ਐਤਵਾਰ, ਦਸੰਬਰ 22, 2024
ਐਤਵਾਰ, ਦਸੰਬਰ 22, 2024

HomeFact Checkਕੀ Punjab ਵਿੱਚ 4 ਫਰਵਰੀ ਨੂੰ ਹੋਣਗੀਆਂ ਵਿਧਾਨ ਸਭਾ ਚੋਣਾਂ?

ਕੀ Punjab ਵਿੱਚ 4 ਫਰਵਰੀ ਨੂੰ ਹੋਣਗੀਆਂ ਵਿਧਾਨ ਸਭਾ ਚੋਣਾਂ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡਿਆ ਤੇ ਇੱਕ ਬ੍ਰੈਕਿੰਗ ਵਾਇਰਲ ਹੋ ਰਹੀ ਹੈ ਜਿਸ ਦੇ ਮੁਤਾਬਕ Punjab ਵਿੱਚ 4 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਵਾਇਰਲ ਹੋ ਰਹੀ ਬ੍ਰੇਕਿੰਗ ਪਲੇਟ ਤੇ ਮੀਡਿਆ ਸੰਸਥਾਨ ‘ India TV’ ਦਾ ਲੋਗੋ ਲੱਗਿਆ ਹੋਇਆ ਹੈ ਅਤੇ ਜਿਸ ‘ਤੇ ਲਿਖਿਆ ਹੈ, “ਪੰਜਾਬ ਵਿਚ 4 ਫਰਵਰੀ ਨੂੰ ਹੋਵੇਗੀ ਚੋਣ”

Punjab ਵਿੱਚ 4 ਫਰਵਰੀ ਨੂੰ ਹੋਣਗੀਆਂ ਵਿਧਾਨ ਸਭਾ ਚੋਣਾਂ
Courtesy: Facebook/Fannavjotlambide

ਫੇਸਬੁੱਕ ਪੇਜ ‘Agg Bani’ ਨੇ ਬ੍ਰੇਕਿੰਗ ਪਲੇਟ ਨੂੰ ਸ਼ੇਅਰ ਕਰਦਿਆਂ ਲਿਖਿਆ,’ਬ੍ਰੇਕਿੰਗ ਨਿਊਜ਼।’ ਹਾਲਾਂਕਿ, ਬਾਅਦ ਦੇ ਵਿੱਚ ਉਹਨਾਂ ਨੇ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ।

Punjab ਵਿੱਚ 4 ਫਰਵਰੀ ਨੂੰ ਹੋਣਗੀਆਂ ਵਿਧਾਨ ਸਭਾ ਚੋਣਾਂ
Courtesy: Facebook/Aggbani

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਤਸਵੀਰ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।

Fact Check/Verification

Punjab ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪੋ ਆਪਣੀ ਤਿਆਰੀ ਖਿੱਚ ਦਿੱਤੀ ਹੈ। ਕਾਂਗਰਸ ਪਾਰਟੀ ਨੇ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕੀਤਾ ਤਾਂ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੀ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਲਗਾਤਾਰ ਰੈਲੀਆਂ ਕਰ ਰਹੇ ਹਨ।

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਪੋਸਟ ਨੂੰ ਲੈ ਕੇ ਆਪਣੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਇਲੈਕਸ਼ਨ ਕਮੀਸ਼ਨ ਆਫ ਇੰਡੀਆ ਦੀ ਅਧਿਕਾਰਿਕ ਵੈਬਸਾਈਟ ਨੂੰ ਖੰਗਾਲਿਆ। ਹਾਲਾਂਕਿ, ਸਾਨੂੰ ਪੰਜਾਬ, ਉੱਤਰ ਪ੍ਰਦੇਸ਼ , ਗੋਆ , ਮਣੀਪੁਰ ਅਤੇ ਉੱਤਰਾਖੰਡ ਵਿੱਚ ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨਸਭਾ ਚੋਣਾਂ ਦੀ ਤਰੀਕਾਂ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲੀ।

ਆਪਣੀ ਸਰਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਹੀ ਰਹੀ ਬ੍ਰੇਕਿੰਗ ਪਲੇਟ ਨੂੰ ਧਿਆਨ ਦੇ ਨਾਲ ਵੇਖਿਆ ਅਤੇ ਯੂ ਟਿਊਬ ਤੇ ਕੁਝ ਕੀ ਵਰਡ ਦੇ ਜਰੀਏ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਬ੍ਰੇਕਿੰਗ ਪਲੇਟ ‘India TV’ ਦੇ ਅਧਿਕਾਰਿਕ Youtube ਅਕਾਊਂਟ ‘ਤੇ 4 ਜਨਵਰੀ,2017 ਨੂੰ ਅਪਲੋਡ ਮਿਲੀ। India TV ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਦਾ ਸਿਰਲੇਖ ਸੀ,’ਇਲੈਕਸ਼ਨ ਕਮੀਸ਼ਨ ਨੇ ਪੰਜਾਬ, ਉੱਤਰ ਪ੍ਰਦੇਸ਼ , ਗੋਆ , ਮਣੀਪੁਰ ਅਤੇ ਉੱਤਰਾਖੰਡ ਵਿਧਾਨਸਭਾ ਚੋਣਾਂ ਦਾ ਕੀਤਾ ਐਲਾਨ।’ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਬ੍ਰੇਕਿੰਗ ਪਲੇਟ ਨੂੰ 24 ਮਿੰਟ 27 ਸਕਿੰਟ ਤੇ ਵੇਖਿਆ ਜਾ ਸਕਦਾ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

Punjab ਵਿੱਚ 4 ਫਰਵਰੀ ਨੂੰ ਚੋਣਾਂ 2017 ‘ਚ ਹੋਈਆਂ ਸਨ

ਸਾਨੂੰ ਆਪਣੀ ਸਰਚ ਦੇ ਦੌਰਾਨ ਕਈ ਨਾਮਵਰ ਮੀਡਿਆ ਸੰਸਥਾਨਾਂ ਦੁਆਰਾ ਸਾਲ 2017 ਵਿੱਚ ਪੰਜਾਬ, ਉੱਤਰ ਪ੍ਰਦੇਸ਼ , ਗੋਆ, ਮਣੀਪੁਰ ਅਤੇ ਉੱਤਰਾਖੰਡ ‘ਚ ਵਿਧਾਨਸਭਾ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਪ੍ਰਕਾਸ਼ਿਤ ਆਰਟੀਕਲ ਮਿਲੇ।

Punjab ਵਿੱਚ 4 ਫਰਵਰੀ ਨੂੰ ਹੋਣਗੀਆਂ ਵਿਧਾਨ ਸਭਾ ਚੋਣਾਂ
Courtesy: Hindustan Times

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਬ੍ਰੇਕਿੰਗ ਪਲੇਟ ਸਾਲ 2017 ‘ਚ ਹੋਈਆਂ ਪੰਜਾਬ ਵਿਧਾਨਸਭਾ ਚੋਣਾਂ ਦੇ ਨਾਲ ਸੰਬੰਧਿਤ ਹੈ। ਪੁਰਾਣੀ ਬ੍ਰੇਕਿੰਗ ਪਲੇਟ ਨੂੰ 2022 ਵਿੱਚ ਹੋਣ ਜਾ ਰਹੀਆਂ ਵਿਧਾਨਸਭਾ ਚੋਣਾਂ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।

Result: Misleading

Our Sources

YouTube/IndiaTV: https://www.youtube.com/watch?v=hq3s87WFjro

Hindustan Times: https://www.hindustantimes.com/assembly-elections/live-election-commission-announces-poll-dates-for-uttar-pradesh-punjab-goa-manipur-uttarakhand/story-QeLhCdL4qI0K95yve5yLVI.html

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

Most Popular