ ਸੀਐਮ ਯੋਗੀ ਨੂੰ ਚੁੱਕ ਕੇ ਨਮਨ ਕੀਤਾ ਜਦ ਕਿ ਕੁਝ ਯੂਜ਼ਰ ਕਟਾਖਸ਼ ਕਰਦੇ ਹੋਏ ਕਹਿੰਦੇ ਹਨ ਕਿ ਰਾਸ਼ਟਰਪਤੀ ਨੂੰ ਸੀਐਮ ਦੇ ਅੱਗੇ ਝੁਕਣ ਦੀ ਕੀ ਜ਼ਰੂਰਤ ਹੈ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਅਸੀਂ ਪਾਇਆ ਕਿ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਇਸ ਦਾਅਵੇ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਵਾਇਰਲ ਤਸਵੀਰ ਦੀ ਸੱਚਾਈ ਜਾਨਣ ਲਈ ਅਸੀਂ ਗੂਗਲ ਤੇ ਕੁਝ ਕੀ ਵਰ ਦੇ ਜ਼ਰੀਏ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਤਸਵੀਰ ਦੇ ਨਾਲ ਜੁੜੀ ਕਈ ਮੀਡੀਆ ਰਿਪੋਰਟਾ ਮਿਲੀਆਂ। ਰਿਪੋਰਟ ਵਿੱਚ ਦਿੱਤੀ ਜਾਣਕਾਰੀ ਦੇ ਮੁਤਾਬਕ ਰਾਸ਼ਟਰਪਤੀ ਰਾਮਨਾਥ ਕੋਵਿੰਦ ਉੱਤਰ ਪ੍ਰਦੇਸ਼ ਦੌਰੇ ਦੇ ਦੌਰਾਨ ਜਦੋਂ ਆਪਣੇ ਜੱਦੀ ਪਿੰਡ ਪਹੁੰਚੇ ਤਾਂ ਉਹ ਕਾਫੀ ਭਾਵੁਕ ਹੋ ਗਏ ਸਨ। ਹੈਲੀਕਾਪਟਰ ਵਿੱਚੋਂ ਉਤਰਦੇ ਹੀ ਉਨ੍ਹਾਂ ਨੇ ਆਪਣੀ ਜਨਮ ਭੂਮੀ ਨੂੰ ਨਮਨ ਕੀਤਾ ਅਤੇ ਉਸ ਦੀ ਮਿੱਟੀ ਨੂੰ ਮੱਥੇ ਨਾਲ ਲਾਇਆ।

ਹਿੰਦੁਸਤਾਨ ਟਾਈਮਜ਼, ਜ਼ੀ ਨਿਊਜ਼ ਅਤੇ ਏਬੀਪੀ ਨਿਊਜ਼ ਨੇ ਇਸ ਖ਼ਬਰ ਨੂੰ ਪ੍ਰਕਾਸ਼ਿਤ ਕੀਤਾ ਸੀ।
Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ
ਪੜਤਾਲ ਦੌਰਾਨ ਸਾਨੂੰ ਵਾਇਰਲ ਤਸਵੀਰ ਨਾਲ ਜੁੜਿਆ ਇਕ ਵੀਡੀਓ ਦੈਨਿਕ ਭਾਸਕਰ ਦੇ ਯੂਟਿਊਬ ਚੈਨਲ ਤੇ ਮਿਲਿਆ ਜਿਸ ਨੂੰ 21 ਜੂਨ 2021 ਨੂੰ ਅਪਲੋਡ ਕੀਤਾ ਗਿਆ ਸੀ। ਇਸ ਦੌਰਾਨ ਵੀਡੀਓ ਵਿਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਹੈਲੀਕਾਪਟਰ ਵਿੱਚੋਂ ਉਤਰਦੇ ਹਨ ਅਤੇ ਫੇਰ ਉਹ ਯੋਗੀ ਅਦਿੱਤਿਆਨਾਥ ਅਤੇ ਰਾਜਪਾਲ ਆਨੰਦੀਬੇਨ ਪਟੇਲ ਦਾ ਅਭਿਵਾਦਨ ਸਵੀਕਾਰ ਕਰਦੇ ਹਨ ਅਤੇ ਫੇਰ ਆਪਣੀ ਜਨਮ ਭੂਮੀ ਤੇ ਨਤਮਸਤਕ ਹੋ ਕੇ ਉਸ ਦੀ ਮਿੱਟੀ ਨੂੰ ਮੱਥੇ ਉੱਤੇ ਲਗਾਉਂਦੇ ਹਨ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੋਸ਼ਲ ਮੀਡੀਆ ਅਕਾਉਂਟ ਨੂੰ ਖੰਗਾਲਣਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਦਾਅਵੇ ਨਾਲ ਜੁੜੇ ਕਈ ਟਵੀਟ ਰਾਸ਼ਟਰਪਤੀ ਦੇ ਅਧਿਕਾਰਿਕ ਟਵਿੱਟਰ ਅਕਾਊਂਟ ਤੇ ਮਿਲੇ ਜਿਸ ਵਿੱਚ ਰਾਸ਼ਟਰਪਤੀ ਨੇ ਆਪਣੀ ਜਨਮ ਭੂਮੀ ਨਾਲ ਵਾਪਸ ਜੁੜਨ ਦੀ ਖੁਸ਼ੀ ਨੂੰ ਜ਼ਾਹਿਰ ਕੀਤਾ।
ਸੂਰਜ ਦੇ ਦੌਰਾਨ ਸਾਨੂੰ President of India ਦੇ ਯੂਟਿਊਬ ਚੈਨਲ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੁਆਰਾ ਉਨ੍ਹਾਂ ਦੇ ਜੱਦੀ ਪਿੰਡ ਦੇ ਇਕ ਪ੍ਰੋਗਰਾਮ ਵਿਚ ਦਿੱਤਾ ਗਿਆ ਭਾਸ਼ਣ ਦਾ ਵੀਡੀਓ ਮਿਲਿਆ। ਇਸ ਵੀਡੀਓ ਦੇ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਕਹਿੰਦੇ ਹਨ,’ਮੈਨੂੰ ਇਸ ਜਨਮ ਭੂਮੀ ਨੇ ਬਹੁਤ ਕੁਝ ਦਿੱਤਾ ਹੈ ਇਹੀ ਕਾਰਨ ਹੈ ਕਿ ਮੈਂ ਜਦੋਂ ਵੀ ਇੱਥੇ ਆਉਂਦਾ ਹਾਂ ਤਾਂ ਮੈਂ ਜਨਮ ਭੂਮੀ ਨੂੰ ਸਾਮਾਨ ਦੇਣ ਦੇ ਲਈ ਪ੍ਰਣਾਮ ਕੀਤਾ ਹੈ।’
Conclusion
ਸਾਡੀ ਪੜਤਾਲ ਵਿੱਚ ਮਿਲੇ ਤੱਥਾਂ ਦੇ ਮੁਤਾਬਕ ਵਾਇਰਲ ਦਾਅਵਾ ਗਲਤ ਹੈ ਰਾਸ਼ਟਰਪਤੀ ਰਾਮਨਾਥ ਕੋਵਿੰਦ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੇ ਸਾਹਮਣੇ ਨਹੀਂ ਝੁਕੇ ਸਨ। ਉਹ ਆਪਣੀ ਜਨਮ ਭੂਮੀ ਨੂੰ ਸਨਮਾਨ ਦੇਣ ਦੇ ਲਈ ਪ੍ਰਣਾਮ ਕਰਨ ਦੇ ਲਈ ਝੁਕੇ ਸਨ।
Result: False
Sources
Twitter –https://twitter.com/rashtrapatibhvn/status/1409045883774070785
YouTube –https://www.youtube.com/watch?v=y38KEFGJPUY&t=19s
YouTube –https://www.youtube.com/watch?v=sMbPbE8vGG0&t=2497s
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044